ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

By: ਏਬੀਪੀ ਸਾਂਝਾ | | Last Updated: Monday, 1 May 2017 12:48 PM
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ)

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ,

ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ,

ਜਿੱਥੇ ਵਾਲ ਤਰਸਦੇ ਕੰਘੀਆਂ ਨੂੰ,

ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜਿੱਥੇ ਰੂਹ ਬਣਗੀ ਇੱਕ ਹਾਵਾ ਹੈ,

ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ,

ਜਿੱਥੇ ਕੈਦ ਅਣਖ਼ ਦਾ ਲਾਵਾ ਹੈ,

ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜਿੱਥੇ ਲੋਕ ਬੜੇ ਮਜ਼ਬੂਰ ਜਿਹੇ,

ਦਿੱਲੀ ਦੇ ਦਿਲ ਤੋਂ ਦੂਰ ਜਿਹੇ,

ਤੇ ਭੁੱਖਾਂ ਵਿੱਚ ਮਸ਼ਹੂਰ ਜਿਹੇ,

ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜਿੱਥੇ ਬੰਦਾ ਜੰਮਦਾ ਸੀਰੀ ਹੈ,

ਟਕਿਆਂ ਦੀ ਮੀਰੀ ਪੀਰੀ ਹੈ,

ਜਿੱਥੇ ਕਰਜ਼ੇ ਹੇਠ ਪੰਜੀਰੀ ਹੈ,

ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜਿਹੜੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜਿੱਥੇ ਹਾਰ ਮੰਨ ਲਈ ਚਾਵਾਂ ਨੇ,

ਜਿੱਥੇ ਕੂੰਜ ਘੇਰ ਲਈ ਕਾਵਾਂ ਨੇ,

ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ,

ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜੇ ਸੋਕਾ ਇਹ ਹੀ ਸੜਦੇ ਨੇ,

ਜੇ ਡੋਬਾ ਇਹ ਹੀ ਮਰਦੇ ਨੇ,

ਸਭ ਕਹਿਰ ਇਹਨਾਂ ਸਿਰ ਵਰਦੇ ਨੇ,

ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤਰੇੜੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ,

ਜਿੱਥੇ ਨ੍ਹੇਰਾ ਦੱਬ ਕੇ ਜੁਟਿਆ ਹੈ,

ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ,

ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਤੂੰ ਆਪਣਾ ਆਪ ਮਚਾਂਦਾ ਹੈਂ,

ਪਰ ਆਪਾ ਹੀ ਰੁਸ਼ਨਾਂਦਾ ਹੈਂ,

ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ,

ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

 

ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ।

First Published: Monday, 1 May 2017 12:48 PM

Related Stories

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ
ਜੁਝਾਰੂ ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਦਿਵਸ

ਪੁੱਤਰਾਂ ਦੇ ਦਾਨੀ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਜੀ ਨੂੰ ਦੁਨੀਆ

'ਸਰਦਾਰ-ਉਲ-ਕੌਮ' ਸ੍ਰ. ਜੱਸਾ ਸਿੰਘ ਆਹਲੂਵਾਲੀਆ
'ਸਰਦਾਰ-ਉਲ-ਕੌਮ' ਸ੍ਰ. ਜੱਸਾ ਸਿੰਘ ਆਹਲੂਵਾਲੀਆ

ਪੂਰੀ ਦੁਨੀਆ ਵਿੱਚ ਤਾਂ ਦੂਰ ਸਾਡੇ ਦੇਸ਼ ਵਿੱਚ ਵੀ ਬਹੁਤ ਘੱਟ ਲੋਕ ਜਾਣਦੇ ਹਨ ਕਿ

ਪੰਜਾਬ ਨੂੰ ਕਿੱਧਰ ਲਿਜਾ ਰਹੇ ਪੰਜਾਬੀ ਗਾਇਕ
ਪੰਜਾਬ ਨੂੰ ਕਿੱਧਰ ਲਿਜਾ ਰਹੇ ਪੰਜਾਬੀ ਗਾਇਕ

ਕੋਈ ਜ਼ਮਾਨਾ ਸੀ ਜਦੋਂ ਪੰਜਾਬ ਦੀ ਗਾਇਕੀ ਦੇ ਬੋਲ ਪੰਜਾਬੀ ਗੱਭਰੂਆਂ ਦੇ ਡੌਲੇ ਫਰਕਣ