ਪੰਜਾਬ ਨੂੰ ਕਿੱਧਰ ਲਿਜਾ ਰਹੇ ਪੰਜਾਬੀ ਗਾਇਕ

By: ਹਰਸ਼ਰਨ ਕੌਰ | | Last Updated: Sunday, 19 February 2017 6:06 PM
ਪੰਜਾਬ ਨੂੰ ਕਿੱਧਰ ਲਿਜਾ ਰਹੇ ਪੰਜਾਬੀ ਗਾਇਕ

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦੀ ਗਾਇਕੀ ਦੇ ਬੋਲ ਪੰਜਾਬੀ ਗੱਭਰੂਆਂ ਦੇ ਡੌਲੇ ਫਰਕਣ ਲਾ ਦਿੰਦੇ ਸਨ। ਸਾਫ-ਸੁਥਰੀ ਤੇ ਨਿੱਗਰ ਗਾਇਕੀ ਦੇ ਬੋਲ ਕਿਸਾਨਾਂ ਦੇ ਖੇਤਾਂ ਨੂੰ ਝੂਮਣ ਲਾ ਦਿੰਦੇ ਸਨ। ਯੋਧਿਆਂ ਤੇ ਸੂਰਬੀਰਾਂ ਦੀਆਂ ਵਾਰਾਂ ਆਪਣੇ ਦੇਸ਼ ਤੋਂ ਮਰ ਮਿਟਣ ਦੇ ਜਜ਼ਬੇ ਨਾਲ ਸਰਸ਼ਾਰ ਕਰ ਦਿੰਦੀਆਂ ਸਨ। ਪੰਜਾਬ ਦੀ ਆਬੋ-ਹਵਾ ‘ਚ ਗੂੰਜਦੇ ਗੀਤ ਸੁਣਨ ਵਾਲੇ ਨੂੰ ਦੋਗਲੇ ਬੋਲਾਂ ਨਾਲ ਪਾਣੀਓਂ ਪਾਣੀ ਨਹੀਂ ਕਰਦੇ ਸਨ ਸਗੋਂ ਕੰਨ ਚੁੱਕ-ਚੁੱਕ ਕੇ ਸੁਣਨ ਦੀ ਤਾਂਘ ਪੈਦਾ ਕਰਦੇ ਸਨ।

 

ਇੱਕ ਜ਼ਮਾਨਾ ਅੱਜ ਦਾ ਹੈ ਜਦੋਂ ਪੰਜਾਬ ‘ਚ ਖਤਰਨਾਕ ਕਲਚਰ ਪੈਦਾ ਕਰਨ ਵਾਲੇ ਗੈਂਗਸਟਰ ਸ਼ਰੇਆਮ ਕਤਲ ਕਰਕੇ ਪੰਜਾਬੀ ਗਾਣੇ ਸੁਣ ਕੇ ਜਸ਼ਨ ਮਨਾ ਰਹੇ ਹਨ। ਇਨ੍ਹਾਂ ਗਾਣਿਆਂ ਦੇ ਬੋਲ ਹੁੰਦੇ ਹਨ, ”ਵੈਲੀਆਂ ਦੀ ਲਿਸਟ ‘ਚ ਨਾਂ ਪਾ ਦਿਓ”, ”ਪੂਰੇ ਹੋਸ਼ ਵਿੱਚ ਮਾਰੇ ਫਾਇਰ ਜੱਟ ਨੇ”, ”ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਜਾਂ ਮਿੱਤਰਾਂ ਨੂੰ ਸ਼ੌਕ ਗੋਲੀਆਂ ਚਲਾਉਣ ਦਾ” ਆਦਿ। ਆਪਣੇ ਜੁਰਮ ਨੂੰ ਅੰਜਾਮ ਦੇ ਕੇ ਅਜਿਹੇ ਗਾਣਿਆਂ ਨਾਲ ਜਸ਼ਨ ਮਨਾਉਣ ਦਾ ਮਤਲਬ ਉਨ੍ਹਾਂ ਵੱਲੋਂ ਗਾਇਕਾਂ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ ਕਿ ਅਸੀਂ ਤਾਂ ਫਲਾਣੇ ਗਾਣੇ ਦੇ ਕਹੇ ਮੁਤਾਬਕ ਇਹ ਕੀਤਾ ਹੈ ਤੇ ਬਹੁਤ ਸਹੀ ਕੀਤਾ ਹੈ।

 

ਸੂਬੇ ਵਿੱਚ ਹਥਿਆਰ ਲਹਿਰਾਉਣ ਦੀ ਸ਼ਹਿ ਦੇਣ ਵਾਲੇ ਗੀਤਾਂ ‘ਤੇ ਸਰਕਾਰ ਵੱਲੋਂ ਰੋਕ ਲਾਉਣ ਵਰਗਾ ਕਦਮ ਕਾਫੀ ਹੱਦ ਤੱਕ ਵਧੀਆ ਸਾਬਤ ਹੋਵੇਗਾ ਕਿਉਂਕਿ ਅੱਜ ਦੇ ਬਹੁਗਿਣਤੀ ਗਾਇਕਾਂ ਦੀ ਗਾਇਕੀ ਔਰਤ, ਜੱਟ, ਹਥਿਆਰਾਂ, ਆਸ਼ਕੀ ਤੇ ਨਸ਼ਿਆਂ ਦੁਆਲੇ ਹੀ ਘੁੰਮ ਰਹੀ ਹੈ। ਬਿਨਾਂ ਸ਼ੱਕ ਗਾਇਕਾਂ ਪਿੱਛੇ ਨੌਜਵਾਨੀ ਦੀਵਾਨੀ ਹੁੰਦੀ ਹੈ। ਉਨ੍ਹਾਂ ਦੇ ਕਹੇ ਮੁਤਾਬਕ ਆਪਣੀ ਜ਼ਿੰਦਗੀ ‘ਚ ਰੰਗ ਭਰਨ ਦੀ ਕੋਸ਼ਿਸ਼ ਕਰਦੀ ਹੈ, ਚਾਹੇ ਉਹ ਨੁਕਸਾਨਦੇਹ ਹੀ ਕਿਉਂ ਨਾ ਹੋਵੇ।

 

ਖੈਰ, ਹੈਰਾਨੀ ਦੀ ਗੱਲ ਪੰਜਾਬ ਦੀ ਪੁਲਿਸ ਕਹਾਉਣ ਵਾਲੇ ਵਰਦੀਧਾਰੀ ਤਮਾਸ਼ਬੀਨਾਂ ‘ਤੇ ਹੁੰਦੀ ਹੈ ਜੋ ਸ਼ਰੇਆਮ ਪਨਪ ਰਹੇ ਗੈਂਗਸਟਰ ਸੱਭਿਆਚਾਰ ਨੂੰ ਨੱਥ ਪਾਉਣ ਲਈ ਬੁਰੀ ਤਰਾਂ ਫੇਲ੍ਹ ਸਾਬਤ ਹੋ ਰਹੇ ਹਨ। ਕੁਝ ਘਟਨਾਵਾਂ ਦਾ ਜ਼ਿਕਰ ਕਰੀਏ ਤਾਂ ਲੌਂਗੋਵਾਲ ਦਾ ਤਾਜ਼ਾ ਬਬਲੀ ਰੰਧਾਵਾ ਵੱਲੋਂ ਸਰੇ ਬਾਜ਼ਾਰ ਫਾਈਨਾਂਸਰ ਨੌਜਵਾਨ ਨੂੰ ਗੋਲੀਆਂ ਮਾਰ ਕੇ ਲਾਸ਼ ਕੋਲ ਭੰਗੜਾ ਪਾਉਣ ਤੇ ਫਿਰ ਫੇਸਬੁਕ ਲਾਈਵ ਕਰਕੇ ਗਾਣੇ ਸੁਣਨ ਦਾ ਮਾਮਲਾ, ਵੋਟਾਂ ਤੋਂ ਪਹਿਲਾਂ ਮੌੜ ਮੰਡੀ ਦਾ ਬੰਬ ਬਲਾਸਟ ਮਾਮਲਾ, ਨਾਭਾ ਜੇਲ੍ਹ ਬ੍ਰੇਕ ਕਾਂਡ, ਮੁਕਤਸਰ ਵਿੱਚ 17 ਸਾਲਾ ਮੁੰਡੇ ਦਾ ਸਿਰ ਧੜ੍ਹ ਤੋਂ ਵੱਖਰਾ ਕਰਕੇ ਕਤਲ, ਮਾਨਸਾ ਵਿੱਚ ਦਲਿਤ ਨੌਜਵਾਨ ਦਾ ਕਤਲ, ਮਾਤਾ ਚੰਦ ਕੌਰ ਦਾ ਕਤਲ, ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ‘ਤੇ ਹਮਲਾ, ਅਬੋਹਰ ‘ਚ ਭੀਮ ਟਾਂਕ ਦਾ ਕਤਲ, ਬਟਾਲਾ ਦੇ ਵਿਆਹ ‘ਚ ਵਿਆਹੀ ਕੁੜੀ ਦਾ ਸ਼ਰੇਆਮ ਕਤਲ।

 

ਇਨ੍ਹਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਮਾਮਲੇ ਹਨ ਜਿਨਾਂ ਵਿੱਚ ਸ਼ਰੇਆਮ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਕੇ ਬੇਪਰਵਾਹੀ ਨਾਲ ਦਿਨ ਦਿਹਾੜੇ ਲੋਕਾਂ ਦੇ ਚੀਥੜੇ ਉਡਾ ਦਿੱਤੇ ਗਏ। ਹੋਰ ਵੀ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਜਾਣਕਾਰੀ ਮਿਲਦੀ ਹੈ ਕਿ ਪੰਜਾਬ ਸਰਕਾਰ, ਸਰਕਾਰ ਦੀ ਕਿਸੇ ਖੁਫੀਆ ਏਜੰਸੀ ਜਾਂ ਪੰਜਾਬ ਪੁਲਿਸ ਕੋਲ ਇਨਾਂ ਗੈਂਗਸਟਰ ਧੜਿਆਂ ਦਾ ਕੋਈ ਵੀ ਚਿੱਠਾ ਹਾਲੇ ਤੱਕ ਮੌਜੂਦ ਨਹੀਂ ਹੈ। ਇੱਕ ਅੰਦਾਜ਼ੇ ਮੁਤਾਬਕ ਪੰਜਾਬ ਵਿੱਚ 5 ਦਰਜਨ ਦੇ ਕਰੀਬ ਸਰਗਰਮ ਗੈਂਗਸਟਰ ਹਨ ਤੇ 300-400 ਦੇ ਕਰੀਬ ਪੰਜਾਬ ਨੌਜਵਾਨ ਇਨ੍ਹਾਂ ਦੇ ਹਮਾਇਤੀ ਹਨ।
ਲੋਕ ਸੂਚਨਾ ਵਿਭਾਗ ਦੀ ਜਾਣਕਾਰੀ ਮੁਤਾਬਕ 1 ਜਨਵਰੀ 2015 ਤੋਂ 30 ਜੂਨ 2016 ਤੱਕ ਭਾਵ 18 ਮਹੀਨਿਆਂ ਵਿੱਚ ਪੰਜਾਬ ਅੰਦਰ 1102 ਕਤਲ ਹੋਏ, ਕੁੱਲ 1300 ਬਲਾਤਕਾਰ ਦੇ ਮਾਮਲੇ ਦਰਜ ਹੋਏ, ਮੌਜੂਦਾ ਸਮੇਂ ਪੰਜਾਬ ਵਿੱਚ ਰੋਜ਼ਾਨਾ ਦੋ ਤੋਂ ਵੱਧ ਕਤਲ ਹੁੰਦੇ ਹਨ, 3 ਬਲਾਤਕਾਰ ਤੇ 5 ਦੇ ਕਰੀਬ ਅਗਵਾ ਦੇ ਮਾਮਲੇ ਰੋਜ਼ਾਨਾ ਦਰਜ ਹੋ ਰਹੇ ਹਨ। ਇਹ ਅੰਕੜਾ ਸੂਬੇ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ‘ਚ ਦੱਸਣ ਵਾਲੇ ਸਿਆਸਤਦਾਨਾਂ ਦਾ ਬੁਰੇ ਤਰੀਕੇ ਨਾਲ ਮੂੰਹ ਚਿੜਾਉਂਦਾ ਹੈ।

ਸਭ ਕੁਝ ਜਾਣਦੇ ਹੋਏ ਵੀ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਜਾਂ ਸਰਕਾਰ ਇਨਾਂ ਗੈਂਗਸਟਰਾਂ ਅੱਗੇ ਗੋਡੇ ਟੇਕ ਕੇ ਬੈਠੀ ਹੈ ਅਤੇ ਇਹ ਗੈਂਗਸਟਰ ਮਨਆਈਆਂ ਕਰਦੇ ਹਨ। ਪੰਜਾਬ ਦੇ ਲੋਕਾਂ ਨੂੰ ਤਾਂ ਆਪਣਾ ਨਿਸ਼ਾਨਾ ਬਣਾਉਂਦੇ ਹੀ ਨੇ, ਪਰ ਨਾਲ ਹੀ ਆਪਣੇ ਪਰਿਵਾਰ ਵਾਲਿਆਂ ਦੇ ਔਲਾਦ ਪ੍ਰਤੀ ਦੇਖੇ ਅਰਮਾਨਾਂ ਨੂੰ ਵੀ ਕੋਹ-ਕੋਹ ਕੇ ਹਰ ਦਿਨ ਕਤਲ ਕਰਦੇ ਹਨ। ਇਸ ਮਾਹੌਲ ਲਈ ਪੰਜਾਬ ਪੁਲਿਸ ਸਭ ਤੋਂ ਵੱਧ ਜ਼ਿੰਮੇਵਾਰ ਹੈ ਜਿਸ ਦੀ ਭੂਮਿਕਾ ਦੋਸ਼ੀਆਂ ਦਾ ਬਚਾਅ ਕਰਨ ਵਾਲੀ ਹੁੰਦੀ ਹੈ ਚਾਹੇ ਹੁੰਦੀ ਸਿਆਸੀ ਦਬਾਅ ਹੇਠ ਹੀ ਹੈ, ਪਰ ਪੈਸੇ ਲੈ ਕੇ ਮਾਮਲੇ ਨੂੰ ਰਫਾ ਦਫਾ ਕਰਨ ਦਾ ਪੰਜਾਬ ਪੁਲਿਸ ਦਾ ਨਿਹਾਇਤ ਘਟੀਆ ਸੁਭਾਅ ਵੱਧ ਜ਼ਿੰਮੇਵਾਰ ਕਿਹਾ ਜਾ ਸਕਦਾ ਹੈ।

ਪੰਜਾਬ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਤੇ ਇਹ ਵੱਡਾ ਸਵਾਲ ਹੈ ਕਿ ਖਾੜਕੂਵਾਦ ਦੇ ਦੌਰ ਨੂੰ ਖਤਮ ਕਰਨ ‘ਚ ਕਾਮਯਾਬੀ ਹਾਸਲ ਕਰਨ ਦੀਆਂ ਫੜ੍ਹਾਂ ਮਾਰਨ ਵਾਲੀ ਪੰਜਾਬ ਸਰਕਾਰ ਅੱਜ ਗੈਂਗਸਟਰਾਂ ਦੇ ਆਤੰਕ ਸਾਹਮਣੇ ਆਖਿਰ ਰੇਂਗ ਕਿਉਂ ਰਹੀ ਹੈ ? ਜੇ ਪੰਜਾਬ ‘ਚ ਇਹ ਖਤਰਨਾਕ ਸੱਭਿਆਚਾਰ ਨਾ ਰੋਕਿਆ ਗਿਆ ਤਾਂ ਸਾਮਜਿਕ ਅਲਾਮਤਾਂ ਨਾਲ ਜ਼ਖਮੀ ਹੋ ਚੁੱਕੇ ਸਾਡੇ ਸੋਹਣੇ ਪੰਜਾਬ ਨੂੰ ਉਹ ਦਿਨ ਵੀ ਦੇਖਣਾ ਪਏਗਾ ਜਦੋਂ ਘਰ-ਘਰ ਗੈਂਗਸਟਰ ਜੰਮਣਗੇ। -ਹਰਸ਼ਰਨ ਕੌਰ

First Published: Sunday, 19 February 2017 6:04 PM

Related Stories

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ