ਕੀ ਤੁਸੀਂ ਦੇਖੀ ਐਕਸ਼ਨ ਕਰਦੇ ਟਾਈਗਰ ਦੀ ਇਹ ਵੀਡੀਓ

By: ABP Sanjha | | Last Updated: Tuesday, 17 April 2018 2:35 PM
ਕੀ ਤੁਸੀਂ ਦੇਖੀ ਐਕਸ਼ਨ ਕਰਦੇ ਟਾਈਗਰ ਦੀ ਇਹ ਵੀਡੀਓ

ਮੁੰਬਈ: ਬਾਲੀਵੁੱਡ ਦਾ ਡਾਂਸਿੰਗ ਸਟਾਰ ਟਾਈਗਰ ਸ਼ਰਾਫ਼ ਆਪਣੀ ਫਿਲਮ ‘ਬਾਗੀ-2’ ਦੀ ਕਾਮਯਾਬੀ ਇੰਜੋਏ ਕਰ ਰਿਹਾ ਹੈ। ਇਸ ਦੇ ਨਾਲ ਹੀ ਟਾਈਗਰ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ‘ਚ ਵੀ ਰੁੱਝ ਗਿਆ ਹੈ। ਜੀ ਹਾਂ, ਟਾਈਗਰ ਆਪਣੀ ਅਪ-ਕਮਿੰਗ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ਦੀ ਸ਼ੂਟਿੰਗ ‘ਚ ਰੁੱਝੇ ਹੋਏੇ ਹਨ। ਆਏ ਦਿਨ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ।

 

‘ਸਟੂਡੈਂਟ ਆਫ ਦਿ ਈਅਰ 2’ ‘ਚ ਟਾਈਗਰ ਨਾਲ ਦੋਵੇਂ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ ਜਿਸ ‘ਚੋਂ ਇੱਕ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਤੇ ਦੂਜੀ ਹੈ ਤਾਰਾ ਸੁਤਾਰਿਆ। ਅਨਨਿਆ ਤੇ ਟਾਈਗਰ ਇਨ੍ਹੀਂ ਦਿਨੀਂ ਨੈਨੀਤਾਲ ‘ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ ‘ਚ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਫਿਲਮ ਸੈੱਟ ਤੋਂ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਜ਼ਬਰਦਸਤ ਸਟੰਟ ਕਰਦਾ ਨਜ਼ਰ ਆ ਰਿਹਾ ਹੈ।

#SOTY2 ???? @karanjohar @punitdmalhotra

A post shared by Tiger Shroff (@tigerjackieshroff) on

ਇਹ ਤਾਂ ਸਭ ਜਾਣਦੇ ਨੇ ਕਿ ਟਾਈਗਰ ਅਕਸਰ ਆਪਣੇ ਸਟੰਟ ਕਰਕੇ ਸੁਰਖੀਆਂ ‘ਚ ਰਹਿੰਦਾ ਹੈ ਪਰ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਟਾਈਗਰ ਫਿਲਮ ਤੋਂ ਇਲਾਵਾ ਸੋਸ਼ਲ ਮੀਡੀਆ ਅਕਾਊਂਟ ‘ਤੇ ਅਜਿਹੀ ਵੀਡੀਓਜ਼ ਸ਼ੇਅਰ ਕਰਦੇ ਹੋਣ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਾਈਗਰ ਨੇ ਆਪਣੀ ਸੁਪਰਹਿੱਟ ਫਿਲਮ ‘ਬਾਗੀ 2’ ਦੀ ਸ਼ੂਟਿੰਗ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਸ ‘ਚ ਉਹ ਜ਼ਬਰਦਸਤ ਐਕਸ਼ਨ ਸੀਨਜ਼ ਸ਼ੂਟ ਕਰਦੇ ਦਿਖਾਈ ਦੇ ਰਹੇ ਹਨ।

First Published: Tuesday, 17 April 2018 2:35 PM

Related Stories

ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ
ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ

ਨਵੀਂ ਦਿੱਲੀ: ਮਸ਼ਹੂਰ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਵੱਲੋਂ ਲਾਏ ਗਏ ਸਰੀਰਕ ਸੋਸ਼ਣ

‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ
‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ

ਮੁੰਬਈ: ਹਰਸ਼ਵਰਧਨ ਕਪੂਰ ਦੀ ਅਪਕਮਿੰਗ ਫ਼ਿਲਮ ‘ਭਾਵੇਸ਼ ਜੋਸ਼ੀ-ਸੁਪਰਹੀਰੋ’ ਦਾ ਟੀਜ਼ਰ

‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ
‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਸ਼ਿੱਦਤ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ

ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ
ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ...

ਨਵੀਂ ਦਿੱਲੀ: ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ

ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ
ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ

ਮੁੰਬਈ: ਬਾਲੀਵੁੱਡ ਆਏ ਦਿਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨਾਲ ਸਾਨੂੰ ਹੈਰਾਨ ਕਰ

‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ
‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ

ਮੁੰਬਈ: ਹੰਸਲ ਮੇਹਤਾ ਡਾਇਰੈਕਟਡ ਫ਼ਿਲਮ ‘ਓਮਾਰਟਾ’ ਨੂੰ ਸੈਂਸਰ ਬੋਰਡ ਨੇ ਇੱਕ ਕੱਟ

ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ
ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ

ਚੰਡੀਗੜ੍ਹ: ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਵਧੀਆ ਪਲੇਅਬੈਕ ਗਾਇਕਾਂ

ਫਲੋਰ ‘ਤੇ ਆਈ ‘ਪਾਨੀਪਤ’
ਫਲੋਰ ‘ਤੇ ਆਈ ‘ਪਾਨੀਪਤ’

ਮੁੰਬਈ: ਆਸ਼ੂਤੋਸ਼ ਗੋਵਾਰੀਕਰ ਤੇ ਡਾਇਰੈਕਟਰ ਨਿਤਿਨ ਦੇਸ਼ਾਈ ਦੀ ਫ਼ਿਲਮ ‘ਪਾਨੀਪਤ’ ਲਈ