ਸੈਮਸੰਗ ਦੇ 4 ਜੀਬੀ Galaxy On ਦੀ ਕੀਮਤ ਹੋਵੇਗੀ ਘੱਟ

By: ਏਬੀਪੀ ਸਾਂਝਾ | | Last Updated: Thursday, 4 January 2018 12:27 PM
ਸੈਮਸੰਗ ਦੇ 4 ਜੀਬੀ Galaxy On ਦੀ ਕੀਮਤ ਹੋਵੇਗੀ ਘੱਟ

ਨਵੀਂ ਦਿੱਲੀ: ਨਵੇਂ ਸਾਲ ‘ਤੇ ਚਾਈਨੀਜ਼ ਮੋਬਾਈਲਾਂ ਨੂੰ ਟੱਕਰ ਦੇਣ ਲਈ ਸੈਮਸੰਗ ਇੰਡੀਆ ਨੇ ਤਿਆਰੀ ਪੂਰੀ ਕਰ ਲਈ ਹੈ। ਜਨਵਰੀ ਦੇ ਤੀਜੇ ਹਫ਼ਤੇ ਨਵਾਂ ਬਜਟ ਸਮਾਰਟ ਫ਼ੋਨ Galaxy On ਲਾਂਚ ਕੀਤਾ ਜਾਵੇਗਾ। ਇਸ ਦੀ ਕੀਮਤ ਸਿਰਫ਼ 15 ਹਜ਼ਾਰ ਰੁਪਏ ਹੋਵੇਗੀ।

 

ਮੀਡੀਆ ਰਿਪੋਰਟਾਂ ਮੁਤਾਬਕ Galaxy On ਦੋ ਵੈਰੀਐਂਟ ਵਿੱਚ ਲਾਂਚ ਕੀਤਾ ਜਾਵੇਗਾ। ਦੋਹਾਂ ਵਿੱਚ ਰੈਮ ਤਾਂ 4 ਜੀਬੀ ਹੀ ਹੋਵੇਗੀ ਪਰ ਸਟੋਰੇਜ਼ ਵੱਖ-ਵੱਖ ਦਿੱਤੀ ਜਾਵੇਗੀ। ਇਹ ਐਮੇਜ਼ਨ ਇੰਡੀਆ ‘ਤੇ ਲਾਂਚ ਕੀਤਾ ਜਾਵੇਗਾ।

 

ਚੀਨੀ ਕੰਪਨੀ ਸ਼ਾਓਮੀ ਤੋਂ ਮਿਲ ਰਹੀ ਚੁਨੌਤੀ ਨੂੰ ਵੇਖਦੇ ਹੋਏ ਘੱਟ ਬਜਟ ਵਾਲੀ ਰੇਂਜ ਵਿੱਚ ਸੈਮਸੰਗ ਅੱਗੇ ਆਉਣਾ ਚਾਹੁੰਦਾ ਹੈ। ਪਿੱਛੇ ਜਿਹੇ ਸੈਮਸੰਗ ਨੇ ਗਲੈਕਸੀ On Nxt ਦਾ 16 ਜੀਬੀ ਵਾਲਾ ਮਾਡਲ ਲਾਂਚ ਕੀਤਾ ਸੀ। ਇਸ ਦੀ ਕੀਮਤ ਭਾਰਤ ਵਿੱਚ 10,999 ਰੁਪਏ ਰੱਖੀ ਗਈ ਸੀ। ਇਸ ਦਾ 16 ਜੀਬੀ ਸਟੋਰੇਜ਼ ਮਾਡਲ ਫਲਿਪਕਾਰਟ ‘ਤੇ ਤਿੰਨ ਜਨਵਰੀ ਤੋਂ ਵਿਕ ਰਿਹਾ ਹੈ। ਜੇਕਰ ਗਲੈਕਸੀ On Nxt ‘ਤੇ 5 ਜਨਵਰੀ ਤੱਕ ਸਿਰਫ਼ 9999 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ।

 

ਇਸ ਸਮਾਰਟਫ਼ੋਨ ਦੀ ਗੱਲ ਕਰੀਏ ਤਾਂ ਇਸ ਵਿੱਚ 5.5 ਇੰਚ ਦੀ ਸਕਰੀਨ ਹੈ ਜੋ ਕਿ 1080X1920 ਪਿਕਸਲ ਦੀ ਹੈ। ਫ਼ੋਨ ਵਿੱਚ ਗੋਰਿੱਲਾ ਗਲਾਸ ਦਿੱਤਾ ਗਿਆ ਹੈ। ਇਸ ਦਾ ਪ੍ਰੋਸੈਸਰ ਔਕਟਾ ਕੋਰ 1.6GHz ਹੈ ਜੋ ਕਿ ਤਿੰਨ ਜੀਬੀ ਰੈਮ ਦੇ ਨਾਲ ਹੈ।

 

ਇਸ ਦੀ ਮੈਮਰੀ 256 ਜੀਬੀ ਤੱਕ ਵਧਾਈ ਜਾ ਸਕਦੀ ਹੈ। ਗਲੈਕਸੀ On Nxt ਡੁਅਲ ਨੈਨੋ ਸਿਮ ਸਪੋਰਟ ਕਰਦਾ ਹੈ। ਇਸ ਦਾ ਬੈਕ ਕੈਮਰਾ 13 ਮੈਗਾਪਿਕਸਲ ਦਾ ਹੈ ਅਤੇ ਫ੍ਰੰਟ ਕੈਮਰਾ 8 ਮੈਗਾਪਿਕਸਲ ਦਾ। ਇਹ ਐੱਚਡੀ ਰਿਕਾਰਡਿੰਗ ਵੀ ਕਰਦਾ ਹੈ।

First Published: Thursday, 4 January 2018 12:27 PM

Related Stories

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ