'ਟਾਈਗਰ ਜ਼ਿੰਦਾ ਹੈ' ਨੂੰ 13ਵੇਂ ਦਿਨ ਲੱਗੀ ਬਰੇਕ, ਸਿਰਫ਼ 5 ਕਰੋੜ ਕਮਾਏ

By: ਏਬੀਪੀ ਸਾਂਝਾ | | Last Updated: Thursday, 4 January 2018 3:50 PM
'ਟਾਈਗਰ ਜ਼ਿੰਦਾ ਹੈ' ਨੂੰ 13ਵੇਂ ਦਿਨ ਲੱਗੀ ਬਰੇਕ, ਸਿਰਫ਼ 5 ਕਰੋੜ ਕਮਾਏ

ਨਵੀਂ ਦਿੱਲੀ: ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਟਾਈਗਰ ਜ਼ਿੰਦਾ ਹੈ’ ਨੇ ਬਾਕਸ ਆਫ਼ਿਸ ‘ਤੇ ਲਗਾਤਾਰ ਸ਼ਾਨਦਾਰ ਕਮਾਈ ਕਰ ਰਹੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਜਲਦ ਹੀ ‘ਬਜਰੰਗੀ ਭਾਈਜਾਨ’ ਦੀ ਲਾਈਫਟਾਈਮ ਕਮਾਈ ਨੂੰ ਪਾਰ ਕਰ ਜਾਵੇਗੀ।

 

ਬੁੱਧਵਾਰ ਦੀ ਕਮਾਈ ਦੇ ਜਿਹੜੇ ਅੰਕੜੇ ਆਏ ਹਨ, ਉਹ ਕਾਫ਼ੀ ਘੱਟ ਹਨ। ਭੀਮਾ ਕੋਰੇਗਾਂਵ ਦੀ ਹਿੰਸਾ ਕਾਰਨ ਮਹਾਰਾਸ਼ਟਰ ਵਿੱਚ ਦਲਿਤ ਸਮਾਜ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ। ਇਸ ਹਿੰਸਾ ਦਾ ਕਾਰਨ ਕੱਲ੍ਹ ਮਹਾਰਾਸ਼ਟਰ ਬੰਦ ਸੀ ਤੇ ਇਸ ਦਾ ਅਸਰ ਸਲਮਾਨ ਦੀ ਇਸ ਫ਼ਿਲਮ ‘ਤੇ ਵੀ ਪਿਆ ਹੈ। ਇਸ ਫ਼ਿਲਮ ਨੇ ਬੁੱਧਵਾਰ ਨੂੰ ਸਿਰਫ਼ 5.84 ਕਰੋੜ ਰੁਪਏ ਕਮਾਏ। ਰਿਲੀਜ਼ ਹੋਣ ਤੋਂ ਬਾਅਦ ਇਹ ਫ਼ਿਲਮ ਦੀ ਸਭ ਤੋਂ ਘੱਟ ਕਮਾਈ ਵਾਲਾ ਦਿਨ ਰਿਹਾ। ਫ਼ਿਲਮ 13 ਦਿਨਾਂ ਵਿੱਚ 286.46 ਕਰੋੜ ਰੁਪਏ ਕਮਾ ਚੁੱਕੀ ਹੈ।

 

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਫ਼ਿਲਮ ਇਸ ਹਫ਼ਤੇ ਵੀ ਚੰਗੀ ਕਮਾਈ ਕਰੇਗੀ ਕਿਉਂਕਿ ਇਸ ਹਫ਼ਤੇ ਕੋਈ ਵੱਡੀ ਫ਼ਿਲਮ ਰਿਲੀਜ਼ ਨਹੀਂ ਹੋ ਰਹੀ ਹੈ। ਇਹ ਫ਼ਿਲਮ ਦੁਨੀਆ ਭਰ ਵਿੱਚ ਵੀ ਚੰਗੀ ਕਮਾਈ ਕਰ ਰਹੀ ਹੈ ਤੇ ਹੁਣ ਤੱਕ 460 ਕਰੋੜ ਤੋਂ ਜ਼ਿਆਦਾ ਕਮਾ ਚੁੱਕੀ ਹੈ। ਇਸ ਤੋਂ ਪਹਿਲਾਂ ਸਲਮਾਨ ਦੀ ਫ਼ਿਲਮ ਸੁਲਤਾਨ ਨੇ 300.45 ਕਰੋੜ ਤੇ ਬਜਰੰਗੀ ਭਾਈਜਾਨ ਨੇ 320.34 ਕਰੋੜ ਰੁਪਏ ਕਮਾਏ ਸਨ।

First Published: Thursday, 4 January 2018 3:50 PM

Related Stories

'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ
'ਪਦਮਾਵਤ' ਤੇ ਰੋਕ ਲਗਾਉਣ ਦੀ ਇੱਕ ਹੋਰ ਕੋਸ਼ਿਸ਼ ਨਾਕਾਮ

ਨਵੀਂ ਦਿੱਲੀ-ਸੰਜੇ ਲੀਲੀ ਭੰਸਾਲੀ ਦੀ ਫ਼ਿਲਮ ‘ਪਦਮਾਵਤ’ ਜੀ ਰਿਲੀਜ਼ ਉੱਤੇ ਰੋਕ

ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ
ਦਿਲਜੀਤ ਨੇ ਬਾਲੀਵੁੱਡ ਬਾਰੇ ਖੋਲ੍ਹਿਆ ਦਿਲ ਦਾ ਭੇਤ

ਮੁੰਬਈ: ਦਿਲਜੀਤ ਦੋਸਾਂਝ ਪੰਜਾਬ ਦੇ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੱਡਾ ਕਲਾਕਾਰ

ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ
ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ 'ਪਦਮਾਵਤ' ਦਾ ਵਿਰੋਧ ਜਾਰੀ, ਸਿਨੇਮਾ ਭੰਨਿਆ

ਮੁਜ਼ੱਫਰਪੁਰ: ਸੁਪਰੀਮ ਕੋਰਟ ਵੱਲੋਂ ਵਿਵਾਦਤ ਫ਼ਿਲਮ ‘ਪਦਮਾਵਤ’ ਉੱਪਰ ਲੱਗੀ

ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ
ਬਾਲੀਵੁੱਡ 'ਚ ਐਂਟਰੀ ਬਾਰੇ ਮਿਸ ਵਰਲਡ ਮਾਨੁਸ਼ੀ ਛਿੱਲਰ ਦਾ ਖੁਲਾਸਾ

ਨਵੀਂ ਦਿੱਲੀ: ਵਿਸ਼ਵ ਸੁੰਦਰੀ 2017 ਦਾ ਖਿਤਾਬ ਜਿੱਤਣ ਦੇ ਨਾਲ ਹੀ ਮਾਨੁਸ਼ੀ ਛਿੱਲਰ ਦੇ

ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ
ਪ੍ਰਕਾਸ਼ ਰਾਜ ਇਸ ਤਿੱਕੜੀ ਦੇ ਕੱਟੜ ਵਿਰੋਧੀ

ਹੈਦਰਾਬਾਦ: ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਹਿੰਦੂ ਵਿਰੋਧੀ ਨਹੀਂ ਹਨ, ਸਿਰਫ

3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'
3 ਅਗਸਤ ਨੂੰ 'ਸੰਦੀਪ ਔਰ ਪਿੰਕੀ ਫਰਾਰ'

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਤੇ ਪਰਿਣੀਤੀ ਚੋਪੜਾ ਦੀ ਫਿਲਮ