ਫਿਲਮ ਇੰਡਸਟਰੀ ਵਿੱਚ ਪੱਖਪਾਤ: ਰਣਬੀਰ ਕਪੂਰ

By: Tahira Bhasin | | Last Updated: Sunday, 18 June 2017 4:36 PM
ਫਿਲਮ ਇੰਡਸਟਰੀ ਵਿੱਚ ਪੱਖਪਾਤ: ਰਣਬੀਰ ਕਪੂਰ

ਮੁੰਬਈ: ਅਦਾਕਾਰ ਰਣਬੀਰ ਕਪੂਰ ਉਹ ਪਹਿਲੇ ਸਟਾਰ ਕਿੱਡ ਹਨ, ਜਿਨ੍ਹਾਂ ਨੇ ਮੰਨਿਆ ਹੈ ਕਿ ਫਿਲਮ ਇੰਡਸਟਰੀ ਵਿੱਚ ਪੱਖਪਾਤ ਹੈ। ਹਾਲ ਹੀ ਵਿੱਚ ਇੱਕ ਫੇਸਬੁੱਕ ਚੈਟ ਦੌਰਾਨ ਰਣਬੀਰ ਨੇ ਇਸ ਨੂੰ ਕਬੂਲ ਕੀਤਾ ਹੈ। ਉਨ੍ਹਾਂ ਕਿਹਾ, “ਬਿਲਕੁਲ, ਪੱਖਪਾਤ ਹੁੰਦਾ ਹੈ। ਇਹ ਹਰ ਥਾਂ ਹੈ ਪਰ ਫਿਲਮ ਇੰਡਸਟਰੀ ਵਿੱਚ ਵੱਧ ਹੈ ਪਰ ਮੈਂ ਸਿਰਫ ਆਪਣੀ ਫੈਮਿਲੀ ਦੀ ਗੱਲ ਕਰਾਂਗਾ।”

ਉਨ੍ਹਾਂ ਕਿਹਾ, “ਮੇਰੇ ਪੜਨਾਨਾ ਨੇ ਬਹੁਤ ਮਿਹਨਤ ਕੀਤੀ ਤਾਂ ਕਿ ਉਨ੍ਹਾਂ ਦੀ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਮੌਕਾ ਮਿਲ ਸਕੇ। ਮੈਂ ਵੀ ਇੰਨੀ ਮਿਹਨਤ ਕਰਾਂਗਾ ਕਿ ਮੇਰੇ ਬੱਚਿਆਂ ਨੂੰ ਫਿਲਮਾਂ ਵਿੱਚ ਪਹਿਲਾਂ ਮੌਕਾ ਮਿਲੇ। ਉਸ ਤੋਂ ਬਾਅਦ ਤੁਹਾਡੇ ਹੁਨਰ ‘ਤੇ ਹੈ।”

ਰਣਬੀਰ ਕਪੂਰ ਜਲਦ ਕੈਟਰੀਨਾ ਕੈਫ ਨਾਲ ਫਿਲਮ ‘ਜੱਗਾ ਜਾਸੂਸ’ ਵਿੱਚ ਨਜ਼ਰ ਆਏਗਾ। ਇਸ ਫਿਲਮ ਨੂੰ ਬਣਨ ਵਿੱਚ ਚਾਰ ਤੋਂ ਵੀ ਵੱਧ ਸਾਲ ਲੱਗ ਗਏ। ਫਿਲਮ ਦਾ ਨਿਰਦੇਸ਼ਨ ਅਨੁਰਾਗ ਬਾਸੂ ਨੇ ਕੀਤਾ ਹੈ।

First Published: Sunday, 18 June 2017 4:36 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ