ਇਸ ਸਕੂਲ ਵਿੱਚ ਪੜ੍ਹੇਗਾ ਸੈਫ-ਕਰੀਨਾ ਦਾ ਸ਼ਹਿਜ਼ਾਦਾ ਤੈਮੂਰ

By: ABP Sanjha | | Last Updated: Saturday, 13 January 2018 1:54 PM
ਇਸ ਸਕੂਲ ਵਿੱਚ ਪੜ੍ਹੇਗਾ ਸੈਫ-ਕਰੀਨਾ ਦਾ ਸ਼ਹਿਜ਼ਾਦਾ ਤੈਮੂਰ

ਨਵੀਂ ਦਿੱਲੀ: ਕਰੀਨਾ ਕਪੂਰ ਖ਼ਾਨ ਅਤੇ ਸੈਫ਼ ਅਲੀ ਖ਼ਾਨ ਦਾ ਛੋਟੇ ਨਵਾਬ ਤੈਮੂਰ ਅਲੀ ਖ਼ਾਨ ਹਮੇਸ਼ਾ ਸੁਰਖ਼ੀਆਂ ਵਿੱਚ ਰਹਿੰਦਾ ਹੈ। ਕਰੀਨਾ ਅਤੇ ਸੈਫ਼ ਵੈਸੇ ਤਾਂ ਕਾਫ਼ੀ ਕੂਲ ਪੇਰੇਂਟਸ ਹਨ ਪਰ ਆਪਣੇ ਬੇਟੇ ਦੀ ਪੜ੍ਹਾਈ ਅਤੇ ਭਵਿੱਖ ਬਾਰੇ ਦੋਵੇਂ ਬੇਹੱਦ ਸੰਜੀਦਾ ਹਨ। ਇਸੇ ਸ਼ੁੱਕਰਵਾਰ ਸੈਫ਼ ਅਲੀ ਖ਼ਾਨ ਦੀ ਫ਼ਿਲਮ ‘ਕਾਲਾਕਾਂਡੀ’ ਰਿਲੀਜ਼ ਹੋਈ ਹੈ।

 

ਫ਼ਿਲਮ ਪ੍ਰਮੋਸ਼ਨ ਦੇ ਸਿਲਸਿਲੇ ਵਿੱਚ ਸੈਫ਼ ਅਲੀ ਖ਼ਾਨ ਅੱਜ ਕੱਲ੍ਹ ਮੀਡੀਆ ਨਾਲ ਰੂ-ਬ-ਰੂ ਹੋ ਰਹੇ ਹਨ। ਇਸੇ ਦੌਰਾਨ ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਕਿ ਉਹ ਆਪਣੇ ਲਾਡਲੇ ਅਤੇ ਪਟੌਦੀ ਖ਼ਾਨਦਾਨ ਦੇ ਛੋਟੇ ਨਵਾਬ ਤੈਮੂਰ ਅਲੀ ਖ਼ਾਨ ਨੂੰ ਕਿਸ ਤਰੀਕੇ ਨਾਲ ਪਾਲਨਾ ਤੇ ਵੱਡਾ ਕਰਨਾ ਚਾਹੁੰਦੇ ਹਨ।

 

ਸੈਫ਼ ਨੇ ਕਿਹਾ ਕਿ 13 ਸਾਲ ਦਾ ਹੋਣ ਤੱਕ ਤੈਮੂਰ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਸ ਤੋਂ ਬਾਅਦ ਬੋਰਡਿੰਗ ਸਕੂਲ ਭੇਜ ਦਿੱਤਾ ਜਾਵੇਗਾ। ਸੈਫ਼ ਦਾ ਕਹਿਣਾ ਹੈ ਕਿ ਬੋਰਡਿੰਗ ਸਕੂਲ ਵਿੱਚ ਪੜ੍ਹ ਕੇ ਬੱਚੇ ਕਾਫ਼ੀ ਕੁਝ ਸਿੱਖਦੇ ਹਨ। ਇਸ ਤੋਂ ਪਹਿਲਾਂ ਸੈਫ਼ ਖ਼ੁਦ ਅਤੇ ਉਸ ਦੀ ਭੈਣ ਸੋਹਾ ਅਲੀ ਖ਼ਾਨ ਬੋਰਡਿੰਗ ਸਕੂਲ ਵਿੱਚ ਪੜ੍ਹ ਚੁੱਕੇ ਹਨ।

 

ਕੁਝ ਦਿਨ ਪਹਿਲਾਂ ਸੈਫ਼ ਨੇ ਦੱਸਿਆ ਸੀ ਕਿ ਤੈਮੂਰ ਨੂੰ ਕੈਮਰੇ ਤੋਂ ਡਰ ਨਹੀਂ ਲੱਗਦਾ ਜਦੋਂ ਕੋਈ ਉਸ ਦੀ ਫ਼ੋਟੋ ਖਿੱਚਦਾ ਹੈ। ਸੈਫ਼ ਨੇ ਦੱਸਿਆ ਕਿ ਮੈਂ ਕਰੀਨਾ ਨੂੰ ਕਿਹਾ ਕਿ ਤੈਮੂਰ ਨੂੰ ਮੀਡੀਆ ਤੋਂ ਲੁਕਾਉਣ ਦੀ ਲੋੜ ਨਹੀਂ ਹੈ। ਕੁਝ ਦਿਨ ਬਾਅਦ ਮੀਡੀਆ ਦੇ ਕੈਮਰੇ ਤੈਮੂਰ ਨੂੰ ਇੰਨਾ ਫਾਲੋ ਨਹੀਂ ਕਰਨਗੇ, ਅੱਜ ਵੇਖੋ ਸਭ ਠੀਕ ਹੋ ਗਿਆ ਹੈ।

First Published: Saturday, 13 January 2018 1:54 PM

Related Stories

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ

ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ
ਪੂਰੇ ਦੇਸ਼ 'ਚ ਰਿਲੀਜ਼ ਹੋਏਗੀ 'ਪਦਮਾਵਤ', ਸੁਪਰੀਮ ਕੋਰਟ ਦੀ ਹਰੀ ਝੰਡੀ

ਨਵੀਂ ਦਿੱਲੀ: ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ਸੁਪਰੀਮ ਕੋਰਟ ਤੋਂ

ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'
ਸ੍ਰੀਦੇਵੀ ਦੀ ਧੀ ਜਾਨ੍ਹਵੀ ਦੀ ਡੈਬਿਊ ਫਿਲਮ 'ਧੜਕ'

ਸ੍ਰੀਦੇਵੀ ਤੇ ਬੋਨੀ ਕਪੂਰ ਦੀ ਧੀ ਜਾਨ੍ਹਵੀ ਕਪੂਰ ਜਲਦੀ ਹੀ ਬਾਲੀਵੁੱਡ ਵਿੱਚ ਫਿਲਮ

ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!
ਵਰੁਣ ਤੇ ਨਤਾਸ਼ਾ ਦੀ ਬਣੇਗੀ ਜੋੜੀ!

ਮੁੰਬਈ: ਵਰੁਣ ਧਵਨ ਤੇ ਨਤਾਸ਼ਾ ਦਲਾਲ ਵੱਲੋਂ ਇਸ ਸਾਲ ਵਿਆਹ ਕਰਵਾਉਮ ਦੀ ਚਰਚਾ ਹੈ।