1965 ਜੰਗ ਦੀ ਪੂਰੀ ਕਹਾਣੀ

Tuesday, 1 September 2015 5:50 PM

ਸਾਲ 1965 ਵਿੱਚ ਹੋਈ ਭਾਰਤ-ਪਾਕਿਸਤਾਨ ਜੰਗ ਦੇ 50 ਵਰ੍ਹੇ ਪੂਰੇ ਹੋ ਰਹੇ ਹਨ। ਅਗਸਤ-ਸਤੰਬਰ 1965 ਵਿੱਚ ਇਹ ਭਿਆਨਕ ਜੰਗ ਲੜੀ ਗਈ ਸੀ। ਜੰਗ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ।  

ਜ਼ਮੀਨ ਜਿਸ ਨੇ ਹੰਢਾਇਆ ਬਾਰੂਦ

-ਹਾਜੀ ਪੀਰ ਦੀ ਜੰਗ

ਹਾਜੀ ਪੀਰ ਦੱਰਾ, ਪੱਛਮੀ ਪੀਰ ਪੰਜਾਲ ਰੇਂਜ ‘ਤੇ ਹੈ। ਇਹ ਦੱਰਾ ਪੁੰਛ ਅਤੇ ਉਰੀ ਨੂੰ ਜੋੜਦਾ ਹੈ, ਅਤੇ ਪਾਕਿਸਤਾਨ ਅਧਿਕਾਰਤ ਕਸ਼ਮੀਰ ਅਧੀਨ ਆਉਂਦਾ ਹੈ। ਸਾਲ 1965 ਦੀ ਜੰਗ ਵੇਲੇ ਇਹ ਰਸਤਾ ਪਾਕਿਸਤਾਨ ਦੀ ਵੱਡੀ ਤਾਕਤ ਬਣਿਆ ਹੋਇਆ ਸੀ। ਇਹੀ ਰਸਤਾ, ਪਾਕਿਸਤਾਨ ਅਧਿਕਾਰਤ ਕਸ਼ਮੀਰ ਦੇ ਬੇਸ ਕੈਂਪਾਂ ਅਤੇ ਪੁੰਛ ਵਿੱਚ ਦਾਖਲ ਹੋ ਚੁੱਕੇ ਪਾਕਿਸਤਾਨੀ ਘੁਸਪੈਠੀਆਂ ਵਿਚਕਾਰ ਲਿੰਕ ਦਾ ਕੰਮ ਕਰਦਾ ਸੀ। 

                                                  Z   

ਪਾਕਿਸਤਾਨ ਦੇ ਅਪਰੇਸ਼ਨ ਗਿਬਰਾਲਟਰ ਵੇਲੇ, ਭਾਰਤ ਨੇ ਹਾਜੀ ਪੀਰ ਪਾਸ ਜ਼ਰੀਏ ਪਾਕਿਸਤਾਨੀਆਂ ਨੂੰ ਰੋਕਣ ਦੀ ਯੋਜਨਾ ਬਣਾਈ। ਭਾਰਤ ਦੀ 19 ਇਨਫੈਂਟਰੀ ਡਿਵੀਜ਼ਨ ਅਤੇ 68 ਇਨਫੈਂਟਰੀ ਬ੍ਰਿਗੇਡ ਨੇ ਦੋ ਵੱਖ-ਵੱਖ ਪਾਸਿਓਂ ਅੱਗੇ ਵਧਣਾ ਸ਼ੁਰੂ ਕੀਤਾ। ਅਪਰੇਸ਼ਨ ਬਖਸ਼ੀ, ਜਿਸ ਤਹਿਤ ਉੱਤਰੀ ਦਿਸ਼ਾ ਵੱਲੋਂ ਜਵਾਨ ਦੁਸ਼ਮਣ ਦੇ ਟਾਕਰੇ ਲਈ ਅੱਗੇ ਵਧ ਰਹੇ ਸੀ ਅਤੇ ਅਪਰੇਸ਼ਨ ਫੌਲਾਦ ਜੋ ਦੱਖਣੀ ਪਾਸਿਓਂ ਦੁਸ਼ਮਣ ‘ਤੇ ਹਮਲਾ ਕਰਨ ਲਈ ਫੌਲਾਦ ਬਣ ਜਾ ਰਹੇ ਸੀ।

ਜਾਨ ਤਲੀ ‘ਤੇ ਰੱਖ ਭਾਰਤੀ ਫੌਜ ਚੱਲਦੀ ਰਹੀ। ਦੁਸ਼ਮਣ ਦੀਆਂ ਗੋਲੀਆਂ ਦੇ ਵਿਚਕਾਰ, ਉੱਚੇ ਪਰਬਤਾਂ ਦੀ ਚੜ੍ਹਾਈ ! ਅਸਾਨ ਨਹੀਂ ਸੀ, ਪਰ ਸੰਭਵ ਜ਼ਰੂਰ ਸੀ। ਭਾਰਤੀ ਜਵਾਨਾਂ ਦੇ ਹੌਂਸਲੇ ਦਾ ਇਮਤਿਹਾਨ ਖਰਾਬ ਮੌਸਮ ਅਤੇ ਲਗਾਤਾਰ ਪੈ ਰਿਹਾ ਮੀਂਹ ਵੀ ਲੈ ਰਿਹਾ ਸੀ। ਤਿਲਕਣੇ ਅਤੇ ਚਿੱਕੜ ਭਰੇ ਥਾਵਾਂ ਵਿੱਚੋਂ ਹੁੰਦਿਆਂ ਭਾਰਤੀ ਫੌਜ ਇਹ ਇਮਤਿਹਾਨ ਪਾਸ ਕਰ ਗਈ। 

                                           2Q==

28 ਅਗਸਤ, 1965 ਨੂੰ ਹਾਜੀ ਪੀਰ ‘ਤੇ ਲਹਿਰਾਇਆ ਗਿਆ ਭਾਰਤੀ ਤਿਰੰਗਾ। ਹਾਲਾਂਕਿ, ਤਾਸ਼ਕੰਜ ਸਮਝੌਤੇ ਤਹਿਤ ਭਾਰਤ ਨੇ ਹਾਜੀ ਪੀਰ ਪਾਸ ਪਾਕਿਸਤਾਨ ਨੂੰ ਵਾਪਸ ਦੇ ਦਿੱਤਾ ਸੀ।

-ਡੋਗਰਾਈ ਦੀ ਲੜਾਈ

6 ਸਤੰਬਰ 1965 ਨੂੰ ਭਾਰਤ ਨੇ ਪੱਛਮੀ ਪਾਕਿਸਤਾਨ ਵੱਲ ਵਧਣਾ ਸ਼ੁਰੂ ਕੀਤਾ ਅਤੇ BRB ਕਨਾਲ ਦੇ ਪੱਛਮੀ ਕੰਡੇ ਨੇੜੇ ਜੰਗ ਸ਼ੁਰੂ ਹੋਈ। ਭਾਰਤ ਨੇ ਲਾਹੌਰ ਦੇ ਡੋਗਰਾਈ ‘ਤੇ ਕਬਜ਼ਾ ਕਰ ਲਿਆ।

-ਅਸਲ ਉੱਤਰ ਦੀ ਜੰਗ

ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅਸਲ ਉੱਤਰ, ਜੋ 1965 ਦੀ ਜੰਗ ਦਾ ਮੈਦਾਨ ਬਣਿਆ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਸਭ ਤੋਂ ਵੱਡੇ ਟੈਂਕ ਯੁੱਧ ਦੀ ਗਵਾਹੀ ਭਰਦੀ ਹੈ। ਇਸ ਪਿੰਡ ਵਿੱਚ ਜੰਗ ਦੀਆਂ ਯਾਦਾਂ ਹਾਲੇ ਵੀ ਸੰਜੋ ਕੇ ਰੱਖੀਆਂ ਗਈਆਂ ਹਨ, ਇਸ ਪਿੰਡ ਨੂੰ ਯਾਦਗਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ।

 Longewala1

ਪਾਕਿਸਤਾਨ ਨੇ ਖੇਮਕਰਨ ਕਸਬੇ ‘ਤੇ ਕਬਜ਼ਾ ਕਰ ਲਿਆ ਸੀ। ਖੇਮਕਰਨ ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਅਤੇ ਅਸਲ ਉੱਤਰ ਤੋਂ 7 ਕਿਲੋਮੀਟਰ ਦੂਰ ਹੈ। ਜਿਵੇਂ ਹੀ ਪਾਕਿਸਤਾਨ ਨੇ ਅਸਲ ਉੱਤਰ ਅਤੇ ਨੇੜਲੇ ਪਿੰਡਾਂ ਵੱਲ ਵਧਣਾ ਸ਼ੁਰੂ ਕੀਤਾ, ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ। ਪਾਕਿਸਤਾਨੀ ਫੌਜ ਨੂੰ ਆਪਣੇ ਕਰੀਬ 97 ਟੈਂਕ ਗਵਾਉਣੇ ਪਏ। 

ਦੋਹੇਂ ਦੇਸ਼ਾਂ ਦੀਆਂ ਫੌਜਾਂ ਮੈਦਾਨ ਵਿੱਚ ਡਟੀਆਂ ਰਹੀਆਂ। ਪਾਕਿਸਤਾਨ ਨੇ ਭਾਰਤ ਦੇ 540 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਭਾਰਤ ਨੇ ਪਾਕਿਸਤਾਨ ਦੇ 1,840 ਵਰਗ ਕਿਲੋਮੀਟਰ ਖੇਤਰ ਵਿੱਚ ਪਰਚਮ ਲਹਿਰਾ ਦਿੱਤਾ ਸੀ। 23 ਸਤੰਬਰ ਨੂੰ ਬੰਦੂਕਾਂ ਸ਼ਾਂਤ ਹੋ ਗਈਆਂ, ਟੈਕਾਂ ਤੇ ਤੋਪਾਂ ਦੀ ਅਵਾਜ਼ ਬੰਦ ਹੋ ਗਈ।

ਉਦੋਂ, ’71 ਦੀ ਜੰਗ ਤੱਕ ਰੁਕ ਗਈ ਗੋਲੀਆਂ, ਟੈਂਕਾਂ ਤੇ ਤੋਪਾਂ ਦੀ ਅਵਾਜ਼

ਭਾਰਤ ਅਤੇ ਪਾਕਿਸਤਾਨ ਵਿੱਚ ਚੱਲ ਰਹੀ ਜੰਗ ਸੁੰਯੁਕਤ ਰਾਸ਼ਟਰ ਵੱਲੋਂ ਪਾਸ ਸੀਜ਼ਫਾਇਰ ਦੇ ਮਤੇ ਤੋਂ ਬਾਅਦ ਰੁਕ ਗਈ ਸੀ। 23 ਸਤੰਬਰ ਨੂੰ ਸੀਜ਼ਫਾਇਰ ਲਾਗੂ ਕਰ ਦਿੱਤਾ ਗਿਆ। ਪਾਕਿਸਤਾਨ ਨੇ ਵੀ ਸੀਜ਼ਫਾਈਰ ਝਟਪਟ ਮਨਜ਼ੂਰ ਕਰ ਲਿਆ, ਉਸ ਪਿੱਛੇ ਇੱਕ ਕਾਰਨ ਸੀ। ਕਾਰਨ ਇਹ ਕਿ ਪਾਕਿਸਤਾਨ ਨੇ ਚੀਨ ਹੱਥੋਂ 1962 ਵਿੱਚ ਹਾਰੇ ਭਾਰਤ ਨੂੰ ਟੁੱਟ ਚੁੱਕਿਆ ਸਮਝਣ ਦੀ ਗਲਤੀ ਕੀਤੀ ਸੀ, ਇਹ ਗੱਲ ਸ਼ਾਇਦ 1965 ਦੀ ਜੰਗ ਤੋਂ ਬਾਅਦ ਪਾਕਿਸਤਾਨ ਨੂੰ ਸਮਝ ਆ ਗਈ।

ਪਾਕਿਸਤਾਨ ਨੂੰ ਡਰ ਸੀ ਕਿ ਭਾਰਤ ਨੂੰ ਜੰਗ ਦਾ ਜੇਤੂ ਨਾ ਐਲਾਨ ਦਿੱਤਾ ਜਾਵੇ, ਕਿਉਂਕਿ ਪਾਕਿਸਤਾਨ ਦਾ ਅਪਰੇਸ਼ਨ ਗਿਬਰਾਲਟਰ ਭਾਰਤ ਨੇ ਪੂਰੀ ਤਰ੍ਹਾਂ ਨਾਕਾਮ ਕਰ ਦਿੱਤਾ ਸੀ ਅਤੇ ਪਾਕਿਸਤਾਨ ਦੇ 1840 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਵੀ ਕਰ ਲਿਆ ਸੀ।

23 ਸਤੰਬਰ ਨੂੰ ਸੀਜ਼ਫਾਇਰ ਲਾਗੂ ਹੋਣ ਤੋਂ ਬਾਅਦ ਗੱਲਬਾਤ ਦਾ ਸਿਲਸਿਲਾ ਮੁੜ ਸ਼ੁਰੂ ਹੋਇਆ। ਸੰਯੁਕਤ ਰਾਸ਼ਟਰ ਅਤੇ ਸੋਵੀਅਨ ਯੁਨੀਅਨ ਦੋਹਾਂ ਦੇਸ਼ਾਂ ਵਿਚਕਾਰ ਜੰਗ ਰੋਕਣ ਲਈ ਕੂਟਨੀਤੀ ਘੜ ਰਹੇ ਸੀ। 4 ਜਨਵਰੀ 1966 ਨੂੰ ਦੋਹੇਂ ਦੇਸ਼ਾਂ ਦੇ ਮੁਖੀਆਂ ਨੇ ਸੋਵੀਅਤ ਦੀ ਵਚੋਲਗੀ ਜ਼ਰੀਏ ਤਾਸ਼ਕੰਜ ਵਿੱਚ ਮੁਲਾਕਾਤ ਕੀਤੀ। ਵਿਚਾਰ ਵਟਾਂਦਰੇ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਨੇ ਇੱਕ ਸਮਝੌਤਾ ਕੀਤਾ, ਜਿਸ ਨੂੰ ਤਾਸ਼ਕੰਜ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

-ਤਾਸ਼ਕੰਜ ਸਮਝੌਤੇ ਤਹਿਤ ਤੈਅ ਹੋਇਆ:

-ਦੋਹੇਂ ਦੇਸ਼ ਆਪਣੀਆਂ ਪੁਰਾਣੀਆਂ ਧਰਾਤਲ ਹੱਦਾਂ ਅੰਦਰ ਚਲੇ ਜਾਣਗੇ ਅਤੇ ਜੰਗ ਦੌਰਾਨ ਕਬਜ਼ਾਏ ਇੱਕ ਦੂਜੇ ਦੇ ਖੇਤਰ ਛੱਡ ਦੇਣਗੇ।

-ਇੱਕ ਦੂਜੇ ਦੇ ਨਿੱਜੀ ਮਾਮਲਿਆਂ ਵਿੱਚ ਕੋਈ ਵੀ ਦੇਸ਼ ਦਖਲ ਅੰਦਾਜ਼ੀ ਨਹੀਂ ਕਰੇਗਾ।

-ਆਰਥਿਕ ਤੇ ਕੂਟਨੀਤਿਕ ਸਬੰਧ ਸੁਧਾਰਨ ਦੀ ਕੋਸ਼ਿਸ਼ ਹੋਵੇਗੀ।

-ਜੰਗੀ ਕੈਦੀਂ ਨੂੰ ਵਾਪਸ ਭੇਜਿਆ ਜਾਵੇਗਾ।

10 ਜਨਵਰੀ ਨੂੰ ਇਸ ਸਮਝੌਤੇ ‘ਤੇ ਦਸਤਖਤ ਹੋਏ। ਸਮਝੌਤੇ ਤੋਂ ਬਾਅਦ 11 ਜਨਵਰੀ ਨੂੰ ਤਤਕਾਲੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 

’65 ਦੀ ਜੰਗ ਦੇ ਰਸਮੀ ਬਿਗੁਲ ਵੱਜਣ ਤੋਂ ਪਹਿਲਾਂ

ਸਾਲ 1962 ਵਿੱਚ ਚੀਨ ਹੱਥੋਂ ਮਿਲੀ ਹਾਰ ਤੋਂ ਉੱਭਰ ਪਾਉਂਦਾ, ਇਸ ਤੋਂ ਪਹਿਲਾਂ ਹੀ ਭਾਰਤ ਸਾਹਮਣੇ ਇੱਕ ਹੋਰ ਚੁਣੌਤੀ ਆ ਗਈ। ਇਸ ਤੋਂ ਪਹਿਲਾਂ ਕਿ ਭਾਰਤ ਚੀਨ ਹੱਥੋਂ ਮਿਲੀ ਹਾਰ ਦੌਰਾਨ ਆਪਣੀਆਂ ਖਾਮੀਆਂ ਸੁਧਾਰਦਾ ਤੇ ਫੌਜੀ ਤਾਕਤ ਮਜ਼ਬੂਤ ਕਰਦਾ, ਭਾਰਤ ਨੂੰ 1965 ਵਿੱਚ ਲੜਣੀ ਪਈ ਪਾਕਿਸਤਾਨ ਨਾਲ ਜੰਗ। ਇਹ ਜੰਗ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੀ ਟੈਂਕ ਜੰਗ ਰਹੀ। 

ਕਈ ਘਟਨਾਵਾਂ 1965 ਦੀ ਜੰਗ ਸ਼ੁਰੂ ਹੋਣ ਦਾ ਕਾਰਨ ਬਣੀਆਂ। ਚੀਨ ਤੋਂ ਭਾਰਤ ਦੀ ਹਾਰ, ਪਾਕਿਸਤਾਨ ਨਾਲ ਜੰਗ ਲੱਗਣ ਦਾ ਅਹਿਮ ਕਾਰਨ ਰਹੀ।

-ਪਾਕਿਸਤਾਨ ਨੂੰ ਲੱਗਦਾ ਸੀ ਕਿ ਤਾਜ਼ਾ ਸ਼ਿਕਸਤ ਖਾਣ ਤੋਂ ਬਾਅਦ ਭਾਰਤ ਕਮਜ਼ੋਰ ਹੋ ਗਿਆ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਅਤੇ ਰਾਸ਼ਟਰਪਤੀ ਆਯੂਬ ਖਾਨ ਦੀ ਨਜ਼ਰ ਵਿੱਚ ਕਸ਼ਮੀਰ ਹਥਿਆਉਣ ਲਈ ਪਾਕਿਸਤਾਨ ਨੂੰ ਇਸ ਤੋਂ ਬਹਿਤਰੀਨ ਮੌਕਾ ਨਹੀਂ ਲੱਭ ਸਕਦਾ ਸੀ। 

ਵਿਦੇਸ਼ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਅਤੇ ਰਾਸ਼ਟਰਪਤੀ ਆਯੂਬ ਖਾਨ

ਵਿਦੇਸ਼ ਮੰਤਰੀ ਜ਼ੁਲਫੀਕਾਰ ਅਲੀ ਭੁੱਟੋ ਅਤੇ ਰਾਸ਼ਟਰਪਤੀ ਆਯੂਬ ਖਾਨ

-ਚੀਨ ਅਤੇ ਅਮਰੀਕਾ ਤੋਂ ਮਿਲ ਰਹੇ ਸਹਿਯੋਗ ਜ਼ਰੀਏ ਪਾਕਿਸਤਾਨ ਭਾਰਤ ਦਾ ਲੱਕ ਤੋੜ ਦੇਣਾ ਚਾਹੁੰਦਾ ਸੀ। ਪਾਕਿਸਤਾਨ ਅਧਿਕਾਰਤ ਕਸ਼ਮੀਰ ਦੀ ਕੁਝ ਜ਼ਮੀਨ ਪਾਕਿਸਤਾਨ ਨੇ ਚੀਨ ਨੂੰ ਦੇ ਦੁਸ਼ਮਣ ਦੇ ਦੁਸ਼ਮਣ ਨਾਲ ਦੋਸਤੀ ਕਰ ਲਈ ਸੀ। ਉਧਰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਤੋਂ ਪਾਕਿਸਤਾਨ ਨੂੰ ਮਾਰੂ ਜੰਗੀ ਹਥਿਆਰ ਮਿਲ ਰਹੇ ਸੀ।

-ਪਾਕਿਸਤਾਨ ਵਿੱਚ ਉਸ ਵੇਲੇ ਸਿਆਸੀ ਸਥਿਰਤਾ ਸੀ ਅਤੇ ਆਰਥਿਕਤਾ ਵੀ ਉੱਨਤੀ ਕਰ ਰਹੀ ਸੀ। ਪਾਕਿਸਤਾਨ ਨੂੰ ਆਪਣੀਆਂ ਸੀਮਾਵਾਂ ਵਧਾਉਣ ਲਈ ਕਿਸੇ ਜੰਗ ਤੋਂ ਗੁਰੇਜ਼ ਨਹੀਂ ਸੀ।

-ਰਣ ਆਫ ਕੱਛ ਵਿਵਾਦ ਤੋਂ ਬਾਅਦ  ਕੌਮਾਂਤਰੀ ਕੱਛ ਟ੍ਰੀਬੁਊਨਲ ਨੇ ਵਿਵਾਦਤ 3500 ਵਰਗ ਕਿਲੋਮੀਟਰ ਵਿੱਚੋਂ 350 ਵਰਗ ਕਿਲੋਮੀਟਰ ਖੇਤਰ ਪਾਕਿਸਤਾਨ ਨੂੰ ਦੇ ਦਿੱਤਾ। ਇਸ ਫੈਸਲੇ ਕਾਰਨ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦਬਾਅ ਵਿੱਚ ਆ ਗਏ ਅਤੇ ਪਾਕਿਸਤਾਨ ਤਿੜ ਗਿਆ।

ਇਨ੍ਹਾਂ ਸਾਰੀਆਂ ਘਟਨਾਵਾਂ ਅਤੇ ਹਾਲਾਤਾਂ ਨੂੰ ਭਾਂਪਦਿਆਂ ਤਤਕਾਲੀ ਪਾਕਿਸਤਾਨੀ ਵਿਦੇਸ਼ ਮੰਤਰੀ ਦੇ ਵਿਚਾਰ ਸਨ ਕਿ ‘ਬਟਵਾਰੇ ਦਾ ਅਧੂਰਾ ਕੰਮ’ ਪੂਰਾ ਹੋ ਜਾਵੇਗਾ। ਪਾਕਿਸਤਾਨ ਨੇ ਅੰਜਾਮ ਦਿੱਤਾ ਅਪਰੇਸ਼ਨ ਜਿਬਰਾਲਟਰ ਨੂੰ। ਅਪਰੇਸ਼ਨ ਜਿਬਰਾਲਟਰ ਜ਼ਰੀਏ ਪਾਕਿਸਤਾਨ ਕਸ਼ਮੀਰੀ ਮੁਸਲਮਾਨਾਂ ਅੰਦਰ ਭਾਰਤੀ ਹਕੂਮਤ ਖਿਲਾਫ ਬਗਾਵਤ ਭਰ ਕੇ ਕਸ਼ਮੀਰ ‘ਤੇ ਕਬਜ਼ਾ ਚਾਹੁੰਦਾ ਸੀ, ਇਸ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਨੇ ਵੱਡੇ ਪੱਧਰ ‘ਤੇ ਕਸ਼ਮੀਰ ਅੰਦਰ ਘੁਸਪੈਠ ਕੀਤੀ।

ਅਪਰੇਸ਼ਨ ਜਿਬਰਾਲਟਰ ਦੇ ਫੇਲ੍ਹ ਹੋਣ ਤੋਂ ਬਾਅਦ ਪਾਕਿਸਤਾਨ ਨੇ ਚਲਾਇਆ ਦੂਜਾ ਅਪਰੇਸ਼ਨ, ਜਿਸ ਦਾ ਨਾਮ ਸੀ ਅਪਰੇਸ਼ਨ ਗਰਾਂਡ ਸਲੈਮ। ਅਪਰੇਸ਼ਨ ਗਰੈਂਡ ਸਲੈਮ ਦਾ ਮਕਸਦ ਸੀ, ਜੰਮੂ ‘ਤੇ ਕਬਜ਼ਾ ਕਰ ਸ੍ਰੀਨਗਰ ਦਾ ਸੰਪਰਕ ਭਾਰਤ ਨਾਲੋਂ ਤੋੜਣਾ।

ਪਾਕਿਸਤਾਨ ਨੇ ਇਨ੍ਹਾਂ ਸਾਰੀਆਂ ਕਰਤੂਤਾਂ ਨਾਲ ਜੰਗ ਦੀ ਜ਼ਮੀਨ ਤਿਆਰ ਕਰ ਲਈ ਸੀ, ਹੁਣ ਸਰਹੱਦਾਂ ਅਤੇ ਨਾਗਰਿਕਾਂ ਦੀ ਰੱਖਿਆ ਲਈ ਭਾਰਤ ਚੁੱਪ ਨਹੀਂ ਸੀ ਬੈਠ ਸਕਦਾ। ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਫੈਸਲਾ ਲਿਆ ਕਿ ਹੁਣ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।

 east-pakistan

ਈਸਟ ਪਾਕਿਸਤਾਨ, ਕਿਉਂਕਿ ਪੱਛਮੀ ਪਾਕਿਸਤਾਨ ਤੋਂ ਦੂਰੀ ‘ਤੇ ਸੀ, ਇਸ ਲਈ ਭਾਰਤ ਈਸਟ ਪਾਕਿਸਤਾਨ ‘ਤੇ ਹਮਲਾ ਕਰ ਕਰਾਰਾ ਜਵਾਬ ਦੇ ਸਕਦਾ ਸੀ। ਲੇਕਿਨ ਨਹੀਂ, ਇੱਕ ਹੋਰ ਖਤਰਾ ਈਸਟ ਪਾਕਿਸਤਾਨ ‘ਤੇ ਧਾਵਾ ਬੋਲਣ ਤੋਂ ਭਾਰਤ ਨੂੰ ਰੋਕ ਰਿਹਾ ਸੀ। ਉਹ ਖਤਰਾ ਸੀ, ਚੀਨ। ਚੀਨ ਦੇ ਡਰੋਂ ਭਾਰਤ ਨੇ ਇਹ ਰਸਤਾ ਨਹੀਂ ਚੁਣਿਆ। ਸਤੰਬਰ ਵਿੱਚ ਭਾਰਤ ਨੇ ਪੱਛਮੀ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਪਾਰ ਕੀਤੀ ਅਤੇ ਭਾਰਤ-ਪਾਕਿਸਤਾਨ ਜੰਗ ਦਾ ਰਸਮੀ ਬਿਗੁਲ ਵਜ ਗਿਆ।

ਕੀ ਸੀ ਪਾਕਿਸਤਾਨ ਦਾ ਅਪਰੇਸ਼ਨ ਜਿਬਰਾਲਟਰ(Operation Gibraltor) ?

ਅਪਰੇਸ਼ਨ ਜਿਬਰਾਲਟਰ, ਪਾਕਿਸਤਾਨ ਦੀ ਕਸ਼ਮੀਰ ਵਿੱਚ ਵੱਡੇ ਪੱਧਰ ‘ਤੇ ਘੁਸਪੈਠ ਕਰਨ ਦੀ ਚਾਲ ਨੂੰ ਦਿੱਤਾ ਗਿਆ ਗੁਪਤ ਨਾਮ (Code Word) ਸੀ। ਅਪਰੇਸ਼ਨ ਜਿਬਰਾਲਟਰ ਜ਼ਰੀਏ ਪਾਕਿਸਤਾਨ ਕਸ਼ਮੀਰ ਅੰਦਰ ਭਾਰਤੀ ਰਾਜ ਖਿਲਾਫ ਬਗਾਵਤ ਪੈਦਾ ਕਰਨਾ ਚਾਹੁੰਦਾ ਸੀ। ਪਾਕਿਸਤਾਨ ਦੀ ਚਾਲ ਸੀ ਕਿ ਸਥਾਨਕ ਕਸ਼ਮੀਰੀ ਮੁਸਲਮਾਨਾਂ ਅੰਦਰ ਅੱਤਵਾਦ ਤੇ ਭਾਰਤੀ ਹਕੂਮਤ ਖਿਲਾਫ ਬਗਾਵਤ ਦੇ ਬੀਜ ਬੀਜੇ ਜਾਣ ਅਤੇ ਸਫਲ ਹੋਣ ‘ਤੇ ਪਾਕਿਸਤਾਨ ਕਸ਼ਮੀਰ ਨੂੰ ਕਬਜ਼ਾ ਲਵੇ।

ਸਾਲ 1965,ਜੁਲਾਈ ਅੰਤ ਜਾਂ ਅਗਸਤ ਸ਼ੁਰੂ ਵਿੱਚ ਅਜ਼ਾਦ ਕਸ਼ਮੀਰ ਰੈਜੀਮੈਂਟ ਫੋਰਸ ਦੇ ਦਸਤੇ ਪੀਰ ਪੰਜਾਲ ਰੇਂਜ ਥਾਈਂ ਭਾਰਤ ਸ਼ਾਸਿਤ ਕਸ਼ਮੀਰ ਦੇ ਗੁਲਮਰਗ, ਉਰੀ ਤੇ ਬਾਰਾਮੁੱਲ੍ਹਾ ਅੰਦਰ ਦਾਖਲ ਹੋ ਗਏ। ਭਾਰਤੀ ਸੂਤਰਾਂ ਮੁਤਾਬਕ 30,000-40,000 ਆਦਮੀ ਲਾਈਨ ਕਰੌਸ ਕਰਕੇ ਆਏ, ਜਦਕਿ ਪਾਕਿਸਤਾਨੀ ਸੂਤਰ ਇਹ ਅੰਕੜਾ ਸਿਰਪ 5,000-7,000 ਦੱਸਦੇ ਹਨ। ਇਹਨਾਂ ਪਾਕਿਸਤਾਨੀ ਦਲਾਂ ਨੂੰ ਜਿਬਰਾਲਟਰ ਫੋਰਸ ਕਿਹਾ ਗਿਆ। 

                                                              ]

ਮੇਜਰ ਜਨਰਲ ਅਖਤਰ ਹੁਸੈਨ ਮਲਿਕ

ਮੇਜਰ ਜਨਰਲ ਅਖਤਰ ਹੁਸੈਨ ਮਲਿਕ

ਗਿਬਰਾਲਟਰ ਫੋਰਸ, ਮੇਜਰ ਜਨਰਲ ਅਖਤਰ ਹੁਸੈਨ ਮਲਿਕ ਦੀ ਅਗਵਾਈ ਹੇਠ ਕੰਮ ਕਰਦੀ ਸੀ। ਇਨ੍ਹਾਂ ਟਰੂਪਸ ਨੂੰ 10 ਫੋਰਸਾਂ ਵਿੱਚ ਵੰਡਿਆ ਗਿਆ ਸੀ, ਜਿਨ੍ਹਾਂ ਅੰਦਰ ਅੱਗੇ 5-5 ਕੰਪਨੀਆਂ ਸਨ। ਹਰ ਫੋਰਸ ਨੂੰ ਵੱਖਰਾ ਕੋਡ ਨਾਮ ਦਿੱਤਾ ਗਿਆ ਸੀ। ਪਰ ਤਾਲਮੇਲ ਦੀ ਕਮੀ ਕਾਰਨ ਪਾਕਿਸਤਾਨ ਦਾ ਆਪਰੇਸ਼ਨ ਗਿਬਾਲਰ ਫੇਲ੍ਹ ਹੋ ਗਿਆ।ਪਾਕਿਸਤਾਨ ਦੇ ਲੇਖਕਪ੍ਰਵੇਜ਼ ਇਕਬਾਲ ਚੀਮਾ ਲਿਖਦੇ ਹਨ ਕਿ ਪਾਕਿਸਤਾਨੀ ਫੌਜ ਦੇ ਮੁਖੀ ਮੁਹੰਮਦ ਮੂਸਾ ਨੂੰ ਇਸ ਆਪਰੇਸ਼ਨ ਬਾਰੇ ਇੰਨਾਂ ਘਮੰਡ ਸੀ ਕਿ ਉਨ੍ਹਾਂ ਨੇ ਹਵਾਈ ਸੈਨਾ ਨੂੰ ਇਤਲਾਹ ਵੀ ਨਹੀਂ ਦਿੱਤੀ। ਮੂਸਾ ਸੋਚਦੇ ਸਨ ਕਿ ਇਹ ਅਪਰੇਸ਼ਨ ਬਿਨ੍ਹਾਂ ਕਿਸੇ ਹੋਰ ਫੋਰਸ ਦੀ ਸਹਾਇਤਾ ਕਾਮਯਾਬ ਹੋ ਜਾਵੇਗਾ। 

LATEST VIDEO