ਦਿਲਜੀਤ ਦੋਸਾਂਝ ਦਾ ਸੋਨਾਕਸ਼ੀ ਨਾਲ ਬਾਲੀਵੁੱਡ ਧਮਾਕਾ

By: abp sanjha | | Last Updated: Tuesday, 9 January 2018 1:29 PM
 ਦਿਲਜੀਤ ਦੋਸਾਂਝ ਦਾ ਸੋਨਾਕਸ਼ੀ ਨਾਲ ਬਾਲੀਵੁੱਡ ਧਮਾਕਾ

ਨਵੀਂ ਦਿੱਲੀ: ਇਸ ਸਾਲ ਦਿਲਜੀਤ ਦੋਸਾਂਝ ਦਾ ਸੋਨਾਕਸ਼ੀ ਨਾਲ ਬਾਲੀਵੁੱਡ ਧਮਾਕਾ ਹੋਣ ਜਾ ਰਿਹਾ ਹੈ। ਕਾਮੇਡੀ ਫ਼ਿਲਮ ‘ਬੂਮ-ਬੂਮ ਇਨ ਨਿਊਯਾਰਕ’ ਦਾ ਅੱਜ ਐਲਾਨ ਹੋ ਗਿਆ। ਇਸ ਫ਼ਿਲਮ ਵਿੱਚ ਕਰਨ ਜੌਹਰ, ਦਿਲਜੀਤ ਦੋਸਾਂਝ, ਸੋਨਾਕਸ਼ੀ ਸਿਨ੍ਹਾ, ਲਾਰਾ ਦੱਤਾ ਤੇ ਰਿਤੇਸ਼ ਦੇਸ਼ਮੁਖ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ 3D ਫ਼ਿਲਮ ਹੋਵੇਗੀ।

ਇਸ ਨੂੰ ਚਾਕਰੀ ਟੋਲੇਟੀ ਡਾਇਰੈਕਟ ਕਰ ਰਹੇ ਹਨ। ਚਾਕਰੀ ਤਾਮਿਲ ਦੇ ਵੱਡੇ ਐਕਟਰ ਹਨ। ਇਸ ਤੋਂ ਪਹਿਲਾਂ ਉਨ੍ਹਾਂ ਫ਼ਿਲਮ ‘ਖਾਮੋਸ਼ੀ’ ਨੂੰ ਡਾਇਰੈਕਟ ਕੀਤਾ ਸੀ। ਇਸ ਵਿੱਚ ਤਮੰਨਾ ਮੁੱਖ ਭੂਮਿਕਾ ਵਿੱਚ ਹਨ। ਇਹ ਫ਼ਿਲਮ ਅਜੇ ਰਿਲੀਜ਼ ਹੋਣੀ ਹੈ।

 

ਜੇਕਰ ਇਸ ਫ਼ਿਲਮ ਦੇ ਬਾਰੇ ਗੱਲ ਕਰੀਏ ਤਾਂ ਕਰਨ ਜੌਹਰ ਇਸ ਤੋਂ ਪਹਿਲਾਂ ਬਾਂਬੇ ਵੈਲਵਟ ਵਿੱਚ ਵਿਲੇਨ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਇਹ ਫ਼ਿਲਮ ਫਲਾਪ ਰਹੀ ਸੀ। ਦਿਲਜੀਤ ਦੋਸਾਂਝ ਬਾਇਓਪਿਕ ‘ਸੂਰਮਾ’ ਵਿੱਚ ਨਜ਼ਰ ਆਉਣ ਵਾਲੇ ਹਨ। ਸੋਨਾਕਸ਼ੀ ਸਿਨ੍ਹਾ ਦੀ ਪਿਛਲੀ ਫ਼ਿਲਮ ‘ਇਤੇਫਾਕ’ ਵੀ ਲੋਕਾਂ ਨੂੰ ਕੁਝ ਖ਼ਾਸ ਪਸੰਦ ਨਹੀਂ ਆਈ।

 

ਦਿਲਜੀਤ ਦੋਸਾਂਝ ਦੀ ਇਹ ਫ਼ਿਲਮ 23 ਫਰਵਰੀ, 2018 ਨੂੰ ਰਿਲੀਜ਼ ਹੋਵੇਗੀ। ਉਂਝ, ਫ਼ਿਲਮਾਂ ਦੇ ਮਾਮਲੇ ਵਿੱਚ 2018 ਦੀ ਸ਼ੁਰੂਆਤ ਧਮਾਕੇਦਾਰ ਰਹਿਣ ਵਾਲੀ ਹੈ। ਇਸ ਸਾਲ ਦੀ ਸ਼ੁਰੂਆਤ ਬਾਕਸ ਆਫ਼ਿਸ ‘ਤੇ ‘ਪੈਡਮੈਨ’ ਤੇ ‘ਪਦਮਾਵਤ’ ਵਰਗੀਆਂ ਫ਼ਿਲਮਾਂ ਦੇ ਰਿਲੀਜ਼ ਹੋਣ ਨਾਲ ਹੋ ਰਹੀ ਹੈ। ਕੱਲ੍ਹ ਹੀ ਕਾਮੇਡੀ ਫ਼ਿਲਮ ‘ਟੋਟਲ ਧਮਾਲ’ ਦੀ ਰਿਲੀਜ਼ ਡੇਟ ਦਾ ਐਲਾਨ ਹੋਇਆ ਹੈ। ਇਸ ਵਿੱਚ ਅਜੇ ਦੇਵਗਨ, ਅਰਸ਼ਦ ਵਾਰਸੀ ਤੇ ਜਾਵੇਦ ਜਾਫ਼ਰੀ ਮੁੱਖ ਭੂਮਿਕਾ ਵਿੱਚ ਹਨ।

First Published: Tuesday, 9 January 2018 1:29 PM

Related Stories

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ

ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ
ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ

ਹੈਦਰਾਬਾਦ: ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ, ਸਿਰਫ

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ