ਬਿਨਾ ਅਧਾਰ ਕਾਰਡ ਵਾਲਿਆਂ ਦੇ ਮੋਬਾਈਲ ਫੋਨ ਬੰਦ

By: ABP SANJHA | | Last Updated: Tuesday, 30 May 2017 2:18 PM
ਬਿਨਾ ਅਧਾਰ ਕਾਰਡ ਵਾਲਿਆਂ ਦੇ ਮੋਬਾਈਲ ਫੋਨ ਬੰਦ

ਨਵੀਂ ਦਿੱਲੀ: ਮੋਬਾਈਲ ਨੰਬਰ ਲਈ ਹੋਣ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਹੈ। ਮਾਰਚ ਮਹੀਨੇ ਵਿੱਚ ਟੈਲੀਕਾਮ ਮੰਤਰਾਲੇ ਨੇ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤਾ ਸੀ ਕਿ ਉਹ ਸਾਰੇ ਯੂਜਰਜ਼ ਨੂੰ ਆਧਾਰ ਕਾਰਡ ਦੀ ਮਦਦ ਨਾਲ ਫਿਰ ਤੋਂ ਵੈਰੀਫਾਈ ਕਰੇ। ਹੁਣ ਏਅਰਟੈਲ ਤੇ ਆਇਡੀਆ ਵਰਗੀਆਂ ਕੰਪਨੀਆਂ ਨੇ ਇਸ ਨਿਰਦੇਸ਼ ਅਨੁਸਾਰ ਗਾਹਕਾਂ ਨੂੰ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਹਨ।

 
ਇੰਡੀਆ ਟੂਡੇ ਦੀ ਰਿਪੋਰਟ ਅਨੁਸਾਰ ਟੈਲੀਕਾਮ ਕੰਪਨੀਆਂ ਆਪਣੇ ਗਾਹਕਾਂ ਨੂੰ ਸੁਨੇਹੇ ਭੇਜ ਕੇ ਉਨ੍ਹਾਂ ਦਾ ਨੰਬਰ ਆਧਾਰ ਨਾਲ ਜੋੜਨ ਲਈ ਆਖ ਰਹੀਆਂ ਹਨ। ਇਸ ਤੋਂ ਇਲਾਵਾ ਟੈਲੀਕਾਮ ਕੰਪਨੀਆਂ ਵੱਲੋਂ ਵੀ ਗਾਹਕਾਂ ਨੂੰ ਅਜਿਹੇ ਸੁਨੇਹੇ ਆ ਰਹੇ ਹਨ ਜਿਸ ਵਿੱਚ ਲਿਖਿਆ ਹੈ ਕਿ ਆਪਣਾ ਨੰਬਰ ਚਾਲੂ ਰੱਖਣ ਲਈ ਇਸ ਨੂੰ ਆਧਾਰ ਨਾਲ ਜੋੜੋ। ਟੈਲੀਕਾਮ ਆਪਰੇਟਰਜ਼ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਦੇਸ਼ ਦੇ ਸਾਰੇ ਨੰਬਰਾਂ ਨੂੰ ਫਿਰ ਤੋਂ e-KYC ਪ੍ਰੀਖਿਆ ਜ਼ਰੀਏ ਵੈਰੀਫਾਈ ਕਰਨਾ ਹੋਵੇਗਾ।

 
ਜੋ ਵੀ ਨੰਬਰ ਵੈਰੀਫਆਈ ਨਹੀਂ ਹੋਵੇਗਾ ਜਾਂ ਆਧਾਰ ਨਾਲ ਲਿੰਕ ਨਹੀਂ ਹੋਵੇਗਾ ਤਾਂ ਉਹ ਨੰਬਰ 6 ਫਰਵਰੀ 2018 ਤੋਂ ਬਾਅਦ ਭਾਰਤ ਵਿੱਚ ਗ਼ੈਰਕਾਨੂੰਨੀ ਹੋਵੇਗਾ।

 

ਕਿੰਜ ਕਰੀਏ ਆਧਾਰ ਨਾਲ ਲਿੰਕ-
ਜਦੋਂ ਕੰਪਨੀ ਵੱਲੋਂ ਗਾਹਕ ਨੂੰ ਸੁਨੇਹਾ ਮਿਲਦਾ ਹੈ ਤਾਂ ਤੁਰੰਤ ਆਪਣੇ ਨੇੜਲੇ ਸਟੋਰ ਆਪਣਾ ਆਧਾਰ ਕਾਰਡ ਲੈ ਕੇ ਜਾਓ। ਇਸ ਤੋਂ ਬਾਅਦ ਗਾਹਕ ਕੋਲ ਇੱਕ ਵੈਰੀਫਿਕੇਸ਼ਨ ਕੋਡ ਆਵੇਗਾ। ਇਸ ਨੂੰ ਕਨਫਰੰਮ ਕਰੋ। ਇਸ ਤੋਂ ਬਾਅਦ ਫਿੰਗਰ ਪ੍ਰਿੰਟ ਵੈਰੀਫਾਈ ਕਰਨੇ ਹੋਣਗੇ। 24 ਘੰਟਿਆਂ ਦੇ ਅੰਦਰ ਤੁਹਾਨੂੰ ਮੋਬਾਈਲ ਦੇ ਆਧਾਰ ਨਾਲ ਲਿੰਕ ਕਰਨ ਦਾ ਸੁਨੇਹਾ ਮਿਲ ਜਾਵੇਗਾ।

First Published: Tuesday, 30 May 2017 2:18 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ