ਸ਼ਾਹਰੁਖ ਨੇ ਰਣਬੀਰ ਨੂੰ ਦਿੱਤੇ 5000 ਰੁਪਏ !

By: Tahira Bhasin | | Last Updated: Sunday, 18 June 2017 4:26 PM
ਸ਼ਾਹਰੁਖ ਨੇ ਰਣਬੀਰ ਨੂੰ ਦਿੱਤੇ 5000 ਰੁਪਏ !

ਮੁੰਬਈ: ਸ਼ਾਹਰੁਖ ਖਾਨ ਨੇ ਆਖਰਕਾਰ ਰਣਬੀਰ ਨੂੰ 5000 ਰੁਪਏ ਦੇ ਦਿੱਤੇ ਹਨ। ਉਨ੍ਹਾਂ ਨੇ ਇਸ ਦਾ ਸਬੂਤ ਇੱਕ ਤਸਵੀਰ ਵਜੋਂ ਸੋਸ਼ਲ ਮੀਡੀਆ ‘ਤੇ ਪੇਸ਼ ਕੀਤਾ। ਇਹ ਪੈਸੇ ਉਨ੍ਹਾਂ ਨੂੰ ਇਸ ਲਈ ਮਿਲੇ ਸੀ ਕਿਉਂਕਿ ਉਨ੍ਹਾਂ ਨੇ ਸ਼ਾਹਰੁਖ ਦੀ ਅਗਲੀ ਫਿਲਮ ਦਾ ਟਾਈਟਲ ਦੱਸਿਆ ਸੀ।

ਦਰਅਸਲ ਸ਼ਾਹਰੁਖ ਖਾਨ ਤੇ ਅਨੁਸ਼ਕਾ ਸ਼ਰਮਾ ਦੀ ਫਿਲਮ ਲਈ ਕਾਫੀ ਸਮੇਂ ਤੋਂ ਕੋਈ ਵੀ ਟਾਈਟਲ ਨਹੀਂ ਮਿਲ ਰਿਹਾ ਸੀ। ਇਸ ਲਈ ਸ਼ਾਹਰੁਖ ਨੇ ਟਾਈਟਲ ਦੱਸਣ ਵਾਲੇ ਲਈ 5000 ਰੁਪਏ ਦਾ ਇਨਾਮ ਰੱਖਿਆ ਸੀ। ਹੁਣ ਰਣਬੀਰ ਨੇ ਖੁਲਾਸਾ ਕੀਤਾ ਹੈ ਕਿ ਟਾਈਟਲ ਉਨ੍ਹਾਂ ਨੇ ਦੱਸਿਆ ਸੀ। ਇਸ ਲਈ ਇਨਾਮ ਦੇ ਹੱਕਦਾਰ ਵੀ ਉਹੀ ਹਨ।

ਫਿਲਮ ਜਿਸ ਦਾ ਨਾਮ ਹੁਣ ‘ਜਬ ਹੈਰੀ ਮੈਟ ਸੇਜਲ’ ਹੈ, ਦਾ ਨਿਰਦੇਸ਼ਨ ਇਮਤਿਆਜ਼ ਅਲੀ ਨੇ ਕੀਤਾ ਹੈ। ਫਿਲਮ 4 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

First Published: Sunday, 18 June 2017 4:26 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ