ਹਿੰਦੂ ਅੱਤਵਾਦ ਦੇ ਮੁੱਦੇ 'ਤੇ ਫਿਰ ਬੋਲੇ ਕਮਲ ਹਾਸਨ !

By: abp sanjha | | Last Updated: Sunday, 5 November 2017 4:15 PM
ਹਿੰਦੂ ਅੱਤਵਾਦ ਦੇ ਮੁੱਦੇ 'ਤੇ ਫਿਰ ਬੋਲੇ ਕਮਲ ਹਾਸਨ !

ਚੇਨਈ: ਅਭਿਨੇਤਾ ਕਮਲ ਹਾਸਨ ਨੇ ਸ਼ਨੀਵਾਰ ਨੂੰ ਆਪਣੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜੋ ਲੋਕ ਆਲੋਚਨਾ ਦੇ ਸਾਹਮਣੇ ਖੜ੍ਹੇ ਨਹੀਂ ਹੋ ਸਕਦੇ, ਹੁਣ ਉਹ ਉਨ੍ਹਾਂ ਦੀ ਜਾਨ ਲੈਣਾ ਚਾਹੁੰਦੇ ਹਨ। ਕਮਲ ਨੇ ਕਿਸਾਨਾਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਅਸੀਂ ਉਨ੍ਹਾਂ ‘ਤੇ ਸਵਾਲ ਉਡਾਉਂਦੇ ਹਾਂ ਤਾਂ ਉਹ ਸਾਨੂੰ ਦੇਸ਼-ਵਿਰੋਧੀ ਕਰਾਰ ਦਿੰਦੇ ਹਨ ਤੇ ਜੇਲ੍ਹ ਵਿੱਚ ਭੇਜਣਾ ਚਾਉਂਦੇ ਹਨ। ਹੁਣ ਕਿਉਂਕਿ ਜੇਲ੍ਹਾਂ ਵਿੱਚ ਤਾਂ ਕੋਈ ਜਗ੍ਹਾ ਖਾਲੀ ਨਹੀਂ, ਇਸ ਲਈ ਉਹ ਸਾਨੂੰ ਗੋਲੀ ਮਾਰ ਕੇ ਖ਼ਤਮ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਇਹ ਗੱਲਾਂ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਦੇ ਬਿਆਨ ਤੇ ਪ੍ਰਤੀਕ੍ਰਿਆ ਵਿੱਚ ਕਹੀ। ਸ਼ਰਮਾ ਨੇ ਹਾਸਨ ਦੇ ਹਿੰਦੂ ਅੱਤਵਾਦੀ ਵਾਲੇ ਬਿਆਨ ਬਾਰੇ ਕਿਹਾ ਸੀ ਕਿ ਉਨ੍ਹਾਂ ਵਰਗੇ ਲੋਕਾਂ ਦੀ ਗੋਲੀ ਮਾਰ ਕੇ ਜਾਨ ਲੈ ਲੈਣੀ ਚਾਹੀਦੀ ਹੈ। ਦਰਅਸਲ ਆਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਉਪ ਪ੍ਰਧਾਨ ਅਸ਼ੋਕ ਸ਼ਰਮਾ ਨੇ ਸਾਊਥ ਸੁਪਰ ਸਟਾਰ ਦੇ ਹਿੰਦੂ ਅੱਤਵਾਦੀ ਵਾਲੇ ਬਿਆਨ ਬਾਰੇ ਕਿਹਾ ਸੀ ਕਿ ਉਨ੍ਹਾਂ ਵਰਗੇ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।

ਕਮਲ ਹਾਸਨ ਨੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਕੋਈ ਨਹੀਂ ਕਹਿ ਸਕਦਾ ਕਿ ਹਿੰਦੂ ਅੱਤਵਾਦ ਦਾ ਵਜੂਦ ਨਹੀਂ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਦੱਖਣਪੰਥੀ ਵਿਚਾਰਧਾਰਾ ਨੂੰ ਮੰਨਣ ਵਾਲੇ ਹਿੰਸਾ ਵਿੱਚ ਸ਼ਾਮਲ ਹਨ ਤੇ ਹਿੰਦੂ ਕੈਂਪਾਂ ਵਿੱਚ ਅੱਤਵਾਦ ਦਾਖਲ ਹੋ ਚੁੱਕਾ ਹੈ। ਵਿਰੋਧੀਆਂ ਨਾਲ ਨਿਪਟਣ ਲਈ ਉਹ ਹਥਿਆਰਾਂ ਦਾ ਸਹਾਰਾ ਲੈਂਦੇ ਸਨ ਪਰ ਉਹ ਆਪਣੀ ਗੱਲਬਾਤ ਮਨਵਾਉਣ ਲਈ ਬਲ ਦੀ ਵਰਤੋਂ ਕਰਦੇ ਹਨ। ਅਭਿਨੇਤਾ ਨੇ ਇਹ ਵੀ ਲਿਖਿਆ ਹੈ ਕਿ ਦੱਖਣਪੰਥੀ ਹੁਣ ਹਿੰਸਕ ਹੋ ਗਏ ਹਨ। ਇੱਥੋਂ ਹੀ ਸ਼ੁਰੂ ਹੋਏ ਇਸ ਵਿਵਾਦ ਵਿੱਚ ਇਲਜ਼ਾਮਬਾਜ਼ੀ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲਈ ਰਿਹਾ।

First Published: Sunday, 5 November 2017 4:15 PM

Related Stories

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ

ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!
ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!

ਮੁੰਬਈ: ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਸਮਰਥਕ ਤਾਪਸੀ ਪੰਨੂੰ ਨੇ ਸ਼ਨੀਵਾਰ

ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ
ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ

ਨਵੀਂ ਦਿੱਲੀ: ਦੁਨੀਆ ਭਰ ‘ਚ ਅੱਜ ਇੱਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਦੇ ਚਰਚੇ ਹਨ।