ਇੰਟਰਨੈੱਟ ਵਰਤਣ ਵਾਲਿਆਂ ਲਈ ਬਿਹਤਰ ਪਲਾਨ

By: ਏਬੀਪੀ ਸਾਂਝਾ | | Last Updated: Thursday, 11 January 2018 2:11 PM
ਇੰਟਰਨੈੱਟ ਵਰਤਣ ਵਾਲਿਆਂ ਲਈ ਬਿਹਤਰ ਪਲਾਨ

ਚੰਡੀਗੜ੍ਹ: ਰਿਲਾਇੰਸ ਜੀਓ ਤੇ ਏਅਰਟੈੱਲ ਦੇ ਜਵਾਬ ਵਿੱਚ ਵੋਡਾਫੋਨ ਨੇ ਵੀ ਹੁਣ ਆਪਣੇ ਪਲਾਨ ਨੂੰ ਅਪਗ੍ਰੇਡ ਕਰ ਦਿੱਤਾ ਹੈ। ਵੋਡਾਫੋਨ ਨੇ ਆਪਣੇ 458 ਤੇ 509 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ। ਇਹ ਪਲਾਨ ਹੁਣ ਕੰਪਨੀ ਦੀ ਵੈੱਬਸਾਈਟ ‘ਤੇ ਅਪਡੇਟ ਕਰ ਦਿੱਤੇ ਗਏ ਹਨ। ਅਜਿਹੇ ਹੀ ਪਲਾਨਜ਼ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਇੱਕ ਕੀਮਤ ਤੇ ਕਰੀਬ ਇੱਕੋ ਜਿਹੇ ਡਾਟਾ ਤੇ ਵੈਲੀਡਿਟੀ ਨਾਲ ਆਉਂਦੇ ਹਨ।

 

ਵੋਡਾਫੋਨ 509 ਰੁਪਏ ਵਾਲਾ ਪਲਾਨ: ਵੋਡਾਫੋਨ ਦੇ ਇਸ ਪਲਾਨ ਵਿੱਚ ਹੁਣ 1 ਜੀਬੀ 4ਜੀ/3ਜੀ ਡਾਟਾ ਹਰ ਦਿਨ ਤੇ ਅਨਲਿਮਟਿਡ ਵਾਈਸ ਕਾਲ ਪੂਰੇ 91 ਦਿਨ ਲਈ ਮਿਲੇਗਾ। ਇਹ ਪਲਾਨ 84 ਦਿਨ ਦੀ ਵੈਲੀਡਿਟੀ ਨਾਲ ਆਉਂਦਾ ਹੈ।

 

ਏਅਰਟੈੱਲ 509 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਪਹਿਲਾਂ 84 ਦਿਨ ਦੀ ਵੈਲੀਡਿਟੀ ਮਿਲ ਰਹੀ ਸੀ ਜੋ ਹੁਣ 91 ਦਿਨਾਂ ਲਈ ਵੈਲਿਡ ਹੈ। ਇਸ ਪਲਾਨ ਵਿੱਚ ਹਰ ਦਿਨ 91 ਜੀਬੀ ਡਾਟਾ ਜਿਸ ਨੂੰ ਤੁਸੀਂ ਰੋਜ਼ਾਨਾ 1 ਜੀਬੀ ਡਾਟਾ ਦੇ ਤੌਰ ‘ਤੇ ਵਰਤ ਸਕਦੇ ਹੋ। ਇਸ ਵਿੱਚ 100 ਐਸ.ਐਮ.ਐਸ, ਅਨਲਿਮਟਿਡ ਕਾਲਿੰਗ ਤੇ ਰੋਮਿੰਗ ਫਰੀ ਮਿਲੇਗੀ।

 

ਰਿਲਾਇੰਸ ਜੀਓ 498 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 91 ਦਿਨਾਂ ਤੱਕ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ਵਿੱਚ 1 ਜੀਬੀ ਡਾਟਾ ਮਿਲਦਾ ਸੀ। ਇਸ ਤਰ੍ਹਾਂ ਹੁਣ ਜੀਓ ਯੂਜਰਜ਼ 498 ਰੁਪਏ ਵਿੱਚ 136 ਜੀਬੀ ਡਾਟਾ ਪਾਉਣਗੇ ਜੋ ਪਹਿਲਾਂ ਸਿਰਫ 91 ਜੀਬੀ ਸੀ।

 

ਵੋਡਾਫੋਨ 458 ਰੁਪਏ ਵਾਲਾ ਪਲਾਨ: ਵੋਡਾਫੋਨ ਦੇ 458 ਰੁਪਏ ਵਾਲੇ ਪਲਾਨ ਵਿੱਚ ਹਰ ਦਿਨ 1 ਜੀਬੀ ਡਾਟਾ, 100 ਮੈਸੇਜ ਹਰ ਦਿਨ, ਅਨਲਿਮਟਿਡ ਕਾਲਿੰਗ ਤੇ ਰੋਮਿੰਗ ਫਰੀ ਮਿਲੇਗੀ। ਇਸ ਪਲਾਨ ਦੀ ਵੈਲੀਡਿਟੀ 84 ਦਿਨ ਹੈ।

 

ਰਿਲਾਇੰਸ ਜੀਓ 448 ਰੁਪਏ ਵਾਲਾ ਪਲਾਨ: ਇਸ ਪਲਾਨ ਵਿੱਚ ਹੁਣ ਗਾਹਕਾਂ ਨੂੰ ਹਰ ਦਿਨ 84 ਦਿਨਾਂ ਤੱਕ ਹਰ ਦਿਨ 1.5 ਜੀਬੀ ਡਾਟਾ ਮਿਲੇਗਾ। ਇਸ ਤੋਂ ਪਹਿਲਾਂ ਇਸ ਪਲਾਨ ਵਿੱਚ 1 ਜੀਬੀ ਡਾਟਾ ਮਿਲਦਾ ਸੀ। ਇਸ ਤਰ੍ਹਾਂ ਹੁਣ ਜੀਓ ਯੂਜ਼ਰਸ 448 ਰੁਪਏ ਵਿੱਚ 126 ਜੀਬੀ ਡਾਟਾ ਪਾਉਣਗੇ ਜੋ ਪਹਿਲਾਂ ਸਿਰਫ 84 ਜੀਬੀ ਹੀ ਸੀ।

 

ਏਅਰਟੈੱਲ 448 ਰੁਪਏ ਵਾਲਾ ਪਲਾਨ: ਏਅਰਟੈੱਲ ਇਸ ਪਲਾਨ ਵਿੱਚ 82 ਜੀਬੀ ਡਾਟਾ ਦੇ ਰਹੀ ਹੈ। ਕੰਪਨੀ ਪਹਿਲਾਂ ਇਸ ਪਲਾਨ ਵਿੱਚ 70 ਜੀਬੀ ਡਾਟਾ ਦਿੰਦੀ ਸੀ। ਇਸ ਦੇ ਨਾਲ ਹੀ ਪਹਿਲਾਂ 70 ਦਿਨਾਂ ਦੀ ਵੈਲੀਡਿਟੀ ਮਿਲ ਰਹੀ ਸੀ ਜਿਸ ਨੂੰ ਵਧਾ ਕੇ 82 ਦਿਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਨਲਿਮਟਿਡ ਰੋਮਿੰਗ-ਐਸਟੀਡੀ-ਲੋਕਲ ਕਾਲ ਵੀ ਦਿੱਤੀ ਜਾਵੇਗੀ।

First Published: Thursday, 11 January 2018 2:11 PM

Related Stories

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ

ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!
ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!

ਨਵੀਂ ਦਿੱਲੀ: ਵਨ ਪਲੱਸ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਇਹ ਆ ਰਹੀ

ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ
ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲਾਨ ਕਰਕੇ ਜਾਣਿਆ ਜਾਂਦਾ ਹੈ। ਅੱਜ