ਵਿਧਾਇਕ ਨੇ ਸ਼ਰ੍ਹੇਆਮ ਕੀਤੀ ਸ਼ਾਹਰੁਖ ਦੀ ਲਾਹ-ਪਾਹ

By: ਰਵੀ ਇੰਦਰ ਸਿੰਘ | | Last Updated: Sunday, 12 November 2017 12:55 PM
ਵਿਧਾਇਕ ਨੇ ਸ਼ਰ੍ਹੇਆਮ ਕੀਤੀ ਸ਼ਾਹਰੁਖ ਦੀ ਲਾਹ-ਪਾਹ

ਮੁੰਬਈ: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖ਼ਾਨ ਨੂੰ ਮਹਾਰਾਸ਼ਟਰ ਵਿਧਾਨ ਸਬਾ ਦੇ ਵਿਧਾਇਕ ਜੈਅੰਤ ਪਾਟਿਲ ਨੇ ਬੀਤੇ ਦਿਨ ਜੰਮ ਕੇ ਬੁਰਾ ਭਲਾ ਕਿਹਾ। ਇਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

 

ਵੀਡੀਓ ਵਿੱਚ ਦਿੱਸ ਰਿਹਾ ਹੈ ਕਿ ਪਾਟਿਲ ਨੇ ਸ਼ਾਹਰੁਖ਼ ਖ਼ਾਨ ਨੂੰ ਝਿੜਕਦਿਆਂ ਕਿਹਾ, “ਹੋਵੇਂਗਾ ਕਿਤੋਂ ਦਾ ਸੁਪਰ ਸਟਾਰ। ਇੱਥੋਂ ਦਾ ਨਹੀਂ।” ਇਹ ਵੀਡੀਓ 2 ਨਵੰਬਰ ਦਾ ਦੱਸਿਆ ਜਾ ਰਿਹਾ ਹੈ ਜਦੋਂ ਸ਼ਾਹਰੁਖ਼ ਆਪਣਾ ਜਨਮ ਦਿਨ ਮਨਾਉਣ ਲਈ ਅਲੀਬਾਗ਼ ਵਾਲੇ ਬੰਗਲੇ ‘ਚ ਗਿਆ ਸੀ।

 

ਜਾਣਕਾਰੀ ਮੁਤਾਬਕ ਸ਼ਾਹਰੁਖ ਖ਼ਾਨ ਆਪਣਾ ਜਨਮ ਦਿਨ ਮਨਾ ਕੇ ਅਲੀਬਾਗ਼ ਤੋਂ ਸਪੈਸ਼ਲ ਕਿਸ਼ਤੀ (ਯਾਚ) ਵਿੱਚ ਮੁੰਬਈ ਆ ਰਿਹਾ ਸੀ। ਉਸੇ ਸਮੇਂ ਜੈਅੰਤ ਪਾਟਿਲ ਮੁੰਬਈ ਦੇ ਕੋਲਾਬਾ ਤੋਂ ਆਪਣੇ ਯਾਚ ਵਿੱਚ ਰਾਏਗੜ੍ਹ ਜਾਣ ਵਾਲਾ ਸੀ। ਸ਼ਾਹਰੁਖ ਦੇ ਆਉਣ ਦੀ ਖ਼ਬਰ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਉਸ ਦੇ ਪ੍ਰਸ਼ੰਸਕ ਜਮ੍ਹਾਂ ਹੋ ਗਏ। ਲੋਕਾਂ ਨੂੰ ਕਾਬੂ ਕਰਨ ਵਿੱਚ ਸਮਾਂ ਲੱਗਣ ਕਾਰਨ ਸ਼ਾਹਰੁਖ ਆਪਣੇ ਯਾਚ ਵਿੱਚ ਹੀ ਬੈਠਾ ਰਿਹਾ।

 

ਦੂਜੇ ਪਾਸੇ ਭੀੜ ਨਾਲ ਧੱਕਾ-ਮੁੱਕੀ ਕਰਦਿਆਂ ਵਿਧਾਇਕ ਪਾਟਿਲ ਜਦੋਂ ਕਿਸ਼ਤੀ ਵਿੱਚ ਬੈਠਣ ਲਈ ਪਹੁੰਚਿਆ ਤਾਂ ਵੇਖਿਆ ਕਿ ਸ਼ਾਹਰੁਖ ਦਾ ਯਾਚ ਖੜ੍ਹੇ ਹੋਣ ਕਾਰਨ ਉਸ ਦਾ ਯਾਚ ਉੱਥੇ ਨਹੀਂ ਸੀ ਲੱਗ ਸਕਦਾ। ਇਹ ਵੇਖ ਵਿਧਾਇਕ ਦਾ ਪਾਰਾ ਚੜ੍ਹ ਗਿਆ ਤੇ ਉਸ ਨੇ ਸ਼ਰ੍ਹੇਆਮ ਸ਼ਾਹਰੁਖ਼ ਦੀ ਬੇਇੱਜ਼ਤੀ ਕਰ ਦਿੱਤੀ।

 

ਜੈਅੰਤ ਨੇ ਸ਼ਾਹਰੁਖ਼ ਨੂੰ ਕਿਹਾ, “ਤੂੰ ਹੋਵੇਂਗਾ ਕਿਤੋਂ ਦਾ ਸਟਾਰ ਪਰ ਇੱਥੋਂ ਦਾ ਨਹੀਂ। ਇਹ ਅਲੀਬਾਗ਼ ਤੂੰ ਖ਼ਰੀਦ ਲਿਆ?” ਉਸ ਦੇ ਅਜਿਹੇ ਵਤੀਰੇ ‘ਤੇ ਸ਼ਾਹਰੁਖ਼ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਤੇ ਚੁੱਪਚਾਪ ਆਪਣੀ ਕਿਸ਼ਤੀ ਵਿੱਚੋਂ ਨਿਕਲ ਕੇ ਚਲਿਆ ਗਿਆ। ਸ਼ਾਹਰੁਖ ਦੇ ਅਜਿਹੇ ਵਤੀਰੇ ਦੀ ਜਿੱਥੇ ਉਸ ਦੇ ਪ੍ਰਸ਼ੰਸਕਾਂ ਨੇ ਰੱਜ ਕੇ ਸ਼ਲਾਘਾ ਕੀਤੀ, ਉੱਥੇ ਹੀ ਲੋਕਾਂ ਵੱਲੋਂ ਵਿਧਾਇਕ ਪਾਟਿਲ ਦੀ ਸਖ਼ਤ ਆਲੋਚਨਾ ਵੀ ਕੀਤੀ ਜਾ ਰਹੀ ਹੈ।

First Published: Sunday, 12 November 2017 12:55 PM

Related Stories

ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ
ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ