ਦਿਲਜੀਤ ਤੇ ਰਣਬੀਰ ਦੇ 29 ਜੂਨ ਨੂੰ ਟਾਕਰੇ

By: ਏਬੀਪੀ ਸਾਂਝਾ | | Last Updated: Friday, 5 January 2018 5:21 PM
ਦਿਲਜੀਤ ਤੇ ਰਣਬੀਰ ਦੇ 29 ਜੂਨ ਨੂੰ ਟਾਕਰੇ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੰਜੇ ਦੱਤ ‘ਤੇ ਬਣ ਰਹੀ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਹੋ ਗਿਆ ਹੈ। ਇਹ ਫ਼ਿਲਮ ਇਸੇ ਸਾਲ 29 ਜੂਨ ਨੂੰ ਰਿਲੀਜ਼ ਹੋਵੇਗੀ। ਇਸੇ ਦਿਨ ਹਾਕੀ ਦੇ ਸੁਪਰਸਟਾਰ ਸੰਦੀਪ ਸਿੰਘ ਦੀ ਬਾਇਓਪਿਕ ‘ਸੂਰਮਾ’ ਵੀ ਰਿਲੀਜ਼ ਹੋਣੀ ਹੈ। ਇਸ ਵਿੱਚ ਪੰਜਾਬੀ ਦੇ ਸੁਪਰਸਟਾਰ ਐਕਟਰ ਦਿਲਜੀਤ ਦੋਸਾਂਝ ਤੇ ਤਾਪਸੀ ਪੰਨੂ ਨੇ ਮੁੱਖ ਭੂਮਿਕਾ ਨਿਭਾਈ ਹੈ। ਸੰਜੇ ਦੱਤ ਦੀ ਬਾਇਓਪਿਕ ਵਿੱਚ ਰਣਬੀਰ ਕਪੂਰ ਮੁੱਖ ਅਦਾਕਾਰ ਹਨ।

 

ਅੱਜ ਸੋਸ਼ਲ ਮੀਡੀਆ ਰਾਹੀਂ ਇਸ ਫ਼ਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕੀਤਾ ਗਿਆ। ਇਸ ਨੂੰ ਰਾਜ ਕੁਮਾਰ ਹਿਰਾਨੀ ਡਾਇਰੈਕਟ ਕਰ ਰਹੇ ਹਨ। ਵਿਧੁ ਵਿਨੋਦ ਚੋਪੜਾ ਇਸ ਦੇ ਪ੍ਰੋਡਿਊਸਰ ਹਨ। ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫ਼ਿਲਮ ਦੀ ਸ਼ੂਟਿੰਗ ਦੌਰਾਨ ਜਿਹੜੀਆਂ ਫ਼ੋਟੋਆਂ ਸਾਹਮਣੇ ਆਈਆਂ ਸਨ, ਉਸ ਵਿੱਚ ਰਣਬੀਰ ਪੂਰੀ ਤਰਾਂ ਸੰਜੇ ਦੱਤ ਵਾਂਗ ਨਜ਼ਰ ਆ ਰਹੇ ਸਨ।

 

ਇਸ ਫ਼ਿਲਮ ਵਿੱਚ ਸੰਜੇ ਦੱਤ ਦੀ ਮਾਂ ਨਰਗਿਸ ਦੱਤ ਦਾ ਕਿਰਦਾਰ ਅਦਾਕਾਰਾ ਮਨੀਸ਼ਾ ਕੋਇਰਾਲਾ ਅਦਾ ਕਰ ਰਹੀ ਹੈ। ਮਨੀਸ਼ਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸ਼ੂਟਿੰਗ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਮਨੀਸ਼ਾ ਦੇ ਇਸ ਲੁੱਕ ਦੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਾ ਹੋਈ ਸੀ।

 

ਫ਼ਿਲਮ ਵਿੱਚ ਸੰਜੇ ਦੱਤ ਦੀ ਪਤਨੀ ਦੀ ਭੂਮਿਕਾ ਵਿੱਚ ਦੀਆ ਮਿਰਜ਼ਾ ਹੈ। ਇਸ ਤੋਂ ਇਲਾਵਾ ਫ਼ਿਲਮ ਵਿੱਚ ਸੋਨਮ ਕਪੂਰ, ਅਨੁਸ਼ਕਾ ਸ਼ਰਮਾ, ਪਰੇਸ਼ ਰਾਵਲ, ਕਰਿਸ਼ਮਾ ਤੱਨਾ ਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ।

First Published: Friday, 5 January 2018 5:21 PM

Related Stories

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ

ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ
ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ

ਹੈਦਰਾਬਾਦ: ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ, ਸਿਰਫ

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ