ਸੋਨੂੰ ਅਜੇ ਵੀ ਆਪਣੇ ਟਵੀਟ 'ਤੇ ਡਟੇ

By: Tahira Bhasin | | Last Updated: Wednesday, 19 April 2017 5:31 PM
ਸੋਨੂੰ ਅਜੇ ਵੀ ਆਪਣੇ ਟਵੀਟ 'ਤੇ ਡਟੇ

ਮੁੰਬਈ: ਸੋਨੂੰ ਨਿਗਮ ਨੇ ਸਿਰ ਮੁਨਵਾਉਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਜ਼ਾਨ ਮਾਮਲੇ ‘ਤੇ ਫਿਰ ਟਿੱਪਣੀ ਕੀਤੀ। ਸੋਨੂੰ ਨੇ ਇਹ ਖਾਸ ਗੱਲਾਂ ਕੀਤੀਆਂ।

1. ਅਜ਼ਾਨ ਜ਼ਰੂਰੀ ਹੈ ਨਾ ਕਿ ਲਾਊਡਸਪੀਕਰ, ਆਰਤੀ ਜ਼ਰੂਰੀ ਹੈ ਨਾ ਕਿ ਲਾਊਡਸਪੀਕਰ।

2. ਮੈਂ ਨਹੀਂ ਮੰਨਦਾ ਕਿ ਮੇਰਾ ਧਰਮ ਬੈਸਟ ਹੈ, ਪਰ ਤੁਹਾਡਾ ਵੀ ਨਹੀਂ ਹੈ। ਹੁਣ ਮੈਂ ਚੁੱਪ ਨਹੀਂ ਰਹਿ ਸਕਦਾ।

3. ਜੋ ਮੇਰੇ ਵਾਲ ਕੱਟੇਗਾ ਉਹ ਮੁਸਲਮਾਨ ਹੈ ਤੇ ਮੈਂ ਹਿੰਦੂ। ਫਤਵਾ ਪਿਆਰ ਦੀ ਭਾਸ਼ਾ ਨਾਲ ਵੀ ਦਿੱਤਾ ਜਾ ਸਕਦਾ ਹੈ। ਸੈਕੂਲਰ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਆਪ ਨੂੰ ਹਮੇਸ਼ਾ ਸਹੀ ਆਖੋ ਤੇ ਦੂਜੇ ਨੂੰ ਹਮੇਸ਼ਾ ਗਲਤ।

4. ਮੈਂ ਨਾ ਹੀ ਰਾਈਟ ਵਿੰਗ ਦਾ ਹਾਂ ਤੇ ਨਾ ਹੀ ਲੈਫਟ ਵਿੰਗ ਦਾ।

5. ਮੈਂ ਮੁਹੰਮਦ ਨੂੰ ਇਸ ਲਈ ਸਾਬ ਨਹੀਂ ਆਖਿਆ ਕਿਉਂਕਿ ਅੰਗਰੇਜ਼ੀ ਵਿੱਚ ਇੰਝ ਹੀ ਆਖਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਮੈਂ ਕ੍ਰਿਸ਼ਨਾ ਤੇ ਸ਼ਿਵਾ ਨੂੰ ਵੀ ਇਹੀ ਕਹਾਂਗਾ।

6. ਹਾਂ ਮੈਂ ਜਗਰਾਤਿਆਂ ‘ਤੇ ਗਾਉਂਦਾ ਹਾਂ ਪਰ ਸਰਕਾਰ ਦੇ ਨਿਯਮ ਅਨੁਸਾਰ ਉਹ ਰਾਤ 10 ਵਜੇ ਮੁੱਕ ਜਾਂਦੇ ਹਨ। ਜਦ ਵੀ ਮੈਂ ਧਾਰਮਿਕ ਥਾਵਾਂ ‘ਤੇ ਗਾਉਂਦਾ ਹਾਂ, ਮੈਂ ਹਰ ਨਿਯਮ ਦਾ ਪਾਲਣ ਕਰਦਾ ਹਾਂ।

7. ਮੈਂ ਕਿਸੇ ਧਾਰਮਿਕ ਨਹੀਂ ਬਲਕੀ ਸੋਸ਼ਲ ਇਸ਼ੂ ‘ਤੇ ਕਮੈਂਟ ਕੀਤਾ ਹੈ।

First Published: Wednesday, 19 April 2017 5:31 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ