Exclusive: ਆਟਾ-ਦਾਲ ਸਕੀਮ ਦਾ ਸੱਚ

By: Sewa SIngh | | Last Updated: Saturday, 26 September 2015 7:08 PM
Exclusive: ਆਟਾ-ਦਾਲ ਸਕੀਮ ਦਾ ਸੱਚ

ਸਰਕਾਰੀ ਵਾਅਦਿਆਂ ਦੀ ਸੱਚਾਈ ਜਾਨਣ ਲਈ ਅਰੰਭੀ ਮੁਹਿੰਮ ਤਹਿਤ ਏਬੀਪੀ ਸਾਂਝਾ ਨੇ ਕੀਤੀ ਸਰਕਾਰ ਦੀ ਆਟਾ-ਦਾਲ ਸਕੀਮ ਦੀ ਪੜਤਾਲ। ਜਾਣਿਆ ਕਿ ਸਰਕਾਰ ਨੇ ਉਹ ਵਾਅਦਾ ਨਿਭਾਇਆ ਹੈ ਜਾਂ ਨਹੀਂ, ਜਿਸ ਦੇ ਪ੍ਰਚਾਰ ਵੇਲੇ ਕਿਹਾ ਜਾਂਦਾ ਸੀ,”ਕੋਈ ਘਰ ਨਾ ਖਾਵੇ ਸੁੱਖਾ, ਕੋਈ ਘਰ ਨੇ ਸੌਂਵੇ ਭੁੱਖਾ”
ਇਸ ਪੜਤਾਲ ਤਹਿਤ ਦੋ ਮੁੱਖ ਖਾਮੀਆਂ ਸਾਹਮਣੇ ਆਈਆਂ। ਪਹਿਲੀ ਇਹ ਕਿ ਪਿਛਲੇ ਕਰੀਬ 10 ਮਹੀਨੇ ਤੋਂ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਹੈ। ਹੁਣ ਸਰਕਾਰ ਨੇ ਪਿਚਲੇ 10 ਮਹੀਨੇ ਦਾ ਇਕੱਠਾ ਰਾਸ਼ਨ ਦਿੱਤੇ ਜਾਣ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਅਗਲੇ ਮਹੀਨੇ ਤੱਕ ਇਸ ਨੂੰ ਪੂਰਾ ਕਰ ਲਿਆ ਜਾਵੇਗਾ। ਰਾਸ਼ਨ ਮਿਲਣ ਵਿੱਚ ਦੇਰੀ ਹੋਣ ਦਾ ਕਾਰਨ ਫੂਡ ਸਪਲਾਈ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਪ੍ਰਕਾਸ਼ ਸਿੰਘ ਗਰਗ ਨੇ ਇਹ ਦੱਸਿਆ ਕਿ ਕਈ ਅਯੋਗ ਲੋਕਾਂ ਦੇ ਵੀ ਨੀਲੇ ਕਾਰਡ ਬਣੇ ਹੋਏ ਹਨ। ਯੋਗ ਲਾਬਪਾਤਰੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਇਹ ਦੇਰੀ ਹੋਈ ਹੈ।

ਆਟਾ ਦਾਲ ਸਕੀਮ ਸਬੰਧੀ ਦੂਜੀ ਖਾਮੀ ਜੋ ਸਾਹਮਣੇ ਆਈ ਉਹ ਹੈ ਲੋੜਵੰਦ ਲੋਕਾਂ ਦੇ ਕਾਰਡ ਕੱਟੇ ਜਾਣ ਦੀਆਂ ਸ਼ਿਕਾਇਤਾਂ। ਕਈ ਲੋਕਾਂ ਨੇ ਕਿਹਾ ਕਿ ਤਕੜੇ ਲੋਕਾਂ ਨੂੰ ਸਕੀਮ ਦਾ ਲਾਹਾ ਮਿਲ ਰਿਹਾ ਹੈ ਪਰ ਲੋੜਵੰਦਾ ਨੂੰ ਨਹੀਂ। ਕਾਂਗਰਸ ਨੇ ਵੀ ਇਲਜ਼ਾਮ ਲਗਾਏ ਕਿ ਸਰਕਾਰ ਸਿਰਫ ਨੀਲੀਆਂ ਪੱਗਾਂ ਵਾਲਿਆਂ ਨੂੰ ਹੀ ਨੀਲੇ ਕਾਰਡ ਨਾ ਦੇਵੇ। ਪਰ ਸਰਕਾਰ ਨੇ ਅਜਿਹੀ ਕਿਸੀ ਵੀ ਸਿਆਸੀ ਪੱਖਪਾਤ ਤੋਂ ਇਨਕਾਰ ਕੀਤਾ ਹੈ।

 

ਇੱਕ ਹੋਰ ਤੱਥ ਨੇ ਆਟਾ ਦਾਲ ਵਿੱਚ ਪਾਇਆ ਪਾਣੀ।
ਸ਼੍ਰੋਮਣੀ-ਅਕਾਲੀ ਦਲ ਬੀਜੇਪੀ ਦੀ ਸਰਕਾਰ ਨੇ 2007 ਦੇ ਚੋਣ ਮੈਨੀਫੈਸਟੋ ਵਿੱਚ ਗਰੀਬਾਂ ਨੂੰ ਸਸਤਾ ਆਟਾ-ਦਾਲ ਦੇਣ ਦਾ ਐਲਾਨ ਕੀਤਾ ਸੀ ਤੇ ਸਕੀਮ ਨੂੰ ਸਰਕਾਰ ਬਣਦਿਆਂ ਹੀ ਲਾਗੂ ਵੀ ਕਰ ਦਿੱਤਾ ਗਿਆ ਸੀ। ਉਸ ਵੇਲੇ 4 ਰੁਪਏ ਪ੍ਰਤੀ ਕਿੱਲੋ ਕਣਕ ਤੇ 20 ਰੁਪਏ ਪ੍ਰਤੀ ਕਿੱਲੋ ਦਾਲ ਦੇਣ ਦਾ ਵਾਅਦਾ ਸੀ। ਕਈ ਵਾਰ ਲਾਭਪਾਤਰੀਆਂ ਦੀ ਯੋਗਤਾ ਸ਼ੱਕ ਦੇ ਘੇਰੇ ਵਿੱਚ ਆਈ ਤੇ ਕੀ ਵਾਰ ਜਾਂਚ ਹੋਈ।
ਫਿਰ ਜੁਲਾਈ 2013 ਵਿੱਚ ਯੂਪੀਏ-2 ਨੇ ਫੂਡ ਸੁਰੱਖਿਆ ਐਕਟ ਲਾਗੂ ਕਰ ਦਿੱਤਾ। ਜਿਸ ਤਹਿਤ 3 ਰੁਪਏ ਪ੍ਰਤੀ ਕਿੱਲੋ ਚਾਵਲ, 2 ਰੁਪਏ ਪ੍ਰਤੀ ਕਿੱਲੋ ਕਣਕ, 1 ਰੁਪਏ ਪ੍ਰਤੀ ਕਿੱਲੋ ਮੋਟੇ ਅਨਾਜ ਦੇਣ ਦੀ ਯੋਜਨਾ ਸੀ।
ਕੇਂਦਰ ਦੀ ਕਾਂਗਰਸ ਸਰਕਾਰ ‘ਤੇ ਇਲਜ਼ਾਮ ਲੱਗੇ ਕਿ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਕਾਨੂੰਨ ਲਾਗੂ ਕਰਕੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਹੈ। ਅਜਿਹਾ ਮੌਕਾ ਪੰਜਾਬ ਦੀ ਅਕਾਲੀ-ਬੀਜੇਪੀ ਸਰਕਾਰ ਵੀ ਹੱਥੋਂ ਜਾਣ ਨਹੀਂ ਸੀ ਦੇ ਸਕਦੀ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਕਿ ਪੰਜਾਬ ਵਿੱਚ 1 ਰੁਪਏ ਪ੍ਰਤੀ ਕਿੱਲੋ ਕਣਕ ਦਿੱਤੀ ਜਾਵੇਗੀ। ਕੁਝ ਸਮਾਂ ਅਜਿਹਾ ਹੋਇਆ ਵੀ, ਪਰ ਉਸ ਤੋਂ ਬਾਅਦ ਸ਼ਾਇਦ ਫੰਡਾਂ ਦੀ ਘਾਟ ਕਾਰਨ ਪੰਜਾਬ ਵਿੱਚ ਕਣਕ 2 ਰੁਪਏ ਪ੍ਰਤੀ ਕਿੱਲੋ ਅਤੇ ਦਾਲ 30 ਰੁਪਏ ਪ੍ਰਤੀ ਕਿੱਲੋ ਦਿੱਤੀ ਜਾਣ ਲੱਗੀ।
ਇਸ ਪਿੱਛੇ ਪੰਜਾਬ ਦੇ ਫੂਡ ਸਪਲਾਈ ਵਿਭਾਗ ਦੇ ਮੁੱਖ ਪਾਰਲੀਮਾਨੀ ਸਕੱਤਰ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਲਾਭਪਾਤਰੀਆਂ ਦੀ ਵੱਡੀ ਗਿਣਤੀ ਅਤੇ ਸਰਕਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਅਜਿਹਾ ਕੀਤਾ ਗਿਆ ਹੈ। ਹੁਣ ਸਵਾਲ ਹੈ ਕਿ ਜੇਕਰ ਸਰਕਾਰ ਨੇ ਆਰਥਿਕ ਮਜਬੂਰੀਆਂ ਗਿਣਵਾਉਣੀਆਂ ਸੀ ਤਾਂ ਪਹਿਲਾਂ ਲਾਰੇ ਕਿਉਂ ਲਾਏ ਸੀ, ਜਾਂ ਫਿਰ ਸਰਕਾਰ ਦੀ ਦੂਰਅੰਦੇਸ਼ੀ ਇੰਨੀ ਕ ਹੀ ਹੈ ?

ਕੌਣ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਹਨ।
ਯੋਗ ਪਰਿਵਾਰ
-ਅੰਤੋਦਿਆ ਅੰਨ ਯੋਜਨਾ ਤਹਿਤ ਸ਼ਨਾਖਤ ਪਰਿਵਾਰ
-2002 ਦੀ ਜਨਗਣਨਾ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਸ਼ਨਾਖਤ ਕੀਤੇ ਪਰਿਵਾਰ
-ਪੰਜਾਬ ਸਰਕਾਰ ਦੀ ਆਟਾ-ਦਾਲ ਸਕੀਮ ਅਧੀਨ ਆਉਂਦੇ ਪਰਿਵਾਰ
-ਬੇਘਰ ਜਾਂ ਕੱਚੇ ਘਰਾਂ ਵਿੱਚ ਰਹਿ ਰਹੇ ਪਰਿਵਾਰ
-ਪਰਿਵਾਰ ਜਿਨ੍ਹਾਂ ਦੇ ਮੁਖੀ ਵਿਕਲਾਂਗ ਹਨ
-ਭੂਮੀਹੀਣ ਖੇਤੀਬਾੜੀ ਮਜ਼ਦੂਰਾਂ ਦੇ ਪਰਿਵਾਰ
-ਜਿਨ੍ਹਾਂ ਪਰਿਵਾਰਾਂ ਕੋਲ ਵਾਹੀ ਯੋਗ 2.5 ਏਕੜ ਤੱਕ ਜਾਂ ਬੰਜਰ 5 ਏਕੜ ਤੱਕ ਜ਼ਮੀਨ ਹੋਵੇ
-ਪਰਿਵਾਰ, ਜਿਨ੍ਹਾਂ ਦੀ ਮੁਖੀ ਵਿਧਵਾ ਜਾਂ ਇਕੱਲੀ ਇਸਤਰੀ ਹੈ
-ਬਿਰਧ ਉਮਰ ਦੇ ਪੈਨਸ਼ਨਰ,ਬਸ਼ਰਤੇ ਉਨ੍ਹਾਂ ਦੀ ਸਭ ਸਾਧਨਾਂ ਤੋਂ ਸਲਾਨਾ ਆਮਦਨ 60,000 ਰੁਪਏ ਤੋਂ ਘੱਟ ਹੋਵੇ
ਅਯੋਗ ਪਰਿਵਾਰ
-ਸਾਰੇ ਆਮਦਨ ਕਰ ਦਾਤਾ
-ਸਾਰੇ ਵੈਟ ਕਰ ਦਾਤਾ
-ਸਾਰੇ ਸੇਵਾ ਕਰ ਦਾਤਾ
-ਸਾਰੇ ਪ੍ਰੋਫੈਸ਼ਨਲ ਕਰ ਦਾਤਾ
-ਪਰਿਵਾਰ, ਜਿਨ੍ਹਾਂ ਕੋਲ 2.5 ਏਕੜ ਤੋਂ ਵੱਝ ਵਾਹੀ ਯੋਗ ਜਾਂ 5 ਏਕੜ ਤੋਂ ਵੱਧ ਬੰਜਰ ਜ਼ਮੀਨ ਹੈ
-ਜਿਨ੍ਹਾਂ ਪਰਿਵਾਰਾਂ ਕੋਲ ਏਸੀ ਜਾਂ ਚਾਰ ਪਹੀਆ ਵਾਹਨ ਹੈ
-ਸਰਕਾਰ ਨਾਲ ਰਜਿਸਟਰ ਕਿਸੇ ਉਦਯੋਗ ਦੇ ਮਾਲਕ ਜਾਂ ਉਸ ਨੂੰ ਚਲਾਉਣ ਵਾਲੇ ਪਰਿਵਾਰ
-ਭਾਰਤ ਸਰਕਾਰ/ਰਾਜ ਸਰਕਾਰ, ਸੰਘ ਪ੍ਰਦੇਸ਼ ਜਾਂ ਉਸ ਦੇ ਬੋਰਡ/ਕਾਰਪੋਰੇਸ਼ਨ/ਉਦਯੋਗ, ਮਿਉਂਸੀਪਲ ਨਿਗਮ/ਮਿਉਂਸੀਪਲ ਪ੍ਰੀਸ਼ਦ/ਮਿਉਂਸੀਪਲ ਕਮੇਟੀ/ਸੁਧਾਰ ਟਰੱਸਟ ਆਦਿ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਪਰਿਵਾਰ(ਕੱਚੇ ਦਿਹਾੜੀਦਾਰ ਨੂੰ ਛੱਡ ਕੇ)
-ਜਿਨ੍ਹਾਂ ਪਰਿਵਾਰਾਂ ਦੀ ਸਲਾਨਾ ਆਮਦਨ 60,000 ਰੁਪਏ ਤੋਂ ਜ਼ਿਆਦਾ ਹੋਵੇ
-ਜਿਨ੍ਹਾਂ ਪਰਿਵਾਰਾਂ ਕੋਲ ਰਾਜ ਦੇ ਕਿਸੇ ਮਿਉਂਸਪਲ ਨਿਗਮ ਜਾਂ ਮਿਉਂਸਪਲ ਪਰੀਸ਼ਦ ਵਿੱਚ 100 ਵਰਗ ਜਾਂ ਜ਼ਿਆਦਾ ‘ਤੇ ਉੱਸਰਿਆ ਆਪਣਾ ਘਰ ਹੋਵੇ ਜਾਂ 750 ਵਰਗ ਫੁੱਟ ਤੋਂ ਵੱਧ ਦਾ ਫਲੈਟ ਹੋਵੇ।

 

First Published: Saturday, 26 September 2015 7:03 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ