ਮੁੱਕੀਆਂ ਉਡੀਕਾਂ! 'ਟਾਈਗਰ ਜ਼ਿੰਦਾ ਹੈ', ਬੱਸ ਜਲਦ ਆ ਰਿਹੈ, ਜਾਣੋ ਕੀ ਹੈ ਪੂਰੀ ਕਹਾਣੀ..

By: ਰਵੀ ਇੰਦਰ ਸਿੰਘ | | Last Updated: Tuesday, 7 November 2017 4:03 PM
ਮੁੱਕੀਆਂ ਉਡੀਕਾਂ! 'ਟਾਈਗਰ ਜ਼ਿੰਦਾ ਹੈ', ਬੱਸ ਜਲਦ ਆ ਰਿਹੈ, ਜਾਣੋ ਕੀ ਹੈ ਪੂਰੀ ਕਹਾਣੀ..

ਮੁੰਬਈ: ਫੈਨਸ ਦਾ ਇੰਤਜ਼ਾਰ ਖਤਮ ਹੋਇਆ ਤੇ ਇਸ ਸਾਲ ਦੀ ਮੋਸਟ ਅਵੇਟਡ ਫਿਲਮ “ਟਾਈਗਰ ਜ਼ਿੰਦਾ ਹੈ” ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਇਹ ਟਰੇਲਰ ਸੁਪਰਸਟਾਰ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੇ ਸਟੰਟ ਤੇ ਐਕਸ਼ਨ ਨਾਲ ਭਰਿਆ ਹੋਇਆ ਹੈ ਜਿਸ ਨੂੰ ਦੇਖ ਕੇ ਫੈਨਸ ਦਾ ਦਿਲ ਖੁਸ਼ ਹੋ ਜਾਵੇਗਾ। ਇਸ ਵਾਰ ਇਸ ਫਿਲਮ ਵਿੱਚ ਸਲਮਾਨ ਖ਼ਾਨ ਯਾਨੀ ਟਾਈਗਰ ਦੁਨੀਆ ਵਿੱਚ ਅੱਤਵਾਦ ਨੂੰ ਖ਼ਤਮ ਕਰਨ ਦੀ ਜੰਗ ਲਾੜੇ ਹੋਏ ਨਜ਼ਰ ਆਉਣਗੇ।

salman khan

ਟਰੇਲਰ ਦੀ ਸ਼ੁਰੂਆਤ ਵੀ ਇਸੇ ਲਾਈਨ ਤੋਂ ਹੁੰਦੀ ਹੈ, ‘ਜਦ ਤੋਂ ਦੁਨੀਆ ਬਣੀ ਹੈ, ਓਦੋਂ ਤੋਂ ਹਰ ਕੋਨੇ ਵਿੱਚ ਇੱਕ ਹੀ ਜੰਗ ਹੋ ਰਹੀ ਹੈ-ਸਹੀ ਤੇ ਗ਼ਲਤ ਦੀ..” ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਦੀ ਕਹਾਣੀ ਦਾ ਵੀ ਖੁਲਾਸਾ ਹੋ ਗਿਆ ਹੈ। ਇਸ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਦੁਨੀਆ ਦਾ ਸਭ ਤੋਂ ਖ਼ਤਰਨਾਕ ਅੱਤਵਾਦੀ ਸੰਗਠਨ 25 ਭਾਰਤੀ ਨਰਸਾਂ ਨੂੰ ਕਿਡਨੈਪ ਕਰ ਲੈਂਦਾ ਹੈ। ਉਨ੍ਹਾਂ ਨੂੰ ਓਥੋਂ ਬਚਾ ਕਿ ਲਿਆਉਣਾ ਅਸੰਭਵ ਹੈ। ਫਿਰ ਇਸ ਲਈ ਟਾਈਗਰ ਨੂੰ ਚੁਣਿਆ ਜਾਂਦਾ ਹੈ। ਇਸ ਮਿਸ਼ਨ ਵਿੱਚ ਟਾਈਗਰ ਦਾ ਸਾਥ ਦਿੰਦੀ ਹੈ ਕੈਟਰੀਨਾ ਕੈਫ।

ਇਸ ਤੋਂ ਬਾਅਦ ਕਿਸ ਤਰ੍ਹਾਂ ਇਸ ਮਿਸ਼ਨ ਵਿੱਚ ਕਾਮਯਾਬ ਹੁੰਦੇ ਹਨ ਇਹ ਪੂਰੀ ਕਹਾਣੀ ਹੈ। ਸਲਮਾਨ ਖ਼ਾਨ ਦੀ ਜਦ ਵੀ ਕੋਈ ਫਿਲਮ ਆਉਂਦੀ ਹੈ ਕੁਝ ਡਾਇਲਾਗ ਅਜਿਹੇ ਹੁੰਦੇ ਹਨ ਜੋ ਹਮੇਸ਼ਾ ਲਈ ਯਾਦਗਾਰ ਹੋ ਜਾਂਦੇ ਹਨ। ਟਰੇਲਰ ਵਿੱਚ ਸਲਮਾਨ ਖ਼ਾਨ ਕਹਿੰਦੇ ਹਨ,” ਸ਼ਿਕਾਰ ਤਾਂ ਸਭ ਕਰਦੇ ਹਨ ਪਰ ਟਾਈਗਰ ਤੋਂ ਬਿਹਤਰ ਸ਼ਿਕਾਰ ਕੋਈ ਨਹੀਂ ਕਰਦਾ।”

katrina

ਇਸ ਫਿਲਮ ਵਿੱਚ ਸਲਮਾਨ ਨਾਲ ਕੈਟਰੀਨਾ ਵੀ ਇੰਟਰਨੈਸ਼ਨਲ ਲੈਵਲ ਦਾ ਐਕਸ਼ਨ ਕਰਦੀ ਨਜ਼ਰ ਆਵੇਗੀ। ਇਸ ਫਿਲਮ ਵਿੱਚ ਸਟੰਟ ਲਈ ਮੇਕਰਸ ਨੇ ਸਟੰਟ ਨਿਰਦੇਸ਼ਕ ਟਾਮ ਸਟਰਥਰਸ ਨੂੰ ਲਿਆ ਹੈ ਜੋ “ਇਨਸੈਪਸ਼ਨ” ਤੇ “ਦਾ ਡਾਰਕ ਨਾਈਟ” ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਕ੍ਰਿਸਮਿਸ ਤੇ ਧਮਾਕੇਦਾਰ ਐਕਸ਼ਨ ਦੇਖਣ ਲਈ ਤਿਆਰ ਹੋ ਜਾਵੋ। ਇਸ ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਹੈ ਤੇ ਇਸ ਨੂੰ ਯਸ਼ਰਾਜ ਫ਼ਿਲਮਜ਼ ਪ੍ਰੋਡਿਊਸ ਕਰ ਰਹੀ ਹੈ। ਇਹ ਫਿਲਮ ਸਿਨੇਮਾਘਰਾਂ ਵਿੱਚ 22 ਦਸੰਬਰ ਨੂੰ ਰਿਲੀਜ਼ ਹੋਵੇਗੀ।

ਟ੍ਰੇਲਰ ਵੇਖੋ:

First Published: Tuesday, 7 November 2017 3:59 PM

Related Stories

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ

ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!
ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!

ਮੁੰਬਈ: ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਸਮਰਥਕ ਤਾਪਸੀ ਪੰਨੂੰ ਨੇ ਸ਼ਨੀਵਾਰ

ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ
ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ

ਨਵੀਂ ਦਿੱਲੀ: ਦੁਨੀਆ ਭਰ ‘ਚ ਅੱਜ ਇੱਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਦੇ ਚਰਚੇ ਹਨ।