ਅੱਤਵਾਦੀ ਕੌਣ ਹੈ ? ਮੀਡੀਆ ਦੀ ਅਕਲ ਦਾ ਜਨਾਜ਼ਾ!

By: ਏਬੀਪੀ ਸਾਂਝਾ | | Last Updated: Monday, 28 November 2016 4:47 PM
ਅੱਤਵਾਦੀ ਕੌਣ ਹੈ ? ਮੀਡੀਆ ਦੀ ਅਕਲ ਦਾ ਜਨਾਜ਼ਾ!

ਚੰਡੀਗੜ੍ਹ: ਇੱਕ ਵਿਅਕਤੀ ਜਿਸ ‘ਤੇ ਡੇਰਾ ਮੁਖੀ ਦੇ ਕਤਲ ਦੀ ਸਾਜ਼ਿਸ਼ ਸਮੇਤ ਕੁੱਲ ਅੱਠ ਮਾਮਲੇ ਦਰਜੇ ਹਨ। ਕਤਲ ਜਾਂ ਦੇਸ਼ਧ੍ਰੋਹ ਵਰਗਾ ਕੋਈ ਸੰਗੀਨ ਜੁਰਮ ਨਹੀਂ। ਆਈ.ਐਸ.ਆਈ. ਨਾਲ ਸਬੰਧਾਂ ਦੇ ਸਿਰਫ ਇਲਜ਼ਾਮ ਹਨ। ਉਨ੍ਹਾਂ ਦਾ ਸਾਬਤ ਹੋਣਾ ਵੀ ਹਾਲੇ ਬਾਕੀ ਹੈ। ਇਸ ਦੇ ਬਾਵਜੂਦ ਉਸ ਨੂੰ ਪੂਰਾ ਮੀਡੀਆ ਚੀਕ-ਚੀਕ ਕੇ ਅੱਤਵਾਦੀ, ਆਤੰਕੀ, ਦਹਿਸ਼ਤਗਰਦ ਕਹਿ ਰਿਹਾ ਹੈ।

 

ਕਾਨੂੰਨਨ ਦੇਖੀਏ ਤਾਂ ਅਜਿਹੇ ਮੁਲਜ਼ਮ ਨੂੰ ਅਪਰਾਧੀ ਤਾਂ ਕਿਹਾ ਜਾ ਸਕਦਾ ਹੈ, ਦਹਿਸ਼ਤਗਰਦ ਜਾਂ ਅੱਤਵਾਦੀ ਕਹਿਣਾ ਕਿੰਨਾ ਕੂ ਜਾਇਜ਼ ਹੈ। ਇੱਕ ਦੂਜਾ ਵਿਅਕਤੀ ਜਿਸ ‘ਤੇ ਕਤਲ, ਬਲਾਤਕਾਰ ਸਮੇਤ ਆਪਣੇ ਡੇਰੇ ਦੇ ਚੇਲਿਆਂ ਨੂੰ ਨਿਪੁੰਸਕ ਬਣਾਉਣ ਵਰਗੇ ਗੰਭੀਰ ਇਲਜ਼ਾਮ ਹਨ, ਉਸ ਨੂੰ ਮੀਡੀਆ ‘ਬਾਬਾ’ ਕਹਿ ਕੇ ਸੰਬੋਧਨ ਕਰਦਾ ਹੈ।

 

ਭਾਰਤੀ ਮੀਡੀਆ ਵਿੱਚ ਇਹ ਵਾਰ-ਵਾਰ ਦੇਖਣ ਨੂੰ ਮਿਲਦਾ ਹੈ ਕਿ ਅੱਤਵਾਦ ਜਾਂ ਆਤੰਕੀ ਸ਼ਬਦ ਦੀ ਵਰਤੋਂ ਨੂੰ ਬਿਨਾਂ ਤੱਥਾਂ ਦੀ ਵਿਚਾਰ ਤੋਂ ਕੀਤਾ ਜਾਂਦਾ ਹੈ। ਕੁਝ ਦਿਨ ਪਹਿਲਾਂ ਭੁਪਾਲ ਕਾਂਡ ਵੇਲੇ ਵੀ ਇਸ ਦੀ ਚਰਚਾ ਹੋਈ ਸੀ। 27 ਨਵੰਬਰ ਨੂੰ ਨਾਭਾ ਜੇਲ੍ਹ ‘ਚੋਂ ਭੱਜੇ 6 ਕੈਦੀਆਂ ਦੇ ਮਾਮਲੇ ‘ਚ ਵੀ ਸ਼ਾਇਦ ਮੀਡੀਆ ਆਪਣੀ ਨਿਰਪੱਖ ਤੇ ਸੂਝਵਾਨ ਰਿਪੋਰਟਿੰਗ ਦਾ ਸਬੂਤ ਨਹੀਂ ਦੇ ਪਾ ਰਿਹਾ।

 

ਦੇਸ਼ ‘ਚ ਅੱਤਵਾਦੀ ਦੀ ਪਰਿਭਾਸ਼ਾ ਵੱਖਰੀ-ਵੱਖਰੀ ਹੈ। ਇੱਕ ਦੇਸ਼ ‘ਚ ਹੀ ਕਿਸੇ ਲਈ ਸਰਦਾਰ ਭਗਤ ਸਿੰਘ ਸ਼ਹੀਦ ਹੈ ਤੇ ਕਿਸੇ ਲਈ ਅੱਤਵਾਦੀ। ‘ਦ ਅਮੈਰੀਕਨ ਹੈਰੀਟੇਜ ਡਿਕਸ਼ਨਰੀ ਆਫ਼ ‘ਦ ਇੰਗਲਿਸ਼ ਲੈਂਗੂਏਜ਼ ‘ਚ ਅੱਤਵਾਦ ਦੀ ਪਰਿਭਾਸ਼ਾ ਹੈ: ‘ਕਿਸੇ ਵਿਅਕਤੀ ਜਾਂ ਜਥੇਬੰਦੀ ਵੱਲੋਂ ਜਨਤਾ ਜਾਂ ਸਰਕਾਰ ਨੂੰ ਆਪਣੇ ਸਿਧਾਂਤਾਂ ਜਾਂ ਸਿਆਸੀ ਮਨੋਰਥਾਂ ਸਾਹਮਣੇ ਝੁਕਾਉਣ ਲਈ ਲੋਕਾਂ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਤਾਕਤ ਜਾਂ ਹਿੰਸਾ ਦੀ ਨਾਜਾਇਜ਼ ਵਰਤੋਂ ਕਰਨੀ।”

 

ਲੇਖਕਾ ਜੈਸਿਕਾ ਸਟਰਨ ਕਹਿੰਦੀ ਹੈ: ”ਅੱਤਵਾਦ ਦਾ ਅਧਿਐਨ ਕਰ ਰਹੇ ਵਿਦਿਆਰਥੀਆਂ ਨੂੰ ਸ਼ਾਇਦ ਕਈ ਹੋਰ ਪਰਿਭਾਸ਼ਾਵਾਂ ਮਿਲ ਜਾਣ ਪਰ ਅੱਤਵਾਦ ਦੀਆਂ ਸਿਰਫ਼ ਦੋ ਖ਼ਾਸੀਅਤਾਂ ਅੱਤਵਾਦ ਨੂੰ ਹੋਰ ਕਿਸਮ ਦੀ ਹਿੰਸਾ ਤੋਂ ਵੱਖਰਾ ਕਰਦੀਆਂ ਹਨ। ਪਹਿਲੀ, ਅੱਤਵਾਦੀ ਆਮ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਦੂਸਰੀ, ਅੱਤਵਾਦੀ ਸਨਸਨੀ ਫੈਲਾਉਣ ਲਈ ਹਿੰਸਾ ਦਾ ਸਹਾਰਾ ਲੈਂਦੇ ਹਨ: ਉਨ੍ਹਾਂ ਦਾ ਇਰਾਦਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀਆਂ ਜਾਨਾਂ ਲੈਣ ਨਾਲੋਂ ਲੋਕਾਂ ਅੰਦਰ ਡਰ ਪੈਦਾ ਕਰਨਾ ਹੁੰਦਾ ਹੈ। ਇਸ ਤਰ੍ਹਾਂ ਜਾਣ-ਬੁੱਝ ਕੇ ਖ਼ੌਫ਼ ਪੈਦਾ ਕਰਨ ਕਰਕੇ ਅੱਤਵਾਦ ਸਾਧਾਰਨ ਕਤਲ ਜਾਂ ਹਮਲੇ ਤੋਂ ਵੱਖਰਾ ਹੈ।” -ਹਰਸ਼ਰਨ ਕੌਰ

First Published: Monday, 28 November 2016 4:47 PM

Related Stories

ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ ਦਾ ਰਾਜ਼?
ਡੇਰਾ ਸਿਰਸਾ ਦੀ ਪੜਤਾਲ ਰਿਪੋਰਟ 'ਚ ਵੱਡਾ ਖੁਲਾਸਾ! ਆਖਰ ਕੀ ਹੈ ਬਗੈਰ ਨੰਬਰ ਵਾਹਨਾਂ...

ਚੰਡੀਗੜ੍ਹ: ਡੇਰਾ ਸਿਰਸਾ ਵਿੱਚ ਘੁੰਮ ਰਹੇ 59 ਵਾਹਨਾਂ ਵਿੱਚੋਂ ਸੀ 56 ਬਿਨਾ ਨੰਬਰ ਤੋਂ

 ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)
ਡੇਰਾ ਸੱਚਾ ਸੌਦਾ 'ਤੇ ਕੋਰਟ ਕਮੀਸ਼ਨਰ ਦੀ ਪੂਰੀ ਰਿਪੋਰਟ (ABP Sanjha Exclusive)

ਚੰਡੀਗੜ੍ਹ : ਰਾਮ ਰਹੀਮ ਦੇ ਡੇਰਾ ਹੈੱਡ ਕੁਆਟਰ ਦਾ ਪੂਰਾ ਸੱਚ ਇਹ ਰਿਪੋਰਟ ‘ਚ ਕੈਦ

ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ...

ਚੰਡੀਗੜ੍ਹ: ਅੱਜ ਖ਼ਾਲਸਾ ਪੰਥ ਦੇ ਸਿਰਜਣਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 309ਵਾਂ

ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ ਸੱਚ 
ਪੰਜਾਬ 'ਚ ਕਿਉਂ ਨਹੀਂ ਪੁੰਗਰ ਰਹੇ ਖਿਡਾਰੀ? ਅਸਲ 'ਚ ਇਹ ਹੈ ਸਰਕਾਰੀ ਦਾਅਵਿਆਂ ਦਾ...

  ਭਾਵੇਂ ਸਰਕਾਰਾਂ ਲੱਖ ਦਾਅਵੇ ਕਰੀ ਜਾਣ ਕਿ ਅਸੀਂ ਸੂਬੇ ‘ਚ ਖੇਡਾਂ ਨੂੰ

ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..
ਇਸ ਪ੍ਰਭਾਵਸ਼ਾਲੀ ਬਾਬੇ ਖ਼ਿਲਾਫ਼ ਲੜ ਰਹੀ, ਇਹ ਮਜ਼ਦੂਰ ਔਰਤ..

ਚੰਡੀਗੜ੍ਹ: (ਸੁਖਵਿੰਦਰ ਸਿੰਘ) ਸਾਡੇ ਦੇਸ਼ ਵਿੱਚ ਬਾਬਿਆਂ ਦਾ ਬੋਲਬਾਲਾ ਹੈ। ਇੱਥੇ

ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..
ਇਹ ਕੈਸੀ ਸਿੱਖੀ!! ਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਮੁਰਦਿਆਂ ਨਾਲ ਵਿਤਕਰਾ..

ਚੰਡੀਗੜ੍ਹ: ਉਂਜ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ

RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !
RSS ਦਾ ਇਹ ਸੱਚ ਜਾਣ ਦੰਗ ਰਹਿ ਜਾਓਗੇ !

ਗੌਰੀ ਲੰਕੇਸ਼ ਅਖਬਾਰ ਦਾ ਨਾਮ ਹੈ। 16 ਪੰਨਿਆਂ ਦੀ ਇਹ ਅਖਬਾਰ ਹਰ ਹਫ਼ਤੇ ਨਿਕਲਦੀ ਹੈ। ਇਸ

ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'
ਆਖ਼ਿਰ ਕਿਉਂ ਨਹੀਂ ਡੇਰਾ ਛੱਡਣਾ ਚਾਹੁੰਦੇ 'ਗ਼ਰੀਬ ਲੋਕ'

ਚੰਡੀਗੜ੍ਹ: 72 ਸਾਲਾ ਬਜ਼ੁਰਗ ਡੇਰੇ ਵਿੱਚ ਗੋਡਿਆ ਭਾਰ ਬੈਠ ਕੇ, ਆਪਣੀਆਂ ਅੱਖਾਂ ‘ਤੇ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ

ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS
ਯੂਨੀਵਰਸਿਟੀ ਚੋਣਾਂ: ਕਾਕਾਸ਼ਾਹੀ ਦੀ ਅਰਥੀ 'ਤੇ ਪੁੰਗਰੇਗਾ SFS

ਚੰਡੀਗੜ੍ਹ: ਇਸ ਵਾਰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਸੰਘ ਦੀਆਂ ਚੋਣਾਂ 7 ਸਤੰਬਰ