ਏਅਰਟੈਲ ਦਾ ਵੱਡਾ ਧਮਾਕਾ: 999 'ਚ 50 ਜੀਬੀ ਡੇਟਾ

By: ਏਬੀਪੀ ਸਾਂਝਾ | | Last Updated: Friday, 13 October 2017 12:29 PM
ਏਅਰਟੈਲ ਦਾ ਵੱਡਾ ਧਮਾਕਾ: 999 'ਚ 50 ਜੀਬੀ ਡੇਟਾ

ਨਵੀਂ ਦਿੱਲੀ: ਜੀਓ ਨੂੰ ਟੱਕਰ ਦੇਣ ਵਿੱਚ ਏਅਰਟੈਲ ਕੰਪਨੀ ਬਿੱਲਕੁਲ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਸੇ ਕੜੀ ਵਿੱਚ ਏਅਰਟੈੱਲ ਨੇ ਆਪਣੇ ਯੂਜਰਜ਼ ਲਈ ਨਵਾਂ ਟੈਰਿਫ ਪਲਾਨ ਉਤਾਰਿਆ ਹੈ। ਏਅਰਟੈੱਲ ਨੇ ਆਪਣੇ ਪੋਸਟਪੇਡ ਗਾਹਕਾਂ ਲਈ ਮਾਈਪਲਾਨ ਇਨਫੀਨਿਟੀ ਤਹਿਤ ਨਵਾਂ ਪਲਾਨ ਉਤਾਰਿਆ ਹੈ ਜਿਸ ਵਿੱਚ ਗਾਹਕਾਂ ਨੂੰ 50 ਜੀਬੀ ਡੇਟਾ ਤੇ ਅਨਲਿਮਿਟਿਡ ਵਾਈਸ ਕਾਲ ਮਿਲੇਗਾ।

 

ਖ਼ਾਸ ਗੱਲ ਇਹ ਹੈ ਕਿ ਪਲਾਨ ਕੰਪਨੀ ਨੇ ਆਪਣੇ ਪੋਸਟਪੇਡ ਦੇ ਉਨ੍ਹਾਂ ਗਾਹਕਾਂ ਲਈ ਉਤਾਰਿਆ ਹੈ ਜੋ ਵਧੇਰੇ ਡੇਟਾ ਦੀ ਖਪਤ ਕਰਦੇ ਹਨ। ਇਸ ਪਲਾਨ ਵਿੱਚ ਰੋਮਿੰਗ ਵਿੱਚ ਵੀ ਫਰੀ ਕਲਿੰਗ ਆਫਰ ਦਿੱਤਾ ਜਾ ਰਿਹਾ ਹੈ। ਨਵਾਂ ਪਲਾਨ ਨਵੇਂ ਤੇ ਪੁਰਾਣੇ ਦੋਹਾਂ ਹੀ ਕਸਮਰਜ਼ ਲਈ ਉਪਲੱਭਧ ਹੋਵੇਗਾ ਤੇ ਕੰਪਨੀ ਦੇ ਡੇਟਾ ਐਕਸਟੈਨਸ਼ਨ ਦੀ ਸੁਵਿਧਾ ਨਾਲ ਆਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਆਪਣਾ ਡੇਟਾ ਪੂਰਾ ਇਸਤੇਮਾਲ ਨਹੀਂ ਕੀਤਾ ਤਾਂ ਇਹ ਤੁਹਾਨੂੰ ਅਗਲੇ ਮਹੀਨੇ ਦੇ ਅਕਾਊਂਟ ਵਿੱਚ ਜੁੜ ਕੇ ਮਿਲੇਗਾ। ਇਹ ਸੁਵਿਧਾ ਕੇਵਲ ਪੋਸਟਪੇਡ ਯੂਜਰਜ਼ ਨੂੰ ਹੀ ਦਿੱਤੀ ਜਾ ਰਹੀ ਹੈ।

 

ਇਸ ਪਲਾਨ ਨੂੰ ਲੈਣ ਵਾਲੇ ਨੂੰ ਏਅਰਟੈਲ ਵੱਲੋਂ ਸਿਕਿਓਰ ਸਰਵਿਸ 6 ਮਹੀਨੇ ਲਈ ਦਿੱਤੀ ਜਾ ਰਹੀ ਹੈ। ਮਤਲਬ ਜੇਕਰ ਪਲਾਨ ਲੈਣ ਦੇ 6 ਮਹੀਨੇ ਦੇ ਅੰਦਰ-ਅੰਦਰ ਕਸਟਮਰ ਦੇ ਫੋਨ ਵਿੱਚ ਲਿਕੁਇਡ ਜਾਂ ਕੋਈ ਵੀ ਡੈਮੇਜ਼ ਹੁੰਦਾ ਹੈ ਤਾਂ ਤੁਹਾਡੇ ਫੋਨ ਨੂੰ ਏਅਰਟੈਲ ਆਉਥੋਰਾਇਜ਼ ਸਰਵਿਸ ਸੈਂਟਰ ਤੋਂ ਰਿਪੇਅਰ ਕਰਵਾਵੇਗਾ।

 

ਕੰਪਨੀ ਨੇ ਇਸ ਤੋਂ ਪਹਿਲਾਂ ਆਪਣੇ ਪਰੀਪੇਡ ਯੂਜਰਜ਼ ਲਈ ਵੀ 999 ਰੁਪਏ ਦਾ ਪਲਾਨ ਉਤਾਰਿਆ ਸੀ। ਇਸ ਵਿੱਚ ਇਸ ਪਲਾਨ ਵਿੱਚ ਪ੍ਰੀਪੇਡ ਯੂਜਰਜ਼ ਨੂੰ ਹਰ ਦਿਨ 4 ਜੀਬੀ 3ਜੀ/4ਜੀ ਡੇਟਾ 28 ਦਿਨਾਂ ਲਈ ਮਿਲੇਗਾ। ਏਅਰਟੈਲ ਆਪਣੇ ਇਸ ਪਲਾਨ ਵਿੱਚ 28 ਦਿਨਾਂ ਤੱਕ 3ਜੀ/4ਜੀ ਡੇਟਾ ਨਾਲ ਹੀ ਅਨਲਿਮਿਟਿਡ ਲੋਕਲ-ਐਸਟੀਡੀ ਕਲਿੰਗ ਮਿਲੇਗੀ।

First Published: Friday, 13 October 2017 12:29 PM

Related Stories

ਜੀਓ ਦੇ ਗਾਹਕਾਂ ਨੂੰ ਝਟਕੇ
ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ

ਫੇਸਬੁੱਕ ਦਾ ਨਵਾਂ ਕਾਰਨਾਮਾ!
ਫੇਸਬੁੱਕ ਦਾ ਨਵਾਂ ਕਾਰਨਾਮਾ!

ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ

ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ
ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ

ਚੰਡੀਗੜ੍ਹ: ਵਟਸਐਪ ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰ ਆਪਣੀ ਲਾਈਵ ਲੋਕੇਸ਼ਨ

ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ
ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ

ਨਵੀਂ ਦਿੱਲੀ: ਦੀਵਾਲੀ ਤੋਂ ਬਿਲਕੁਲ ਪਹਿਲਾਂ ਸੈਮਸੰਗ ਇੰਡੀਆ ਨੇ ਆਪਣੇ ਪ੍ਰੀਮੀਅਮ