ਰਿਐਲਟੀ ਸ਼ੋਅ ਦੇ ਆਡੀਸ਼ਨ 'ਚ ਕੁੜੀਆਂ ਨੂੰ ਕੱਪੜੇ ਲਾਹ ਕੇ KISS ਕਰਨ ਲਈ ਕਿਹਾ

By: ਏਬੀਪੀ ਸਾਂਝਾ | | Last Updated: Tuesday, 13 February 2018 1:12 PM
ਰਿਐਲਟੀ ਸ਼ੋਅ ਦੇ ਆਡੀਸ਼ਨ 'ਚ ਕੁੜੀਆਂ ਨੂੰ ਕੱਪੜੇ ਲਾਹ ਕੇ KISS ਕਰਨ ਲਈ ਕਿਹਾ

ਬੰਗਲੁਰੁ: ਆਡੀਸ਼ਨ ਦੌਰਾਨ ਭੱਦੇ ਸਵਾਲ ਪੁੱਛਣ ਵਾਲਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪ੍ਰਾਈਵੇਟ ਚੈਨਲ ਖਿਲਾਫ 100 ਤੋਂ ਵੱਧ ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਿਰੋਧ ਕਰਨ ਵਾਲਿਆਂ ਦਾ ਇਲਜ਼ਾਮ ਸੀ ਕਿ ਪ੍ਰਾਈਵੇਟ ਇੰਟਰਟੇਨਮੈਂਟ ਚੈਨਲ ਨੇ ਸ਼ੋਅ ਦੇ ਆਡੀਸ਼ਨ ਲਈ ਗੰਦੇ ਸਵਾਲ ਪੁੱਛੇ। ਆਡੀਸ਼ਨ ਇੱਕ ਪ੍ਰਾਈਵੇਟ ਕਾਲਜ ਵਿੱਚ ਹੋ ਰਿਹਾ ਸੀ ਜਿਸ ਵਿੱਚ ਕੁੜੀਆਂ ਸਣੇ ਕਈ ਔਰਤਾਂ ਮੌਜੂਦ ਸਨ।

 

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਸੈਕਸ ਬਾਰੇ ਕਿੰਨਾ ਜਾਣਦੇ ਹਨ? ਸਾਹਮਣੇ ਜਿਹੜਾ ਮੁੰਡਾ ਖੜ੍ਹਾ ਹੈ, ਉਸ ਨੂੰ ਚੁੰਮਣ ਲਈ ਵੀ ਕਿਹਾ ਗਿਆ। ਇਹ ਗੱਲ ਜਦੋਂ ਆਡੀਸ਼ਨ ਰੂਮ ਤੋਂ ਬਾਹਰ ਆਈ ਤਾਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਹੰਗਾਮਾ ਹੋਣ ਲੱਗਿਆ। ਪੁਲਿਸ ਦੇ ਆਉਣ ‘ਤੇ ਆਡੀਸ਼ਨ ਬੰਦ ਕਰਨਾ ਪਿਆ।

 

ਆਡੀਸ਼ਨ ਦੇਣ ਗਈ ਕੁੜੀ ਨੇ ਦੱਸਿਆ ਕਿ ਪਹਿਲੇ ਹੀ ਰਾਊਂਡ ਵਿੱਚ ਉਸ ਨੂੰ ਕੱਪੜੇ ਲਾਹੁਣ ਤੇ ਕਿਸ ਕਰਨ ਨੂੰ ਕਿਹਾ ਗਿਆ। ਜੇ ਪਹਿਲੇ ਰਾਊਂਡ ਵਿੱਚ ਇਹ ਸੀ ਤਾਂ ਦੂਜੇ ਰਾਊਂਡ ਵਿੱਚ ਕੀ ਹੋਵੇਗਾ। ਕੁੜੀ ਨੇ ਕਿਹਾ, “ਅਸੀਂ ਇਹ ਸਾਰਾ ਕੁਝ ਕਰਕੇ ਰਿਐਲਿਟੀ ਸ਼ੋਅ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ।”

 

ਇੱਕ ਹੋਰ ਕੁੜੀ ਤੋਂ ਸਵਾਲ ਪੁੱਛਿਆ ਗਿਆ ਕਿ ਤੁਹਾਡੇ ਕਿੰਨੇ ਬੁਆਏਫ੍ਰੈਂਡ ਜਾਂ ਲਵਰਜ਼ ਹਨ। ਜਦੋਂ ਜਵਾਬ ਨਾ ਵਿੱਚ ਦਿੱਤਾ ਤਾਂ ਕਿਹਾ ਗਿਆ ਕਿ ਤੁਹਾਡੇ ਬੁਆਏਫ੍ਰੈਂਡ ਕਿਉਂ ਨਹੀਂ? ਇਸ ਤੋਂ ਬਾਅਦ ਸੈਕਸ ਬਾਰੇ ਵੀ ਭੱਦੇ ਸਵਾਲ ਪੁੱਛੇ ਗਏ।

 

ਇੱਕ ਕੁੜੀ ਨੇ ਕਿਹਾ ਕਿ ਉਸ ਨੂੰ ਆਡੀਸ਼ਨ ਲੈਣ ਵਾਲਿਆਂ ਨੇ ਕਿਹਾ ਕਿ ਜੇਕਰ ਤੁਸੀਂ ਸਾਰਿਆਂ ਦੇ ਸਾਹਮਣੇ ਕੱਪੜੇ ਬਦਲ ਲਉਗੇ ਤਾਂ ਦੂਜੇ ਰਾਊਂਡ ਵਿੱਚ ਜਾ ਸਕਦੇ ਹੋ। ਇਸ ਤੋਂ ਬਾਅਦ ਕੁੜੀ ਆਡੀਸ਼ਨ ਛੱਡ ਕੇ ਚਲੀ ਗਈ।

First Published: Tuesday, 13 February 2018 1:12 PM

Related Stories

ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ ਵੀਡੀਓ
ਬੈਲੇ ਡਾਂਸ ਨਾਲ ਬਣਾਇਆ ਲੋਕਾਂ ਨੂੰ ਦੀਵਾਨਾ, ਹੁਣ ਸਿੱਖ ਰਹੀ ਪੋਲ ਡਾਂਸ, ਵੇਖੋ...

ਨਵੀਂ ਦਿੱਲੀ: ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਬਾਹੂਬਲੀ ਵਿੱਚ ਹੀਰੋ ਪ੍ਰਭਾਸ ਨੂੰ

'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ
'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ ‘ਬਾਗੀ’ ਸੀਰੀਜ਼ ਦੀ ਤੀਜੀ

'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ
'ਰਣਭੂਮੀ' 'ਚ ਵਰੁਣ ਧਵਨ ਬਣਨਗੇ ਯੋਧਾ

ਨਵੀਂ ਦਿੱਲੀ: ਅਦਾਕਾਰ ਵਰੁਣ ਧਵਨ ਨਾਲ ਫਿਲਮ ਨੂੰ ਲੈ ਕੇ ਡਾਇਰੈਕਟਰ ਨੇ ਵੱਡਾ ਐਲਾਨ

'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ
'ਬਲੈਕ ਪੈਂਥਰ' ਨੇ ਅੱਯਾਰੀ' ਨੂੰ ਰਗੜਿਆ

ਨਵੀਂ ਦਿੱਲੀ: ਮਾਰਵਲ ਸਟੂਡੀਓਜ਼ ਦੀ ‘ਬਲੈਕ ਪੈਂਥਰ’ ਨੇ ਭਾਰਤ ਵਿੱਚ ਰਿਲੀਜ਼ ਦੇ

'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !
'ਰੇਸ-3' ਦੀ ਸ਼ੂਟਿੰਗ ਦੌਰਾਨ ਸਲਮਾਨ ਨੇ ਥਾਈ ਰੰਗ !

ਮੁੰਬਈ: ਆਪਣੀ ਅਗਲੀ ਫਿਲਮ ‘ਰੇਸ-3’ ਦੀ ਸ਼ੂਟਿੰਗ ਵਿੱਚ ਰੁੱਝੇ ਸਲਮਾਨ ਖਾਨ ਨੇ

ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ
ਬਾਲੀਵੁੱਡ 'ਚ 49 ਸਾਲ ਬਾਅਦ ਅਮਿਤਾਬ ਨੂੰ ਦੇਣੀ ਪਈ ਨੌਕਰੀ ਲਈ ਅਰਜ਼ੀ

ਨਵੀਂ ਦਿੱਲੀ: ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ 76 ਸਾਲ ਦੀ ਉਮਰ ਵਿੱਚ

ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ
ਪਾਕਿਸਤਾਨ ਨੇ ਲਾਈ ਫਿਲਮ ‘ਅੱਯਾਰੀ’ ’ਤੇ ਪਾਬੰਦੀ

ਮੁੰਬਈ: ਪਾਕਿਸਤਾਨ ਨੇ ਬਾਲੀਵੁੱਡ ਫਿਲਮ ‘ਅੱਯਾਰੀ’ ’ਤੇ ਪਾਬੰਦੀ ਲਾ ਦਿੱਤੀ ਹੈ।