ਏਅਰਟੈੱਲ ਦਾ ਧਮਾਕਾ: ਹੁਣ ਹਰੇਕ ਪਲਾਨ 'ਤੇ ਡਬਲ ਡੇਟਾ

By: abp sanjha | | Last Updated: Thursday, 18 May 2017 3:08 PM
ਏਅਰਟੈੱਲ ਦਾ ਧਮਾਕਾ: ਹੁਣ ਹਰੇਕ ਪਲਾਨ 'ਤੇ ਡਬਲ ਡੇਟਾ

ਨਵੀਂ ਦਿੱਲੀ: ਟੈਲੀਕਾਮ ਅਪਰੇਟਰ ਕੰਪਨੀ ਏਅਰਟੈੱਲ ਨੇ ਜੀਓ ਦੀ ਚੁਨੌਤੀ ਦੇ ਨਜਿੱਠਣ ਲਈ ਨਵੇਂ ਬਰਾਡਬੈਂਡ ਪਲਾਨ ਪੇਸ਼ ਕੀਤੇ ਹਨ। ਏਅਰਟੈੱਲ ਦੇ ਨਵੇਂ ਡੇਟਾ ਪਲਾਨ ਵਿੱਚ ਹੁਣ ਪਹਿਲੇ ਵਾਲੇ ਰੀਚਾਰਜ ਉੱਤੇ ਹੀ ਯੂਜ਼ਰ ਨੂੰ ਡਬਲ ਡੇਟਾ ਮਿਲੇਗਾ।
899 ਰੁਪਏ ਵਾਲੇ ਪਲਾਨ ‘ਚ ਗਾਹਕਾਂ ਨੂੰ ਹੁਣ 30 ਜੀ.ਬੀ. ਦੀ ਥਾਂ 60 ਜੀ.ਬੀ. ਹਾਈਸਪੀਡ ਇੰਟਰਨੈੱਟ ਮਿਲੇਗਾ। 1,099 ਰੁਪਏ ਵਾਲੇ ਪਲਾਨ ‘ਚ 90 ਜੀ.ਬੀ. ਹਾਈਸਪੀਡ ਵਾਲਾ ਇੰਟਰਨੈੱਟ ਮਿਲੇਗਾ ਜਦਕਿ ਪਹਿਲਾਂ ਇਸ ਕੀਮਤ ‘ਚ 50 ਜੀ.ਬੀ. ਹੀ ਦਿੱਤਾ ਜਾਂਦਾ ਸੀ।
ਇਸੇ ਤਰ੍ਹਾਂ 1,299 ਰੁਪਏ ਵਾਲੇ ਪਲਾਨ ‘ਚ 75 ਜੀ.ਬੀ. ਦੀ ਥਾਂ 125 ਜੀ.ਬੀ. ਡਾਟਾ ਮਿਲੇਗਾ। 1,499 ਰੁਪਏ ਵਾਲੇ ਪਲਾਨ ‘ਚ 100 ਜੀ.ਬੀ. ਦੀ ਥਾਂ 160 ਜੀ.ਬੀ. ਡਾਟਾ ਦਿੱਤਾ ਜਾਵੇਗਾ। ਕੰਪਨੀ ਹੁਣ 1,799 ਰੁਪਏ ਵਾਲੇ ਪਲਾਨ ‘ਚ 220 ਜੀ.ਬੀ. ਡਾਟਾ ਦੇਵੇਗੀ। ਗ਼ੌਰ ਕਰਨ ਵਾਲੀ ਗੱਲ ਹੈ ਕਿ 899 ਅਤੇ 1,099 ਰੁਪਏ ਵਾਲੇ ਪਲਾਨ ‘ਚ 16M2ps ਤੇ 40M2ps ਤੱਕ ਦੀ ਸਪੀਡ ਮਿਲਦੀ ਹੈ। ਬਾਕੀ ਪਲਾਨ 100 M2ps ਤੱਕ ਦੀ ਸਪੀਡ ਦਾ ਨਾਲ ਆਉਂਦੇ ਹਨ।
ਏਅਰਟੈੱਲ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨਵੇਂ ਪਲਾਨ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਲਾਗੂ ਕੀਤੇ ਜਾਣਗੇ। ਇਨ੍ਹਾਂ ਪਲਾਨ ਦੇ ਨਾਲ ਏਅਰਟੈੱਲ ਬਰਾਡਬੈਂਡ ਯੂਜ਼ਰ ਨੂੰ ਸਾਰੇ ਨੈੱਟਵਰਕ ਉੱਤੇ ਅਨਲਿਮਟਿਡ ਫ਼ਰੀ ਕਾਲਿੰਗ ਦਾ ਲਾਭ ਵੀ ਮਿਲੇਗਾ।
First Published: Thursday, 18 May 2017 3:08 PM

Related Stories

ਖਬਰਦਾਰ! ਫੇਸਬੁੱਕ ਇੰਝ ਉਡਾ ਰਿਹਾ ਤੁਹਾਡੇ ਵਟਸਐਪ ਦਾ ਡੇਟਾ
ਖਬਰਦਾਰ! ਫੇਸਬੁੱਕ ਇੰਝ ਉਡਾ ਰਿਹਾ ਤੁਹਾਡੇ ਵਟਸਐਪ ਦਾ ਡੇਟਾ

ਚੰਡੀਗੜ੍ਹ: ਪਿਛਲੇ ਸਾਲ ਅਗਸਤ ਵਿੱਚ ਵਟਸਐਪ ਨੇ ਆਪਣੇ ਯੂਜਰਜ਼ ਦੇ ਫ਼ੋਨ ਨੰਬਰ

ਜੀਓ ਦਾ ਨਵਾਂ ਧਮਾਕਾ, ਏਅਰਟੈੱਲ ਨੂੰ ਭਾਜੜਾਂ, 75 ਤੋਂ ਵਧਾ ਕੇ 125 ਜੀਬੀ ਡੇਟਾ
ਜੀਓ ਦਾ ਨਵਾਂ ਧਮਾਕਾ, ਏਅਰਟੈੱਲ ਨੂੰ ਭਾਜੜਾਂ, 75 ਤੋਂ ਵਧਾ ਕੇ 125 ਜੀਬੀ ਡੇਟਾ

ਨਵੀਂ ਦਿੱਲੀ: ਟੈਲੀਕਾਮ ਜਗਤ ਵਿੱਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਜੀਓ ਇੰਟਰਨੈੱਟ

ਵੱਡਾ ਆਫ਼ਰ: ਯੂਜ਼ਰ ਨੂੰ ਮਿਲੇਗਾ 45 ਜੀ.ਬੀ ਡਾਟਾ ਮੁਫ਼ਤ
ਵੱਡਾ ਆਫ਼ਰ: ਯੂਜ਼ਰ ਨੂੰ ਮਿਲੇਗਾ 45 ਜੀ.ਬੀ ਡਾਟਾ ਮੁਫ਼ਤ

ਨਵੀਂ ਦਿੱਲੀ : ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਨਵੇਂ ਆਫ਼ਰ ਦਾ ਐਲਾਨ

ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ
ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ

ਨਵੀਂ ਦਿੱਲੀ: 2016 ਵਿੱਚ 4ਜੀ ਦੀ ਦੁਨੀਆ ਵਿੱਚ ਕ੍ਰਾਂਤੀ ਮਗਰੋਂ ਹੁਣ ਰਿਲਾਇੰਸ ਜੀਓ 2017

ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!
ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਵਾਟਸਅੱਪ ਨੇ ਆਪਣੇ ਗਾਹਕਾਂ ਲਈ ਨਵਾਂ ਫ਼ੀਚਰ ਲਾਂਚ ਕੀਤਾ ਹੈ। ਇਸ ਫ਼ੀਚਰ

ਭਾਰਤ 'ਚ iPhone SE ਬਣਨਾ ਸ਼ੁਰੂ, ਹੁਣ ਸਸਤਾ ਮਿਲੇਗਾ
ਭਾਰਤ 'ਚ iPhone SE ਬਣਨਾ ਸ਼ੁਰੂ, ਹੁਣ ਸਸਤਾ ਮਿਲੇਗਾ

ਨਵੀਂ ਦਿੱਲੀ: ਐਪਲ ਨੇ ਭਾਰਤ ਵਿੱਚ ਆਈਫ਼ੋਨ SE ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!
WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਇਸ ਨੂੰ ਜਲਦ ਬਣਾ

ਆਇਡੀਆ ਵੱਲੋਂ 356 'ਚ 40 ਜੀਬੀ ਡੇਟਾ ਆਫਰ
ਆਇਡੀਆ ਵੱਲੋਂ 356 'ਚ 40 ਜੀਬੀ ਡੇਟਾ ਆਫਰ

ਨਵੀਂ ਦਿੱਲੀ: ਆਇਡੀਆ ਸੈਲੂਲਰ ਨੇ ਵੀਰਵਾਰ ਨੂੰ ਆਪਣੇ ਨਵੇਂ ਆਫ਼ਰ ਦਾ ਐਲਾਨ ਕੀਤਾ ਹੈ।

 ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ
ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਰੋਜ਼ਾਨਾ ਕੋਈ ਨਾ ਕੋਈ ਤਸਵੀਰ ਜਾਂ

ਸਾਵਧਾਨ: ਕਿਤੇ ਤੁਹਾਡੇ ਵਟਸਐਪ 'ਤੇ ਤਾਂ ਨਹੀਂ ਆਇਆ ਇਹ ਮੈਸੇਜ
ਸਾਵਧਾਨ: ਕਿਤੇ ਤੁਹਾਡੇ ਵਟਸਐਪ 'ਤੇ ਤਾਂ ਨਹੀਂ ਆਇਆ ਇਹ ਮੈਸੇਜ

ਨਵੀਂ ਦਿੱਲੀ: ਵਟਸਐਪ ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਲਿੰਕ ਯੂਆਰਐਲ