ਐਪਲ 'ਚ ਵੀ ਔਰਤਾਂ ਨਾਲ ਧੱਕਾ!

By: Harsharan K | | Last Updated: Saturday, 11 November 2017 11:38 AM
ਐਪਲ 'ਚ ਵੀ ਔਰਤਾਂ ਨਾਲ ਧੱਕਾ!

ਸਾਨ ਫਰਾਂਸਿਸਕੋ : ਜਦੋਂ ਗੱਲ ਔਰਤਾਂ ਦੇ ਅਧਿਕਾਰ ਅਤੇ ਉਨ੍ਹਾਂ ਦੀ ਬਰਾਬਰੀ ਦੀ ਹੋਵੇ ਤਾਂ ਆਈਫੋਨ ਬਣਾਉਣ ਵਾਲੀ ਐਪਲ ਕੰਪਨੀ ਨੂੰ ਹੁਣ ਵੀ ਲੰਬਾ ਸਫ਼ਰ ਤੈਅ ਕਰਨਾ ਹੈ। ਐਪਲ ਦੀ ਸਾਲਾਨਾ ਰਿਪੋਰਟ ਅਨੁਸਾਰ 2017 ਵਿਚ ਕੰਪਨੀ ਵਿਚ ਕੰਮ ਕਰ ਰਹੇ ਕਰਮਚਾਰੀਆਂ ਦਾ ਕੇਵਲ 32 ਫ਼ੀਸਦੀ ਹਿੱਸਾ ਹੀ ਔਰਤਾਂ ਹਨ।

 

 
2016 ਵਿਚ ਵੀ ਇਹ ਅੰਕੜਾ 32 ਪ੍ਰਤੀਸ਼ਤ ਹੀ ਸੀ ਹਾਲਾਂਕਿ ਇਸ ਰਿਪੋਰਟ ਵਿਚ ਔਰਤਾਂ ਦੇ ਮੁੱਖ ਅਹੁਦਿਆਂ ‘ਤੇ ਨਿਯੁਕਤੀ ਦੇ ਅੰਕੜੇ ਸੰਤੋਖਜਨਕ ਹਨ। 2014 ਤੋਂ 2016 ਤਕ ਜਿਥੇ ਮੁੱਖ ਅਹੁਦਿਆਂ ‘ਤੇ ਕੇਵਲ 24 ਫ਼ੀਸਦੀ ਔਰਤਾਂ ਸਨ, ਇਸ ਸਾਲ ਇਹ ਗਿਣਤੀ ਵੱਧ ਕੇ 28 ਫ਼ੀਸਦੀ ਹੋ ਗਈ ਹੈ। 30 ਸਾਲ ਤੋਂ ਘੱਟ ਦੇ ਮੁਲਾਜ਼ਮਾਂ ਵਿਚ 36 ਫ਼ੀਸਦੀ ਔਰਤਾਂ ਹਨ।

 

 
ਦੱਸਣਯੋਗ ਹੈ ਕਿ ਦੁਨੀਆ ਭਰ ਵਿਚ ਐਪਲ ਦੇ 1.20 ਲੱਖ ਮੁਲਾਜ਼ਮ ਹਨ। ਕੰਪਨੀ ਦੇ ਮੁੱਖ ਅਧਿਕਾਰੀਆਂ ਵਿਚ 66 ਫ਼ੀਸਦੀ ਗੋਰੇ ਹਨ ਜਦਕਿ ਸਿਆਹਫਾਮ, ਹਿਸਪੈਨਿਕ (ਲਾਤੀਨੀ ਅਮਰੀਕੀ ਆਬਾਦੀ) ਅਤੇ ਹੋਰ ਦੀ ਗਿਣਤੀ ਕ੍ਰਮਵਾਰ ਤਿੰਨ, ਸੱਤ ਅਤੇ ਇਕ ਫ਼ੀਸਦੀ ਹੈ। ਰਿਪੋਰਟ ਪਿੱਛੋਂ ਜਾਰੀ ਬਿਆਨ ਵਿਚ ਐਪਲ ਨੇ ਕਿਹਾ ਕਿ ਔਰਤਾਂ ਦੀ ਗਿਣਤੀ ਵਿਚ ਹੌਲੀ-ਹੌਲੀ ਵਾਧਾ ਹੋ ਰਿਹਾ ਹੈ। ਇਥੇ 18 ਤੋਂ 85 ਸਾਲ ਤਕ ਦੇ ਲੋਕ ਕੰਮ ਕਰਦੇ ਹਨ। ਸਾਡਾ ਭਵਿੱਖ ਵਿਵਿਧਤਾ ਵਿਚ ਹੀ ਹੈ। ਅਸੀਂ ਕਾਫ਼ੀ ਉਤਸ਼ਾਹਿਤ ਹਾਂ ਕਿ 30 ਸਾਲ ਤੋਂ ਘੱਟ ਉਮਰ ਦੇ ਮੁਲਾਜ਼ਮ ਵੱਖ-ਵੱਖ ਨਸਲ, ਰੰਗ ਅਤੇ ਫਿਰਕੇ ਦੇ ਹਨ।

First Published: Saturday, 11 November 2017 11:15 AM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ