ਸਿਰਫ ਕੱਪੜੇ ਦਾ ਟੁਕੜਾ ਨਹੀਂ 'ਸਿਰੋਪਾਉ'

By: ਏਬੀਪੀ ਸਾਂਝਾ | | Last Updated: Wednesday, 14 December 2016 1:59 PM
ਸਿਰਫ ਕੱਪੜੇ ਦਾ ਟੁਕੜਾ ਨਹੀਂ 'ਸਿਰੋਪਾਉ'

ਚੰਡੀਗੜ੍ਹ: ਕੇਸਰੀ ਰੰਗ ਦਾ ਕੱਪੜਾ ਸਿੱਖ ਇਤਿਹਾਸ ਤੇ ਸਿੱਖ ਸੱਭਿਆਚਾਰ ਵਿੱਚ ਖਾਸ ਮਹੱਤਵ ਰੱਖਦਾ ਹੈ। ਇਹ ਕੱਪੜਾ ਕੋਈ ਆਮ ਕੱਪੜਾ ਨਹੀਂ, ਸਿੱਖ ਇਤਿਹਾਸ ਤੇ ਰਵਾਇਤਾਂ ਮੁਤਾਬਕ ਇਹ ਕੱਪੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਤ ਕੱਜਣ ਲਈ ਬਖਸ਼ਿਸ਼ ਹੈ। ਇਹ ਧਰਮ, ਸਮਾਜ ਜਾਂ ਮਨੁੱਖਤਾ ਵਾਸਤੇ ਕੋਈ ਨੇਕ ਕਾਰਜ ਕਰਨ ਬਦਲੇ ਕੇਸਰੀ ਰੰਗ ਦੇ ਕੱਪੜੇ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਦਿੱਤਾ ਜਾਂਦਾ ਹੈ। ਇਸ ਬਖਸ਼ਿਸ਼ ਦਾ ਨਾਂ ਹੈ ‘ਸਿਰੋਪਾਉ’।

 

‘encyclopedia of sikhism’ ਮੁਤਾਬਕ ਸਿਰੋਪਾਉ ਦੀ ਰਵਾਇਤ ਪਹਿਲੇ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਗਈ ਸੀ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਨੂੰ ਸਿਰੋਪਾਉ ਭੇਟ ਕਰਕੇ ਗੁਰਗੱਦੀ ਦੀ ਸੇਵਾ ਸੌਂਪਦਿਆਂ ਗੁਰੂ ਅੰਗਦ ਦੇਵ ਬਣਾ ਦਿੱਤਾ ਸੀ। ਅੱਗੋਂ ਗੁਰੂ ਅੰਗਦ ਦੇਵ ਜੀ ਨੇ ਤੀਜੇ ਗੁਰੂ ਅਮਰਦਾਸ ਜੀ ਨੂੰ ਸਿਰੋਪਾਉ ਬਖਸ਼ਿਸ਼ ਕਰਕੇ ਗੁਰਗੱਦੀ ਦੀ ਸੇਵਾ ਸੌਂਪੀ ਸੀ ਤੇ ਇਹ ਰਵਾਇਤ ਦਸਮ ਪਿਤਾ ਤੱਕ ਇਸੇ ਤਰ੍ਹਾਂ ਚੱਲਦੀ ਰਹੀ ਸੀ।

 

ਸਿਰੋਪਾਉ ਦੀ ਬਖਸ਼ਿਸ਼ ਕਿਸ ਨੂੰ, ਕਿੱਥੇ ਤੇ ਕਿਵੇਂ ਹੋਵੇ, ਇਸ ਬਾਰੇ ਸਪੱਸ਼ਟ ਮਰਿਆਦਾ ਹੈ ਕਿ ਗੁਰਦੁਆਰਾ ਸਾਹਿਬ ਜਾਂ ਧਾਰਮਿਕ ਅਸਥਾਨ ਦੇ ਹੈੱਡ ਗ੍ਰੰਥੀ ਜਾਂ ਸਿੰਘ ਸਾਹਿਬਾਨ ਵੱਲੋਂ ਧਰਮ ਜਾਂ ਸਮਾਜ ਲਈ ਅਹਿਮ ਕਾਰਜ ਕਰਨ ਵਾਲਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਸਿਰੋਪਾਉ ਬਖਸ਼ਿਸ਼ ਕਰਨ ਦੀ ਰਵਾਇਤ ਹੈ ਜੋ ਬਾਦਸਤੂਰ ਜਾਰੀ ਹੈ ਪਰ ਅੱਜ ਸਿਰੋਪਾਉ ਦੀ ਮਰਿਆਦਾ ਦਾ ਪੂਰੀ ਤਰ੍ਹਾਂ ਘਾਣ ਕੀਤਾ ਜਾ ਰਿਹਾ ਹੈ।

 

ਅੱਜ ਸਿਰੋਪਾਉ ਦੀ ਰਾਜਨੀਤਕ ਹਥਿਆਰ ਵਜੋਂ ਦੁਰਵਰਤੋਂ ਹੋ ਰਹੀ ਹੈ। ਦੁਰਵਰਤੋਂ ਕਰ ਰਹੇ ਨੇ ਕੌਮ ਦੇ ਜ਼ਿੰਮੇਵਾਰ ਲੋਕ, ਜਿਨ੍ਹਾਂ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ, ਪਾਠੀ, ਰਾਗੀ, ਡੇਰੇਦਾਰ, ਸਿੰਘ ਸਾਹਿਬਾਨ, ਸੰਤ ਆਦਿ ਸਭ ਸ਼ਾਮਲ ਹਨ। ਗੁਰਦੁਆਰਾ ਸਾਹਿਬ ਵਿਖੇ ਹਰ ਧਾਰਮਿਕ ਦੀਵਾਨ ਜਾਂ ਸਮਾਗਮ ਤੋਂ ਬਾਅਦ ਹਰ ਕਿਸੇ ਨੂੰ ਸਿਰੋਪਾਉ ਦੇਣਾ ਅੱਜ ਦਾ ਰਿਵਾਜ ਹੀ ਬਣ ਗਿਆ ਹੈ। ਇੱਥੋਂ ਤੱਕ ਕਿ ਜੇ ਕੋਈ ਦੇਸ਼ ਜਾਂ ਵਿਦੇਸ਼ ਤੋਂ ਕੋਈ ਰਾਜਨੀਤਕ ਆਗੂ ਜਾਂ ਮੰਤਰੀ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦਾ ਹੈ ਤਾਂ ਦਰਸ਼ਨ ਕਰਨ ਬਦਲੇ ਉਸ ਨੂੰ ਗੁਰੂ ਦੀ ਹਜ਼ੂਰੀ ਵਿੱਚ ਸ਼ਰੇਆਮ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਜਾਂਦਾ ਹੈ।

 

ਅੱਜ ਗੁਰਮਤਿ ਤੇ ਗੁਰਬਾਣੀ ਤੋਂ ਉਲਟ ਚੱਲਣ ਵਾਲੇ ਪਖੰਡੀ ਸਾਧਾਂ, ਸੰਤਾਂ ਤੇ ਭ੍ਰਿਸ਼ਟ ਲੀਡਰਾਂ ਤੇ ਮੰਤਰੀਆਂ ਨੂੰ ਵਾਰ-ਵਾਰ ਸਨਮਾਨਤ ਕੀਤਾ ਜਾਂਦਾ ਹੈ। ਜ਼ਿਆਦਾਤਰ ਕਿਸੇ ਵੀ ਧਾਰਮਿਕ ਸਮਾਗਮ ਤੋਂ ਬਾਅਦ ਪ੍ਰਬੰਧਾਂ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਸਟੇਜ ‘ਤੇ ਸਨਮਾਨਤ ਕੀਤਾ ਜਾਂਦਾ ਹੈ, ਚਾਹੇ ਉਹ ਲਾਈਟ ਐਂਡ ਸਾਊਂਡ ਵਾਲਾ ਜਾਂ ਫਿਰ ਟੈਂਟ ਲਾਉਣ ਵਾਲਾ ਕਾਮਾ ਹੋਵੇ ਹਾਲਾਂਕਿ ਹਰ ਪ੍ਰਬੰਧ ਲਈ ਹਰ ਕਿਸੇ ਨੂੰ ਬਾਕਾਇਦਾ ਅਦਾਇਗੀ ਕੀਤੀ ਜਾਂਦੀ ਹੈ।

 

ਗੁਰੂ ਘਰ ਵੱਧ ਚੜ੍ਹਾਵਾ ਚੜ੍ਹਾਉਣ ਵਾਲੇ ਨੂੰ ਵੀ ਇਹ ਬਖਸਿਸ਼ ਬੜੀ ਸੌਖੀ ਮਿਲ ਜਾਂਦੀ ਹੈ। ਇਹ ਬਖਸ਼ਿਸ਼ ਸੌਖੀ ਮਿਲਣ ਕਰਕੇ ਕਈਆਂ ਕੋਲ ਵੱਡੀ ਗਿਣਤੀ ਵਿੱਚ ਇਕੱਠੀ ਹੋ ਜਾਂਦੀ ਹੈ ਜਿਨ੍ਹਾਂ ਨੂੰ ਕਈ ਲੋਕ ਦੁਕਾਨਾਂ ‘ਤੇ ਵੇਚਦੇ ਵੀ ਦਿਸ ਜਾਂਦੇ ਹਨ। ਜੇ ਕੋਈ ਜਾਗਦੀ ਜਮੀਰ ਵਾਲਾ ਗ੍ਰੰਥੀ ਜਾਂ ਪ੍ਰਚਾਰਕ ਮਰਿਆਦਾ ਮੁਤਾਬਕ ਚੱਲਣ ਦੀ ਕੋਸਿਸ਼ ਕਰਦਾ ਹੈ ਤਾਂ ਉਸ ਦੀ ਰੋਜ਼ੀ ਰੋਟੀ ‘ਤੇ ਡਾਕਾ ਪੈ ਜਾਂਦਾ ਹੈ। ਸਰਬ ਸਾਂਝੀਵਾਲਤਾ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਪਿਉ-ਪੁੱਤਰ ਨੂੰ ਸਿਰੋਪਾਉ ਦੇਣ ਤੋਂ ਇਨਕਾਰ ਕਰਨ ਵਾਲੇ ਅਰਦਾਸੀਏ ਭਾਈ ਬਲਵੀਰ ਸਿੰਘ ਅਜਿਹੀ ਤਾਨਾਸ਼ਾਹੀ ਕਾਰਵਾਈ ਦਾ ਗਵਾਹ ਹਨ।

 

ਸਿਰੋਪਾਉ ਦੇ ਕਮਜ਼ੋਰ ਹੋ ਰਹੇ ਸਿਧਾਂਤ ਤੋਂ ਦੁਖੀ ਸਿੱਖ ਭਾਈਚਾਰਾ ਸੋਸ਼ਲ ਮੀਡੀਆ ਆਦਿ ਦੇ ਜ਼ਰੀਏ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦਾ ਹੈ ਪਰ ਆਪਣੇ ਰਾਜਨੀਤਕ ਆਕਾਵਾਂ ਦੇ ਦਬਾਅ ਹੇਠ ਗੁਰਦੁਆਰਿਆਂ ਦੇ ਪ੍ਰਬੰਧਕ ਅੱਜ ਪੰਥ ਦੋਖੀ, ਅਪਰਾਧੀ ਤੇ ਭ੍ਰਿਸ਼ਟ ਲੋਕਾਂ ਨੂੰ ਲਗਾਤਾਰ ਇਸ ਬਖਸ਼ਿਸ਼ ਨਾਲ ਨਵਾਜ ਰਹੇ ਹਨ। ਕਈ ਵਾਰ ਤਾਂ ਨੰਗੇ ਸਿਰ ਵਾਲਿਆਂ ਨੂੰ ਸਿਰੋਪਾਉ ਦੇ ਦਿੱਤੇ ਜਾਂਦੇ ਹਨ। ਮਰਿਆਦਾ ਦੇ ਨਾਲ-ਨਾਲ ਸਿਰੋਪਾਉ ਸ਼ਬਦ ਨੂੰ ਵੀ ਵਿਗਾੜ ਦਿੱਤਾ ਗਿਆ ਹੈ, ਸਿਰ ਤੋਂ ਪੈਰਾਂ ਤੱਕ ਅਰਥਾਂ ਵਾਲੇ ਸਿਰੋਪਾਉ ਨੂੰ ਸਿਰੋਪਾ ਕਿਹਾ ਜਾਣ ਲੱਗਾ ਹੈ ਤੇ ਫਿਰ ਇਸ ਨੂੰ ਢਾਈ ਗਜ਼ ਦਾ ਕੱਪੜਾ ਸਮਝ ਕੇ ਪ੍ਰਸ਼ਾਦਿ ਵਾਂਗੂ ਥਾਂ-ਥਾਂ ਤੇ ਵੰਡਿਆ ਜਾ ਰਿਹਾ ਹੈ।

 

ਸਿੱਖ ਪੰਥ ਦੇ ਵਿਲੱਖਣ ਸਿਰੋਪਾਉ ਬਸ਼ਸ਼ਿਸ਼ ਦੀ ਦੁਰਵਰਤੋਂ ਬਾਰੇ ਜ਼ਿੰਮੇਵਾਰ ਆਗੂਆਂ ਨੂੰ ਗੰਭੀਰ ਹੋਣ ਦੀ ਲੋੜ ਹੈ। ਸਿਰੋਪਾਉ ਕਦੋਂ, ਕਿਸ ਵੱਲੋਂ, ਕਿੱਥੇ ਤੇ ਕਿਸ ਨੂੰ ਦੇਣਾ ਚਾਹੀਦਾ ਹੈ। ਇਸ ਸਬੰਧੀ ਮਰਿਆਦਾ ਦੀ ਹਰ ਗੁਰੂ ਵਿੱਚ ਘਰ ਸਖਤੀ ਨਾਲ ਪਾਲਣਾ ਹੋਣ ਨਾਲ ਹੀ ਪੰਥਕ ਆਗੂਆਂ ਦੀ ਵਿਗੜ ਚੁੱਕੀ ਛਵੀ ਵਿੱਚ ਸੁਧਾਰ ਹੋ ਸਕਦਾ ਹੈ। ਐਸ.ਜੀ.ਪੀ.ਸੀ. ਪ੍ਰਧਾਨ ਵੀ ਦੱਬੀ ਆਵਾਜ਼ ਵਿੱਚ ਇਸ ਦੀ ਹਮਾਇਤ ਕਰਦੇ ਹਨ, ਜਿਸ ਦੀ ਸੰਗਤ ਨੂੰ ਜ਼ਰੂਰ ਉਡੀਕ ਰਹੇਗੀ।

 

ਗੁਰੂ ਘਰ ਪਹੁੰਚੀ ਕਿਸੇ ਵੱਡੀ ਹਸਤੀ ਨੂੰ ਜੇ ਪ੍ਰਬੰਧਕ ਸਨਮਾਨਤ ਕਰਨਾ ਵੀ ਚਾਹੁੰਦੇ ਹੋਣ ਤਾਂ ਸਿੱਖ ਸੱਭਿਆਚਾਰ ਨਾਲ ਸਬੰਧਿਤ ਕੋਈ ਹੋਰ ਵਸਤੂ, ਯਾਦਗਾਰੀ ਚਿੰਨ ਜਾਂ ਇਤਿਹਾਸਕ ਪੁਸਤਕਾਂ ਆਦਿ ਭੇਟ ਕਰਕੇ ਸਨਮਾਨਤ ਕਰਨਾ ਇੱਕ ਵਧੀਆ ਤਰੀਕਾ ਹੋ ਸਕਦਾ ਹੈ।

First Published: Wednesday, 14 December 2016 1:59 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ