ਏਅਰਟੈੱਲ ਦਾ ਜੀਓ ਨੂੰ ਧੋਬੀ ਪਟਕਾ, VoLTE ਸੇਵਾ ਸ਼ੁਰੂ

By: ABP Sanjha | | Last Updated: Tuesday, 12 September 2017 7:42 PM
ਏਅਰਟੈੱਲ ਦਾ ਜੀਓ ਨੂੰ ਧੋਬੀ ਪਟਕਾ, VoLTE ਸੇਵਾ ਸ਼ੁਰੂ

ਨਵੀਂ ਦਿੱਲੀ: ਭਾਰਤੀ ਏਅਰਟੈੱਲ ਨੇ ਮੁੰਬਈ ਤੋਂ ਵਾਇਸ ਓਵਰ ਐਲ.ਟੀ.ਈ. ਯਾਨੀ VoLTE ਸੇਵਾ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਕਿਹਾ ਹੈ ਕਿ ਉਸ ਦੀ ਯੋਜਨਾ ਅਗਲੇ ਕੁਝ ਮਹੀਨਿਆਂ ਵਿੱਚ ਪੂਰੇ ਦੇਸ਼ ਵਿੱਚ ਇਹ ਸੇਵਾ ਸ਼ੁਰੂ ਕਰਨ ਦੀ ਹੈ।

 

ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਕਿ ਏਅਰਟੈੱਲ VoLTE 4G ਨੈੱਟਵਰਕ ‘ਤੇ ਕੰਮ ਕਰਦਾ ਹੈ, ਜੋ ਗਾਹਕਾਂ ਨੂੰ ਤੇਜ਼ੀ ਨਾਲ ਕਾਲ ਕੁਨੈਕਟ ਕਰਨ ਦੇ ਨਾਲ ਨਾਲ ਬੇਹੱਦ ਸਾਫ ਆਵਾਜ਼ ਵਾਲੀ ਕਾਲ ਮੁਹੱਈਆ ਕਰਵਾਉਂਦਾ ਹੈ।

 

ਭਾਰਤੀ ਏਅਰਟੈੱਲ ਦੇ ਨਿਰਦੇਸ਼ਕ ਅਭੈ ਸਾਵਰਗਾਂਵਕਰ ਨੇ ਦੱਸਿਆ ਕਿ ਇਹ ਦੇਸ਼ ਦੇ ਨੈਟਵਰਕ ਵਾਲੇ ਪੰਧ ‘ਤੇ ਇੱਕ ਮੀਲ ਪੱਧਰ ਵਾਂਗ ਹੈ। ਉਨ੍ਹਾਂ ਕਿਹਾ ਕਿ ਏਅਰਟੈੱਲ ਨੇ ਸ਼ੁਰੂ ਤੋਂ ਹੀ ਭਾਰਤ ਵਿੱਚ ਨੈੱਟਵਰਕ ਸੁਧਾਰਨ ਲਈ ਜ਼ਿਕਰਯੋਗ ਕੰਮ ਕੀਤਾ ਹੈ।

 

ਕੰਪਨੀ ਨੇ ਇਹ ਵੀ ਸਾਫ ਕੀਤਾ ਕਿ ਇਸ ਸੇਵਾ ਲਈ ਗਾਹਕਾਂ ਤੋਂ ਕੋਈ ਵਾਧੂ ਪੈਸਾ ਨਹੀਂ ਵਸੂਲਿਆ ਜਾਵੇਗਾ। ਇਸ ਸੇਵਾ ਦਾ ਲਾਭ ਉਠਾਉਣ ਲਈ ਖਪਤਕਾਰਾਂ ਨੂੰ 4G ਹੈਂਡਸੈੱਟ ਦੀ ਵਰਤੋਂ ਕਰਨੀ ਹੋਵੇਗੀ।

First Published: Tuesday, 12 September 2017 7:42 PM

Related Stories

ਭਾਰਤ 'ਚ ਨੋਕੀਆ-8 ਦੀ ਕੀਮਤ ਦਾ ਹੋਇਆ ਖੁਲਾਸਾ
ਭਾਰਤ 'ਚ ਨੋਕੀਆ-8 ਦੀ ਕੀਮਤ ਦਾ ਹੋਇਆ ਖੁਲਾਸਾ

ਨਵੀਂ ਦਿੱਲੀ: ਨੋਕੀਆ 8 ਅੱਜ ਭਾਰਤ ‘ਚ ਲਾਂਚ ਹੋ ਗਿਆ ਹੈ। ਬਹੁਤੇ ਲੋਕ ਇਹ ਜਾਣਨਾ

ਏਅਰਟੈਲ ਵੱਲੋਂ ਰੋਜ਼ਾਨਾ 4 ਜੀਬੀ ਡੇਟਾ ਦੇਣ ਦਾ ਐਲਾਨ
ਏਅਰਟੈਲ ਵੱਲੋਂ ਰੋਜ਼ਾਨਾ 4 ਜੀਬੀ ਡੇਟਾ ਦੇਣ ਦਾ ਐਲਾਨ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪ੍ਰੇਟਰ ਕੰਪਨੀ ਏਅਰਟੈਲ ਨੇ ਆਪਣੇ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਚੀਨ ਨੇ Whats App ਵੀ ਕੀਤਾ ਬੰਦ
ਚੀਨ ਨੇ Whats App ਵੀ ਕੀਤਾ ਬੰਦ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੂੰ ਚੀਨ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ

ਡਿਜ਼ਾਇਰ ਨੇ ਆਲਟੋ ਨੂੰ ਪਛਾੜਿਆ, ਬਣੀ ਪਹਿਲੀ ਪਸੰਦ
ਡਿਜ਼ਾਇਰ ਨੇ ਆਲਟੋ ਨੂੰ ਪਛਾੜਿਆ, ਬਣੀ ਪਹਿਲੀ ਪਸੰਦ

ਨਵੀਂ ਦਿੱਲੀ: ਨਵੇਂ ਰੂਪ ਵਿੱਚ ਤਿਆਰ ਕੀਤੀ ਗਈ ਮਾਰੂਤੀ ਸੁਜ਼ੂਕੀ ਦੀ ਨਵੀਂ ਕੰਪੈਕਟ

ਸਮਾਰਟਫੋਨ ਨਾਲ ਕਰੋ ਦਿਮਾਗੀ ਬਿਮਾਰੀ ਦਾ ਇਲਾਜ
ਸਮਾਰਟਫੋਨ ਨਾਲ ਕਰੋ ਦਿਮਾਗੀ ਬਿਮਾਰੀ ਦਾ ਇਲਾਜ

ਸਿਡਨੀ: ਸਮਾਰਟਫੋਨ ਐਪਸ ਡਿਪਰੈਸ਼ਨ ਲਈ ਇਫੈਕਟਿਵ ਟਰੀਟਮੈਂਟ ਆਪਸ਼ਨ ਹੈ ਜੋ ਮਾਨਸਿਕ

ਸੋਸ਼ਲ ਮੀਡੀਆ ਦੇ ਇਸ ਇਸ਼ਤਿਹਾਰ ਤੋਂ ਬਚੋਂ, ਨਹੀਂ ਹੋਵੇਗਾ ਵੱਡਾ ਨੁਕਸਾਨ...
ਸੋਸ਼ਲ ਮੀਡੀਆ ਦੇ ਇਸ ਇਸ਼ਤਿਹਾਰ ਤੋਂ ਬਚੋਂ, ਨਹੀਂ ਹੋਵੇਗਾ ਵੱਡਾ ਨੁਕਸਾਨ...

ਚੰਡੀਗੜ੍ਹ: ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ਉੱਤੇ ਭਰਤੀ ਲਈ ਦਿੱਤੇ ਗਏ ਜਾਅਲੀ