ਅਰਜੁਨ-ਪਰੀਨੀਤੀ ਮੁੜ ਹੋਏ ਇਕੱਠੇ

By: Tahira Bhasin | | Last Updated: Tuesday, 4 July 2017 4:00 PM
ਅਰਜੁਨ-ਪਰੀਨੀਤੀ ਮੁੜ ਹੋਏ ਇਕੱਠੇ

ਮੁੰਬਈ: ਆਪਣੀ ਡੈਬਿਊ ਫਿਲਮ ‘ਇਸ਼ਕਜ਼ਾਦੇ’ ਤੋਂ ਬਾਅਦ ਅਦਾਕਾਰ ਅਰਜੁਨ ਕਪੂਰ ਤੇ ਪਰੀਨੀਤੀ ਚੋਪੜਾ ਮੁੜ ਇਕੱਠਾ ਹੋਏ ਹਨ। ਦੋਵੇਂ ਜਲਦ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਯਸ਼ ਰਾਜ ਤੇ ਨਿਰਦੇਸ਼ਨ ਦਿਬਾਕਰ ਬੈਨਰਜੀ ਕਰਨਗੇ।

ਅਰਜੁਨ ਨੇ ਕਿਹਾ, “ਮੈਂ ਬੇਹੱਦ ਉਤਸ਼ਾਹਿਤ ਹਾਂ, ਦੇਵੋਂ ਪਰੀਨੀਤੀ ਤੇ ਦਿਬਾਕਰ ਨਾਲ ਫਰਾਰ ਹੋਣ ਲਈ ਤਿਆਰ ਹਨ।” ਪਰੀਨੀਤੀ ਨੇ ਵੀ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਦਿਬਾਕਰ ਨਾਲ ਕੰਮ ਕਰਨਾ ਚਾਹੁੰਦੀ ਸੀ। ਉਨ੍ਹਾਂ ਕਿਹਾ, “ਦਿਬਾਕਰ ਦੀਆਂ ਫਿਲਮਾਂ ਮੈਨੂੰ ਬੇਹੱਦ ਪਸੰਦ ਹਨ। ਉਹ ਦਰਸ਼ਕਾਂ ‘ਤੇ ਕਾਫੀ ਪ੍ਰਭਾਵ ਛੱਡਦੀਆਂ ਹਨ। ਮੈਂ ਦਰਸ਼ਕਾਂ ਲਈ ਕੁਝ ਨਵਾਂ ਕਰਨ ਲਈ ਉਤਸ਼ਾਹਿਤ ਹਾਂ।”

ਪਹਿਲੀ ਫਿਲਮ ਵਿੱਚ ਤਾਂ ਦੋਹਾਂ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਵੇਖਣਾ ਹੋਏਗਾ ਕਿ ਇਹ ਅੰਦਾਜ਼ ਦਰਸ਼ਕਾਂ ਨੂੰ ਕਿੰਨਾ ਭਾਏਗਾ।

First Published: Tuesday, 4 July 2017 4:00 PM

Related Stories

ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?
ਸੰਜੇ ਦੀ 'ਭੂਮੀ' ਸਣੇ 4 ਫਿਲਮਾਂ ਰਿਲੀਜ਼, ਵੇਖੋ ਫਿਲਮਾਂ 'ਚ ਕੀ-ਕੀ?

ਮੁੰਬਈ: ‘ਭੂਮੀ’, ‘ਹਸੀਨਾ ਪਾਰਕਰ’, ‘ਨਿਊਟਨ’ ਤੇ ‘ਦ ਫਾਈਨਲ ਐਗਜ਼ਿਟ’

ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ
ਕੰਗਣਾ ਦੀ 'ਸਿਮਰਨ' ਦਾ ਨਾ ਚੱਲਿਆ ਜਾਦੂ

ਨਵੀਂ ਦਿੱਲੀ: ਬੀਤੇ ਸ਼ੁੱਕਰਵਾਰ ਵਿੱਚ ਦੋ ਫ਼ਿਲਮਾਂ ‘ਸਿਮਰਨ’ ਤੇ ‘ਲਖਨਊ

ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!
ਜਦੋਂ ਰਿਤਿਕ ਵੀ ਨਾ ਪਛਾਣ ਸਕੇ ਆਪਣੀ ਭੈਣ ਨੂੰ...!

ਮੁੰਬਈ: ਰਿਤਿਕ ਰੌਸ਼ਨ ਦੀ ਭੈਣ ਸੁਨੈਨਾ ਅੱਜ ਕੱਲ੍ਹ ਖ਼ੂਬ ਚਰਚਾ ਵਿੱਚ ਹੈ। ਹੋਣ ਵੀ