ਨਵਾਂ ਖਤਰਾ! android ਫ਼ੋਨ ਵਾਲਿਓ ਹੋ ਜਾਓ ਖ਼ਬਰਦਾਰ

By: ਏਬੀਪੀ ਸਾਂਝਾ | | Last Updated: Monday, 29 May 2017 1:34 PM
ਨਵਾਂ ਖਤਰਾ! android ਫ਼ੋਨ ਵਾਲਿਓ ਹੋ ਜਾਓ ਖ਼ਬਰਦਾਰ

ਨਵੀਂ ਦਿੱਲੀ: ਐਂਡਰਾਇਡ ਯੂਜ਼ਰ ਉੱਤੇ ਨਵੇਂ ਮਾਲਵੇਅਰ Judy ‘ਜੁਡੀ’ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਨੂੰ ਗੂਗਲ ਪਲੇਅ ਸਟੋਰ ਉੱਤੇ ਕਰੀਬ 41 ਐਪ ਵਿੱਚ Judy ਮੈਲਵੇਅਰ ਪਾਇਆ ਗਿਆ। ਚੈੱਕ ਪੁਆਇੰਟ ਸੁਰੱਖਿਆ ਰਿਸਰਚ ਫ਼ਰਮ ਦੀ ਰਿਪੋਰਟ ਮੁਤਾਬਕ ਇਸ ਮਾਲਵੇਅਰ ਤੋਂ ਲਗਭਗ 3.6 ਕਰੋੜ ਯੂਜ਼ਰ ਪ੍ਰਭਾਵਿਤ ਹੋਏ ਹਨ। ਇਸ ਮਾਲਵੇਅਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਗੂਗਲ ਨੇ ਆਪਣੇ ਪਲੇਅ ਸਟੋਰ ਤੋਂ ਪ੍ਰਭਾਵਿਤ ਐਪ ਨੂੰ ਹਟਾ ਦਿੱਤਾ ਹੈ।

 

ਚੈੱਕ ਪੁਆਇੰਟ ਦੇ ਬਲਾਗ ਪੋਸਟ ਮੁਤਾਬਕ Judy ਮਾਲਵੇਅਰ ਇੱਕ ਆਟੋ ਕਿੱਲ ਕਿੰਗ ਐਡਵੇਅਰ ਹੈ। ਇਸ ਨੂੰ ਸਾਊਥ ਕੋਰੀਆ ਦੀ ਕੰਪਨੀ ਨੇ ਤਿਆਰ ਕੀਤਾ ਹੈ ਜਿਸ ਦਾ ਨਾਮ ਕਿਨੀਵਿਨੀ ਹੈ। ਇਹ ਐਪ ਐਡਰਾਇਡ ਤੇ ਆਈਓਐਸ ਦੋਵਾਂ ਹੀ ਪਲੇਟਫ਼ਾਰਮਾਂ ਲਈ ਤਿਆਰ ਕੀਤਾ ਗਿਆ ਹੈ। ਇਹ ਮਾਲਵੇਅਰ ਐਡਵਰਟਾਈਜ਼ਮੈਟ ਉੱਤੇ ਫਾਲਸ ਕਲਿੱਕ ਜੋੜਦਾ ਹੈ। ਇਸ ਕਲਿੱਕ ਨਾਲ ਮਾਲਵੇਅਰ ਇਸ ਪਿੱਛੇ ਦੇ ਲੋਕਾਂ ਲਈ ਆਮਦਨ ਪੈਦਾ ਕਰਦਾ ਹੈ। ਇਸ ਮਾਲਵੇਅਰ ਐਪਸ ਨੂੰ 40 ਲੱਖ ਤੋਂ ਲੈ ਕੇ 1.8 ਕਰੋੜ ਤੱਕ ਲੋਕਾਂ ਨੇ ਡਾਊਨਲੋਡ ਕੀਤਾ ਹੈ।

 

ਕੀ ਹੈ Judy ਮਾਲਵੇਅਰ ?

 

Judy ਮਾਲਵੇਅਰ ਦਾ ਕੰਮ ਝੂਠੇ ਕਲਿੱਕ ਪੈਦਾ ਕਰਨਾ ਹੈ। ਇਸ ਫਾਲਸ ਕਲਿੱਕ ਜ਼ਰੀਏ ਡੈਵਲਪਰਜ਼ ਦੀ ਆਮਦਨੀ ਵਧੇਗੀ। ਜੇਕਰ ਇਸ ਮਾਲਵੇਅਰ ਦਾ ਐਪ ਤੁਹਾਡੇ ਸਮਰਾਟਫ਼ੋਨ ਵਿੱਚ ਡਾਊਨਲੋਡ ਹੋ ਜਾਂਦਾ ਹੈ ਤਾਂ ਇਹ ਤੁਹਾਡੇ ਡਿਵਾਈਸ ਕਮਾਂਡ-ਸਰਵਰ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਜਾਂਦਾ ਹੈ। ਇਸ ਤੋਂ ਗ਼ਲਤ ਤਰ੍ਹਾਂ ਦੇ ਲਿੰਕ ਤੇ ਐਡ ਕਲਿੱਕ ਹੋਣ ਲੱਗਦੇ ਹਨ। ਹਰ ਕਲਿੱਕ ਬਦਲੇ ਵੈੱਬਸਾਈਟ ਡੈਵਲਪਰ ਮਾਲਵੇਅਰ ਡੈਵਲਪਰ ਨੂੰ ਭੁਗਤਾਨ ਕਰਦਾ ਹੈ। ਇਸ ਤਰ੍ਹਾਂ ਮਾਲ ਵੇਅਰ ਡੈਵਲਪਰ ਦੀ ਕਮਾਈ ਹੁੰਦੀ ਹੈ।

 

ਗੂਗਲ ਪਲੇਅ ਸਟੋਰ ਜੋ ਐਪ ਰਿਸਕ ਤੇ ਮਾਲਵੇਅਰ ਨੂੰ ਆਸਾਨੀ ਨਾਲ ਪਛਾਣ ਲੈਣ ਦਾ ਦਾਅਵਾ ਕਰਦਾ ਹੈ। ਇਹ ਗੂਗਲ ਦੀ ਪਲੇਅ ਸਟੋਰ ਸੁਰੱਖਿਆ ਨੂੰ ਤੋੜਦਾ ਹੋਇਆ ਮਾਲਵੇਅਰ 3.6 ਕਰੋੜ ਐਂਡਰਾਇਡ ਯੂਜਰਜ ਨੂੰ ਪ੍ਰਭਾਵਿਤ ਕੀਤਾ ਹੈ।

First Published: Monday, 29 May 2017 1:34 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ