ਸ਼ਾਹਰੁਖ ਨੂੰ ਸੁਣਾਈਆਂ ਖਰੀਆਂ-ਖਰੀਆਂ

By: ABP SANJHA | | Last Updated: Monday, 13 November 2017 10:25 AM
ਸ਼ਾਹਰੁਖ ਨੂੰ ਸੁਣਾਈਆਂ ਖਰੀਆਂ-ਖਰੀਆਂ

ਮੁੰਬਈ : ਬਾਲੀਵੁਡ ਦੇ ਸੁਪਰ ਸਟਾਰ ਸ਼ਾਹਰੁਖ ਖ਼ਾਨ ਨੂੰ ਆਪਣੇ ਜਨਮ ਦਿਨ ਦੇ ਅਗਲੇ ਦਿਨ ਮਹਾਰਾਸ਼ਟਰ ਦੇ ਇਕ ਐੱਮਐੱਲਸੀ ਤੋਂ ਕਾਫੀ ਝਾੜਾਂ ਪਈਆਂ। ਮੁੰਬਈ ਦੇ ਗੁਆਂਢੀ ਜ਼ਿਲ੍ਹੇ ਰਾਏਗੜ੍ਹ ਦੇ ਮਸ਼ਹੂਰ ਸੈਲਾਨੀ ਸਥਾਨ ਅਲੀਬਾਗ਼ ਜਾਣ ਵਿਚ ਸ਼ਾਹਰੁਖ ਖ਼ਾਨ ਦੇ ਕਾਰਨ ਦੇਰੀ ਹੋਣ ‘ਤੇ ਐੱਮਐੱਲਸੀ ਜਯੰਤ ਪਾਟਿਲ ਭੜਕ ਗਏ।

 

 

ਪੀਜੈਂਟਸ ਐਂਡ ਵਰਕਸ ਪਾਰਟੀ ਦੇ ਜਨਰਲ ਸਕੱਤਰ ਪਾਟਿਲ ਨੇ ਸ਼ਾਹਰੁਖ ‘ਤੇ ਭੜਕਦੇ ਹੋਏ ਕਿਹਾ, ‘ਤੁਸੀਂ ਸੁਪਰਸਟਾਰ ਹੋਵੋਗੇ, ਪਰ ਕੀ ਤੁਸੀਂ ਪੂਰਾ ਅਲੀਬਾਗ਼ ਖ਼ਰੀਦ ਲਿਆ ਹੈ। ਤੁਸੀਂ ਮੇਰੀ ਮਰਜ਼ੀ ਦੇ ਬਗੈਰ ਅਲੀਬਾਗ਼ ਵਿਚ ਵੜ ਨਹੀਂ ਸਕਦੇ।’ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਘਟਨਾ 3 ਨਵੰਬਰ ਦੀ ਹੈ। ਮੁੰਬਈ ਦੇ ਗੇਟਵੇ ਆਫ ਇੰਡੀਆ ਦੀ ਜੈੱਟੀ ਤੋਂ ਅਲੀਬਾਗ਼ ਦੇ ਐੱਮਐੱਲਸੀ ਜਯੰਤ ਪਾਟਿਲ ਨੂੰ ਆਪਣੇ ਖੇਤਰ ਅਲੀਬਾਗ਼ ਜਾਣਾ ਸੀ ਪਰ ਉਨ੍ਹਾਂ ਨੂੰ ਸ਼ਾਹਰੁਖ ਖ਼ਾਨ ਕਾਰਨ ਦੇਰੀ ਹੋ ਰਹੀ ਸੀ, ਕਿਉਂਕਿ 2 ਨਵੰਬਰ ਨੂੰ 52 ਸਾਲਾਂ ਦੇ ਹੋਏ ਸ਼ਾਹਰੁਖ ਆਪਣੇ ਜਨਮ ਦਿਨ ਦੀ ਪਾਰਟੀ ਲਈ ਅਲੀਬਾਗ਼ ਜਾਣ ਵਾਲੇ ਸਨ ਅਤੇ ਉਨ੍ਹਾਂ ਦੀ ਜੈੱਟੀ ਐੱਮਐੱਲਸੀ ਦੀ ਜੈੱਟੀ ਤੋਂ ਅੱਗੇ ਲੱਗੀ ਹੋਈ ਸੀ।

 

 

ਸ਼ਾਹਰੁਖ ਨੂੰ ਉਸ ਜੈੱਟੀ ਤੋਂ ਆਪਣੀ ਨਿੱਜੀ ਯਾਟ (ਇਲੈਕਟ੍ਰਾਨਿਕ ਬੋਟ) ਤਕ ਜਾਣਾ ਸੀ। ਗੁੱਸੇ ਵਿਚ ਆਏ ਪਾਟਿਲ ਨੇ ਇਕ ਸਥਾਨਕ ਚੈਨਲ ਨੂੰ ਦੱਸਿਆ ਕਿ ਉਹ ਜੈੱਟੀ ਰਾਹੀਂ ਆਪਣੀ ਕਿਸ਼ਤੀ ਤਕ ਪਹੁੰਚਣਾ ਚਾਹੁੰਦੇ ਸਨ ਪਰ ਰਸਤੇ ਵਿਚ ਸ਼ਾਹਰੁਖ ਦੀ ਯਾਟ ਖੜ੍ਹੀ ਸੀ। ਇਸ ਨਾਲ ਉਨ੍ਹਾਂ ਨੂੰ ਕਾਫੀ ਦੇਰ ਹੋ ਗਈ। ਸ਼ਾਹਰੁਖ ਨੂੰ ਆਪਣੇ ਸਟਾਰਡਮ ਤੋਂ ਫੁਰਸਤ ਨਹੀਂ ਸੀ। ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਨੂੰ ਅਲੀਬਾਗ਼ ਜਾਣ ਦੀ ਕੋਈ ਜਲਦੀ ਨਹੀਂ ਹੈ।

 

 

ਪਾਟਿਲ ਨੇ ਦੱਸਿਆ ਕਿ ਅਦਾਕਾਰ ਦੀ ਇਕ ਝਲਕ ਪਾਉਣ ਲਈ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਗੇਟਵੇ ਆਫ ਇੰਡੀਆ ‘ਤੇ ਜਮ੍ਹਾਂ ਹੋ ਗਏ ਸਨ। ਪਾਟਿਲ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹ ਖ਼ੁਦ ਵੀ ਸ਼ਾਹਰੁਖ ਦੇ ਫੈਨ ਹਨ ਪਰ ਜੋ ਕੁਝ ਹੋਇਆ, ਉਹ ਠੀਕ ਨਹੀਂ ਸੀ।

First Published: Monday, 13 November 2017 10:25 AM

Related Stories

ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ
ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ