ਤਿੰਨ ਦਿਨਾਂ ਵਿੱਚ 'ਸੂਪਰ ਸਿੰਘ' 5 ਕਰੋੜ ਤੋਂ ਪਾਰ

By: Tahira Bhasin | | Last Updated: Monday, 19 June 2017 4:01 PM
ਤਿੰਨ ਦਿਨਾਂ ਵਿੱਚ 'ਸੂਪਰ ਸਿੰਘ' 5 ਕਰੋੜ ਤੋਂ ਪਾਰ

ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਪਹਿਲੀ ਪੰਜਾਬੀ ਸੂਪਰਹੀਰੋ ਫਿਲਮ ‘ਸੂਪਰ ਸਿੰਘ’ ਨੇ ਪਹਿਲੇ ਤਿੰਨ ਦਿਨਾਂ ਵਿੱਚ ਪੰਜ ਕਰੋੜ ਰੁਪਏ ਤੋਂ ਵੱਧ ਕਮਾ ਲਏ ਹਨ। ਫਿਲਮ ਨੇ ਪਹਿਲੇ ਦਿਨ 1.80 ਕਰੋੜ ਰੁਪਏ, ਦੂਜੇ ਦਿਨ 2.05 ਕਰੋੜ ਰੁਪਏ ਤੇ ਤੀਜੇ ਦਿਨ 1.9 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਕੁੱਲ ਮਿਲਾ ਕੇ ਫਿਲਮ ਨੇ 5.75 ਕਰੋੜ ਰੁਪਏ ਕਮਾ ਲਏ ਹਨ।

ਫਿਲਮ ਪਹਿਲੀ ਵਾਰ ਪਾਕਿਸਤਾਨ ਤੇ ਦੁਬਈ ਵਿੱਚ ਵੀ ਰਿਲੀਜ਼ ਹੋਈ ਸੀ। ਇਸ ਦਾ ਨਿਰਮਾਣ ਬਰੈਟ ਫਿਲਮਸ ਤੇ ਬਾਲਾਜੀ ਫਿਲਮਜ਼ ਨੇ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।

ਫਿਲਮ ਦੀ ਰਿਲੀਜ਼ ਤੋਂ ਬਾਅਦ ਇਸ ਨੂੰ ਲੈ ਕੇ ਕੰਟਰੋਵਰਸੀ ਵੀ ਹੋ ਗਈ ਹੈ। ਖਬਰ ਹੈ ਕਿ ਫਿਲਮ ਵਿੱਚ ਕੁਝ ਸੀਨ ਫਿਲਮਾਏ ਗਏ ਸੀ ਜੋ ਸਿੱਖ ਧਰਮ ਦੇ ਅਸੂਲਾਂ ਖਿਲਾਫ ਹਨ। ਫਿਲਹਾਲ ਐਸਜੀਪੀਸੀ ਇਸ ਦੀ ਜਾਂਚ ਕਰ ਰਿਹਾ ਹੈ।

First Published: Monday, 19 June 2017 4:01 PM

Related Stories

ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ: ਪਹਲਾਜ ਨਿਹਲਾਨੀ
ਸਰਕਾਰ ਨੇ ‘ਉੜਤਾ ਪੰਜਾਬ’ ਤੇ ‘ਬਜਰੰਗੀ ਭਾਈਜਾਨ’ ਨੂੰ ਰਿਲੀਜ਼ ਕਰਨ 'ਚ ਦਖਲ ਦਿੱਤਾ:...

ਨਵੀਂ ਦਿੱਲੀ: ਹੁਣੇ ਹਾਲ ਹੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਸੈਂਸਰ ਬੋਰਡ

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ