'ਸਰਦਾਰ-ਉਲ-ਕੌਮ' ਸ੍ਰ. ਜੱਸਾ ਸਿੰਘ ਆਹਲੂਵਾਲੀਆ

By: ABP SANJHA | | Last Updated: Saturday, 25 March 2017 3:55 PM
'ਸਰਦਾਰ-ਉਲ-ਕੌਮ' ਸ੍ਰ. ਜੱਸਾ ਸਿੰਘ ਆਹਲੂਵਾਲੀਆ

ਪੂਰੀ ਦੁਨੀਆ ਵਿੱਚ ਤਾਂ ਦੂਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ ਸਿੱਖ ਯੋਧਿਆਂ ਨੇ ਵੀ ਕਦੇ ਦਿੱਲੀ ਫਤਿਹ ਕੀਤੀ ਸੀ। ਪਰ ਸਿੱਖ ਇਤਿਹਾਸ ਦੀ ਇਹ ਬਹੁਤ ਵੱਡੀ ਇਤਿਹਾਸਕ ਘਟਨਾ ਸੀ ਜਦੋਂ 11 ਮਾਰਚ 1783 ਦੇ ਦਿਨ ਦਿੱਲੀ ਦੇ ਲਾਲ ਕਿਲੇ ਤੇ ਖਾਲਸੇ ਦਾ ਨਿਸ਼ਾਨ ਯਾਨਿ ਖਾਲਸੇ ਦਾ ਝੰਡਾ ਝੁਲਾਇਆ ਗਿਆ। 232 ਵਰ੍ਹੇ ਪਹਿਲਾਂ ਸਿੱਖ ਫੌਜਾਂ ਨੇ ਆਪਣੇ ਜਰਨੈਲਾਂ, ਬਾਬਾ ਬਘੇਲ ਸਿੰਘ, ਜਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ, ਜਥੇਦਾਰ ਤਾਰਾ ਸਿੰਘ ਘੇਬਾ ਤੇ ਜਥੇਦਾਰ ਮਹਾਂ ਸਿੰਘ ਸ਼ੁਕਰਚੱਕੀਆ ਦੀ ਅਗਵਾਈ ਵਿੱਚ ਦਿੱਲੀ ਨੂੰ ਫਤਿਹ ਕੀਤਾ ਗਿਆ।

ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਸ਼ਖਸੀਅਤ ਬਾਰੇ ਸਾਡੇ ਵਿੱਚੋਂ ਬਹੁਤ ਘੱਟ ਲੋਕ ਜਾਣਦੇ ਹਨ, ਅੱਜ ਅਸੀਂ ਉਸ ਮਹਾਨ ਯੋਧੇ ਨਾਲ ਸਬੰਧਤ ਅਹਿਮ ਜਾਣਕਾਰੀ ਸਾਂਝੀ ਕਰਾਂਗੇ। 3 ਮਈ 1718 ਨੂੰ ਲਾਹੌਰ ਦੇ ਪਿੰਡ ਆਹਲੂ ਚ ਜਨਮੇ ਜੱਸਾ ਸਿੰਘ ਦਾ ਪਾਲਣ ਪੋਸ਼ਣ ਦਸਮੇਸ਼ ਪਿਤਾ ਦੀ ਧਰਮ ਪਤਨੀ ਮਾਤਾ ਸੁੰਦਰ ਕੌਰ ਜੀ ਦੀ ਦੇਖ ਰੇਖ ਹੇਠ ਦਿੱਲੀ ਵਿੱਚ ਹੋਇਆ ਸੀ, ਇੱਥੇ ਜੱਸਾ ਸਿੰਘ ਨੂੰ ਯੋਧਾ ਤੇ ਕੀਰਤਨੀਆ ਭਾਵ ਸ਼ਸ਼ਤਰ ਤੇ ਸ਼ਾਸਤਰ ਵਿੱਚ ਨਿਪੁੰਨ ਬਣਾਇਆ ਗਿਆ, ਪੰਜਾਬ ਵਿੱਚ ਨਵਾਬ ਕਪੂਰ ਸਿੰਘ ਕੋਲ ਜਾਣ ਉਪਰੰਤ ਸਭ ਤੋਂ ਪਹਿਲਾਂ ਜੱਸਾ ਸਿੰਘ ਨੂੰ ਕੀਰਤਨੀਏ ਦੀ ਸੇਵਾ ਮਿਲੀ ਸੀ, ਜੱਸਾ ਸਿੰਘ ਮਹਾਨ ਕੀਰਤਨੀਆ ਸਨ ਤੇ ਰਾਗਾਂ ਵਿੱਚ ਰਸਭਿੰਨਾ ਕੀਰਤਨ ਕਰਦੇ ਸਨ।
ਨਵਾਬ ਕਪੂਰ ਸਿੰਘ ਨੇ ਗੁਣੀ ਨੌਜਵਾਨ ਜੱਸਾ ਸਿੰਘ ਨੂੰ ਆਪਣਾ ਧਰਮ ਦਾ ਪੁੱਤਰ ਬਣਾਇਆ ਸੀ, 1753 ਵਿੱਚ ਨਵਾਬ ਕਪੂਰ ਸਿੰਘ ਦੇ ਦੇਹਾਂਤ ਤੋਂ ਬਾਅਦ ਜੱਸਾ ਸਿੰਘ ਨੇ ਸਿੱਖ ਮਿਸਲਾਂ ਦੀ ਕਮਾਨ ਸੰਭਾਲੀ, ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਮੁਖੀ ਹੋਣ ਦੇ ਨਾਲ ਪੂਰੀ ਸਿੱਖ ਆਰਮੀ ਦੇ ਜਨਰਲ ਕਮਾਂਡਰ ਸਨ। ਸਰਦਾਰ ਜੱਸਾ ਸਿੰਘ ਨੇ ਆਪਣੀ ਜ਼ਿੰਦਗੀ ਦੇ 50 ਸਾਲ ਮੁਗਲਾਂ ਨਾਲ ਯੁੱਧ ਲੜੇ ਤੇ ਜ਼ਿਆਦਾਤਰ ਫਤਹਿ ਹਾਸਲ ਕੀਤੀ। ਅਹਿਮਦ ਸ਼ਾਹ ਅਦਬਾਲੀ ਜਦੋਂ 2200 ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਅਫਗਾਨਿਸਤਾਨ ਲਿਜਾ ਰਿਹਾ ਸੀ ਤਾਂ ਸਰਦਾਰ ਜੱਸਾ ਸਿੰਘ ਦੀ ਕਮਾਨ ਹੇਠ ਹੀ ਸਿੱਖ ਫੌਜਾਂ ਨੇ ਸਾਰੀਆਂ 2200 ਹਿੰਦੂ ਕੁੜੀਆਂ ਨੂੰ ਛੁਡਾ ਕੇ ਵਾਪਸ ਘਰੋ-ਘਰੀਂ ਪਹੁੰਚਾਇਆ ਸੀ।

ਨਵਾਬ ਕਪੂਰ ਸਿੰਘ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ, ਅਬਦਾਲੀ ਨੇ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਕਰਕੇ ਢਹਿ ਢੇਰੀ ਕਰ ਦਿੱਤਾ ਸੀ ਤਾਂ ਜੱਸਾ ਸਿੰਘ ਆਹਲੂਵਾਲੀਆ ਨੇ ਮੁੜ ਇਮਾਰਤ ਬਣਵਾਈ ਸੀ, ਜੋ ਅੱਜ ਤੱਕ ਮੌਜੂਦ ਹੈ, ਬਾਅਦ ਵਿੱਚ ਸੋਨੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ ਸੀ। ਜੱਸਾ ਸਿੰਘ ਉਹ ਜਰਨੈਲ ਸਨ ਜਿਨਾਂ ਨੇ ਸਿੱਖ ਗੁਰੂਆਂ ਦੀ ਸ਼ਹਾਦਤ ਵਾਲੇ ਲਾਹੌਰ ਤੇ ਦਿੱਲੀ ਨੂੰ ਫਤਿਹ ਕੀਤਾ ਸੀ, ਲਾਹੌਰ ਪੰਚਮ ਪਿਤਾ ਸ਼ਹੀਦ ਹੋਏ ਸਨ ਅਤੇ ਦਿੱਲੀ ‘ਚ ਨੌਵੇਂ ਪਾਤਸ਼ਾਹ।

ਬਾਬਾ ਬੰਦਾ ਸਿੰਘ ਬਹਾਦਰ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਰਹੰਦ ਤੇ ਮੁੜ ਮੁਗਲਾਂ ਨੇ ਕਬਜ਼ਾ ਕਰ ਲਿਆ ਸੀ, ਪਰ ਜੱਸਾ ਸਿੰਘ ਦੀ ਕਮਾਨ ਹੇਠ ਸਰਹੰਦ ਮੁੜ ਜਿੱਤੀ ਗਈ, ਪਰ ਲੋਕ ਇਸਨੂੰ ਗੁਰੂ ਮਾਰੀ ਸਰਹੰਦ ਕਹਿੰਦਿਆਂ ਅਭਾਗਣ ਧਰਤੀ ਮੰਨਦੇ ਸਨ, ਪਰ ਜੱਸਾ ਸਿੰਘ ਨੇ ਇਸ ਦਾ ਨਾਂ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਂ ਤੇ ਫਤਿਹਗੜ੍ਹ ਸਾਹਿਬ ਧਰ ਕੇ ਯਾਦਗਾਰੀ ਗੁਰਦੁਆਰਾ ਉਸਾਰਕੇ ਇਸਨੂੰ ਮੁੜ ਅਮਰ ਬਣਾ ਦਿੱਤਾ। ਇਤਿਹਾਸਕ ਹਵਾਲਿਆਂ ਮੁਤਾਬਕ ਪਟਿਆਲਾ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਨੇ ਵੀ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਕੋਲੋਂ ਅੰਮ੍ਰਿਤਪਾਨ ਕੀਤਾ ਸੀ। ਦਿੱਲੀ ਜਿੱਤਣ ਉਪਰੰਤ ਆਪ ਜੀ ਨੂੰ ਸੁਲਤਾਨ-ਉਲ-ਕੌਮ ਦੇ ਖਿਤਾਬ ਨਾਲ ਨਵਾਜਿਆ ਗਿਆ, ਇਹ ਖਿਤਾਬ ਸਿੱਖ ਕੌਮ ਚ ਸਿਰਫ ਤੇ ਸਿਰਫ ਸਰਦਾਰ ਜੱਸਾ ਸਿੰਘ ਦੇ ਨਾਂ ਨਾਲ ਚਮਕਦਾ ਹੈ।
ਸਰਦਾਰ ਜੱਸਾ ਸਿੰਘ ਨੂੰ ਸਿੱਖ ਕੌਮ ਵੱਲੋਂ ਕਈ ਅਹੁਦੇ ਤੇ ਖਿਤਾਬ ਦਿੱਤੇ ਗਏ ਹਨ- ਗੁਰੂ ਕਾ ਲਾਲ, ਬੁੱਢਾ ਦਲ ਦੇ ਮੁਖੀ, ਸੁਲਤਾਨ-ਉਲ-ਕੌਮ, ਦਲ ਖਾਲਸਾ ਦੇ ਮੁਖੀ, ਸਿੱਖ ਫੌਜ ਦੇ ਕਮਾਂਡਰ ਸੈਨਾਪਤੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ। ਜਿੱਤਣ ਉਪਰੰਤ ਬਾਬਾ ਬਘੇਲ ਸਿੰਘ ਨੇ ਦਿੱਲੀ ਚ ਗੁਰੂ ਸਾਹਿਬਾਨਾਂ ਨਾਲ ਸਬੰਧਿਤ ਥਾਵਾਂ ਨੂੰ ਖੋਜ ਕੇ ਸਾਰੇ ਇਤਿਹਾਸਕ ਅਸਥਾਨਾਂ ਦੀ ਉਸਾਰੀ ਕਰਵਾਈ ਸੀ ਜਿੱਥੇ ਅੱਜ ਵੀ ਸੰਗਤ ਦਰਸ਼ਨ ਕਰਦੀ ਹੈ। ਉਸ ਮਹਾਨ ਇਤਿਹਾਸਕ ਘਟਨਾ ਦੀ ਯਾਦ ਨੂੰ ਪਿਛਲੇ 4 ਸਾਲ ਤੋਂ ਲਗਾਤਾਰ ਦਿੱਲੀ ਵਿੱਚ ਪੁਨਰਜੀਵਤ ਕੀਤਾ ਜਾਂਦਾ ਹੈ। ਇਸ ਉਪਰਾਲੇ ਲਈ ਦਿੱਲੀ ਕਮੇਟੀ ਸ਼ਲਾਘਾ ਦੀ ਹੱਕਦਾਰ ਹੈ।
ਦਿੱਲੀ ਦਾ ਮੋਰੀ ਦਰਵਾਜਾ ਤੇ ਮਿਠਾਈ ਪੁਲ ਉਸ ਇਤਿਹਾਸਕ ਜਿੱਤ ਦੇ ਗਵਾਹ ਹਨ, ਹਮਲੇ ਵੇਲੇ ਸਿੱਖ ਫੌਜਾਂ ਦਿੱਲੀ ਦੀ ਸੁਰੱਖਿਆ ਕਵਚ ਕੰਧ ਵਿੱਚ ਮੋਰੀ ਕਰਕੇ ਦਿੱਲੀ ‘ਚ ਦਾਖਲ ਹੋਏ, ਜਿਸਨੂੰ ਅੱਜ ਮੌਰੀ ਗੇਟ ਕਿਹਾ ਜਾਂਦਾ ਹੈ, ਅਤੇ ਦਿੱਲੀ ਫਤਿਹ ਕਰਨ ਉਪਰੰਤ ਜਿਹੜੇ ਪੁਲ ‘ਤੇ ਸਿੰਘਾਂ ਨੇ ਮਿਠਾਈਆਂ ਵੰਡੀਆਂ ਸਨ ਅੱਜ ਉਸ ਦਾ ਨਾਂ ਮਿਠਾਈ ਪੁਲ ਹੈ, ਪਰ ਦਿੱਲੀ ਵਾਸੀ ਇਨਾਂ ਦੇ ਇਤਿਹਾਸ ਤੋਂ ਅਣਜਾਣ ਹਨ। ਲੋੜ ਹੈ ਕਿ ਦਿੱਲੀ ਸਰਕਾਰ ਵੱਲੋਂ ਇਨਾਂ ਇਤਿਹਾਸਕ ਘਟਨਾਵਾਂ ਵਾਲੀਆਂ ਥਾਵਾਂ ‘ਤੇ ਇਤਿਹਾਸ ਵਾਲੇ ਬੋਰਡ ਹਰ ਭਾਸ਼ਾ ਵਿੱਚ ਲਾਏ ਜਾਣ। ਸੁਲਤਾਨ ਉਲ ਕੌਮ ਦੀ ਕੋਈ ਵੀ ਯਾਦਗਾਰ ਕਿਸੇ ਥਾਂ ‘ਤੇ ਨਹੀਂ ਬਣੀ ਹੈ, ਸਿੱਖ ਕੌਮ ਵੱਲੋਂ ਮਹਾਲ ਜਰਨੈਲ ਸਰਦਾਰ ਜੱਸਾ ਸਿੰਘ ਦੀ ਯਾਦਗਾਰ ਬਣਵਾਉਣਾ ਬਹੁਤ ਜ਼ਰੂਰੀ ਕਾਰਜ ਹੋਵੇਗਾ।

–ਹਰਸ਼ਰਨ ਕੌਰ

First Published: Saturday, 25 March 2017 3:55 PM

Related Stories

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ