ਜਦੋਂ ਫ਼ੌਜੀ ਛਾਤੀ ਵੱਲ ਝਾਕਦਾ ਰਿਹਾ ਤੇ ਫਿਰ ਅੱਖ ਮਾਰੀ ਤਾਂ ਵਿਦਿਆ ਬਾਲਨ ਦਾ ਚੜ੍ਹਿਆ ਪਾਰਾ...

By: ਰਵੀ ਇੰਦਰ ਸਿੰਘ | | Last Updated: Monday, 6 November 2017 4:56 PM
ਜਦੋਂ ਫ਼ੌਜੀ ਛਾਤੀ ਵੱਲ ਝਾਕਦਾ ਰਿਹਾ ਤੇ ਫਿਰ ਅੱਖ ਮਾਰੀ ਤਾਂ ਵਿਦਿਆ ਬਾਲਨ ਦਾ ਚੜ੍ਹਿਆ ਪਾਰਾ...

ਮੰਬਈ: ਆਪਣੀ ਦਮਦਾਰ ਅਦਾਕਾਰੀ ਨਾਲ ਬਾਲੀਵੁੱਡ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਅਦਾਕਾਰਾ ਵਿੱਦਿਆ ਬਾਲਨ ਇਨ੍ਹੀਂ ਦਿਨੀਂ ਫ਼ਿਲਮਾਂ ਕਾਰਨ ਨਹੀਂ ਬਲਕਿ ਜਿਣਸੀ ਸ਼ੋਸ਼ਣ ਬਾਰੇ ਦਿੱਤੇ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਹੈ। ਇੱਕ ਇੰਟਰਵਿਊ ਦੌਰਾਨ ਵਿੱਦਿਆ ਨੇ ਕਿਹਾ ਸੀ ਕਿ ਕਾਲਜ ਦੇ ਦਿਨਾਂ ਵਿੱਚ ਉਹ ਛੇੜਖਾਨੀ ਦਾ ਸ਼ਿਕਾਰ ਹੋਈ ਸੀ। ਆਪਣੀ ਨਵੀਂ ਫ਼ਿਲਮ ‘ਤੁਮਹਾਰੀ ਸੁਲੂ’ ਬਾਰੇ ਇੱਕ ਅਖ਼ਬਾਰ ਨਾਲ ਗੱਲਬਾਤ ਕਰਨ ਆਈ ਹੋਈ ਸੀ, ਜਿੱਥੇ ਉਸ ਨੇ ਯੌਨ ਸ਼ੋਸ਼ਣ, ਆਪਣੀਆਂ ਕਮੀਆਂ ਤੇ ਵਿਆਹੁਤਾ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।

 

#MeToo ਮੁਹਿੰਮ ਤਹਿਤ ਸਰੀਰਕ ਸ਼ੋਸ਼ਣ ਬਾਰੇ ਜਦੋਂ ਵਿੱਦਿਆ ਨੂੰ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਇਹ ਤਾਂ ਹਮੇਸ਼ਾ ਤੋਂ ਹੁੰਦਾ ਆਇਆ ਹੈ। ਫਰਕ ਸਿਰਫ ਇੰਨਾ ਹੈ ਕਿ ਅੱਜ ਲੋਕ ਇਸ ਬਾਰੇ ਗੱਲ ਕਰ ਲੈਂਦੇ ਹਨ ਤੇ ਪਹਿਲਾਂ ਅਜਿਹਾ ਨਹੀਂ ਸੀ ਹੁੰਦਾ। ਉਸ ਨੇ ਕਿਹਾ ਕਿ ਅੱਜ ਇਹ ਗੱਲ ਚੰਗੀ ਹੋ ਰਹੀ ਹੈ ਕਿ ਹਰ ਲੜਕੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰ ਰਹੀ। ਅੱਜ ਉਹ ਖ਼ੁਦ ਨੂੰ ਦੋਸ਼ੀ ਮੰਨਣ ਦੀ ਬਜਾਏ ਦੋਸ਼ੀ ਦਾ ਪਰਦਾਫਾਸ਼ ਕਰਦੀ ਹੈ।

 

ਚੁੱਪ ਰਹਿਣਾ ਸਹੀ ਹੱਲ ਨਹੀਂ

 

ਵਿੱਦਿਆ ਨੇ ਦੱਸਿਆ ਕਿ ਜਦੋਂ ਉਹ ਲੋਕਲ ਟ੍ਰੇਨ ਵਿੱਚ ਸਫਰ ਕਰਦੀ ਸੀ ਤਾਂ ਚੇਂਬੂਰ ਤੋਂ ਵੀ.ਟੀ. ਜਾਣਾ ਹੁੰਦਾ ਸੀ। ਕਾਲਜ ਦੇ ਦਿਨਾਂ ਵਿੱਚ ਅਕਸਰ ਹੀ ਕੋਈ ਨਾ ਕੋਈ ਉਸ ਨੂੰ ਚੂੰਢੀ ਵੱਢ ਦਿੰਦਾ ਸੀ ਤੇ ਕੋਈ ਹੋਰ ਤਰੀਕੇ ਨਾਲ ਹੱਥ ਲਾਉਂਦਾ ਸੀ। ਮੈਨੂੰ ਬਹੁਤ ਗੁੱਸਾ ਆਉਂਦਾ ਸੀ ਤੇ ਮੈਂ ਰੌਲਾ ਪਾ ਦਿੰਦੀ ਸੀ ਤੇ ਹੱਥ ਵੀ ਚੁੱਕ ਦਿੰਦੀ ਸੀ। ਮੈਨੂੰ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਚੁੱਪ ਨਹੀਂ ਰਹਿਣਾ ਚਾਹੀਦਾ।

 

ਜਦੋਂ ਇੱਕ ਫ਼ੌਜੀ ਮੇਰੀ ਹਿੱਕ ਵੱਲ ਤੱਕਦਾ ਰਿਹਾ

 

ਵਿੱਦਿਆ ਨੇ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦੇ ਦਿਨਾਂ ਵਿੱਚ ਉਹ ਵਾਰ-ਵਾਰ ਛੇੜਖਾਨੀ ਦਾ ਸ਼ਿਕਾਰ ਹੋਈ ਸੀ। ਵਿੱਦਿਆ ਨੇ ਕਿਹਾ ਕਿ ਇੱਕ ਦਿਨ ਵੀ.ਟੀ. ਸਟੇਸ਼ਨ ‘ਤੇ ਖੜ੍ਹਾ ਫ਼ੌਜੀ ਜਵਾਨ ਉਸ ਵੱਲ ਦੇਖੀ ਜਾ ਰਿਹਾ ਸੀ। ਉਹ ਲਗਾਤਾਰ ਉਸ ਦੀ ਹਿੱਕ ਵੱਲ ਘੂਰ ਰਿਹਾ ਸੀ ਤੇ ਫਿਰ ਉਸ ਨੇ ਮੇਰੇ ਵੱਲ ਵੇਖ ਕੇ ਅੱਖ ਵੀ ਮਾਰ ਦਿੱਤੀ। ਇਸ ਤੋਂ ਬਾਅਦ ਵਿੱਦਿਆ ਨੂੰ ਸੱਤੀਂ ਕੱਪੜੀਂ ਅੱਗ ਲੱਗ ਗਈ ਤੇ ਉਸ ਨੂੰ ਖ਼ੂਬ ਖਰੀਆਂ ਖੋਟੀਆਂ ਸੁਣਾਈਆਂ। ਉਸ ਨੇ ਉਸ ਨੂੰ ਕਿਹਾ ਕਿ ਤੇਰੇ ਸਿਰ ‘ਤੇ ਦੇਸ਼ ਦੀ ਸੁਰੱਖਿਆ ਦਾ ਜ਼ਿੰਮਾ ਹੈ ਤੇ ਤੂੰ ਮੈਨੂੰ ਅੱਖ ਮਾਰ ਰਿਹਾ ਹੈਂ..? ਇਹ ਕੀ ਬੇਹੁਦਗੀ ਹੈ..?

 

ਕਈ ਵਾਰ ਤਾਂ ਲੋਕ ਅੱਖਾਂ ਨਾਲ ਹੀ ਬਲਾਤਕਾਰ ਕਰ ਦਿੰਦੇ

 

ਵਿੱਦਿਆ ਨੇ ਕਿਹਾ ਕਿ ਜਿਣਸੀ ਸ਼ੋਸ਼ਣ ਬਹੁਤ ਦਰਦਨਾਕ ਹੈ। ਇਹ ਕਈ ਕਿਸਮ ਦਾ ਹੈ। ਹੱਥ ਲਾਉਣਾ, ਅਸ਼ਲੀਲ ਗੱਲਾਂ ਕਰਨੀਆਂ ਜਾਂ ਛੇੜਖਾਨੀ ਕਰਨਾ ਹੀ ਜਿਣਸੀ ਸ਼ੋਸ਼ਣ ਨਹੀਂ ਹੁੰਦਾ। ਕਈ ਵਾਰ ਤਾਂ ਲੋਕ ਅੱਖਾਂ ਨਾਲ ਹੀ ਬਲਾਤਕਾਰ ਕਰ ਦਿੰਦੇ ਹਨ।

First Published: Monday, 6 November 2017 4:56 PM

Related Stories

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ

ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!
ਤਾਪਸੀ ਪੰਨੂੰ ਦੇ ਛੋਟੇ ਕੱਪੜਿਆਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੰਗ!

ਮੁੰਬਈ: ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਸਮਰਥਕ ਤਾਪਸੀ ਪੰਨੂੰ ਨੇ ਸ਼ਨੀਵਾਰ

ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ
ਦੁਨੀਆ 'ਚ ਭਾਰਤ ਦੀ ਖੂਬਸੂਰਤੀ ਦੀ ਚਰਚਾ, #ManushiChhillar ਹੈਸ਼ਟੈਗ ਨੇ ਕੀਤਾ ਟ੍ਰੈਂਡ

ਨਵੀਂ ਦਿੱਲੀ: ਦੁਨੀਆ ਭਰ ‘ਚ ਅੱਜ ਇੱਕ ਵਾਰ ਫਿਰ ਭਾਰਤ ਦੀ ਖੂਬਸੂਰਤੀ ਦੇ ਚਰਚੇ ਹਨ।