ਪੋਹ: ਲਾਸਾਨੀ ਸਿੱਖ ਸ਼ਹਾਦਤਾਂ ਦਾ ਮਹੀਨਾ

By: ਏਬੀਪੀ ਸਾਂਝਾ | | Last Updated: Wednesday, 14 December 2016 2:18 PM
ਪੋਹ: ਲਾਸਾਨੀ ਸਿੱਖ ਸ਼ਹਾਦਤਾਂ ਦਾ ਮਹੀਨਾ

ਚੰਡੀਗੜ੍ਹ: ਅੱਜ ਪੋਹ ਦਾ ਦੇਸੀ ਮਹੀਨਾ ਚੜ੍ਹਿਆ ਹੈ। ਹਰ ਦੇਸੀ ਮਹੀਨੇ ਦੇ ਚੜ੍ਹਨ ਮੌਕੇ ਗੁਰੂ ਘਰਾਂ ਵਿੱਚ ਅਰਦਾਸ ਹੁੰਦੀ ਹੈ। ਦੇਸੀ ਮਹੀਨੇ ‘ਪੋਹ’ ਦਾ ਸਿੱਖ ਸ਼ਹਾਦਤਾਂ ਨਾਲ ਡੂੰਘਾ ਸਬੰਧ ਹੈ। ਸਿੱਖ ਕੌਮ ਨੇ ਆਪਣੇ ਮੁੱਢ ਤੋਂ ਲੈ ਕੇ ਹੀ ਜ਼ੁਲਮ ਖਿਲਾਫ ਲੱਖਾਂ ਦੀ ਗਿਣਤੀ ਵਿੱਚ ਸ਼ਹਾਦਤਾਂ ਦਿੱਤੀਆਂ। ਸ਼ਹੀਦੀਆਂ ਦਾ ਇਹ ਸਿਲਸਿਲਾ ਅੱਜ ਵੀ ਬਾਦਸਤੂਰ ਜਾਰੀ ਹੈ।

 

 

ਦੇਸੀ ਮਹੀਨਿਆਂ ਦੀ ਫਹਿਰਿਸਤ ਵਿੱਚ ਦਸਵਾਂ ਪੋਹ ਦਾ ਮਹੀਨਾ ਸਿੱਖ ਸ਼ਹਾਦਤਾਂ ਹੀ ਨਹੀਂ ਬਲਕਿ ਵਿਸ਼ਵ ਸ਼ਹਾਦਤਾਂ ਵਿੱਚ ਸ਼ਹੀਦੀਆਂ ਦਾ ਸਿਖਰ ਹੈ। ਦਸਮੇਸ਼ ਪਿਤਾ ਦੀ ਅਦੁੱਤੀ ਸ਼ਖਸੀਅਤ ਨਾਲ ‘ਸਰਬੰਸਦਾਨੀ’ ਲਫਜ਼ ਇਸੇ ਮਹੀਨੇ ਵਿੱਚ ਹੋਈਆਂ ਅਨੋਖੀਆਂ ਸ਼ਹਾਦਤਾਂ ਤੋਂ ਬਾਅਦ ਹੀ ਜੁੜਿਆ ਸੀ। ਭਾਵੇਂ ਸਰਬੰਸ ਵਾਰਨ ਦੀ ਪਿਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨਾਲ ਪੈ ਗਈ ਸੀ। ਪੋਹ ਦਾ ਮਹੀਨਾ ਸ਼ਹਾਦਤਾਂ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਗਿਆ ਹੈ, ਜਿਹੜਾ ਕੁਰਬਾਨੀ, ਦ੍ਰਿੜਤਾ, ਬਹਾਦਰੀ ਤੇ ਅਣਖ਼ ਦਾ ਸਿਖ਼ਰ ਹੈ।

 

 

ਇਤਿਹਾਸ ਮੁਤਾਬਕ 6 ਪੋਹ ਨੂੰ ਕਲਗੀਧਰ ਪਿਤਾ ਨੇ ਚਾਵਾਂ ਤੇ ਰੀਝਾਂ ਨਾਲ ਸਿਰਜੀ ਅਨੰਦਾਂ ਦੀ ਪੁਰੀ ਨੂੰ ਅਲਵਿਦਾ ਆਖੀ। ਉਸ ਤੋਂ ਬਾਅਦ ਸਿਰਸਾ ਨਦੀ ਕੰਢੇ ਕਾਫਲੇ ਤੋਂ ਪਰਿਵਾਰ ਦਾ ਵਿਛੋੜਾ ਪੈ ਗਿਆ। ਪੋਹ ਦੀ ਉਸੇ ਰਾਤ ਨੂੰ ਪਰਿਵਾਰ ਦਾ ਵਿਛੋੜਾ ਤਾਂ ਪਿਆ ਹੀ, ਕਹਿਰ ਵਾਂਗ ਚੜ੍ਹੀ ਸਿਰਸਾ ਬਹੁਤ ਸਾਰੇ ਸਿੰਘ ਤੇ ਸਿੱਖ ਇਤਿਹਾਸ ਦੀਆਂ ਕੀਮਤੀ ਲਿਖਤਾਂ ਆਪਣੇ ਅੰਦਰ ਸਮਾ ਗਈ ਸੀ। ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ 38 ਸਿੰਘਾਂ ਸਮੇਤ ਮੁਗਲਾਂ ਦੀ 10 ਲੱਖ ਤੋਂ ਵੀ ਵੱਧ ਗਿਣਤੀ ਵਾਲੀ ਫੌਜ ਦਾ ਟਾਕਰਾ ਕਰਦੇ ਹੋਏ ਰਣ ਭੂਮੀ ਵਿਚ ਸ਼ਹੀਦ ਹੋ ਗਏ।

 

 

ਚਮਕੌਰ ਦਾ ਯੁੱਧ ਦੁਨੀਆ ਦੇ ਜੰਗੀ ਇਤਿਹਾਸ ਦਾ ਇੱਕ ਮਿਸਾਲੀ ਯੁੱਧ ਹੋ ਨਿਬੜਿਆ ਜਦੋਂ ਮੁੱਠੀ ਭਰ ਸਿੰਘਾਂ ਰਣ ਤੱਤੇ ਵਿੱਚ ਜੂਝ ਕੇ ਸ਼ਹੀਦੀਆਂ ਹੀ ਨਹੀਂ ਦਿੱਤੀਆਂ ਬਲਕਿ ਸੈਂਕੜੇ ਦੁਸ਼ਮਣਾਂ ਨੂੰ ਪਾਰ ਵੀ ਬੁਲਾ ਗਏ। ਪੋਹ ਦੇ ਮਹੀਨੇ 6-7-8 ਪੋਹ ਨੂੰ ਚਮਕੌਰ ਸਾਹਿਬ ਵਿਖੇ ਚਮਕੌਰ ਦੀ ਜੰਗ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ। ਚਮਕੌਰ ਦੀ ਉਸ ਜੰਗ ਵਿੱਚ ਦਸਮੇਸ਼ ਪਿਤਾ ਦਾ ਉਹ ਜਲਾਲੀ ਰੂਪ ਦੁਨੀਆ ਦੇ ਸਾਹਮਣੇ ਪ੍ਰਤੱਖ ਹੋਇਆ ਜੋ ਆਪ ਜੀ ਨੂੰ ਸੰਸਾਰ ਭਰ ਦੇ ਰਹਿਬਰਾਂ ਚੋਂ ਸਭ ਤੋਂ ਸਿਖਰ ‘ਤੇ ਬਿਠਾ ਗਿਆ।

 

ਦਸਮੇਸ਼ ਪਿਤਾ ਵੱਲੋਂ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਹੱਥੀਂ ਸ਼ਸਤਰਾਂ ਨਾਲ ਲੈਸ ਕਰਕੇ ਜੰਗ ਵਿੱਚ ਤੋਰਨਾ ਤੇ ਫਿਰ ਅੱਖਾਂ ਸਾਹਮਣੇ ਸ਼ਹੀਦ ਹੁੰਦੇ ਦੇਖ ਕੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਗੁੰਜਾਉਣਾ, ਦੁਨੀਆ ਦੀ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਪਰਿਵਾਰਕ ਮੋਹ ਤੇ ਭਾਵਨਾਵਾਂ ਤੋਂ ਉੱਪਰ ਉੱਠ ਕੇ ਸਿਰਫ ਸੰਸਾਰ ਤੇ ਫੈਲੇ ਕੂੜ, ਅਨਿਆਂ ਤੇ ਜ਼ੁਲਮ ਦਾ ਖਾਤਮਾ ਕਰਨਾ ਜਿਸ ਨੂਰਾਨੀ ਪੁਰਖ ਦਾ ਨਿਸ਼ਾਨਾ ਹੋਵੇ, ਉਸ ਨੂੰ ਰਾਸ਼ਟਰਵਾਦ ਦੀਆਂ ਕੰਧਾਂ ਵਿੱਚ ਕੈਦ ਕਰਨਾ, ਉਸ ਰੱਬੀ ਪੁਰਸ਼ ਦੇ ਸਖਸ਼ੀ ਗੁਣਾਂ ਨੂੰ ਖਤਮ ਕਰਨ ਦੀ ਇੱਕ ਵੱਡੀ ਸਾਜਿਸ਼ ਹੀ ਹੋ ਸਕਦੀ ਹੈ।

 

ਪੰਜ ਦਿਨ ਬਾਅਦ ਸਰਹੰਦ ਦਾ ਖੂਨੀ ਸਾਕਾ ਵਾਪਰਿਆ। ਗੰਗੂ ਦੀ ਗੱਦਾਰੀ ਨੇ ਦਾਦੀ ਤੇ ਪੋਤਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਅਤੇ 5 ਸਾਲ ਤੇ 7 ਸਾਲ ਦੇ ਸਾਹਿਬਜ਼ਾਦਿਆਂ ਵੱਲੋਂ 3 ਦਿਨ ਪੇਸ਼ੀਆਂ ਤੋਂ ਬਾਅਦ ਵੀ ਈਨ ਨਾ ਮੰਨਣਾ ਵਜ਼ੀਰ ਖਾਂ ਦੇ ਹੰਕਾਰ ਤੇ ਵੱਡੀ ਸੱਟ ਸੀ। ਨਤੀਜਾ ਨਿਕਲਿਆ ਸਾਹਿਬਜ਼ਾਦਿਆਂ ਦੀ ਸ਼ਹੀਦੀ, ਜਿੰਦਾਂ ਨੀਹਾਂ ਵਿੱਚ ਚਿਣ ਕੇ। ਤੇ ਪੋਹ ਦੇ ਮਹੀਨੇ ਨੇ ਦੁਨੀਆ ਭਰ ਦੀ ਉਹ ਅਨੋਖੀ ਸ਼ਹਾਦਤ ਆਪਣੇ ਅੱਖੀਂ ਦੇਖੀ।

 

ਪੋਹ ਦੀ ਮਹੀਨੇ ਹੀ ਦੁਨੀਆ ਦੀ ਮਹਾਨ ਔਰਤ, ਜਿਸਨੇ ਆਪਣਾ ਪਤੀ, ਪੁੱਤਰ ਤੇ ਪੋਤੇ ਧਰਮ ਤੋਂ ਵਾਰ ਦਿੱਤੇ, ਨੂੰ ਸਰਹੰਦ ਵਿਖੇ ਹੀ ਸ਼ਹੀਦ ਕਰ ਦਿੱਤਾ ਗਿਆ। ਚਮਕੌਰ ਤੇ ਸਰਹਿੰਦ ਦੇ ਖੂਨੀ ਸਾਕੇ ਹੋਏ, ਬਿਨਾਂ ਬਾਜ, ਬਿਨਾਂ ਤਾਜ, ਲੀਰੋ-ਲੀਰ ਜਾਮੇ ਤੇ ਪੈਰੀਂ ਛਾਲਿਆਂ ਨਾਲ ਦਸਮੇਸ਼ ਪਿਤਾ ਨੇ ਸਿਰਫ਼ ਸਮਸ਼ੀਰ ਦੇ ਨਿੱਘ ਨਾਲ, ਪੋਹ ਦੀ ਠਰੀ-ਠੰਡੀ ਰਾਤ, ਮਾਛੀਵਾੜੇ ਦੇ ਜੰਗਲਾਂ ‘ਚ ‘ਮਿੱਤਰ ਪਿਆਰੇ ਨੂੰ ਮੁਰੀਦਾਂ ਦਾ ਹਾਲ’ ਦੱਸਦਿਆਂ ਲੰਘਾਈ ਸੀ, ਇਸੇ ਮਹੀਨੇ ਹੀ ਖਦਰਾਣੇ ਦੀ ਢਾਬ ‘ਤੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ ਸਨ ਜੋ 40 ਮੁਕਤਿਆਂ ਵਜੋਂ ਇਤਿਹਾਸ ਚ ਜਾਣੇ ਜਾਂਦੇ ਹਨ।

 

ਗੁਰਦੁਆਰਾ ਭੱਠਾ ਸਾਹਿਬ ਤੇ ਮਾਛੀਵਾੜੇ ਗੁਰਦੁਆਰਾ ਚਰਨ ਕੰਵਲ ਸਾਹਿਬ ਵੀ ਪੋਹ ਦੇ ਮਹੀਨੇ ਸ਼ਹੀਦਾਂ ਦੀ ਯਾਦ ਵਿੱਚ ਭਾਰੀ ਇਕੱਠ ਹੁੰਦੇ ਤੇ ਦੀਵਾਨ ਸਜਦੇ ਹਨ। ਪੋਹ ਦੇ ਇਹ ਦਿਨ ਸਿੱਖ ਕੌਮ ਜਾਂ ਸਿੱਖੀ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਤੇ ਉਨ੍ਹਾਂ ਅਨੁਸਾਰ ਚੱਲਣ ਵਾਲੇ ਹਰ ਇਨਸਾਨ ਲਈ ਬਹੁਤ ਦੁਖ ਭਰੇ ਪਰ ਮਾਣਮੱਤੇ ਦਿਨ ਹਨ। ਹਰ ਵਰ੍ਹੇ 11-12-13 ਪੋਹ ਨੂੰ ਮਹਾਨ ਬਾਲ ਸ਼ਹੀਦਾਂ ਅਤੇ ਮਾਤਾ ਗੁਜਰੀ ਜੀ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਜਿਸ ਵਿਚ ਲੱਖਾਂ ਹੀ ਲੋਕ ਦੇਸ਼-ਵਿਦੇਸ਼ ਤੋਂ ਸ਼ਹੀਦੀ ਸਥਾਨ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆਉਂਦੇ ਹਨ।

 

ਪੋਹ ਦੇ ਸ਼ਹੀਦਾਂ ਵਿਚ ਅਜਿਹੇ ਗੁਰੂ ਪਿਆਰੇ ਸੇਵਕ ਵੀ ਸਨ ਜੋ ਪਰਿਵਾਰ ਸਮੇਤ ਸ਼ਹੀਦੀਆਂ ਪਾ ਗਏ। ਇਨ੍ਹਾਂ ਵਿਚ ਭਾਈ ਜੈਤਾ ਜੀ ਦਾ ਨਾਂ ਵੀ ਸ਼ਾਮਲ ਹੈ ਜੋ ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਦੇ ਨਾਉਂ ਨਾਲ ਜਾਣੇ ਜਾਂਦੇ ਰਹੇ। ਬਹੁਤ ਸਾਰੇ ਸਿੰਘ ਸੂਰਮੇ ਹੱਕ, ਸੱਚ ਤੇ ਅਣਖ ਲਈ ਲੜਦੇ ਪੋਹ ਦੇ ਮਹੀਨੇ ਸ਼ਹੀਦੀਆਂ ਪਾ ਗਏ। ਉਨਾਂ ਲਾਸਾਨੀ ਸ਼ਹਾਦਤਾਂ ਨੂੰ ਕੌਮ ਨੂੰ ਹਰ ਸਾਲ ਇਸੇ ਮਹੀਨੇ ਚਮਕੌਰ ਤੇ ਸਰਹੰਦ ਜਾ ਕੇ ਸਜਦਾ ਕਰਦੀ ਹੈ। ਇਨਾਂ ਮਾਣਮੱਤੀਆਂ ਸ਼ਹਾਦਤਾਂ ਦਾ ਜ਼ਿਕਰ ਰਹਿੰਦੀ ਦੁਨੀਆ ਤੱਕ ਹੁੰਦਾ ਰਹੇਗਾ।

 

‘ਯਹ ਜਾਂ ਤੋ ਆਨੀ ਜਾਨੀ ਹੈ ਇਸ ਜਾਂ ਕੀ ਤੋ ਕੋਈ ਬਾਤ ਨਹੀਂ,

ਜਿਸ ਧਜ ਸੇ ਕੋਈ ਮਕਤਲ ਮੇਂ ਗਯਾ ਵੋਹ ਸ਼ਾਨ ਸਲਾਮਤ ਰਹਿਤੀ ਹੈ।”

First Published: Wednesday, 14 December 2016 2:18 PM

Related Stories

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ