ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 

By: ਹਰਪਿੰਦਰ ਸਿੰਘ ਟੌਹੜਾ | | Last Updated: Friday, 6 October 2017 5:28 PM
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 

 

ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਉਪਰਾਲੇ ਕੀਤੇ ਹਨ ਪਰ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹਦੀ ਹੈ ਜਦੋਂ ਪਿੰਡਾਂ ‘ਚ ਖਿਡਾਰੀ ਖੇਤਾਂ ‘ਚ ਹੀ ਖੇਡਦੇ ਨਜ਼ਰ ਆਉਂਦੇ ਹਨ। ਜੇਕਰ ਅਸਲ ‘ਚ ਮੈਦਾਨ ਹੁੰਦੇ ਤਾਂ ਖਿਡਾਰੀਆਂ ਨੂੰ ਇਸ ਤਰ੍ਹਾਂ ਖੱਜਲ ਨਾ ਹੋਣਾ ਪੈਂਦਾ। ਇਸ ਤੋਂ ਇਲਾਵਾ ਪੰਜਾਬ ਵਿੱਚ ਕਬੱਡੀ ਦੇ ਟੂਰਨਾਮੈਂਟ ਵੀ ਦੇਖਣ ਨੂੰ ਮਿਲਦੇ ਹਨ ਤੇ ਬਹੁਤੇ ਉਹ ਵੀ ਖੇਤਾਂ `ਚ ਹੀ ਹੁੰਦੇ ਹਨ। ਖੇਤਾਂ ‘ਚ ਟੂਰਨਾਮੈਂਟ ਕਰਵਾਉਣ ਵਾਲੇ ਪ੍ਰਬੰਧਕਾਂ ਦੀ ਪ੍ਰਸੰਸ਼ਾ ਕਰਨੀ ਬਣਦੀ ਹੈ ਕਿਉਂਕਿ ਉਹ ਇਸ `ਤੇ ਆਪਣੀ ਪੂਰੀ ਵਾਹ ਲਾ ਦਿੰਦੇ ਹਨ। ਉਨ੍ਹਾਂ ਸਿਰ ਖੇਡ ਦਾ ਜਨੂੰਨ ਸਿਰ ਚੜ੍ਹ ਬੋਲਦਾ ਹੈ ਤੇ ਖੇਡਾਂ ਨਾਲ ਪ੍ਰੇਮ ਹੁੰਦਾ ਹੈ।

 

 

 

ਇਨ੍ਹਾਂ ਨੂੰ ਅਜਿਹਾ ਕਰਦਿਆਂ ਦੇਖ ਸਰਕਾਰਾਂ ਦੀ ਵੀ ਨਾਕਾਮੀ ਸ਼ਰੇਆਮ ਨਜ਼ਰ ਆ ਜਾਂਦੀ ਹੈ ਕਿਉਂਕਿ ਸਮੇਂ ਦੀਆਂ ਸਰਕਾਰਾਂ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਕਿ ਅਸੀਂ ਸੂਬੇ `ਚ ਅਨੇਕਾਂ ਖੇਡ ਦੇ ਮੈਦਾਨ ਬਣਾਏ ਹਨ। ਜੇ ਅਸਲ `ਚ ਅਜਿਹਾ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਨੌਜਵਾਨ ਖੇਤਾਂ `ਚ ਖੇਡਣ ਲਈ ਮਜ਼ਬੂਰ ਨਾ ਹੁੰਦੇ। ਇਹ ਸਰਕਾਰਾਂ ਦੀ ਤ੍ਰਾਸਦੀ ਰਹੀ ਹੈ ਕਿ ਉਨ੍ਹਾਂ ਜੋ ਕੰਮ ਨਹੀਂ ਕੀਤਾ ਹੁੰਦਾ, ਉਸੇ ਨੂੰ ਸਭ ਤੋਂ ਵੱਧ ਸਹਿਲਾਇਆ ਜਾਂਦਾ ਹੈ। ਹਰ ਪਿੰਡ `ਚੋਂ ਚੰਗੇ ਖਿਡਾਰੀ ਨਿਕਲ ਸਕਦੇ ਹਨ ਪਰ ਉਨ੍ਹਾਂ ਨੂੰ ਜੋ ਮਾਰ ਪੈਂਦੀ ਹੈ, ਉਹ ਇਹੀ ਕਿ ਉਨ੍ਹਾਂ ਕੋਲ ਖੇਡਣ ਨੂੰ ਮੈਦਾਨ ਨਹੀਂ ਹੁੰਦਾ। ਅੱਜ-ਕੱਲ੍ਹ ਤਾਂ ਖਿਡਾਰੀ ਪੱਕੀਆਂ ਮੰਡੀਆਂ `ਚ ਵੀ ਖੇਡਣ ਨੂੰ ਮਜ਼ਬੂਰ ਹੋਏ ਪਏ ਹਨ।

 

 

 

ਸਾਡੇ ਦੇਸ਼ ਵਿੱਚ ਖਿਡਾਰੀਆਂ ਦੀ ਕੋਈ ਕਮੀ ਨਹੀਂ ਪਰ ਜੇਕਰ ਕਮੀ ਹੈ ਤਾਂ ਉਨ੍ਹਾਂ ਨੂੰ ਸਿਰਫ਼ ਸਹੂਲਤਾਂ ਦੀ। ਸਾਡੇ ਸੂਬੇ `ਚ ਬਹੁਤੀ ਅਬਾਦੀ ਹਾਲੇ ਵੀ ਪਿੰਡਾਂ `ਚ ਰਹਿੰਦੀ ਹੈ ਜਿਨ੍ਹਾਂ ‘ਚੋਂ ਚੰਗੇ ਖਿਡਾਰੀ ਨਿਕਲ ਕੇ ਆ ਸਕਦੇ ਹਨ ਪਰ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਉਨ੍ਹਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਹ ਸਹੂਲਤਾਂ ਦੇਣ ਦੇ ਨਾਮ ਤੋਂ ਸਰਕਾਰਾਂ ਨੂੰ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਕੋਈ ਪਹਾੜ ਤੋੜਨਾ ਹੋਵੇ। ਇਹ ਗੱਲ ਸਿਰਫ ਕ੍ਰਿਕਟ ਦੀ ਨਹੀਂ ਹੈ ਕਿ ਉਸ ਦੇ ਖਿਡਾਰੀ ਹੀ ਖੇਤਾਂ `ਚ ਖੇਡਣ ਲਈ ਮਜ਼ਬੂਰ ਹਨ। ਇਸ ‘ਚ ਕਬੱਡੀ ਤੇ ਹੋਰ ਖੇਡਾਂ ਵੀ ਆਉਂਦੀਆਂ ਹਨ।

 

 

 

ਕਈ ਚੰਗੇ ਖਿਡਾਰੀ ਤਾਂ ਇਸੇ ਕਾਰਨ ਖੇਡਾਂ ਤੋਂ ਕੰਨੀ ਕਤਰਾ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਖੇਡਣ ਲਈ ਮੁਸੀਬਤਾ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਮੈਦਾਨਾਂ ਦੀ ਕਮੀ ਹੋਣ ਕਾਰਨ ਵੀ ਅੱਜਕੱਲ੍ਹ ਨੌਜਵਾਨਾਂ ‘ਚ ਬੀਮਾਰੀਆਂ ਵਧ ਰਹੀਆਂ ਹਨ ਕਿਉਂਕਿ ਉਹ ਖੇਡਾਂ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ। ਇਹੀ ਕਾਰਨ ਹੈ ਕਿ ਅੱਜ ਅਸੀਂ ਖੇਡਾਂ ‘ਚ ਬਹੁਤ ਪਛੜ ਚੁੱਕੇ ਹਾਂ। ਇਸ ਪਿੱਛੇ ਸਿੱਧੇ ਤੌਰ `ਤੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਰਤਾ ਵੀ ਗਲਤ ਨਹੀਂ ਹੋਵੇਗਾ। ਅਸਲ ‘ਚ ਉਨ੍ਹਾਂ ਨੇ ਇਸ ਵਿਸ਼ੇ ਬਾਰੇ ਕਦੇ ਸੋਚਿਆ ਹੀ ਨਹੀਂ ਹੈ। ਜੇਕਰ ਪਿੰਡਾਂ `ਚ ਮੈਦਾਨ ਬਣਾਏ ਜਾਣ ਤਾਂ ਅਨੇਕਾਂ ਖਿਡਾਰੀ ਪੈਦਾ ਹੋ ਕੇ ਖੇਡਾਂ ਦੇ ਖੇਤਰ `ਚ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ।

 

 

 

ਇਸ ਮਸਲੇ ਲਈ ਸਰਕਾਰਾਂ ਤੋਂ ਬਿਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਵੀ ਸਿੱਧੇ ਤੌਰ ‘ਤੇ ਜਿ਼ੰਮਵਾਰ ਹਨ ਕਿਉਂਕਿ ਉਹ ਵੀ ਇਸ ਵੱਲ ਰਤਾ ਧਿਆਨ ਨਹੀਂ ਦਿੰਦੀਆਂ। ਹਾਂ, ਕਈ ਪਿੰਡ ਅਜਿਹੇ ਵੀ ਹਨ ਜਿੱਥੇ ਪੰਚਾਇਤਾਂ ਨੇ ਖੇਡਾਂ ਦੇ ਲਈ ਵਿਸ਼ੇਸ਼ ਮੈਦਾਨ ਵੀ ਬਣਾਏ ਹਨ। ਉਨ੍ਹਾਂ ਦੀ ਤਾਰੀਫ ਵੀ ਕਰਨੀ ਬਣਦੀ ਹੈ ਪਰ ਬਹੁਤੇ ਪਿੰਡ ਅਜਿਹੇ ਹਨ ਜਿੱਥੇ ਕੋਈ ਵੀ ਖੇਡ ਦਾ ਮੈਦਾਨ ਨਹੀਂ ਹੈ ਤੇ ਉੱਥੋਂ ਦੇ ਨੌਜਵਾਨ ਨਸ਼ਿਆਂ ਨੇ ਜਕੜੇ ਹੋਏ ਹਨ। ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਤੇ ਚੰਗੀ ਸਿਹਤ ਲਈ ਪਿੰਡਾਂ ‘ਚ ਖੇਡ ਦੇ ਮੈਦਾਨ ਬਣਾਉਣੇ ਲਾਜ਼ਮੀ ਹਨ।

 

 

 

ਇਸ ਲਈ ਵਿਸ਼ੇਸ਼ ਨੀਤੀ ਬਣਾਈ ਜਾਣੀ ਸਮੇਂ ਦੀ ਮੁੱਖ ਲੋੜ ਹੈ। ਪੰਚਾਇਤਾਂ ਨੂੰ ਵਿਸ਼ੇਸ਼ ਉਪਰਾਲੇ ਵਿਡਣ ਲਈ ਕਦਮ ਚੁੱਕਣੇ ਚਾਹੀਦੇ ਹਨ। ਮੈਦਾਨ ਬਣਾਉਣ ਲਈ ਸ਼ਾਮਲਾਟਾਂ ‘ਚੋਂ ਵਿਸ਼ੇਸ਼ ਜਗ੍ਹਾ ਦੇਣੀ ਚਾਹੀਦੀ ਹੈ। ਅਜਿਹਾ ਕਰਨ ਵਾਲਿਆਂ ਦੀ ਸਰਕਾਰਾਂ ਨੂੰ ਪੂਰੀ ਮੱਦਦ ਕਰਨੀ ਚਾਹੀਦੀ ਹੈ। ਕਈ ਪਿੰਡ ਅਜਿਹੇ ਵੀ ਹਨ ਜਿੱਥੇ ਸ਼ਾਮਲਾਟਾਂ ਨਹੀਂ ਪਰ ਅਜਿਹੇ ਪਿੰਡਾਂ ਨੂੰ ਨਾਲ ਦੇ ਪਿੰਡਾਂ ਨਾਲ ਰਾਬਤਾ ਕਰਕੇ ਸਾਂਝੇ ਮੈਦਾਨ ਬਣਾਏ ਜਾਣ ਦਾ ਉਪਰਾਲਾ ਕਰਨਾ ਚਾਹੀਦਾ ਹੈ। ਜੇਕਰ ਪਿੰਡ ਅਜਿਹਾ ਕਰਦੇ ਹਨ ਤਾਂ ਇਹ ਦੂਜਿਆਂ ਲਈ ਇੱਕ ਚੰਗੀ ਮਿਸਾਲ ਬਣ ਸਕਦੀ ਹੈ। ਇਸ ਲਈ ਨੌਜਵਾਨਾਂ ਨੂੰ ਵੀ ਪੰਚਾਇਤਾਂ ‘ਤੇ ਦਬਾਅ ਪਾਉਣਾ ਚਾਹੀਦਾ ਹੈ ਕਿਉਂਕਿ ਬਿਨ੍ਹਾਂ ਮੰਗਿਆਂ ਕੁਝ ਨਹੀਂ ਮਿਲਦਾ। ਇਸ ਨਾਲ ਇੱਕ ਜਾਂ ਦੋ ਖੇਡ ਹੀ ਨਹੀਂ ਪ੍ਰਫੁੱਲਿਤ ਹੋਵੇਗੀ ਸਗੋਂ ਜੇਕਰ ਮੈਦਾਨ ਹੋਣਗੇ ਤਾਂ ਹਰ ਤਰ੍ਹਾਂ ਦੀ ਖੇਡ ਖਿਡਾਰੀ ਖੇਡ ਸਕਦਾ ਹੈ ਜਿਸ `ਚ ਉਸ ਦੀ ਦਿਲਚਸਪੀ ਹੋਵੇਗੀ। ਇੰਨੇ ਕੁ ਕਰਨ ਨਾਲ ਸ਼ਾਇਦ ਸਾਡਾ ਸੂਬਾ ਖੇਡਾਂ ‘ਚ ਮੁੜ ਤੋਂ ਮੋਹਰੀ ਬਣ ਸਕਦਾ ਹੈ।

 

(ਹਰਪਿੰਦਰ ਸਿੰਘ ਟੌਹੜਾ)

 

First Published: Friday, 6 October 2017 5:28 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ ਹੋਰ.....
ਕਿਸ ਨੇ ਬੁਝਾਏ 35 ਘਰਾਂ ਦੇ ਚਿਰਾਗ, ਬਲਾਤਕਾਰੀ ਬਾਬਾ, ਬੀਜੇਪੀ ਸਰਕਾਰ ਜਾਂ ਫਿਰ ਕੋਈ...

ਚੰਡੀਗੜ੍ਹ (ਸੁਖਵਿੰਦਰ ਸਿੰਘ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਦੀ