'ਇੰਦੂ ਸਰਕਾਰ', 'ਮੁਬਾਰਕਾਂ' ਸਣੇ ਚਾਰ ਫਿਲਮਾਂ ਵੇਖੋ ਅੱਜ ਤੋਂ

By: ABP SANJHA | | Last Updated: Friday, 28 July 2017 6:33 PM
'ਇੰਦੂ ਸਰਕਾਰ', 'ਮੁਬਾਰਕਾਂ' ਸਣੇ ਚਾਰ ਫਿਲਮਾਂ ਵੇਖੋ ਅੱਜ ਤੋਂ

ਨਵੀਂ ਦਿੱਲੀ: ਸ਼ੁੱਕਰਵਾਰ ਦਾ ਦਿਨ ਸਿਨੇਮਾ ਜਗਤ ਨਾਲ ਜੁੜੇ ਲੋਕਾਂ ਲਈ ਖਾਸ ਹੁੰਦਾ ਹੈ ਕਿਉਂਕਿ ਇਸ ਦਿਨ ਵੱਡੇ ਪਰਦੇ ‘ਤੇ ਫਿਲਮਾਂ ਦਸਤਕ ਦਿੰਦੀਆਂ ਹਨ। ਇਸ ਸ਼ੁੱਕਰਵਾਰ ਵੀ ‘ਇੰਦੂ ਸਰਕਾਰ’, ‘ਮੁਬਾਰਕਾਂ’ ਸਮੇਤ ਚਾਰ ਫਿਲਮਾਂ ਨੇ ਸਿਨੇਮਾਂ ਘਰਾਂ ‘ਚ ਦਸਤਕ ਦਿੱਤੀ।

ਫਿਲਮ ‘ਇੰਦੂ ਸਰਕਾਰ’ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਪਰ ਸੁਪਰੀਮ ਕੋਰਟ ਨੇ ਇਸ ਫਿਲਮ ਨੂੰ ਰਿਲੀਜ਼ ਦੀ ਇਜਾਜ਼ਤ ਦੇ ਦਿੱਤੀ ਸੀ। ਇਹ ਫਿਲਮ ਇਸ ਵਜ੍ਹਾ ਤੋਂ ਵਿਵਾਦਾਂ ‘ਚ ਰਹੀ ਕਿਉਂਕਿ ਇਸ ‘ਚ ਦੋਸ਼ ਸਨ ਕਿ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਚਰਿੱਤਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਫਿਲਮ ‘ਚ ਕੁਲਹਾਰੀ ਤੇ ਲੀਲ ਨੀਤਿਨ ਮੁਕੇਸ਼ ਮੁੱਖ ਭੂਮਿਕਾ ‘ਚ ਹਨ।

ਇਸ ਤੋਂ ਇਲਾਵਾ ਅਨੀਸ ਬਜਮੀ ਦੀ ਫਿਲਮ ‘ਮੁਬਾਰਕਾਂ’ ਵੀ ਰਿਲੀਜ਼ ਹੋਈ। ਇਹ ਇੱਕ ਰੋਮਾਂਟਿਕ ਕਮੇਡੀ ਫਿਲਮ ਹੈ। ਇਸ ‘ਚ ਅਨਿਲ ਕਪੂਰ, ਅਰਜੁਨ ਕਪੂਰ, ਐਲਿਆਨਾ ਡੀਕਰੂਜ਼ ਤੇ ਆਥਿਆ ਸ਼ੈਟੀ ਮੁੱਖ ਭੂਮਿਕਾ ‘ਚ ਹਨ। ਅਰਜੁਨ ਕਪੂਰ ਇਸ ਫਿਲਮ ‘ਚ ਡਬਲ ਰੋਲ ਕਰਦੇ ਦਿਖਾਈ ਦਿੱਤੇ। ਇਸ ਫਿਲਮ ਨੂੰ ਲੋਕਾਂ ਵੱਲੋਂ ਕਾਫੀ ਹੁੰਗਾਰਾ ਦਿੱਤਾ ਗਿਆ।

ਤਿਗਮਾਂਸ਼ੂ ਧੁਲਿਆ ਦੀ ਫਿਲਮ ‘ਰਾਗਦੇਸ਼’ ਵੀ ਰਿਲੀਜ਼ ਹੋਈ। ਰਾਗਦੇਸ਼ ਇਹ ਇਤਿਹਾਸਕ ਡਰਾਮਾ ਫਿਲਮ ਹੈ। ਇਹ ਫਿਲਮ 1945 ‘ਚ ਲਾਲ ਕਿਲ੍ਹੇ ‘ਚ ਆਜ਼ਾਦ ਹਿੰਦ ਫੌਜ ਦੇ ਸੈਨਿਕਾਂ ‘ਤੇ ਚੱਲੇ ਮੁਕੱਦਮਿਆਂ ‘ਤੇ ਆਧਾਰਤ ਹੈ। ਇਸ ਫਿਲਮ ‘ਚ ਮੁੱਖ ਭੂਮਿਕਾ ਕੁਣਾਲ ਕਪੂਰ ਤੇ ਮੋਹਿਤ ਮਾਰਵਾਹ ਵੀ ਪ੍ਰਮੁੱਖ ਭੂਮਿਕਾਵਾਂ ‘ਚ ਹਨ। ਰਾਜ ਸਭਾ ਟੀਵੀ ਵੱਲੋਂ ਪੇਸ਼ ਇਸ ਫਿਲਮ ਦਾ ਨਿਰਮਾਣ ਗੁਰਦੀਪ ਸਿੰਘ ਸੱਪਲ ਨੇ ਕੀਤਾ ਹੈ।

ਚੌਥੀ ਰਿਲੀਜ਼ ਹੋਣ ਵਾਲੀ ਫਿਲਮ ਹੈ ‘ਬਾਰਾਤ ਕੰਪਨੀ’। ਸੈਯਦ ਅਹਿਮਦ ਅਫਜਲ ਦੁਆਰਾ ਨਿਰਦੇਸ਼ਤ ਇਹ ਫਿਲਮ ਰੋਮਾਂਟਿਕ ਕਮੇਡੀ ਹੈ। ਇਸ ‘ਚ ਸੰਦੀਪ ਧਰ,ਰਨਵੀਰ ਕੁਮਾਰ ਤੇ ਅਨੁਰੀਤਾ ਝਾਅ ਮੁੱਖ ਭੂਮਿਕਾ ‘ਚ ਹਨ।

First Published: Friday, 28 July 2017 6:33 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’