ਪੰਜਾਬ ਸਰਕਾਰ ਦੀ ਪੈਨਸ਼ਨ ਨੇ ਵੰਡਾਇਆ ਲੋੜਵੰਦਾਂ ਦਾ ਦਰਦ ?

By: Navdeep Kaur | | Last Updated: Tuesday, 3 November 2015 12:25 PM
ਪੰਜਾਬ ਸਰਕਾਰ ਦੀ ਪੈਨਸ਼ਨ ਨੇ ਵੰਡਾਇਆ ਲੋੜਵੰਦਾਂ ਦਾ ਦਰਦ ?

ਸਰਕਾਰੀ ਵਾਅਦਿਆਂ ਦੀਪੜਤਾਲ ਦੀ ਕੜੀ ਵਿੱਚ ਅੱਜ ਜਾਣਾਂਗੇ ਕਿ ਬਜ਼ੁਰਗਾਂ, ਵਿਧਵਾ ਔਰਤਾਂ ਅਤੇ ਅਪਾਹਜਾਂ ਨਾਲ ਕੀਤਾ ਵਾਅਦਾ ਕਿੰਨਾ ਕ ਪੂਰਾ ਹੋਇਆ। ਰਾਜ ਨਹੀਂ ਸੇਵਾ ਦਾ ਨਾਅਰਾ ਦੇਣ ਵਾਲੀ ਸਰਕਾਰ ਇਨ੍ਹਾਂ ਦੇ ਦਰਦ ਵੰਡਾਉਣ ਵਿੱਚ ਕਿੰਨੀ ਕ ਸਫਲ ਹੋਈ ਹੈ।

2

ਝਰੜੀਆਂ ਭਰਿਆ ਬਜ਼ੁਰਗ ਚਿਹਰਾ। ਅੱਖਾਂ ਵਿੱਚ ਕੋਈ ਬੇਵੱਸੀ। ਨਾਮ ਪ੍ਰੀਤਮ ਕੌਰ, ਉਮਰ 70 ਸਾਲ। ਤਰਨਤਾਰਨ ਦੇ ਪਿੰਡ ਖਾਲੜਾ ਦੀ ਰਹਿਣ ਵਾਲੀ ਇਹ ਬਜ਼ੁਰਗ ਔਰਤ ਪੰਜਾਬ ਸਰਕਾਰ ਦੀ ਬੁਢਾਪਾ ਪੈਨਸ਼ਨ ਦੀ ਲਾਭਪਾਤਰੀ ਹੈ। ਜਦੋਂ ਪ੍ਰੀਤਮ ਕੌਰ ਨੂੰ ਪੈਨਸ਼ਨ ਸਕੀਮ ਬਾਰੇ ਪਤਾ ਲੱਗਿਆ ਹੋਵੇਗਾ ਤਾਂ ਅੱਖਾਂ ਵਿੱਚ ਇੱਖ ਚਕਮ ਹੋਵੇਗੀ ਜੋ ਕਿ ਹੁਣ ਨਹੀਂ ਰਹੀ। ਪ੍ਰੀਤਮ ਕੌਰ ਨੇ ਦੱਸਿਆ ਕਿ ਉਸ ਨੂੰ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਲੱਗੀ ਹੈ। ਕਈ ਵਾਰ ਪੈਨਸ਼ਨ 2-3 ਜਾਂ ਉਸ ਤੋਂ ਜ਼ਿਆਦਾ ਮਹੀਨੇ ਦੇ ਵਕਫੇ ਬਾਅਦ ਮਿਲਦੀ ਹੈ। ਉਸ ਦਾ ਇੱਕ ਬੇਟਾ ਉਸ ਦੀ ਸਾਂਭ ਸੰਭਾਲ ਕਰਦਾ ਹੈ, ਪਰ ਮਜ਼ਦੂਰੀ ਵਿੱਚੋਂ ਜ਼ਿਆਦਾ ਨਹੀਂ ਕਮਾ ਪਾਉਂਦਾ।

3

ਉਮਰ ਦੇ ਆਖਰੀ ਪੜਾਅ ਵਿੱਚ ਆ ਪਹੁੰਚੀ ਇੱਕ ਹੋਰ ਔਰਤ ਗੁਰਨਾਮ ਕੌਰ ਨੂੰ ਅਸੀਂ ਮਿਲੇ। ਗੁਰਨਾਮ ਕੌਰ ਦੇ ਪਤੀ ਨੂੰ ਗੁਜ਼ਰੇ 10 ਸਾਲ ਹੋ ਗਏ। ਪੰਜਾਬ ਸਰਕਾਰ ਨੇ ਬਜ਼ੁਰਗ ਵਿਧਵਾ ਦਾ ਸਹਾਾ ਬਣਨ ਦਾ ਦਾਅਵਾ ਕੀਤਾ ਸੀ ਵਿਧਵਾ ਪੈਨਸ਼ਨ ਸਕੀਮ ਜ਼ਰੀਏ। ਗੁਰਨਾਮ ਕੌਰ ਸਰਕਾਰ ਦੇ ਵਿਧਵਾ ਸਕੀਮ ਦੀ ਲਾਭਪਾਤਰੀ ਹੈ, ਪਰ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਗੁਰਨਾਮ ਕੌਰ ਨੇ ਕਿਹਾ ਕਿ ਘੱਟ ਤੋਂ ਗੱਟ 2000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਹੋਣੀ ਚਾਹੀਦੀ ਹੈ।

 

4

 

ਇਸੇ ਤਰ੍ਹਾਂ ਖਾਲੜਾ ਦਾ ਰਹਿਣ ਵਾਲਾ ਦੋਹੇਂ ਲੱਤਾਂ ਤੋਂ ਵਾਂਝਾ ਸੋਨੂੰ ਸਰਕਾਰ ਦੀ ਵਿਕਲਾਂਗ ਪੈਨਸ਼ਨ ਸਕੀਮ ਦਾ ਲਾਭਪਾਤਰੀ ਹੈ। ਸੋਨੂੰ ਅੰਡਿਆਂ ਦੀ ਰੇੜ੍ਹੀ ਲਗਾ ਕੇ ਕਿਸੇ ਤਰੀਕੇ ਪੰਜ ਜੀਆਂ ਦੇ ਪਰਿਵਾਰ ਦਾ ਪੇਟ ਪਾਲਣ ਲਈ ਮਿਹਨਤ ਕਰਦਾ ਹੈ। ਸਰਕਾਰ ਦੀ ਵਿਕਲਾਂਗ ਪੈਨਸ਼ਨ ਸਕੀਮ ਇਸ ਦਾ ਸਹਾਰਾ ਬਣ ਸਕਦੀ ਸੀ, ਪਰ ਅਜਿਹਾ ਨਾ ਹੋਇਆ। ਨਾ ਲੱਤਾਂ ਨੇ ਸਾਥ ਦਿੱਤਾ ਅਤੇ ਨਾ ਸਰਕਾਰੀ ਵਾਅਦਿਆਂ ਨੇ। ਸੋਨੂੰ ਨੇ ਦੱਸਿਆ ਕਿ ਕਈ-ਕਈ ਮਹੀਨਿਆਂ ਬਾਅਦ ਸਰਕਾਰ ਦੀ ਪੈਨਸ਼ਨ ਮਿਲਦੀ ਹੈ।

ਲੋੜਵੰਦਾ ਨੂੰ ਫਿਰ ਵੀ ਉਡੀਕ ਹੈ ਕਿ ਪੈਨਸ਼ਨ ਰਾਸ਼ੀ ਵਧਾ ਦਿੱਤੀ ਜਾਵੇ ਅਤੇ ਸਹੀ ਸਮੇਂ ਮਿਲਦੀ ਰਹੀ। ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖ ਰਹੇ ਹਾਂ, ਜਿਸ ਤੋਂ ਤੁਸੀਂ ਖੁਦ ਸਮਝ ਸਕਦੇ ਹੋ ਕਿ ਸਰਕਾਰ ਪੈਨਸ਼ਨ ਰਾਸ਼ੀ ਵਧਾਉਣ ਦੇ ਵਾਅਦੇ ਪ੍ਰਤੀ ਕਿੰਨੀ ਕ ਗੰਭੀਰ ਹੈ।

-2014-15 ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਬੁਢਾਪਾ, ਵਿਧਵਾ, ਵਿਕਲਾਂਗ ਤੇ ਬੇਸਹਾਰਾ ਬੱਚਿਆਂ ਨੂੰ ਮਿਲਾ ਕੇ ਕਰੀਬ 20 ਲੱਖ ਲੋਕ ਇਸ ਪੈਨਸ਼ਨ ਸਕੀਮ ਅਧੀਨ ਆਉਂਦੇ ਹਨ।
-ਅਪ੍ਰੈਲ 2006 ਤੋਂ ਪੰਜਾਬ ਵਿੱਚ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲ ਰਹੀ ਹੈ।
-ਸ਼੍ਰੋਮਣੀ ਅਕਾਲੀ ਦਲ ਨੇ ਸਾਲ 2007 ਦੀਆਂ ਚੋਣਾਂ ਤੋਂ ਪਹਿਲਾਂ ਪੈਨਸ਼ਨ ਰਾਸ਼ੀ 250 ਤੋਂ ਵਧਾ ਕੇ 400 ਰੁਪਏ ਪ੍ਰਤੀ ਮਹੀਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਪੂਰਾ ਨਾ ਹੋ ਸਕਿਆ।
-ਸਾਲ 2012 ਦੀਆਂ ਚੋਣਾਂ ਤੋਂ ਪਹਿਲਾਂ ਪੈਨਸ਼ਨ ਰਾਸ਼ੀ 250 ਤੋਂ ਵਧਾ ਕੇ 500 ਰੁਪਏ ਪ੍ਰਤੀ ਮਹੀਨਾ ਕੀਤੇ ਜਾਣ ਦਾ ਵਾਅਦਾ ਸੀ, ਜੋ ਫਿਲਹਾਲ ਪੂਰਾ ਨਹੀਂ ਹੋਇਆ ਹੈ।
-ਗੁਆਂਢੀ ਸੂਬੇ ਹਰਿਆਣਾ ਵਿੱਚ 1200 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।

-ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਕਈ-ਕਈ ਮਹੀਨੇ ਪੈਨਸ਼ਨ ਰੁਕੀ ਰਹਿੰਦੀ ਹੈ।
-ਤਾਜ਼ਾ ਅੰਕੜਿਆਂ ਮੁਤਾਬਕ ਅਕਤੂਬਰ,ਨਵੰਬਰ,ਦਸੰਬਰ,ਜਨਵਰੀ,ਫਰਵਰੀ 2013-14 ਦੀ ਪੈਨਸ਼ਨ ਲਾਭਪਾਤਰੀ ਪੜਤਾਲ ਕਰਕੇ ਰੁਕੀ ਹੀ ਅਤੇ ਮਾਰਚ ਵਿੱਚ ਰਿਲੀਜ਼ ਹੋਈ।
-ਫਿਰ ਪੰਚਾਇਤੀ ਰਾਜ ਸੰਸਥਾਵਾਂ ਤੋਂ ਬੈਕਾਂ ਜ਼ਰੀਏ ਪੈਨਸ਼ਨ ਦੇਣ ਦੀ ਯੋਜਨਾ ਕਰਕੇ ਅਪ੍ਰੈਲ, ਮਈ 2014 ਦੀ ਪੈਨਸ਼ਨ ਜੂਨ ਵਿੱਚ ਮਿਲੀ।
-ਆਰਥਿਕ ਕਾਰਨਾਂ ਕਰਕੇ ਸਾਲ 2015 ਦੀ ਅਗਸਤ,ਸਤੰਬਰ ਦੀ ਪੈਨਸ਼ਨ ਰੁਕੀ ਰਹੀ।

ਪੰਜਾਬ ਵਿੱਚ ਕਿਉਂ ਸਹੀ ਸਮੇਂ ਪੈਨਸ਼ਨ ਨਹੀਂ ਮਿਲਦੀ ? ਪੈਨਸ਼ਨ ਰਾਸ਼ੀ ਵਧਾਉਣ ਦਾ ਵਾਅਦਾ ਹਲੇ ਤੱਕ ਪੂਰਾ ਕਿਉਂ ਨਹੀਂ ਕੀਤਾ ਗਿਆ ? ਵਾਅਦਾ ਪੂਰਾ ਨਾ ਕਰ ਸਕਣ ਵਾਲੀ ਸਰਕਾਰ ਦੇ ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਆਪਣਾ ਹੀ ਤਰਕ ਸੀ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਉਹ ਪੈਨਸ਼ਨ ਰਾਸ਼ੀ ਵਧਾਉਣ ਸਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬੈਠਕ ਕਰ ਚੁੱਕੇ ਹਨ। ਜਲਦੀ ਹੀ ਪੈਨਸ਼ਨ ਰਾਸ਼ੀ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਾਅਦੇ ਚੋਣਾਂ ਤੋਂ ਪਹਿਲਾਂ ਕੀਤਾ ਜਾਂਦੇ ਹਨ ਅਤੇ ਜ਼ਰੂਰੀ ਨਹੀਂ ਕਿ ਸਰਕਾਰ ਬਣਦਿਆਂ ਹੀ ਪੂਰੇ ਹੋ ਜਾਣ, ਸਰਕਾਰ ਦੀ ਅਵਧੀ ਪੂਰੀ ਹੋਣ ਤੱਕ ਵਾਅਦੇ ਪੂਰੇ ਕਰਨੇ ਹੁੰਦੇ ਹਨ। ਅਜਿਹੇ ਵਿੱਚ ਸਵਾਲ ਹੈ ਕਿ ਫਿਰ ਪਿਛਲੀ ਸਰਕਾਰ ਦੀ ਅਵਧੀ ਪੂਰੀ ਹੋਣ ਤੱਕ ਇਹ ਵਾਅਦਾ ਪੂਰਾ ਕਿਉਂ ਨਹੀਂ ਕੀਤਾ ਗਿਆ ?

ਸੁਰਜੀਤ ਕੁਮਾਰ ਜਿਆਣੀ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਫੰਡ ਗਰਾਂਟ ਕਰ ਦਿੱਤੇ ਜਾਂਦੇ ਹਨ , ਸੰਭਾਵਨਾ ਹੈ ਕਿ ਵੰਡ ਪ੍ਰਣਾਲੀ ਵਿੱਚ ਕਿਸੇ ਤਰੁੱਟੀ ਕਰਕੇ ਲਾਭਪਾਤਰੀਆਂ ਨੂੰ ਦੇਰੀ ਨਾਲ ਪਹੁੰਚਦੇ ਹੋਣ। ਅਜਿਹੇ ਵਿੱਚ, ਮੰਤਰੀ ਜੀ ਵੰਡ ਪ੍ਰਣਾਲੀ ਦਰੁਸਤ ਕਰਨਾ ਕਿਸ ਦਾ ਕੰਮ ਹੈ ?

ਮੰਤਰੀ ਜੀ ਦੇ ਇੱਕ ਜਵਾਬ ਨੇ ਸਭ ਤੋਂ ਜ਼ਿਆਦਾ ਹੈਰਾਨ ਕੀਤਾ। ਜਿਆਣੀ ਨੇ ਕਿਹਾ, “ਮੈਂ ਇਹ ਨਹੀਂ ਕਹਿੰਦਾ ਕਿ 250 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਕਾਫੀ ਹੈ, ਪਰ 10 ਹਜ਼ਾਰ ਜਾਂ ਇੱਕ ਲੱਖ ਵੀ ਦਿੱਤਾ ਜਾਵੇ ਤਾਂ ਉਹ ਵੀ ਕਾਫੀ ਨਹੀਂ ਹੋ ਸਕਦਾ। ਇਹ ਤਾਂ ਇੱਕ ਮਾਣ ਸਨਮਾਨ ਹੁੰਦਾ ਹੈ ਬਜ਼ੁਰਗਾਂ ਦਾ, ਕਿ ਉਨ੍ਹਾਂ ਨੂੰ ਦੋ-ਤਿੰਨ ਮਹੀਨਿਆਂ ਦੇ ਇਕੱਠੇ ਪੈਸੇ ਮਿਲਣ ਨਾਲ ਆਪਣੀ ਕੋਈ ਚੀਜ਼ ਖਰੀਦ ਸਕਣ”

First Published: Tuesday, 3 November 2015 11:25 AM

Related Stories

70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...
70ਵੀਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਸ਼ਾਇਦ ਇਹ ਨਹੀਂ ਜਾਣਦੇ...

ਅੱਜ ਜਦੋਂ ਸਾਰਾ ਦੇਸ਼ 70ਵੀਂ ਆਜ਼ਾਦੀ ਦਾ ਦਿਹਾੜਾ ਮਨ੍ਹਾ ਰਿਹਾ ਹੈ ਪਰ ਸ਼ਾਇਦ ਇਹ ਗੱਲ

ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!
ਭਾਈ ਤਾਰੂ ਸਿੰਘ ਦੀ ਸ਼ਹੀਦੀ ਦੀ ਮਿਸਾਲ ਲੱਭਣੀ ਔਖੀ!

ਚੰਡੀਗੜ੍ਹ (ਹਰਸ਼ਰਨ ਕੌਰ): ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ

ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ
ਛਬੀਲ ਦੇ ਮਿਲਾਵਟੀ ਇਤਿਹਾਸ ਤੋਂ ਸੁਚੇਤ ਰਹੇ ਸਿੱਖ ਕੌਮ

ਚੰਡੀਗੜ੍ਹ: ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਸਿਖਰਾਂ ਦੀ ਗਰਮੀ ਦੇ

ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!
ਖਾਲੜਾ ਕੇਸ: ਇੱਕ ਦਰਦਨਾਕ ਸੱਚ ਇਹ ਵੀ!

ਚੰਡੀਗੜ੍ਹ: ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਇਸ ਦੁਨੀਆ ਨੂੰ ਅਲਵਿਦਾ ਆਖਣ ਵਾਲੇ

ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !
ਪੰਜਾਬੀ ਨਹੀਂ ਕਰਦੇ ਆਪਣੀ ਮਾਂ ਬੋਲੀ ਨੂੰ ਪਿਆਰ !

ਚੰਡੀਗੜ੍ਹ :ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਸਿੱਖ ਮੁੱਦਿਆਂ ਤੇ ਮਸਲਿਆਂ ‘ਤੇ

'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ
'ਹਰੀ ਸਿੰਘ ਨਲੂਆ' ਦੇ ਉੱਚੇ-ਸੁੱਚੇ ਕਿਰਦਾਰ ਦੀ ਕਹਾਣੀ

ਚੰਡੀਗੜ੍ਹ: ਦੱਰਾ ਖੈਬਰ ਜਿੱਤ ਕੇ ਪਾਰ ਕਰਨ ਵਾਲੇ ਜਰਨੈਲ ਹਰੀ ਸਿੰਘ ਨਲੂਆ ਮਹਾਰਾਜਾ

ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ ਕਤਲੇਆਮ
ਜਦੋਂ ਨਿਹੱਥੇ ਸਿੱਖ ਬੱਚਿਆਂ, ਬੀਬੀਆਂ ਤੇ ਬਜ਼ੁਰਗਾਂ ਦਾ ਹੋਇਆ ਸੀ ਅੰਨ੍ਹੇਵਾਹ...

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਇਤਿਹਾਸ ਦੇ ਅਹਿਮ ਛੋਟੇ

ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
ਲਾਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'

ਚੰਡੀਗੜ੍ਹ: ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ

'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'
'ਚੱਪੜਚਿੜੀ ਵਿੱਚ ਇੰਝ ਖੜਕਿਆ ਸੀ 'ਬੰਦੇ' ਦਾ ਖੰਡਾ'

ਚੰਡੀਗੜ੍ਹ: ਸਿੱਖ ਇਤਿਹਾਸ ‘ਚ ਚੱਪੜਚਿੜੀ ਦਾ ਯੁੱਧ ਅਹਿਮ ਸਥਾਨ ਰੱਖਦਾ ਹੈ। ਇਹ

ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ
ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ

ਕਿਰਤੀ ਦਿਵਸ ‘ਤੇ ਵਿਸ਼ੇਸ਼ (ਸੰਤ ਰਾਮ ਉਦਾਸੀ) ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ