ਬੁਰੀ ਤਰ੍ਹਾਂ ਫਲੌਪ ਹੋਏ ਸਨੀ-ਅਰਬਾਜ਼ ਦੀ ਜੋੜੀ

By: ਏਬੀਪੀ ਸਾਂਝਾ | | Last Updated: Wednesday, 6 December 2017 1:29 PM
ਬੁਰੀ ਤਰ੍ਹਾਂ ਫਲੌਪ ਹੋਏ ਸਨੀ-ਅਰਬਾਜ਼ ਦੀ ਜੋੜੀ

ਨਵੀਂ ਦਿੱਲੀ: ਬੱਲੀਵੁਡ ਵਿੱਚ ਆਪਣੀਆਂ ਖਾਸ ਅਦਾਵਾਂ ਲਈ ਮਸ਼ਹੂਰ ਅਭਿਨੇਤਰੀ ਸਨੀ ਲਿਓਨੀ ਦੀ ਬੋਲਡਨੈੱਸ ਦਾ ਜਾਦੂ ਵੱਡੇ ਪਰਦੇ ‘ਤੇ ਨਹੀਂ ਚੱਲ ਸਕਿਆ। ਪਿਛਲੇ ਹਫਤੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਫਿਲਮ ‘ਤੇਰਾ ਇੰਤਜ਼ਾਰ’ ਬਾਕਸ ਆਫਿਸ ‘ਤੇ ਬੁਰੀ ਤਰ੍ਹਾਂ ਫਲਾਪ ਹੋ ਗਈ। ਇਸ ਫਿਲਮ ਵਿੱਚ ਸਨੀ ਲਿਓਨੀ ਨਾਲ ਅਭਿਨੇਤਾ ਅਰਬਾਜ਼ ਖ਼ਾਨ ਵੀ ਸਨ। ਇਸ ਫਿਲਮ ਨੇ ਚਾਰ ਦਿਨਾਂ ਵਿੱਚ ਸਿਰਫ 1.74 ਕਰੋੜ ਦੀ ਕਮਾਈ ਕੀਤੀ ਹੈ।

 

ਪ੍ਰਤੀ ਦਿਨ ਦੇ ਹਿਸਾਬ ਨਾਲ ਕਲੈਕਸ਼ਨ-

ਪਹਿਲਾ ਦਿਨ – 00.46 ਕਰੋੜ

ਦੂਜਾ ਦਿਨ – 00.45 ਕਰੋੜ

ਤੀਜੇ ਦਿਨ – 00.58 ਕਰੋੜ

ਚੌਥਾ ਦਿਨ – 0.25 ਕਰੋੜ

ਕੁੱਲ- 1.74 ਕਰੋੜ

 

ਇਸ ਫਿਲਮ ਦਾ ਨਿਰਦੇਸ਼ਨ ਰਾਜੀਵ ਵਾਲੀਆ ਨੇ ਕੀਤਾ ਹੈ। ਇਸ ਫਿਲਮ ਵਿੱਚ ਸਨੀ ਤੇ ਅਰਬਾਜ਼ ਤੋਂ ਇਲਾਵਾ ਗੌਹਰ ਖ਼ਾਨ ਤੇ ਅਭਿਨੇਤਾ ਆਰਿਆ ਬੱਬਰ ਵੀ ਹਨ। ਇਸ ਫਿਲਮ ਨੂੰ ਅਮਨ ਮਹਿਤਾ ਤੇ ਬਿਜਲ ਮਹਿਤਾ ਨੇ ਪ੍ਰੋਡਿਊਸ ਕੀਤਾ ਹੈ।

 

ਫਿਲਮ ਦਾ ਟਰੇਲਰ ਲੋਕਾਂ ਨੂੰ ਪਸੰਦ ਆਇਆ ਸੀ। ਇਸ ਤੋਂ ਇਲਾਵਾ ਇਸ ਵਿੱਚ ਸਨੀ ਲਿਓਨੀ ਦਾ ਗਾਣਾ ‘ਸੈਕਸੀ ਬੇਬੀ ਗਰਲ’ ਵੀ ਲੋਕਾਂ ਵਿੱਚ ਕਾਫੀ ਮਕਬੂਲ ਹੋਇਆ ਸੀ ਪਰ ਫਿਲਮ ਦੇਖਣ ਤੋਂ ਬਾਅਦ ਦੀ ਸਮੀਖਿਆ ਤੇ ਦਰਸ਼ਕਾਂ ਨੇ ਇਸ ਨੂੰ ਇਸ ਸਾਲ ਦੀ ਸਭ ਤੋਂ ਖਰਾਬ ਫਿਲਮ ਦੱਸਿਆ।

 

ਨਤੀਜਾ ਇਹ ਹੈ ਕਿ ਹੁਣ ਫਿਲਮ ਨੂੰ ਦਰਸ਼ਕ ਨਹੀਂ ਮਿਲ ਰਹੇ। ਉੱਧਰ ਇਸ ਦੇ ਨਾਲ ਹੀ ਇੱਕ ਦਸੰਬਰ ਨੂੰ ਰਿਲੀਜ਼ ਹੋਈ ਕਪਿਲ ਸ਼ਰਮਾ ਦੀ ਫਿਲਮ ‘ਫ਼ਿਰੰਗੀ’ ਚਾਰ ਦਿਨਾਂ ਵਿੱਚ 8.75 ਕਰੋੜ ਦੀ ਕਮਾਈ ਕਰ ਚੁੱਕੀ ਹੈ।

First Published: Wednesday, 6 December 2017 1:29 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ