ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

By: ਅਮਨਦੀਪ ਦਿਕਸ਼ਿਤ | | Last Updated: Saturday, 18 November 2017 9:39 PM
 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ ਹੈ ਇਹ ਰਿਪੋਰਟ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕੋਰਟ ਕਮੀਸ਼ਨਰ ਏ ਕੇ ਪਵਾਰ ਨੇ ਤਿਆਰ ਕੀਤੀ ਹੈ ਏ ਬੀ ਪੀ ਸਾਂਝਾ ਸਭ ਤੋਂ ਪਹਿਲਾਂ ਇਸ ਰਿਪੋਰਟ ਨੂੰ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਹੈ3000 ਪੇਜ਼ ਦੀ ਇਸ ਰਿਪੋਰਟ ‘ਚ 900 ਏਕੜ ‘ਚ ਫੈਲੇ ਡੇਰਾ ਸੱਚਾ ਸੌਦਾ ‘ਚੋਂ ਬਰਾਮਦ ਹੋਈਆਂ ਚੀਜ਼ਾ ਦਾ ਜਿਕਰ ਹੈ ਏਬੀਪੀ ਸਾਂਝਾ ਤੁਹਾਨੂੰ ਇਕ ਇਕ ਕਰਕੇ ਰਿਪੋਰਟ ਦੀਆਂ ਸਾਰੀਆਂ ਗੱਲਾਂ ਦੱਸੇਗਾ ਕੋਰਟ ਕਮੀਸ਼ਨਰ ਏ ਕੇ ਪਵਾਰ ਨੇ 8 ਸਤੰਬਰ ਨੇ ਸਿਰਸਾ ਦੇ ਅਫ਼ਸਰਾਂ ਤੇ ਮਾਹਿਰਾਂ ਨਾਲ ਮਿਲ ਕੇ ਡੇਰੇ ਦੇ ਚੱਪੇ ਚੱਪੇ ਦੀ ਪੜ੍ਹਤਾਲ ਕੀਤੀ ਸੀ ਤਿੰਨ ਦਿਨ ਚੱਲੇ ਇਸ ਅਭਿਆਨ ‘ਚ ਡੇਰੇ ਨੂੰ 10 ਸੈਕਟਰਾਂ ‘ਚ ਵੰਡਣ ਤੋਂ ਬਾਅਦ ਕੋਰਟ ਕਮੀਸ਼ਨਰ ਨੇ ਜੋ ਰਿਪੋਰਟ ਹਾਈਕੋਰਟ ‘ਚ ਦਿੱਤੀ ਹੈ ਉਸ ਦੇ ਵਰਕਿਆਂ ਨੂੰ ਫਰੋਲਦੇ ਹੋਏ,ਏਬੀਪੀ ਸਾਂਝਾ ਦੇ ਰਿਪੋਰਟਰ ਅਮਨਦੀਪ ਦਿਕਸ਼ਿਤ ਦੀ ਐਕਸਕਲੁਇਜ਼ਵ ਰਿਪੋਰਟ

ਬੁਲੱਟ ਪਰੂਫ ਸ਼ੀਸ਼ਿਆਂ ਵਾਲਾ ਰਾਮ ਰਹੀਮ ਦਾ ‘ਤੇਰਾਵਾਸ’ 

ਡੇਰੇ ਦੇ ਸੈਕਟਰ 3 ਵਿਚ ਰਾਮ ਰਹੀਮ ਦਾ ਖਾਸ ਕਮਰਾ ਸੀ, ਜਿਸਦਾ ਇਕ ਦਰਵਾਜ਼ਾ ਸਾਧਵੀਆਂ ਦੇ ਹੋਸਟਲ ਵਿਚ ਖੁਲਦਾ ਸੀ  ਕੋਰਟ ਕਮੀਸ਼ਨਰ ਏਕੇ ਪਵਾਰ ਨੇ ਆਪਣੀ ਰਿਪੋਰਟ ‘ਚ ਲਿਖਿਆ ਕਿ ਸੈਕਟਰ 3 ਦੀ ਛਾਣਬੀਣ ਦੌਰਾਨ ਪਤਾ ਲੱਗਿਆ ਕਿ ਇਕ ਬਿਲਡਿੰਗ ਦੀ ਪਹਿਲੀ ਮੰਜ਼ਿਲ ‘ਤੇ ਰਾਮ ਰਹੀਮ ਦਾ ਖਾਸ ਕਮਰਾ ਹੈ ਅਤੇ ਨਾਲ ਹੀ ਇਕ ਸੇਵਾਦਾਰ ਦਾ ਕਮਰਾ ਹੈ ਪਵਾਰ ਨੇ ਰਿਪੋਰਟ ‘ਚ ਲਿਖਿਆ ਕਿ ਸੇਵਾਦਾਰ ਦੇ ਕਮਰੇ ਵਿਚ ਇਕ ਖੂਫੀਆ ਖਿੜਕੀ ਜੋ ਸਾਧਵੀਆਂ ਦੇ ਹੋਸਟਲ ਦੇ ਨਾਲ ਸਾਂਝੀ ਹੈ, ਉਹ ਲੱਕੜ ਦੀ ਅਲਮਾਰੀ ਦੇ ਅੰਦਰ ਲਕੋਈ ਸੀ

Terawaas

ਰਾਮ ਰਹੀਮ ਆਪਣੀ ਸੁਰੱਖਿਆ ‘ਚ ਕੋਈ ਕਮੀ ਨਹੀਂ ਸੀ ਛੱਡਦਾ ਬੁਲਟ ਪਰੂਡ ਗੱਡੀਆਂ ‘ਚ ਚੱਲਦਾ ਸੀ ਤੇ ਬੁਲੱਟ ਪਰੂਫ ਸ਼ੀਸ਼ਿਆਂ ਦੇ ਅੰਦਰ ਸੌਂਦਾ ਸੀ ਹਾਈਕੋਰਟ ਨੂੰ ਸੌਂਪੀ ਰਿਪੋਰਟ ‘ਚ ਪਵਾਰ ਨੇ ਖੁਲਾਸਾ ਕੀਤਾ ਹੈ ਕਿ ਡੇਰੇ ‘ਚ ਬਣੇ ਤੇਰਾਵਾਸ ਦੀਆਂ ਖਿੜਕੀਆਂ ਦੇ ਸ਼ੀਸ਼ੇ ਬੁਲਟ ਪਰੂਫ ਨੇ ਰਾਮ ਰਹੀਮ ਦੇ ਬੈਡਰੂਮ,ਡ੍ਰੈਸਿੰਗ ਰੂਮ ਤੇ ਸਟੱਡੀ ਰੂਮ ਦੇ ਅੰਦਰ ਕੋਈ ਗੋਲੀ ਨਹੀਂ ਸੀ ਆ ਸਕਦੀ ਬੈਡਰੂਮ ਦੀਆਂ ਅਲਮਾਰੀਆਂ ‘ਚੋਂ 100 ਜੋੜੇ ਜੂਤੇ ਮਿਲੇ, ਜਿਨ੍ਹਾਂ ‘ਚੋਂ 50 ਵਿਦੇਸ਼ ਸੀ20 ਮਹਿੰਗੀਆਂ ਘੜੀਆਂ ਜਿਸ ਵਿੱਚੋਂ ਕੁੱਝ ਦੀ ਕੀਮਤ ਲੱਖਾਂ ‘ਚ ਹੈ

ਤਲਾਸ਼ੀ ਦੌਰਾਨ ਡੇਰੇ ਦੇ ਸੈਕਟਰ ਦੋ ‘ਚੋਂ ਓਬੀ ਵੈਨ ਮਿਲੀ

ਕੋਰਟ ਕਮੀਸ਼ਨਰ ਪਵਾਰ ਨੇ ਲਿਖਿਆ ਕੀ ਨਾ  ਰਜਿਟਰੇਸ਼ਨ ਨੰਬਰ ਤੇ ਨਾ ਹੀ ਡੇਰੇ ਵੱਨੋਂ ਓਬੀ ਵੈਨ ਨਾਲ ਜੁੜੇ ਹੋਏ ਕੋਈ ਦਸਤਾਵੇਜ ਪੇਸ਼ ਕੀਤੇ ਗਏ  ਜੇਕਰ ਹਾਈਕੋਰਟ ਚਾਹਵੇ ਤਾਂ ਐਸ ਪੀ ਸਿਰਸਾ ਇਹ ਜਾਂਚ ਕਰਾ ਸਕਦਾ ਹੈ ਕਿ ਇਸ ਓਬੀ ਵੈਨ ਦਾ ਇਸਤੇਮਾਲ ਕੋਈ ਖੁਫੀਆ ਜਾਣਕਾਰੀ ਵਿਦੇਸ਼ ਨਾਲ ਸਾਂਝੀ ਕਰਨ ਲਈ ਤਾਂ ਨਹੀਂ ਕੀਤਾ ਗਿਆ ਓਬੀ ਵੈਨ ਜਪਤ ਕੀਤੀ ਗਈ ਹੈ ਤੇ ਹਾਈਕੋਰਟ ਚਾਹੇ ਤਾਂ ਓਬੀ ਦੇ ਦਸਤਾਵੇਜ਼ ਪੇਸ਼ ਕਰਨ ਵਾਲੇ ਮਾਲਕ ਨੂੰ ਇਹ ਗੱਡੀ ਸਪੁਰਦ ਕੀਤੀ ਜਾ ਸਕਦੀ ਹੈ

ob

ਏ.ਕੇ. 47 ਦਾ ਰਾਜ਼

ਕੋਰਟ ਕਮੀਸ਼ਨਰ ਪਵਾਰ ਰਿਪੋਰਟ ‘ਚ ਲਿਖਦੇ ਨੇ ਕੀ ਡੇਰੇ ‘ਚੋਂ ਏ ਕੇ 47 ਰਾਈਫਲ ਦੇ ਤਿੰਨ ਕਾਰਤੂਸ ਬਰਾਮਦ ਹੋਏ ਇਹ ਕਾਰਤੂਸ ਸੈਕਟਰ 10 ਦੀ ਤਲਾਸ਼ੀ ਦੌਰਾਨ ਸਬ ਇੰਸਪੈਕਟਰ ਪਵਿੱਤਰ ਸਿੰਘ ਨੂੰ ਇਕ ਲੱਕੜੀ ਦੀ ਡੱਬੀ ‘ਚੋਂ ਮਿਲੇਸੈਕਟਰ 10 ਡੇਰਾ ਦਾ ਉਹ ਇਲਾਕਾ ਹੈ ਜਿਸ ‘ਚ ਸ਼ਾਹ ਮਸਤਾਨਾ ਧਾਮ, ਗੁਫਾ,ਕੰਟੀਨ ਤੇ ਲੰਗਰ, ਮੁੰਡਿਆ ਦਾ ਹੋਸਟਲ, ਸ਼ਾਹ ਸਤਨਾਮ ਮੁੰਡਿਆ ਦਾ ਡਿਗਰੀ ਕਾਲਜ, ਸਟੇਡੀਅਮ ਤੇ ਇਨਡੋਰ ਸਟੇਡੀਅਮ, ਪਲੇ ਫੀਲਡ, ਗਾਰਡਨ ਤੇ ਪਾਰਕਿੰਗ ਮੌਜੂਦ ਹੈ

ak 47

ਡੇਰੇ ਦੇ ਹਸਪਤਾਲ ਦਾ ਸੱਚ

ਹਾਈਕੋਰਟ ‘ਚ ਪੁੱਜੀ ਕੋਰਟ ਕਮੀਸ਼ਨਰ ਏ ਕੇ ਪਵਾਰ ਦੀ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਡੇਰੇ ਦੇ ਹਸਪਤਾਲ ‘ਚ ਗਰਭਪਾਤ ਕੀਤੇ ਜਾਣ ਦੇ ਛੇ ਕੇਸਾਂ ਦਾ ਪਤਾ ਲੱਗਿਆ ਇਨ੍ਹਾਂ ਕੇਸਾਂ ਨਾਲ ਜੁੜੀਆਂ ਮੈਡੀਕਲ ਰਿਪੋਰਟਾਂ ਤੇ ਡਾਕਟਰੀ ਕੇਸ ਫਾਇਲਾਂ ਜ਼ਬਤ ਕੀਤੀਆਂ

hospital

ਬੁਲਟ ਪਰੂਫ ਲੈਕਸਸ ਦਾ ਮਾਲਕ ਕੌਣ

ਡੇਰੇ ‘ਚੋਂ ਕੋਰਟ ਕਮੀਸ਼ਨਰ ਨੂੰ ਕਾਲੇ ਰੰਗ ਦੀ ਬੂਲਟ ਪਰੂਫ ਲੈਕਸਸ ਕਾਰ ਮਿਲੀ, ਜਿਸ ਦੇ ਮਾਲਕ ਦਾ ਕੋਈ  ਅਤਾ ਪਤਾ ਨਹੀਂ ਗੱਡੀ ਦਾ ਕੋਈ ਕਾਗਜ਼ ਨਹੀਂ ਸੀ ਡੇਰੇ ਦੀ ਇਹ ਗੱਡੀ ਬਾਰੇ ਕੋਰਟ ਕਮੀਸ਼ਨਰ ਨੂੰ ਡੇਰਾ ਮੈਨੇਜਮੈਂਟ ਕੋਈ ਸਬੂਤ ਨਹੀਂ ਦੇ ਪਾਇਆ ਰਿਪੋਰਟ ਦੇ ਮੁਤਾਬਕ ਇਹ ਗੱਡੀ ਜ਼ਬਤ ਕੀਤੀ ਗਈ

lexus

ਡੇਰੇ ‘ਚ ਬਿਨ੍ਹਾਂ ਨੰਬਰ ਦੀਆਂ 56 ਗੱਡੀਆਂ

ਡੇਰੇ ‘ਚ ਤਲਾਸ਼ੀ ਦੌਰਾਨ ਪਵਾਰ ਨੂੰ 59 ਗੱਡੀਆਂ ਮਿਲੀਆਂ .. ਜਿਨਾਂ ਵਿੱਚੋਂ 56 ਗੱਡੀਆਂ ਦੇ ਚੈਸੀ ਨੰਬਰ ਤੇ ਇੰਜਣ ਨੰਬਰ ਗਾਇਬ ਹਨ ਤੇ ਇਨਾਂ 56 ਵਿੱਚੋਂ 6 ਗੱਡੀਆਂ ਦੇ ਰਜਿਸਟ੍ਰੇਸ਼ਨ ਨੰਬਰ ਵੀ ਗਾਇਬ ਹਨ …  ਕੋਰਟ ਕਮਿਸ਼ਨਰ ਪਵਾਰ ਨੇ ਰਜਿਸਟ੍ਰੇਸ਼ਨ ਰੀਜ਼ਨਲ ਟਰਾਂਸਪੋਰਟ ਆਫਸਰ ਦੀ ਰਿਪੋਰਟ ਦਾ ਜਾਇਜ਼ਾ ਲੈਂਦੇ ਇਹ ਲਿਖਿਆ ਕਿ ਇਹ ਗੱਡੀਆਂ ਗੈਰ ਕਾਨੂੰਨੀ ਹੋ ਸਕਦੀਆਂ ਹਨ ਤੇ ਇਨਾਂ ਦੇ ਚੋਰੀ ਦੀ ਹੋਣ ਦੀ ਵੀ ਸੰਭਾਵਨਾ ਹੈ ..  ਡੇਰੇ ‘ਚ ਮਿਲੇ ਵਾਹਨਾਂ ਤੋਂ ਬਾਅਦ ਟਰੱਕ ਤੋਂ ਲੈ ਕੇ ਛੋਟੀਆਂ ਗੱਡੀਆਂ ਤੱਕ ਸਨ  

car 1

car 2

ਏ ਬੀ ਪੀ ਸਾਂਝਾ ਲੰਬੀ ਚੌੜੀ ਇਸ ਰਿਪੋਰਟ ਨੂੰ ਵਿਸਥਾਰ ਨਾਲ ਸਾਂਝਾ ਕਰੇਗਾ ਅੱਗੇ ਵੀ ਇਸ ਰਿਪੋਰਟ ਨਾਲ ਜੁੜੀ ਹਰ ਖ਼ਬਰ ਲੈ ਕੇ ਆਵਾਂਗੇ

First Published: Saturday, 18 November 2017 9:22 PM

Related Stories

ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?
ਕੈਪਟਨ ਦੇ ਨੇੜੇ ਕਿਵੇਂ ਪਹੁੰਚੇ ਸੁਰੇਸ਼ ਕੁਮਾਰ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ਼ ਕੁਮਾਰ

ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ
ਸੁਰੇਸ਼ ਕੁਮਾਰ ਕਾਰਨ ਉਜਾਗਰ ਹੋਏ ਸਰਕਾਰ ਦੇ ਪਾਵਰ ਸੈਂਟਰ

ਯਾਦਵਿੰਦਰ ਸਿੰਘ ਚੰਡੀਗੜ੍ਹ: ਸੁਰੇਸ਼ ਕੁਮਾਰ ਦੇ ਕੇਸ ਨੇ ਕੈਪਟਨ ਸਰਕਾਰ ‘ਚ ਬਣੇ

ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ
ਰਾਣਾ ਨੂੰ ਰਾਹੁਲ ਗਾਂਧੀ ਦੇ 'ਬੀਬੇ ਰਾਣੇ' ਲੈ ਡੁੱਬੇ

ਯਾਦਵਿੰਦਰ ਸਿੰਘ   ਚੰਡੀਗੜ੍ਹ: ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਸਤੀਫਾ ਦੇ

ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?
ਰਾਣਾ ਗੁਰਜੀਤ ਤੋਂ ਬਾਅਦ ਦੁਆਬੇ 'ਚੋਂ ਕਿਸ ਦੀ ਖੁੱਲ੍ਹੇਗੀ ਕਿਸਮਤ?

ਇਮਰਾਨ ਖ਼ਾਨ  ਜਲੰਧਰ: 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਦੁਆਬਾ ਦੇ ਲੋਕਾਂ ਨੇ 23

Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?
Sanjha Special: ਵਿਦੇਸ਼ਾਂ 'ਚ ਜ਼ੁਰਮ-ਹਿੰਸਾ ਵੱਲ ਕਿਉਂ ਵਧ ਰਿਹੈ ਪੰਜਾਬੀ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਪਿਛਲੇ ਦਿਨਾਂ ਤੋਂ ਲਗਾਤਾਰ ਵਿਦੇਸ਼ਾਂ ‘ਚ ਰਹਿੰਦੇ

Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?
Political Postmortem: ਪੰਜਾਬ ਬੀਜੇਪੀ ਆਪਣੇ ਹੀ 'ਸਿਧਾਂਤ' ਖ਼ਿਲਾਫ ਕਿਉਂ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਬੀਜੇਪੀ ਆਪਣੇ ਆਪ ਨੂੰ ਸਭ ਤੋਂ ਵੱਧ ਸਿਧਾਂਤ ਮੰਨਣ

ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'
ਸਾਬਕਾ ਮੰਤਰੀ ਦਾ ਵਿਲਾਇਤੀ ਯਾਰ ਸਤਪ੍ਰੀਤ ਸੱਤਾ ਪੁਲਿਸ ਨੂੰ ਨਹੀਂ 'ਵਾਂਟੇਡ'

ABP ਸਾਂਝਾ ਦੀ ਇਨਵੈਸਟੀਗੇਸ਼ਨ  ਅਮਨਦੀਪ ਦੀਕਸ਼ਿਤ  ਚੰਡੀਗੜ੍ਹ: ਸੱਤਪ੍ਰੀਤ ਸਿੰਘ ਸੱਤ

Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?
Political Postmortem: ਮਾਘੀ ਕਾਨਫਰੰਸ ਲਈ ਕਿਉਂ ਅੜਿਆ ਅਕਾਲੀ ਦਲ ?

ਯਾਦਵਿੰਦਰ ਸਿੰਘ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਵਿਖੇ

Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?
Sanjha Special: ਮੈਨੀਫੈਸਟੋ ਬਣਨਾ ਚਾਹੀਦੈ ਕਾਨੂੰਨੀ ਦਸਤਾਵੇਜ਼ ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: ਪੰਜਾਬ ‘ਚ

 Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?
Sanjha Special: ਕਿਸਾਨਾਂ ਨੂੰ ਕਿਉਂ ਲੱਗਦੈ 'ਠੰਢਾ ਜਿਹਾ ਕਰ ਰਹੇ ਕੈਪਟਨ ਸਾਬ੍ਹ?

‘ਏਬੀਪੀ ਸਾਂਝਾ’ ਦੀ ਪੜਤਾਲ ਯਾਦਵਿੰਦਰ ਸਿੰਘ ਚੰਡੀਗੜ੍ਹ: “ਕਰਜ਼ਾ ਕੁਰਜ਼ਾ