ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

By: ਏਬੀਪੀ ਸਾਂਝਾ | | Last Updated: Wednesday, 25 October 2017 5:31 PM
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ ਜੋਤੀ ਜੋਤ ਦਿਵਸ ਹੈ। ਗੁਰੂ ਗੋਬਿੰਦ ਸਿੰਘ ਜੀ 1708 ‘ਚ ਹਜ਼ੂਰ ਸਾਹਿਬ, ਨਾਂਦੇੜ ਦੀ ਧਰਤੀ ਉੱਤੇ ਜੋਤੀ ਜੋਤ ਸਮਾਏ ਸਨ। ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਵਿਖੇ ਉਨ੍ਹਾਂ ਦਾ ਜੋਤੀ ਜੋਤ ਪੁਰਬ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।

 

ਇਤਿਹਾਸ ਮੁਤਾਬਕ 5 ਅਕਤੂਬਰ, 1708 ਦੇ ਦਿਨ ਦਸਮੇਸ਼ ਪਿਤਾ ਨੇ ਬੰਦਾ ਸਿੰਘ ਨੂੰ ਥਾਪੜਾ ਦੇ ਕੇ ਨਾਂਦੇੜ ਤੋਂ ਪੰਜਾਬ ਵੱਲ ਤੋਰਿਆ ਤੇ ਉਸੇ ਸ਼ਾਮ ਜਮਸ਼ੇਦ ਖਾਂ ਨਾਂ ਦੇ ਪਠਾਣ ਨੇ ਤੰਬੂ ਵਿੱਚ ਸੁੱਤੇ ਹੋਏ ਗੁਰੂ ਸਾਹਿਬ ਉੱਤੇ ਕਟਾਰ ਨਾਲ ਵਾਰ ਕਰ ਦਿੱਤਾ ਸੀ। ਭਾਵੇਂ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰਕੇ ਜਮਸ਼ੇਦ ਖ਼ਾਨ ਨੂੰ ਥਾਏਂ ਮਾਰ ਦਿੱਤਾ ਪਰ ਜ਼ਖਮ ਡੂੰਘਾ ਹੋ ਗਿਆ ਸੀ। ਜ਼ਖ਼ਮਾਂ ਦੀ ਮਲ੍ਹਮ ਪੱਟੀ ਵੀ ਕੀਤੀ ਪਰ ਉਹ ਵਧਦੇ ਗਏ। ਇਸੇ ਸਮੇਂ ਦੌਰਾਨ ਗੁਰੂ ਸਾਹਿਬ ਨੇ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸੰਪੂਰਨ ਗ੍ਰੰਥ ਸਾਹਿਬ ਦੀ ਬੀੜ ਨੂੰ ਜੁੱਗੋ ਜੁੱਗ ਅਟੱਲ ਗੁਰੂ ਮੰਨਣ ਦਾ ਸਮੂਹ ਸਿੱਖਾਂ ਨੂੰ ਆਦੇਸ਼ ਦਿੱਤਾ।

 

ਗੁਰੂ ਪਾਤਸ਼ਾਹ ਨੇ ਫ਼ਰਮਾਇਆ ਕਿ ਅੱਜ ਤੋਂ ਸਿੱਖਾਂ ਦਾ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਵੇਗਾ, ਦਸਾਂ ਗੁਰੂਆਂ ਦੀ ਰਚੀ ਬਾਣੀ ਦਾ ਰੂਪ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸ਼ਬਦ ਗੁਰੂ ਵਜੋਂ ਅਮਰ ਹੋਣਗੇ। ਉਸ ਤੋਂ ਕੁਝ ਦਿਨ ਬਾਅਦ ਨਾਂਦੇੜ ਦੀ ਧਰਤੀ ਉੱਤੇ ਹੀ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। ਆਪ ਜੀ ਦਾ ਸਸਕਾਰ ਗੋਦਾਵਰੀ ਦਰਿਆ ਦੇ ਕੰਢੇ ਕੀਤਾ ਗਿਆ। ਨਾਂਦੇੜ ਦੀ ਧਰਤੀ ਤੇ ਸੁਸ਼ੋਭਿਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੱਖ ਕੌਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਤਖ਼ਤ ਵਜੋਂ ਦੁਨੀਆ ਭਰ ਵਿੱਚ ਪ੍ਰਸਿੱਧ ਹਨ।

 

ਕਲਗ਼ੀਧਰ ਪਿਤਾ ਦੀ ਸ਼ਖ਼ਸੀਅਤ ‘ਤੇ ਨਜ਼ਰ ਮਾਰੀਏ ਤਾਂ ਆਪ ਜੀ ਮਹਾਨ ਵਿਦਵਾਨ, ਮਹਾਨ ਲੇਖਕ, ਮਹਾਨ ਕਵੀ, ਮਨੋਵਿਗਿਆਨੀ, ਸੰਤ-ਸਿਪਾਹੀ, ਕੌਮ ਦੇ ਉਸਰੱਈਏ, ਦੀਨ-ਦੁਖੀ ਦੀ ਬਾਂਹ ਫੜਨ ਵਾਲੇ ਮਹਾਨ ਇਨਕਲਾਬੀ ਗੁਰੂ ਹੋਏ ਹਨ। ਗੁਰੂ ਸਾਹਿਬ ਨੂੰ ਚਿੱਟਿਆਂ ਬਾਜ਼ਾਂ ਵਾਲੇ, ਕਲਗ਼ੀਆਂ ਵਾਲੇ ਜਾਂ ਨੀਲੇ ਘੋੜੇ ਦਾ ਸ਼ਾਹ ਅਸਵਾਰ ਸਮੇਤ ਹੋਰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਕਿਉਂਕਿ ਗੁਰੂ ਜੀ ਨੇ ਸਮੇਂ ਦੀ ਜਾਲਮ ਹਕੂਮਤ ਨੂੰ ਵੰਗਾਰਨ ਲਈ ਬਾਜ਼, ਘੋੜਾ ਤੇ ਕਲਗ਼ੀ ਧਾਰਨ ਕੀਤੇ ਸਨ।

 

ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ ਰਾਜਸੀ ਇਨਕਲਾਬ ਦੀ ਹੀ ਗੱਲ ਨਹੀਂ ਕੀਤੀ ਸਗੋਂ ਲੋਕਾਂ ਦੀ ਆਤਮਾ ਨੂੰ ਵੀ ਅਧਿਆਤਮਿਕਤਾ ਦੇ ਰਾਹ ’ਤੇ ਚਲਾ ਕੇ ਆਪਣੇ ਮਨੋਬਲ ਨੂੰ ਉੱਚਾ ਚੁੱਕਣ ਤੇ ਆਪਣੇ ਆਚਰਨ ਨੂੰ ਸ਼ੁੱਧ ਰੱਖਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਤੇ ਗੱਦੀਆਂ ਦੇ ਮਾਲਕ ਬਣ ਕੇ ਸਿੱਖ ਡੋਲ ਨਾ ਜਾਣ। ਇਸੇ ਕਰ ਕੇ ‘ਬਾਣੀ’ ਤੇ ‘ਬਾਣੇ’ ਦਾ ਸੰਕਲਪ ਗੁਰੂ ਸਾਹਿਬ ਜੀ ਦੀ ਮਨੋਵਿਗਿਆਨਕ ਸੂਝ ਦਾ ਪ੍ਰਤੀਕ ਹੈ। ਗੁਰੂ ਜੀ ਦੀ ਲਾਸਾਨੀ ਸ਼ਖ਼ਸੀਅਤ ਨੂੰ ‘ABP SANJHA’ ਵੀ ਸ਼ਰਧਾਂਜਲੀ ਭੇਟ ਕਰਦਾ ਹੈ।

First Published: Wednesday, 25 October 2017 5:31 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ ਹੋਰ.....
ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ...

ਚੰਡੀਗੜ੍ਹ (ਸੁਖਵਿੰਦਰ ਸਿੰਘ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ