ਸਲਮਾਨ ਨੂੰ ਮਿਲੀ ਦੇਸ਼ ਤੋਂ ਬਾਹਰ ਜਾਣ ਦੀ ਆਗਿਆ

By: ABP Sanjha | | Last Updated: Tuesday, 17 April 2018 2:06 PM
ਸਲਮਾਨ ਨੂੰ ਮਿਲੀ ਦੇਸ਼ ਤੋਂ ਬਾਹਰ ਜਾਣ ਦੀ ਆਗਿਆ

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ ‘ਚ ਜੋਧਪੁਰ ਅਦਾਲਤ ਨੇ 5 ਸਾਲ ਦੀ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਸੀ। ਬਾਅਦ ‘ਚ ਉਨ੍ਹਾਂ ਨੂੰ ਕੋਰਟ ਨੇ 25-25 ਹਜ਼ਾਰ ਰੁਪਏ ਦੇ ਮੁਚਲਕੇ ‘ਤੇ ਜ਼ਮਾਨਤ ਦੇ ਦਿੱਤੀ ਸੀ। ਹਾਲ ਹੀ ‘ਚ ਸਲਮਾਨ ਖਾਨ ਮੁੜ ਜੋਧਪੁਰ ਦੀ ਅਦਾਲਤ ‘ਚ ਪੁੱਜੇ।

 

ਜ਼ਮਾਨਤ ਸਮੇਂ ਸਲਮਾਨ ਨੂੰ ਇਹ ਹੁਕਮ ਦਿੱਤੇ ਗਏ ਸੀ ਕਿ ਉਹ ਅਜੇ ਭਾਰਤ ਤੋਂ ਬਾਹਰ ਬਿਨਾਂ ਆਗਿਆ ਲਏ ਨਹੀਂ ਜਾ ਸਕਦੇ, ਸੋ ਜਦੋਂ ਵੀ ਭਾਰਤ ਤੋਂ ਬਾਹਰ ਜਾਣਾ ਉਦੋਂ ਅਦਾਲਤ ਤੋਂ ਮਨਜ਼ੂਰੀ ਲੈ ਕੇ ਹੀ ਜਾਣਾ ਹੋਵੇਗਾ। ਇਸ ਲਈ ਸਲਮਾਨ ਵਿਦੇਸ਼ ਯਾਤਰਾ ਲਈ ਇਜਾਜ਼ਤ ਲੈਣ ਲਈ ਕੋਰਟ ‘ਚ ਪਹੁੰਚੇ।

 

ਹੁਣ ਸਲਮਾਨ ਨੂੰ ਇੰਡੀਆ ਤੋਂ ਬਾਹਰ ਜਾਂ ਦੀ ਪਰਮਿਸ਼ਨ ਮਿਲ ਗਈ ਹੈ ਉਨ੍ਹਾਂ ਦੀ ਫ਼ਿਲਮਾਂ ‘ਰੇਸ-3’, ‘ਕਿੱਕ-2’ ਅਤੇ ‘ਭਾਰਤ’ ਦੀ ਸ਼ੂਟਿੰਗ ਵਿਦੇਸ਼ ‘ਚ ਹੋਣੀ ਹੈ ਹੁਣ ਸਲਮਾਨ ਰੇਸ-3 ਅਤੇ ਭਾਰਤ ਦੀ ਸ਼ੂਟਿੰਗ ਚ ਰੁੱਝੇ ਹੋਏ ਨੇ

1998 ‘ਚ ਜੋਧਪੁਰ ‘ਚ ਆਪਣੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ‘ਤੇ ਤਿੰਨ ਵੱਖ-ਵੱਖ ਥਾਵਾਂ ‘ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ ‘ਚੋਂ ਪੁਲਿਸ ਨੇ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ। ਉਨ੍ਹਾਂ ਦੇ ਹਥਿਆਰ ਲਾਇਸੰਸ ‘ਚ ਵੀ ਖਾਮੀਆਂ ਦੇਖੀਆਂ ਗਈਆਂ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ ‘ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।

 

ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ। ਸਲਮਾਨ ਖਾਨ ਨੂੰ 7 ਮਈ ਨੂੰ ਕੋਰਟ ‘ਚ ਪੇਸ਼ ਹੋਣਾ ਪਵੇਗਾ ਤੇ ਦੇਸ਼ ਛੱਡਣ ਤੋਂ ਪਹਿਲਾਂ ਕੋਰਟ ਤੋਂ ਅਗਿਆ ਲੈਣੀ ਹੋਵੇਗੀ।

First Published: Tuesday, 17 April 2018 1:19 PM

Related Stories

‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ
‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ

ਮੁੰਬਈ: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰਜੈਕਟਸ ਨੂੰ ਲੈ ਕੇ ਕਾਫੀ ਰੁੱਝੀ ਹੋਈ

ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ
ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ

ਚੰਡੀਗੜ੍ਹ: ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ

ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !
ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !

ਮੁੰਬਈ: ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ

ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ
ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ

ਮੁੰਬਈ: ਬਾਲੀਵੁੱਡ ਦਬੰਗ ਖਾਨ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ

ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ
ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ

ਨਵੀਂ ਦਿੱਲੀ: ਮੰਗਲਵਾਰ ਦੀ ਰਾਤ ਮੁੰਬਈ ਦੇ ਸਿਤਾਰੇ ਨਜ਼ਰ ਆਏ ਦਿੱਲੀ ਦੇ ਤਾਜ ਹੋਟਲ

ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ
ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ

ਮੁੰਬਈ: ਫੇਮਸ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸ਼ਿਲਪਾ ਸ਼ਿੰਦੇ ਨਾਲ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ
ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ

ਚੰਡੀਗੜ੍ਹ: ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸੱਚ 2 ਰਿਲੀਜ਼ ਕਰ ਦਿੱਤਾ

ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ
ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ

ਮੁੰਬਈ: ਜੋਧਪੁਰ ਕੋਰਟ ਨੇ ਆਸਾਰਾਮ ਬਾਬੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਿਛਲੇ 5