ਅਦਾਕਾਰ ਪ੍ਰਕਾਸ਼ ਰਾਜ ਫਿਰ ਮੋਦੀ ਨੂੰ ਸਿੱਧਾ ਹੋ ਟੱਕਰਿਆ!

By: ਏਬੀਪੀ ਸਾਂਝਾ | | Last Updated: Thursday, 9 November 2017 5:16 PM
ਅਦਾਕਾਰ ਪ੍ਰਕਾਸ਼ ਰਾਜ ਫਿਰ ਮੋਦੀ ਨੂੰ ਸਿੱਧਾ ਹੋ ਟੱਕਰਿਆ!

ਚੇਨੱਈ: ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਮੋਦੀ ਸਰਕਾਰ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਹੈ। ਹੁਣ ਇਸ ਮਾਮਲੇ ‘ਚ ਐਕਟਰ ਪ੍ਰਕਾਸ਼ ਰਾਜ ਨੇ ਵੀ ਆਪਣੀ ਰਾਏ ਰੱਖੀ ਹੈ। ਉਨ੍ਹਾਂ ਨੋਟਬੰਦੀ ਨੂੰ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਦੱਸਿਆ ਹੈ। ਐਕਟਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਲਈ ਮੁਆਫੀ ਮੰਗਣ।

ਪ੍ਰਕਾਸ਼ ਰਾਜ ਨੇ ਟਵਿੱਟਰ ‘ਤੇ ‘ਜਿਹੜਾ ਵੀ ਇਸ ਨਾਲ ਸਬੰਧਤ ਹੈ’ ਹੈਡਿੰਗ ਨਾਲ ਇੱਕ ਪੋਸਟ ਸਾਂਝੀ ਕੀਤੀ ਤੇ ਕਿਹਾ ਕਿ ਹਾਲਾਂਕਿ ਅਮੀਰਾਂ ਨੂੰ ਆਪਣੇ ਕਾਲੇ ਧਨ ਨੂੰ ਨਵੇਂ ਨੋਟ ‘ਚ ਬਦਲਣ ਦਾ ਤਰੀਕਾ ਮਿਲ ਗਿਆ। ਇਸ ਨੇ ਲੱਖਾਂ ਲੋਕਾਂ ਨੂੰ ਹਤਾਸ਼ ਕੀਤਾ ਤੇ ਅਨ ਔਰਗਨਾਇਜ਼ਡ ਖੇਤਰ ‘ਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਕੀ ਤੁਸੀਂ ਆਪਣੇ ਟਾਈਮ ਦੀ ਸਭ ਤੋਂ ਵੱਡੀ ਗਲਤੀ ਲਈ ਮੁਆਫੀ ਮੰਗੋਗੇ।

8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਮਕਸਦ ਕਾਲੇ ਧਨ ‘ਤੇ ਰੋਕ ਲਾਉਣਾ ਹੈ। ਇਸ ਨਾਲ ਅੱਤਵਾਦੀਆਂ ਦੀ ਫੰਡਿੰਗ ਰੁਕ ਜਾਵੇਗੀ। ਇੱਕ ਸਾਲ ਬਾਅਦ ਮੋਦੀ ਲਗਾਤਾਰ ਸਾਰਿਆਂ ਦੇ ਨਿਸ਼ਾਨੇ ‘ਤੇ ਹੈ।

ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਨੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਜਸ਼ਨ ਮਨਾਉਣ ‘ਤੇ ਮੋਦੀ ਦੀ ਚੁੱਪੀ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮੋਦੀ ਦੀ ਚੁੱਪੀ ਡਰਾਉਣਾ ਹੈ। ਪ੍ਰਕਾਸ਼ ਰਾਜ ਨੇ ਕਿਹਾ ਸੀ ਕਿ ਮੈਂ ਐਕਟਰ ਹਾਂ ਪਰ ਮੋਦੀ ਮੇਰੇ ਤੋਂ ਵੀ ਵੱਡੇ ਐਕਟਰ ਹਨ।

First Published: Thursday, 9 November 2017 5:14 PM

Related Stories

ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ
ਮੋਦੀ ਨੇ ਜਿਸ ਪ੍ਰੋਗਰਾਮ 'ਚ ਆਉਣਾ, ਦੀਪਿਕਾ ਨੇ ਕੀਤਾ ਆਉਣੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਦੇ ਵਿਵਾਦ ਨੂੰ ਲੈ ਕੇ ਪ੍ਰੇਸ਼ਾਨ ਦੀਪਿਕਾ

ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ
ਸੁਪਰੀਮ ਕੋਰਟ ਵੱਲੋਂ 'ਪਦਮਾਵਤੀ' ਬਾਰੇ ਕੋਈ ਵੀ ਆਦੇਸ਼ ਜਾਰੀ ਕਰਨ ਤੋਂ ਇਨਕਾਰ

ਨਵੀਂ ਦਿੱਲੀ: ਫਿਲਮ ‘ਪਦਮਾਵਤੀ’ ਖਿਲਾਫ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ

ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ
ਮੱਧ ਪ੍ਰਦੇਸ਼ ਸਰਕਾਰ ਨੇ ਵੀ ਕੱਸਿਆ 'ਪਦਮਾਵਤੀ' 'ਤੇ ਸ਼ਿਕੰਜਾ

ਨਵੀਂ ਦਿੱਲੀ: ਡਾਇਰੈਕਟਰ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ‘ਪਦਮਾਵਤੀ’ ਦਾ ਵਿਰੋਧ

'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ
'ਪਦਮਾਵਤੀ' ਖ਼ਿਲਾਫ਼ ਡਟੇ ਕੈਪਟਨ

ਚੰਡੀਗੜ੍ਹ: ਫਿਲਮ ‘ਪਦਮਾਵਤੀ’ ਖਿਲਾਫ ਵਿੱਢੀ ਮੁਹਿੰਮ ਵਿੱਚ ਪੰਜਾਬ ਦੇ ਮੁੱਖ

ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..
ਦੀਪਿਕਾ ਪਾਦੂਕੋਣ ਨੂੰ ਜ਼ਿੰਦਾ ਸਾੜਨ 'ਤੇ ਇੱਕ ਕਰੋੜ ਦਾ ਇਨਾਮ..

ਬਰੇਲੀ: ਪਦਮਾਵਤੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਪਾਦੂਕੋਣ ਦਾ ਗਲਾ

'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ
'ਪਦਮਾਵਤੀ' ਦੀ ਰਿਲੀਜ਼ ਟਾਲਣ ਦਾ ਅਸਲੀ ਕਾਰਨ ਵਿਵਾਦ ਜਾਂ ਕੁਝ ਹੋਰ, ਜਾਣੋ

ਨਵੀਂ ਦਿੱਲੀ: ਫ਼ਿਲਮ ‘ਪਦਮਾਵਤੀ’ ਦੇ ਟ੍ਰੇਲਰ ਜਾਰੀ ਹੋਣ ਤੋਂ ਬਾਅਦ ਹੀ ਫ਼ਿਲਮ

ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼
ਸਨੀ ਲਿਓਨੀ ਨਾਲ ਫਿਰ ਕੰਮ ਕਰਨਾ ਚਾਹੁੰਦੇ ਅਰਬਾਜ਼

ਮੁੰਬਈ: ਬਾਲੀਵੁੱਡ ਦੀਆਂ ਸਭ ਤੋਂ ਖੂਬਸੂਰਤ ਹੀਰੋਇਨਾਂ ‘ਚ ਸ਼ੁਮਾਰ ਸਨੀ ਲਿਓਨੀ