Jio Effect: ਏਅਰਟੈੱਲ ਨੇ ਕੀਤੇ ਰੇਟ ਅੱਧੇ

By: ਏਬੀਪੀ ਸਾਂਝਾ | | Last Updated: Wednesday, 6 December 2017 4:00 PM
Jio Effect: ਏਅਰਟੈੱਲ ਨੇ ਕੀਤੇ ਰੇਟ ਅੱਧੇ

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਦੇ ਜਵਾਬ ‘ਚ ਏਅਰਟੈੱਲ ਨੇ ਆਪਣ 4ਜੀ ਹੌਟਸਪੌਟ ਤੇ 4ਜੀ ਡੋਂਗਲ ਦੀ ਕੀਮਤ ‘ਚ 50 ਫੀਸਦੀ ਦੀ ਕਟੌਤੀ ਕੀਤੀ ਹੈ। ਏਅਰਟੈਲ ਦਾ 4ਜੀ ਹੌਟਸਪੋਟ ਹੁਣ 999 ਰੁਪਏੇ ‘ਚ ਮੌਜੂਦ ਹੈ। ਇਸ ਦੀ ਕੀਮਤ ਪਹਿਲਾਂ 1950 ਰੁਪਏ ਸੀ।

 

ਇਸੇ ਤਰ੍ਹਾਂ 4ਜੀ ਡੋਂਗਲ ਦੀ ਕੀਮਤ ਵੀ 50 ਫੀਸਦੀ ਘਟਾ ਦਿੱਤੀ ਗਈ ਹੈ। ਹੁਣ ਇਹ 1500 ਰੁਪਏ ‘ਚ ਮੌਜੂਦ ਹੈ। ਇਸ ਦੀ ਕੀਮਤ ਪਹਿਲਾਂ 3000 ਰੁਪਏ ਸੀ। ਏਅਰਟੈਲ ਦਾ ਇਹ ਕਦਮ ਜੀਓ ਨੂੰ ਵਾਈ-ਫਾਈ ਦੀ ਦੁਨੀਆ ‘ਚ ਟੱਕਰ ਦੇਣ ਲਈ ਹੈ। ਸਤੰਬਰ ਮਹੀਨੇ ‘ਚ ਰਿਲਾਇੰਸ ਜੀਓ ਨੇ ਆਪਣੇ ਜੀਓਫਾਈ ਦੀ ਕੀਮਤ 1999 ਰੁਪਏ ਤੋਂ ਘਟਾ ਕੇ 999 ਰੁਪਏ ਕਰ ਦਿੱਤੀ ਸੀ।

 

ਏਅਰਟੈਲ ਦਾ ਇਹ ਆਫਰ ਪੋਸਟਪੇਡ ਕਸਟਮਰਸ ਲਈ ਹੈ। ਜਿਹੜੇ ਇਸ ਆਫਰ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹ 501 ਰੁਪਏ ਦੀ ਅਡਵਾਂਸ ਪੇਮੇਂਟ ਕਰਕੇ ਲੈ ਸਕਦੇ ਹਨ। ਗਾਹਕਾਂ ਦਾ ਇਹ 500 ਰੁਪਏ ਪਹਿਲੇ ਤੇ ਦੂਜੇ ਬਿੱਲ ‘ਚ ਐਡਸਜਟ ਕਰ ਦਿੱਤਾ ਜਾਵੇਗਾ।

 

ਇਨ੍ਹਾਂ ਆਫਰਾਂ ਦੇ ਨਾਲ ਘੱਟੋ-ਘੱਟ 499 ਰੁਪਏ ਦਾ ਪੋਸਟਪੇਡ ਪਲਾਨ ਲੈਣਾ ਜ਼ਰੂਰੀ ਹੈ। ਇਹ ਸ਼ਰਤ ਸਿਰਫ 4ਜੀ ਹੌਟਸਪੌਟ ਲਈ ਹੀ ਹੈ। ਡੋਂਗਲ ਲਈ ਇਸ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਗਈ। ਏਅਰਟੈੱਲ ਦੇ 4ਜੀ ਹੌਟਸਪੌਟ ਦ ਨਾਲ 10 ਡਿਵਾਇਸ ਇੱਕ ਵਾਰ ‘ਚ ਕਨੈਕਟ ਕੀਤੇ ਜਾ ਸਕਦੇ ਹਨ।

 

ਜੀਓਫਾਈ ਆਫਰ ਸਿਰਫ ਜੀਓਫਾਈ ਐਮਟੂਐਸ ਮਾਡਲ ‘ਤੇ ਹੀ ਮੌਜੂਦ ਹੈ। ਇਹ 2300 ਐਮਏਐਚ ਬੈਟਰੀ ਨਾਲ ਆਉਂਦਾ ਹੈ। ਇਸ ਜੀਓਫਾਈ ਦੇ ਨਾਲ ਜੀਓ ਸਿਮ ਮਿਲੇਗੀ ਜਿਸ ਅਧਾਰ ਦੀ ਮਦਦ ਨਾਲ ਤੁਹਾਨੂੰ ਐਕਟੀਵੇਟ ਕਰਾਉਣਾ ਹੋਵੇਗਾ। ਜੀਓਫਾਈ ਡਿਵਾਇਸ ਸਾਰੇ ਰਿਲਾਇੰਸ ਡਿਜੀਟਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ।

First Published: Wednesday, 6 December 2017 4:00 PM

Related Stories

ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ
ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ

ਨਵੀਂ ਦਿੱਲੀ: ਜੇਕਰ ਤੁਸੀਂ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ

ਫੇਸਬੁੱਕ ਲਿਆਇਆ Click-to-WhatsApp ਬਟਨ!
ਫੇਸਬੁੱਕ ਲਿਆਇਆ Click-to-WhatsApp ਬਟਨ!

ਸੇਨ ਫਰਾਂਸਿਸਕੋ: ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਸੀਂ ਆਪਣੀ

ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ
ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ

ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ

ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!
ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਜਿੰਮੀ ਇਨ੍ਹੀਂ ਦਿਨੀਂ ਕਾਫੀ ਚਰਚਾ

ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ
ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ

ਨਵੀਂ ਦਿੱਲੀ: ਆਈਫ਼ੋਨ 7 ਦਾ ਲਾਲ ਰੰਗ ਦਾ ਮਾਡਲ ਲਾਂਚ ਹੋਣ ਤੋਂ ਬਾਅਦ ਲਾਲ ਰੰਗ ਦੇ

OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ
OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ

ਨਵੀਂ ਦਿੱਲੀ- ਵਨਪਲੱਸ ਨੇ OnePlus 5T ਦਾ ਸਪੈਸ਼ਲ Star Wars ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਕੀਮਤ

iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ
iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ

ਨਵੀਂ ਦਿੱਲੀ: ਮੋਬਾਈਲ ਹੈਂਡਸੈੱਟ ਖ਼ਾਸ ਕਰ ਕੇ ਆਈਫ਼ੋਨ ਦੇ ਜ਼ਿਆਦਾਤਰ ਮਾਡਲ

JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ
JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ

ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G