ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ

By: ABP Sanjha | | Last Updated: Monday, 16 April 2018 11:58 AM
ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ

ਮੁੰਬਈ: ਮਹਾਰਾਸ਼ਟਰ ਸਰਕਾਰ ਨੇ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਤ ਕਰਨ ਲਈ ਚੁਣਿਆ ਹੈ। ਇਸ ਦੇ ਨਾਲ ਹੀ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਦਿੱਤਾ ਜਾਏਗਾ। ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਨੇ ਐਤਵਾਰ ਨੂੰ ਇਸ ਦਾ ਐਲਾਨ ਸੋਸ਼ਲ ਮੀਡੀਆ ‘ਤੇ ਕੀਤਾ।

 

ਤਾਵੜੇ ਨੇ ਆਪਣੇ ਟਵੀਟਰ ‘ਤੇ ਕਿਹਾ “ਮਹਾਰਾਸ਼ਟਰ ਸਰਕਾਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਧਰਮਿੰਦਰ ਨੂੰ ਤੇ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੂੰ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਵਧਾਈ।”

 

ਬਾਲੀਵੁੱਡ ‘ਚ ਧਰਮਿੰਦਰ ਹੀ-ਮੈਨ ਦੇ ਨਾਂ ਨਾਲ ਫੇਮਸ ਹਨ। ਉਨ੍ਹਾਂ ਨੇ ਆਪਣੇ 50 ਸਾਲ ਦੇ ਕਰੀਅਰ ‘ਚ ਹਰ ਜੌਨਰ ਦੀਆਂ ਫ਼ਿਲਮਾਂ ਕੀਤੀਆਂ। ਧਰਮ ਜੀ ਨੇ ਨਾ ਸਿਰਫ ਬਾਲੀਵੁੱਡ ‘ਚ ਸਗੋਂ ਪਾਲੀਵੁੱਡ ‘ਚ ਵੀ ਕੰਮ ਕੀਤਾ। ਧਰਮ ਜੀ ਦੀਆਂ ਉਂਝ ਤਾਂ ਸਾਰੀਆਂ ਫ਼ਿਲਮਾਂ ਹੀ ਹਿੱਟ ਤੇ ਫੇਮਸ ਨੇ ਪਰ ਉਨ੍ਹਾਂ ਦੀਆਂ ‘ਸ਼ੋਲੇ’, ‘ਰਾਮ-ਬਲਰਾਮ’, ‘ਅਪਨੇ’, ‘ਯਮਲਾ ਪਗਲਾ ਦੀਵਾਨਾ’, ‘ਮੇਰਾ ਗਾਂਓ ਮੇਰਾ ਦੇਸ਼’ ਤੇ ਯਾਦੋਂ ਕੀ ਬਾਰਾਤ’ ਫ਼ਿੳਲਮਾਂ ਕਾਫੀ ਫੇਮਸ ਹਨ।

ਜੇਕਰ ਧਰਮ ਜੀ ਦੇ ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦੀ ਹੀ ਆਪਣੇ ਪੁੱਤਰਾਂ ਸਨੀ ਦਿਓਲ ਤੇ ਬੌਬੀ ਦਿਓਲ ਨਾਲ ‘ਯਮਲਾ-ਪਗਲਾ-ਦੀਵਾਨਾ ਪਿਰ ਸੇ’ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਸਲਮਾਨ ਖਾਨ ਤੇ ਸੋਨਾਕਸ਼ੀ ਸਿਨ੍ਹਾ ਦਾ ਸਪੈਸ਼ਲ ਸੌਂਗ ਵੀ ਹੋਵੇਗਾ।

ਡਾਇਰੈਕਟਰ ਰਾਜਕੁਮਾਰ ਨੇ ਆਪਣੇ ਕਰੀਅਰ ‘ਚ ‘ਪੀਕੇ’, ‘3 ਇਡੀਅਟਸ’, ‘ਮੁੰਨਾ ਭਾਈ ਐਮ.ਬੀ.ਬੀ.ਐਸ’ ਤੇ ‘ਲੱਗੇ ਰਹੋ ਮੁੰਨਾ ਭਾਈ’ ਵਰਗੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ। ਇਸ ਦੇ ਨਾਲ ਹੀ ਹਿਰਾਨੀ ਸੰਜੇ ਦੱਤ ਦੀ ਬਾਈਓਪਿਕ ਵੀ ਤਿਆਰ ਹੈ, ਜਿਸ ‘ਚ ਸੰਜੂ ਦੀ ਜਿੰਦਗੀ ਔਡੀਅੰਸ ਨੂੰ ਦਿਖਾਈ ਜਾਵੇਗੀ। ਫ਼ਿਲਮ ‘ਚ ਸੰਜੇ ਦੱਤ ਦਾ ਰੋਲ ਰਣਵੀਰ ਕਪੂਰ ਕਰ ਰਹੇ ਹਨ।

First Published: Monday, 16 April 2018 11:58 AM

Related Stories

ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ
ਪਾਕਿ ਸਟਾਰ ਅਲੀ ਜ਼ਫ਼ਰ 'ਤੇ ਤਿੰਨ ਹੋਰ ਔਰਤਾਂ ਨੇ ਲਾਏ ਸੋਸ਼ਣ ਦੇ ਇਲਜ਼ਾਮ

ਨਵੀਂ ਦਿੱਲੀ: ਮਸ਼ਹੂਰ ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਵੱਲੋਂ ਲਾਏ ਗਏ ਸਰੀਰਕ ਸੋਸ਼ਣ

‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ
‘ਭਾਵੇਸ਼ ਜੋਸ਼ੀ’ ਨੂੰ ਬਾਲੀਵੁੱਡ ਦਾ ਮਿਲ ਰਿਹਾ ਸਾਥ

ਮੁੰਬਈ: ਹਰਸ਼ਵਰਧਨ ਕਪੂਰ ਦੀ ਅਪਕਮਿੰਗ ਫ਼ਿਲਮ ‘ਭਾਵੇਸ਼ ਜੋਸ਼ੀ-ਸੁਪਰਹੀਰੋ’ ਦਾ ਟੀਜ਼ਰ

‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ
‘ਕਲੰਕ’ ਦੀਆਂ ਤਸਵੀਰਾਂ ਆਈਆਂ ਸਾਹਮਣੇ

ਮੁੰਬਈ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ ‘ਸ਼ਿੱਦਤ’ ਕਾਫੀ ਸਮੇਂ ਤੋਂ ਸੁਰਖੀਆਂ ‘ਚ ਸੀ

ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ ਇਲਜ਼ਾਮ
ਗਾਇਕਾ ਮੀਸ਼ਾ ਨੇ ਪਾਕਿਸਤਾਨੀ ਕਲਾਕਾਰ ਅਲੀ ਜ਼ਫ਼ਰ 'ਤੇ ਲਾਏ ਜਿਣਸੀ ਸੋਸ਼ਣ ਦੇ...

ਨਵੀਂ ਦਿੱਲੀ: ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫ਼ੀ ਨੇ ਵੀਰਵਾਰ ਨੂੰ ਗਾਇਕ ਤੇ ਅਦਾਕਾਰ

ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ
ਐਪਿਕ ਫ਼ਿਲਮ ‘Phamous’ ਨਾਲ ਜੈਕੀ ਸਰੌਫ ਦੀ ਵਾਪਸੀ

ਮੁੰਬਈ: ਬਾਲੀਵੁੱਡ ਆਏ ਦਿਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਨਾਲ ਸਾਨੂੰ ਹੈਰਾਨ ਕਰ

‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ
‘ਓਮਾਰਟਾ’ 'ਤੇ ਸੈਂਸਰ ਬੋਰਡ ਦੀ ਕੈਂਚੀ, ਰਿਲੀਜ਼ ਡੇਟ ਵੀ ਬਦਲੀ

ਮੁੰਬਈ: ਹੰਸਲ ਮੇਹਤਾ ਡਾਇਰੈਕਟਡ ਫ਼ਿਲਮ ‘ਓਮਾਰਟਾ’ ਨੂੰ ਸੈਂਸਰ ਬੋਰਡ ਨੇ ਇੱਕ ਕੱਟ

ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ
ਨੇਹਾ ਕੱਕੜ ਤੇ ਟੋਨੀ ਦੇ ਨਾਂ ਨਵਾਂ ਰਿਕਾਰਡ

ਚੰਡੀਗੜ੍ਹ: ਨੇਹਾ ਕੱਕੜ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਵਧੀਆ ਪਲੇਅਬੈਕ ਗਾਇਕਾਂ

ਫਲੋਰ ‘ਤੇ ਆਈ ‘ਪਾਨੀਪਤ’
ਫਲੋਰ ‘ਤੇ ਆਈ ‘ਪਾਨੀਪਤ’

ਮੁੰਬਈ: ਆਸ਼ੂਤੋਸ਼ ਗੋਵਾਰੀਕਰ ਤੇ ਡਾਇਰੈਕਟਰ ਨਿਤਿਨ ਦੇਸ਼ਾਈ ਦੀ ਫ਼ਿਲਮ ‘ਪਾਨੀਪਤ’ ਲਈ