ਬਾਲੀਵੁੱਡ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

By: ABP SANJHA | | Last Updated: Monday, 4 December 2017 6:27 PM
ਬਾਲੀਵੁੱਡ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

ਸ਼ਸ਼ੀ ਕਪੂਰ

ਨਵੀਂ ਦਿੱਲੀ: ਹਿੰਦੀ ਸਿਨੇਮਾ ਦੇ ਕੱਦਾਵਰ ਅਦਾਕਾਰ ਸ਼ਸ਼ੀ ਕਪੂਰ ਦਾ ਅੱਜ ਮੁੰਬਈ ਵਿੱਚ ਦੇਹਾਂਤ ਹੋ ਗਿਆ। ਉਹ 79 ਵਰ੍ਹਿਆਂ ਦੇ ਸਨ ਤੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

 

1938 ਵਿੱਚ ਜਨਮੇ ਸ਼ਸ਼ੀ ਕਪੂਰ ਨੇ 1961 ਵਿੱਚ ਬਤੌਰ ਹੀਰੋ ਹਿੰਦੀ ਸਿਨੇਮਾ ਜਗਤ ਵਿੱਚ ਪੈਰ ਧਰਿਆ। ਉਨ੍ਹਾਂ ਕੁੱਲ 116 ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਸੀ ਜਿਸ ਵਿੱਚੋਂ 61 ਫ਼ਿਲਮਾਂ ਵਿੱਚ ਉਹ ਹੀਰੋ ਰਹੇ।

 

ਬਿਹਤਰੀਨ ਅਦਾਕਾਰੀ ਕਾਰਨ ਸ਼ਸ਼ੀ ਕਪੂਰ ਨੂੰ ਪਦਮ ਭੂਸ਼ਣ ਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਸਮੇਤ ਹੋਰ ਕਈ ਕੌਮੀ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।

 

ਅੱਜ 4 ਦਸੰਬਰ 2017 ਨੂੰ ਸ਼ਸ਼ੀ ਕਪੂਰ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਪਣੇ ਆਖ਼ਰੀ ਸਾਹ ਲਏ। ਉਨ੍ਹਾਂ ਦੇ ਅਕਾਲ ਚਲਾਣੇ ਕਾਰਨ ਸਿਨੇਮਾ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

First Published: Monday, 4 December 2017 6:15 PM

Related Stories

ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ ਮਦਦ
ਜਦੋਂ ਸ਼ਾਹਰੁਖ ਦੇ ਦਿਲ 'ਚ ਜਾਗਿਆ ਪੰਜਾਬੀ ਮੁੱਕੇਬਾਜ਼ ਲਈ ਦਰਦ, ਤੁਰੰਤ ਕੀਤੀ 5 ਲੱਖ ਦੀ...

ਮੁੰਬਈ: ਅਦਾਕਾਰ ਸ਼ਾਹਰੁਖ ਖਾਨ ਨੇ ਪੰਜਾਬ ਦੇ ਮੁੱਕੇਬਾਜ਼ ਖਿਡਾਰੀ ਕੌਰ ਸਿੰਘ (69) ਨੂੰ

ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ
ਸੜਕ 'ਤੇ ਸਾਈਕਲ ਚਲਾਉਂਦੇ ਨਜ਼ਰ ਆਉਣਗੇ ਸਲਮਾਨ ਖ਼ਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਜਲਦ ਹੀ ਦਿੱਲੀ-ਮੇਰਠ ਐਕਸਪ੍ਰੈੱਸਵੇ

ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ
ਸਿਰਫ ਇਸ ਹੀਰੋਇਨ ਨੂੰ ਖੁਦ ਤੋਂ ਬਿਹਤਰ ਮੰਨਦੀ ਰੇਖਾ

ਮੁੰਬਈ: ਖੂਬਸੂਰਤੀ ਹੋਵੇ, ਡਾਂਸ ਹੋਵੇ ਜਾਂ ਫਿਰ ਐਕਟਿੰਗ, ਰੇਖਾ ਦੀ ਦੀਵਾਨਗੀ ਅੱਜ

OMG..! ਲਾੜਾ ਬਣਨ ਜਾ ਰਿਹਾ
OMG..! ਲਾੜਾ ਬਣਨ ਜਾ ਰਿਹਾ "ਬਾਹੂਬਲੀ"...?

ਨਵੀਂ ਦਿੱਲੀ: “ਬਾਹੂਬਲੀ” ਦੀ ਜ਼ਬਰਦਸਤ ਸਫਲਤਾ ਤੋਂ ਬਾਅਦ ਸਟਾਰਡਮ ਦੇ ਮਾਮਲੇ

ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ
ਸੰਨੀ ਲਿਓਨੀ ਦੇ ਪ੍ਰੋਗਰਾਮਾਂ 'ਤੇ ਲੱਗੀ ਰੋਕ

ਨਵੀਂ ਦਿੱਲੀ: ਕਰਨਾਟਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਨਵੇਂ ਸਾਲ ਦੇ ਪ੍ਰੋਗਰਾਮਾਂ

ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ
ਵਿਆਹ ਤੇ ਨਾ ਬੁਲਾਏ ਜਾਣ ਤੋਂ ਨਾਰਾਜ਼ ਅਨੁਸ਼ਕਾ ਦਾ ਭਰਾ

ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ