ਸਨੀ ਲਿਓਨ ਆਖਰਕਾਰ ਬਣੀ ਮਾਂ 

By: abp sanjha | | Last Updated: Friday, 21 July 2017 1:14 PM
ਸਨੀ ਲਿਓਨ ਆਖਰਕਾਰ ਬਣੀ ਮਾਂ 

ਮੁੰਬਈ: ਬਾਲੀਵੁੱਡ ਦੀ ਹੌਟ ਐਕਟ੍ਰੈੱਸ ਸਨੀ ਲਿਓਨ ਆਖ਼ਰਕਾਰ ਮਾਂ ਬਣ ਹੀ ਗਈ ਹੈ। ਸਨੀ ਨੇ ਕੁਝ ਵਕਤ ਪਹਿਲਾਂ ਹੀ 21 ਮਹੀਨੇ ਦੀ ਲੜਕੀ ਨੂੰ ਗੋਦ ਲਿਆ ਹੈ। ਸਨੀ ਨੇ ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਤੋਂ ਬੱਚੀ ਨੂੰ ਅਡੌਪਟ ਕੀਤਾ ਹੈ। ਇਸ ਬੱਚੀ ਦਾ ਨਾਮ ਨਿਸ਼ਾ ਕੌਰ ਵੀਬਰ ਰੱਖਿਆ ਹੈ। ਸਨੀ ਦੇ ਇਸ ਫ਼ੈਸਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
sunny

ਸਨੀ ਲਿਉਨ ਆਪਣੀ ਨਿਸ਼ਾ ਕੌਰ ਵੀਬਰ ਤੇ ਪਤੀ ਨਾਲ।

ਹਾਸਲ ਜਾਣਕਾਰੀ ਮੁਤਾਬਕ ਨਿਸ਼ਾ ਦਾ ਘਰ ਮਹਾਰਾਸ਼ਟਰ ਦੇ ਲਾਤੁਰ ਜ਼ਿਲ੍ਹੇ ਵਿੱਚ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸਨੀ ਕਈ ਦਿਨ ਪਹਿਲਾਂ ਹੀ ਨਿਸ਼ਾ ਨੂੰ ਗੋਦ ਲੈ ਚੁੱਕੀ ਸੀ ਪਰ ਵੀਰਵਾਰ ਇਸ ਨੂੰ ਮੀਡੀਆ ਵਿੱਚ ਨਸ਼ਰ ਕੀਤਾ ਹੈ। ਇੰਨਾ ਹੀ ਨਹੀਂ ਨਿਸ਼ਾ ਦੇ ਨਾਲ ਸਨੀ ਲਿਓਨ ਤੇ ਵੀਬਰ ਦੀ ਤਸਵੀਰ ਵੀ ਸਾਹਮਣੇ ਆਈ ਹੈ।
ਸਨੀ ਲਿਓਨ ਨੇ ਅੰਗਰੇਜ਼ੀ ਅਖ਼ਬਾਰ ‘ਹਿੰਦੁਸਤਾਨ ਟਾਈਮਜ਼’ ਨੂੰ ਕਿਹਾ ਹੈ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਨਿਸ਼ਾ ਨੂੰ ਗੋਦ ਲਿਆ ਹੈ। ਸਨੀ ਨੇ ਕਿਹਾ ਜਿਉਂ ਹੀ ਉਸ ਨੂੰ ਨਿਸ਼ਾ ਦੀ ਤਸਵੀਰ ਮਿਲੀ, ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਇਸ ਗੱਲ ਬਾਰੇ ਵਿੱਚ ਸੋਚਿਆ ਸੀ। ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇੰਨੀ ਜਲਦੀ ਇਹ ਸ਼ੁਭ ਦਿਨ ਆਵੇਗਾ ਤੇ ਉਹ ਬਹੁਤ ਖ਼ੁਸ਼ ਹੈ।
First Published: Friday, 21 July 2017 1:14 PM

Related Stories

ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ
ਜੈਕਲੀਨ ਦੇ ਵੀਡੀਓ ਨੇ ਮਚਾਇਆ ਤਹਿਲਕਾ, 14 ਲੱਖ ਤੋਂ ਜ਼ਿਆਦਾ ਵਾਰ ਵੇਖਿਆ

ਮੁੰਬਈ: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਇਨ੍ਹਾਂ ਦਿਨਾਂ ਵਿੱਚ ਫ਼ਿਲਮ

ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ
ਜੇਲ੍ਹ 'ਚੋਂ ਨਿਕਲਣ ਮਗਰੋਂ ਸੰਜੇ ਦੱਤ ਦੀ ਵੱਡੀ ਐਂਟਰੀ

ਮੁੰਬਈ: ਜੇਲ੍ਹ ਤੋਂ ਬਾਹਰ ਆਉਣ ਮਗਰੋਂ ਸੰਜੇ ਦੱਤ ਆਪਣੀ ਪਹਿਲੀ ਫਿਲਮ ‘ਭੂਮੀ’