ਏਅਰਟੈੱਲ ਨੇ ਲਿਆਂਦਾ ਸਭ ਤੋਂ ਸਸਤਾ ਸਮਾਰਟਫੋਨ...ਜਾਣੋ ਖਾਸੀਅਤ

By: ABP SANJHA | | Last Updated: Thursday, 12 October 2017 12:36 PM
ਏਅਰਟੈੱਲ ਨੇ ਲਿਆਂਦਾ ਸਭ ਤੋਂ ਸਸਤਾ ਸਮਾਰਟਫੋਨ...ਜਾਣੋ ਖਾਸੀਅਤ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਫੀਚਰ ਫੋਨ ਨੂੰ ਚੁਣੌਤੀ ਦੇਣ ਲਈ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਵੀ ਪਿੱਛੇ ਨਹੀਂ ਰਹੀ। ਉਸ ਨੇ ਕੈਸ਼ਬੈਕ ਆਫਰ ਦੇ ਨਾਲ 1399 ਰੁਪਏ ਦੀ ਕੀਮਤ ‘ਚ ਸਮਾਰਟਫੋਨ ਲਾਂਚ ਕੀਤਾ ਹੈ। ਸ਼ੁੱਕਰਵਾਰ ਤੋਂ ਇਹ ਸਮਾਰਟਫੋਨ ਆਫਲਾਈਨ ਰਿਟੇਲਰਜ਼ ‘ਤੇ ਵਿਕਰੀ ਲਈ ਉਪਲਬਧ ਹੋਵੇਗਾ। ਜੀਓ ਫੋਨ ਦੀ ਤਰਜ਼ ‘ਤੇ ਏਅਰਟੈੱਲ ਵੀ ਇਸ ਸਮਾਰਟਫੋਨ ਨੂੰ ਖਰੀਦਣ ਵਾਲੇ ਉਪਭੋਗਤਾਵਾਂ ਨੂੰ ਆਕਰਸ਼ਕ ਡੇਟਾ ਆਫਰ ਤੇ ਕੈਸ਼ਬੈਕ ਲਾਭ ਦੇ ਰਿਹਾ ਹੈ।

 

 

169 ਰੁਪਏ ‘ਚ ਡੇਟਾ ਤੇ ਕਾਲਿੰਗ

‍ਇਹ ਸਮਾਰਟਫੋਨ ਖਰੀਦਣ ਵਾਲੇ ਗਾਹਕਾਂ ਨੂੰ 169 ਰੁਪਏ ਦਾ ਰਿਚਾਰਜ ਕਰਵਾਉਣ ‘ਤੇ ਅਸੀਮਤ ਕਾਲਿੰਗ ਤੇ 512 ਡੇਟਾ ਹਰ ਦਿਨ ਮਿਲੇਗਾ। ਇਹ ਪਲਾਨ 28 ਦਿਨ ਦੀ ਵੈਲੇਡਿਟੀ ਨਾਲ ਆਵੇਗਾ। ਜੀਓ ਇਸ ਤਰ੍ਹਾਂ ਦਾ ਪਲਾਨ ਪਹਿਲਾਂ ਹੀ ਉਤਾਰ ਚੁੱਕੀ ਹੈ ਜਿਸ ‘ਚ 153 ਰੁਪਏ ਦਾ ਟੈਰਿਫ ਪਲਾਨ 512 ਐਮਬੀ 4ਜੀ ਡੇਟਾ ਤੇ ਅਸੀਮਤ ਕਾਲਿੰਗ ਦਿੱਤੀ ਜਾ ਰਹੀ ਹੈ।

 

 

1500 ਰੁਪਏ ਮਿਲੇਗਾ ਕੈਸ਼ਬੈਕ

ਇਸ ਸਮਾਰਟਫੋਨ ਨੂੰ ਖਰੀਦਣ ਲਈ ਤੁਹਾਨੂੰ ਪਹਿਲੀ ਵਾਰ 2,800 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਤੁਹਾਨੂੰ ਲਗਾਤਾਰ 36 ਮਹੀਨੇ ਤੱਕ 169 ਰੁਪਏ ਦਾ ਰਿਚਾਰਜ ਕਰਵਾਉਣਾ ਹੋਵੇਗਾ। ਸਮਾਰਟਫੋਨ ਖਰੀਦਣ ਦੇ 18 ਮਹੀਨੇ ਬਾਅਦ ਗਾਹਕ ਨੂੰ 500 ਰੁਪਏ ਕੈਸ਼ਬੈਕ ਦਿੱਤਾ ਜਾਵੇਗਾ। ਜਦਕਿ 36 ਮਹੀਨੇ ਲੰਘ ਜਾਣ ਤੋਂ ਬਾਅਦ ਯੂਜਰਜ਼ ਨੂੰ 500 ਰੁਪਏ ਕੈਸ਼ਬੈਕ ਦਿੱਤਾ ਜਾਵੇਗਾ। ਜਦਕਿ 36 ਮਹੀਨੇ ਲੰਘ ਜਾਣ ਤੋਂ ਬਾਅਦ 1000 ਰੁਪਏ ਦਾ ਬਾਕੀ ਕੈਸ਼ਬੈਕ ਦਿੱਤਾ ਜਾਵੇਗਾ। ਇਸ ਤਰ੍ਹਾਂ ਕੰਪਨੀ ਕੁੱਲ 1500 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ ਜਿਸ ਸਦਕਾ ਸਮਾਰਟਫੋਨ ਮਹਿਜ਼ 1399 ਰੁਪਏ ‘ਚ ਮਿਲੇਗਾ।

 

 

ਕੀ ਹੈ ਫੋਨ ਦੀ ਖਾਸੀਅਤ

ਏਅਰਟੈੱਲ ਕਾਰਬਨ A40 ਸਮਾਰਟਫੋਨ ‘ਚ 4 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਜਿਸ ਦੀ ਰੈਜੂਲੇਸ਼ਨ 800 X 480 ਪਿਕਸਲ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨਾਗਟ ਆਪਰੇਟਿੰਗ ‘ਤੇ ਚੱਲਦਾ ਹੈ। ਸਮਾਰਟਫੋਨ ‘ਚ 8ਜੀਬੀ ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ, ਜਿਸ ਨੂੰ ਮਾਈਕਰੋ ਐਸਡੀ ਕਾਰਡ ਦੇ ਜ਼ਰੀਏ 32 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ‘ਚ 1.3 ਗੀਗਾਹਰਟਜ਼ ਦਾ ਪ੍ਰੋਸੈਸਰ ਤੇ 1 ਜੀਬੀ ਰੈਕ ਦਿੱਤੀ ਗਈ ਹੈ। ਸਮਾਰਟਫੋਨ ‘ਚ ਤਸਵੀਰਾਂ ਖਿੱਚਣ ਲਈ 2 ਮੈਗਾਪਿਕਸਲ ਦਾ ਰੀਅਰ ਕੈਮਰਾ ਵੀ ਦਿੱਤਾ ਗਿਆ ਹੈ ਤੇ ਸੈਲਫੀ ਲੈਣ ਲਈ 0.3 ਮੈਗਾਪਿਕਸਲ ਦਾ ਕੈਮਰਾ ਉਪਲਬਧ ਹੈ। ਫੋਨੀ ਦੀ ਬੈਟਰੀ 1400mAh ਦਿੱਤੀ ਗਈ ਹੈ। ਫੋਨ ‘ਚ ਦੋ ਸਿਮ ਇਸਤੇਮਾਲ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਚਾਹੋ ਤਾਂ ਏਅਰਟੈੱਲ ਤੇ ਜੀਓ ਸਿਮ ਇਸਤੇਮਾਲ ਕਰ ਸਕਦੇ ਹੋ।

First Published: Thursday, 12 October 2017 12:33 PM

Related Stories

ਜੀਓ ਦੇ ਗਾਹਕਾਂ ਨੂੰ ਝਟਕੇ
ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ

ਫੇਸਬੁੱਕ ਦਾ ਨਵਾਂ ਕਾਰਨਾਮਾ!
ਫੇਸਬੁੱਕ ਦਾ ਨਵਾਂ ਕਾਰਨਾਮਾ!

ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ

ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ
ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ

ਚੰਡੀਗੜ੍ਹ: ਵਟਸਐਪ ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰ ਆਪਣੀ ਲਾਈਵ ਲੋਕੇਸ਼ਨ

ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ
ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ

ਨਵੀਂ ਦਿੱਲੀ: ਦੀਵਾਲੀ ਤੋਂ ਬਿਲਕੁਲ ਪਹਿਲਾਂ ਸੈਮਸੰਗ ਇੰਡੀਆ ਨੇ ਆਪਣੇ ਪ੍ਰੀਮੀਅਮ