ਮਾਂ-ਧੀ ਦੇ ਪਿਆਰ ‘ਤੇ ਫ਼ਿਲਮ ‘ਦਾਣਾ ਪਾਣੀ’ ਦਾ ਪਹਿਲਾ ਗਾਣਾ

By: ABP Sanjha | | Last Updated: Monday, 16 April 2018 4:56 PM
ਮਾਂ-ਧੀ ਦੇ ਪਿਆਰ ‘ਤੇ ਫ਼ਿਲਮ ‘ਦਾਣਾ ਪਾਣੀ’ ਦਾ ਪਹਿਲਾ ਗਾਣਾ

ਚੰਡੀਗੜ੍ਹ:   ਫ਼ਿਲਮ ‘ਚ ਇੰਨੀ ਤਾਕਤ ਹੈ ਕਿ ਉਹ ਆਪਣੀ ਕਹਾਣੀ ਤੇ ਮਿਊਜ਼ਿਕ ਨਾਲ ਦਰਸ਼ਕਾਂ ਨੂੰ ਹਸਾ ਤੇ ਰੁਆ ਸਕਦੀ ਹੈ। ਉਹ ਤੁਹਾਨੂੰ ਉਮੀਦ ਭਰਿਆ ਭਵਿੱਖ ਦਿਖਾਉਂਦੀ ਹੈ ਤੇ ਮਹਾਨ ਅਤੀਤ ਵੀ। ਅੱਜਕੱਲ੍ਹ ਪਾਲੀਵੁੱਡ ਵੀ ਆਪਣੀਆਂ ਕਹਾਣੀਆਂ ਨਾਲ ਪ੍ਰਯੋਗ ਕਰ ਰਿਹਾ ਹੈ। ਇਸੇ ਤਰ੍ਹਾਂ ਦੀ ਪਿੰਡ ਦੀ ਸੱਭਿਅਤਾ ਨੂੰ ਦਰਸਾਉਂਦੀ ਫ਼ਿਲਮ ‘ਦਾਣਾ ਪਾਣੀ’ ਸਿਲਵਰ ਸਕਰੀਨ ‘ਤੇ ਆ ਰਹੀ ਹੈ, ਜਿਸ ਨੂੰ ਤਰਨਵੀਰ ਸਿੰਘ ਜਗਪਾਲ ਲੈ ਕੇ ਆ ਰਹੇ ਹਨ।
ਫਿਲਮ ਦੇ ਟ੍ਰੇਲਰ ਨੂੰ ਮਿਲ ਰਹੇ ਪਿਆਰ ਤੋਂ ਬਾਅਦ ਫ਼ਿਲਮ ਦੇ ਮੇਕਰਸ ਨੇ ਫ਼ਿਲਮ ਦਾ ਪਹਿਲਾ ਗਾਣਾ ਰਿਲੀਜ਼ ਕਰ ਦਿੱਤਾ ਹੈ। ਗਾਣੇ ਦਾ ਟਾਈਟਲ ਹੈ ‘ਮਾਂਵਾਂ’, ਜੋ ਤੁਹਾਨੂੰ 1962 ਦੇ ਪੰਜਾਬ ਦੀ ਝਲਕ ਦਿਖਾਉਂਦਾ ਹੈ। ਇਸ ਗਾਣੇ ‘ਚ 60ਵਿਆਂ ਦੇ ਲੋਕ ਸੰਗੀਤ ਦੀ ਝਲਕ ਨਜ਼ਰ ਆਉਂਦੀ ਹੈ।
ਗਾਣੇ ਨੂੰ ਆਵਾਜ਼ ਦਿੱਤੀ ਹੈ ਇੰਟਰਨੈਸ਼ਨਲ ਐਵਾਰਡ ਜੇਤੂ ਗਾਇਕ ਹਰਭਜਨ ਮਾਨ ਨੇ ਤੇ ਇਸ ਦੇ ਬੋਲ ਲਿਖੇ ਨੇ ਵੀਤ ਬਲਜੀਤ ਨੇ, ਜੋ ਤੁਹਾਡੇ ਦਿਲਾਂ ਨੂੰ ਜ਼ਰੂਰ ਛੂਹ ਲਵੇਗਾ। ‘ਮਾਂਵਾਂ’ ਦਾ ਮਿਊਜ਼ਿਕ ਕੰਪੋਜ਼ ਕੀਤਾ ਹੈ ਜੈਦੇਵ ਕੁਮਾਰ ਨੇ। ਗਾਣੇ ਨੂੰ ਰਿਦਮ ਬੁਆਏਜ਼ ਵੱਲੋਂ ਯੂ-ਟਿਊਬ ‘ਤੇ ਰਿਲੀਜ਼ 14 ਅਪ੍ਰੈਲ ਨੂੰ ਕੀਤਾ ਗਿਆ ਹੈ।

First Published: Monday, 16 April 2018 4:56 PM

Related Stories

‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ
‘ਦਿਲਬਰੋ’ ਗਾਣਾ ਸੁਣ ਨਮ ਹੋ ਜਾਣਗੀਆਂ ਅੱਖਾਂ

ਮੁੰਬਈ: ਆਲੀਆ ਭੱਟ ਇਨ੍ਹੀਂ ਦਿਨੀਂ ਆਪਣੇ ਪ੍ਰਜੈਕਟਸ ਨੂੰ ਲੈ ਕੇ ਕਾਫੀ ਰੁੱਝੀ ਹੋਈ

ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ
ਗੁਰੂ ਰੰਧਾਵਾ ਨੇ ‘ਰਾਤ ਕਮਾਲ ਹੈ’ ਨਾਲ ਮਚਾਇਆ ਧਮਾਲ

ਚੰਡੀਗੜ੍ਹ: ਗੁਰੂ ਰੰਧਾਵਾ ਨੇ ਇੱਕ ਵਾਰ ਫਿਰ ਆਪਣੇ ਫੈਨਸ ਨੂੰ ਨੱਚਣ ਲਈ ਮਜਬੂਰ ਕਰ

ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !
ਆਲੀਆ-ਰਣਬੀਰ ‘ਚ ਵਧ ਰਹੀਆਂ ਨਜ਼ਦੀਕੀਆਂ ਦੀ ਚਰਚਾ !

ਮੁੰਬਈ: ਐਕਟਰਸ ਆਲੀਆ ਭੱਟ ਤੇ ਰਣਬੀਰ ਕਪੂਰ ਆਰੀਅਨ ਮੁਖਰਜੀ ਦੀ ਫ਼ਿਲਮ

ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ
ਸਲਮਾਨ ਖਾਨ ਤੋਂ ਇਹ ਕਿੱਸਾ ਸੁਣਕੇ ਹੋ ਜਾਓਗੇ ਲੋਟਪੋਟ

ਮੁੰਬਈ: ਬਾਲੀਵੁੱਡ ਦਬੰਗ ਖਾਨ ਸਲਮਾਨ ਖਾਨ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਸੁਰਖੀਆਂ

ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ
ਦਿੱਲੀ ਦੇ ਵਿਆਹ ‘ਚ ਨੱਚੇ ਮੁੰਬਈ ਦੇ ਸਟਾਰ

ਨਵੀਂ ਦਿੱਲੀ: ਮੰਗਲਵਾਰ ਦੀ ਰਾਤ ਮੁੰਬਈ ਦੇ ਸਿਤਾਰੇ ਨਜ਼ਰ ਆਏ ਦਿੱਲੀ ਦੇ ਤਾਜ ਹੋਟਲ

ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ
ਸੁਨੀਲ ਗਰੋਵਰ ਤੇ ਸ਼ਿਲਪਾ ਵਿਚਾਲੇ ਹੱਥੋਪਾਈ

ਮੁੰਬਈ: ਫੇਮਸ ਕਾਮੇਡੀਅਨ ਸੁਨੀਲ ਗਰੋਵਰ ਇਨ੍ਹੀਂ ਦਿਨੀਂ ਸ਼ਿਲਪਾ ਸ਼ਿੰਦੇ ਨਾਲ

ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ
ਲਹਿੰਦੇ ਪੰਜਾਬ ਦੇ ਰੰਗਮੰਚ ਦਾ ਥੰਮ ਢਹਿਆ

ਚੰਡੀਗੜ੍ਹ: ਸਰਹੱਦ ਪਾਰੋਂ ਪ੍ਰਸਿੱਧ ਅਦਾਕਾਰਾ, ਨਾਟਕਕਾਰਾ ਤੇ ‘ਅਜੋਕਾ

ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ
ਕਮਾਲ ਖਾਨ ਦਾ ‘ਸੱਚ-2' ਹੋ ਰਿਹਾ ਵਾਈਰਲ

ਚੰਡੀਗੜ੍ਹ: ਪੰਜਾਬੀ ਗਾਇਕ ਕਮਲ ਖਾਨ ਨੇ ਆਪਣਾ ਨਵਾਂ ਗੀਤ ਸੱਚ 2 ਰਿਲੀਜ਼ ਕਰ ਦਿੱਤਾ

ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ
ਪਾਖੰਡੀ ਬਾਬਿਆਂ ਬਾਰੇ ਇਹ ਪੰਜ ਫ਼ਿਲਮਾਂ ਜ਼ਰੂਰ ਵੇਖੋ

ਮੁੰਬਈ: ਜੋਧਪੁਰ ਕੋਰਟ ਨੇ ਆਸਾਰਾਮ ਬਾਬੂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਪਿਛਲੇ 5