ਹਰ ਦਿਨ 2ਜੀਬੀ ਡਾਟਾ ਵਾਲੇ ਧਮਾਕੇਦਾਰ ਪਲਾਨ

By: ਏਬੀਪੀ ਸਾਂਝਾ | | Last Updated: Wednesday, 27 December 2017 5:39 PM
ਹਰ ਦਿਨ 2ਜੀਬੀ ਡਾਟਾ ਵਾਲੇ ਧਮਾਕੇਦਾਰ ਪਲਾਨ

ਨਵੀਂ ਦਿੱਲੀ: ਨਵਾਂ ਸਾਲ ਦਸਤਕ ਦੇਣ ਵਾਲਾ ਹੈ। ਅਜਿਹੇ ਵਿੱਚ ਸਾਰੀਆਂ ਟੈਲੀਕਾਮ ਕੰਪਨੀਆਂ ਨਵੇਂ ਪਲਾਨ ਲੈ ਕੇ ਆ ਗਈਆਂ ਹਨ। ਨਵੇਂ ਸਾਲ ‘ਤੇ ਤੁਹਾਨੂੰ ਕਿਹੜਾ ਰੀਚਾਰਜ ਲੈਣਾ ਚਾਹੀਦਾ ਹੈ, ਇਸ ਨੂੰ ਲੈ ਕੇ ਜੇਕਰ ਤੁਹਾਨੂੰ ਕੋਈ ਦੁਬਿਧਾ ਹੈ ਤਾਂ ਇੱਥੇ ਅਸੀਂ ਤੁਹਾਡੀ ਇਸ ਦੁਬਿਧਾ ਨੂੰ ਦੂਰ ਕਰਨ ਜਾ ਰਹੇ ਹਾਂ। ਏਅਰਟੈੱਲ, ਵੋਡਾਫੋਨ ਤੇ ਜੀਓ ਦੇ ਇਹ ਪਲਾਨ ਹਰ ਦਿਨ 2 ਜੀਬੀ ਡਾਟਾ ਤੇ ਅਨਲਿਮਟਿਡ ਕਾਲਿੰਗ ਨਾਲ ਆਏ ਹਨ। ਜਾਣੋ ਕਿਹੜੀ ਕੰਪਨੀ ਕਿੰਨੇ ਵਿੱਚ ਦੇ ਰਹੀ ਹੈ ਇਹ ਪਲਾਨ।

 

ਏਅਰਟੈੱਲ ਦਾ 349 ਰੁਪਏ ਵਾਲਾ ਪਲਾਨ: ਜੀਓ ਨੂੰ ਟੱਕਰ ਦਿੰਦਿਆਂ ਹੁਣ ਏਅਰਟੈੱਲ ਨੇ ਆਪਣੇ 349 ਰੁਪਏ ਨੂੰ ਰਿਵਾਈਜ਼ ਕੀਤਾ ਹੈ। ਏਅਰਟੈੱਲ ਨੇ ਇਸ ਪਲਾਨ ਨੂੰ ਫਿਰ ਰਿਵਾਈਜ਼ ਕੀਤਾ ਹੈ। ਹੁਣ ਇਸ ਪਲਾਨ ਵਿੱਚ ਹਰ ਦਿਨ 2 ਜੀਬੀ ਡਾਟਾ ਤੇ ਅਨਲਿਮਟਿਡ ਕਾਲ ਤੇ 100 ਮੈਸੇਜ ਦਿੱਤੇ ਜਾਣਗੇ। ਇਹ ਪਲਾਨ 28 ਦਿਨ ਦੀ ਵੈਲੀਡਿਟੀ ਨਾਲ ਆਵੇਗਾ। ਹੁਣ ਇਸ ਪਲਾਨ ਵਿੱਚ 56ਜੀਬੀ 4ਜੀ ਡਾਟਾ ਮਿਲੇਗਾ। ਇਸ ਪਲਾਨ ਵਿੱਚ ਪਹਿਲਾਂ 1.5 ਜੀਬੀ ਡਾਟਾ ਮਿਲ ਰਿਹਾ ਸੀ ਪਰ ਕੰਪਨੀ ਨੇ ਇਸ ਨੂੰ ਰਿਵਾਈਜ਼ ਕਰਕੇ 500 ਐਮਬੀ ਡਾਟਾ ਵਧੇਰੇ ਦੇਣ ਦਾ ਫੈਸਲਾ ਕੀਤਾ ਹੈ। ਹੁਣ ਇਸ ਪਲਾਨ ਵਿੱਚ 2ਜੀਬੀ ਡਾਟਾ ਹਰ ਦਿਨ ਮਿਲੇਗਾ।

 

ਜੀਓ ਦਾ 299 ਰੁਪਏ ਪਲਾਨ: ਜੀਓ ਨੇ ਨਵੇਂ ਹੈਪੀ ਨਿਊ ਈਅਰ 2018 ਪਲਾਨ ਦਾ ਐਲਾਨ ਕੀਤਾ ਹੈ। ਇਸ ਤਹਿਤ 299 ਰੁਪਏ ਦਾ ਤਾਰੀਫ ਪਲਾਨ ਲਿਆਂਦਾ ਗਿਆ ਹੈ। 299 ਰੁਪਏ ਦੇ ਪਲਾਨ ਵਿੱਚ ਹਰ ਦਿਨ 2 ਜੀਬੀ ਡਾਟਾ, ਅਨਲਿਮਟਿਡ ਕਾਲ ਤੇ ਅਨਲਿਮਟਿਡ ਮੈਸੇਜ ਮਿਲਣਗੇ। ਇਸ ਪਲਾਨ ਦੀ ਵੈਲੀਡਿਟੀ ਵੀ 28 ਦਿਨਾਂ ਦੀ ਦਿੱਤੀ ਗਈ ਹੈ। ਇਸ ਪਲਾਨ ਦਾ ਫਾਇਦਾ ਜੀਓ ਦੇ ਪ੍ਰਾਈਮ ਸਬਸਕਰਾਈਬਰ ਹੀ ਉਠਾ ਸਕਦੇ ਹਨ।

 

ਵੋਡਾਫੋਨ 348 ਪਲਾਨ: ਏਅਰਟੈਲ ਤੇ ਰਿਲਾਇੰਸ ਜੀਓ ਹਰ ਦਿਨ ਨਵੇਂ ਟੈਰੀਫ ਪਲਾਨ ਲੈ ਕੇ ਆ ਰਹੇ ਹਨ। ਅਜਿਹੇ ਵਿੱਚ ਵੋਡਾਫੋਨ ਪਿੱਛੇ ਨਾ ਰਹਿੰਦਿਆਂ ਨਵਾਂ ਟੈਰਿਫ ਪਲਾਨ ਲੈ ਕੇ ਆਇਆ ਹੈ। ਇਸ ਪਲਾਨ ਵਿੱਚ ਤੁਹਾਨੂੰ 56 ਜੀਬੀ ਡਾਟਾ ਤੇ ਵਾਇਸ ਕਾਲ ਦਿੱਤੀ ਜਾਵੇਗੀ। ਇਸ ਪਲਾਨ ਦੀ ਮਿਆਦ 28 ਦਿਨ ਹੈ ਤੇ ਇਸ ਦੀ ਕੀਮਤ 348 ਰੁਪਏ ਹੋਵੇਗੀ। ਵੋਡਾਫੋਨ ਇੰਡੀਆ 2 ਜੀਬੀ ਡਾਟਾ ਹਰ ਦਿਨ ਯੂਜ਼ਰ ਨੂੰ ਦੇ ਰਿਹਾ ਹੈ। ਇਸ ਦੇ ਨਾਲ ਹੀ ਵਾਇਸ ਕਾਲ ਵੀ ਯੂਜ਼ਰਸ ਨੂੰ ਦਿੱਤੀ ਜਾ ਰਹੀ ਹੈ। ਯੂਜ਼ਰਸ ਲਈ ਇਹ ਕਾਲ ਅਨਲਿਮਟਿਡ ਨਹੀਂ ਹੋਵੇਗੀ। ਇਸ ਵਿੱਚ ਹਰ ਦਿਨ ਯੂਜ਼ਰ 250 ਮਿਨਟ ਫਰੀ ਕਾਲ ਕਰ ਸਕਦਾ ਹੈ। ਉੱਥੇ ਹੀ ਇੱਕ ਹਫਤੇ ਲਈ ਇਹ ਲਿਮਟ 1000 ਮਿੰਟ ਰੱਖੀ ਗਈ ਹੈ।

First Published: Wednesday, 27 December 2017 5:39 PM

Related Stories

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ