ਐਪਲ ਨੇ ਕੀਤਾ ਸੈਮਸੰਗ ਨੂੰ ਚਿੱਤ, 780 ਕਰੋੜ ਦਾ ਹਰਜ਼ਾਨਾ

By: ਏਬੀਪੀ ਸਾਂਝਾ | | Last Updated: Tuesday, 7 November 2017 4:56 PM
ਐਪਲ ਨੇ ਕੀਤਾ ਸੈਮਸੰਗ ਨੂੰ ਚਿੱਤ, 780 ਕਰੋੜ ਦਾ ਹਰਜ਼ਾਨਾ

ਮੁੰਬਈ: ਦੁਨੀਆ ਦੀਆਂ ਦੋ ਵੱਡੀਆਂ ਮੋਬਾਈਲ ਕੰਪਨੀਆਂ ਵਿਚਾਲੇ ਚੱਲ ਰਹੇ ਪੇਟੈਂਟ ਵਿਵਾਦ ਵਿੱਚ ਆਈਫੋਨ ਮੇਕਰ ਕੰਪਨੀ ਐਪਲ ਦੀ ਜਿੱਤ ਹੋਈ ਹੈ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਆਪਣੇ ਫੈਸਲੇ ਵਿੱਚ ਕਿਹਾ ਕਿ ਸੈਮਸੰਗ ਨੂੰ 12 ਕੋਰਡ ਡਾਲਰ (780 ਕਰੋੜ ਰੁਪਏ ਤੋਂ ਵੱਧ) ਹਰਜ਼ਾਨਾ ਐਪਲ ਨੂੰ ਦੇਣਾ ਹੋਵੇਗਾ।

 

 

ਦੱਸ ਦੇਈਏ ਕਿ 2011 ਵਿੱਚ ਐਪਲ ਨੇ ਸੈਮਸੰਗ ਤੇ ਸਲਾਈਡ ਟੂ ਅਨਲੌਕ ਤੇ ਆਈਫੋਨ ਦੇ ਦੂਜੇ ਫੀਚਰਸ ਦੇ ਪੇਟੈਂਟ ਚੋਰੀ ਕਰਨ ਦਾ ਇਲਜ਼ਾਮ ਲਾਇਆ ਸੀ। ਐਪਲ ਨੇ 2.5 ਅਰਬ ਡਾਲਰ ਹਰਜਾਨੇ ਲਈ ਕੇਸ ਕੀਤਾ ਸੀ। ਸੈਮਸੰਗ ‘ਤੇ ਆਈਫੋਨ ਦੇ ਫੀਚਰਸ ਤੇ ਪੈਕੇਜਿੰਗ ਪੇਟੈਂਟ ਚੋਰੀ ਕਰਨ ਦਾ ਇਲਜ਼ਾਮ ਲਾਉਂਦਿਆਂ ਐਪਲ ਨੇ ਕੈਲੀਫੋਰਨੀਆ ਦੇ ਲੋਅਰ ਕੋਰਟ ਵਿੱਚ ਕੇਸ ਫਾਈਲ ਕੀਤਾ। ਇਸ ਵਿੱਚ ਹਰਜਾਨੇ ਦੇਰ ਤੌਰ ਤੇ ਸੈਮਸੰਗ ਟੋਇਨ 2.5 ਅਰਬ ਡਾਲਰ ਦੀ ਮੰਗ ਕੀਤੀ ਗਈ ਸੀ।

 

ਕੋਰਟ ਨੇ 2012 ਵਿੱਚ ਐਪਲ ਦੇ ਪੱਖ ਵਿੱਚ ਫੈਸਲਾ ਸੁਣਾਇਆ ਤੇ ਸੈਮਸੰਗ ਨੂੰ 1 ਅਰਬ ਡਾਲਰ ਹਰਜ਼ਾਨਾ ਦੇਣ ਦਾ ਆਰਡਰ ਦਿੱਤਾ। ਇਸ ਤੋਂ ਬਾਅਦ ਐਪਲ ਨੇ ਮੁੜ ਅਪੀਲ ਕੀਤੀ। 2013 ਵਿੱਚ ਅਦਾਲਤ ਨੇ ਸੈਮਸੰਗ ‘ਤੇ ਲੱਗੇ ਕੁਝ ਇਲਜ਼ਾਮ ਨੂੰ ਖਾਰਜ ਕਰ ਦਿੱਤਾ ਸੀ। ਇਸ ਦੌਰਾਨ ਐਪਲ ਨੇ ਕੁਝ ਸੈਮਸੰਗ ਸਮਾਰਟ ਫੋਨਜ਼ ‘ਤੇ ਬੈਨ ਲਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਓਦੋਂ ਐਪਲ ਨੇ ਦਾਅਵਾ ਕੀਤਾ ਸੀ ਕਿ ਸੈਮਸੰਗ ਦੇ ਫੋਨਸ ਦਾ ਆਪਰੇਟਿੰਗ ਸਿਸਟਮ (OS) ਚੋਰੀ ਦਾ ਹੈ।

 

ਇਸ ਮਾਮਲੇ ਵਿੱਚ ਸੈਮਸੰਗ ਨੇ ਕਿਹਾ ਸੀ ਕਿ ਸਾਡਾ ਕੋਈ ਵੀ ਪ੍ਰੋਡਕਟ ਐਪਲ ਦੇ ਪੇਟੈਂਟ ਦਾ ਵਾਇਲੇਸ਼ਨ ਨਹੀਂ ਕਰਦਾ। ਐਪਲ ਨੇ ਪੇਟੈਂਟ ਹਰਜਾਨੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਹੈ। ਬਾਵਜੂਦ ਇਸ ਦੇ ਅਸੀਂ ਲਗਾਤਾਰ ਲੀਗਲ ਸਿਸਟਮ ਮੁਤਾਬਕ ਕੰਪਨੀ ਦੇ ਪ੍ਰੌਡਕਟ ਤੇ ਇੰਟਲੈਕਚੁਅਲ ਪ੍ਰਾਪਰਟੀ ਨੂੰ ਸਿਕਿਉਰ ਕਰਦੇ ਰਹਾਂਗੇ।

 

ਐਪਲ ਦੇ ਕੋ-ਫਾਊਂਡਰ ਸਟੀਵ ਵੋਜਨਿਕ ਨੇ 2013 ਵਿੱਚ ਕਿਹਾ ਸੀ ਕਿ ਸੈਮਸੰਗ ਦੇ ਮੋਬਾਈਲਾਂ ਵਿੱਚ ਕੁਝ ਚੰਗੀਆਂ ਚੀਜ਼ਾਂ ਹਨ। ਮੈਂ ਚਾਹੁੰਦਾ ਹਾਂ ਕਿ ਇਹ ਆਈਫੋਨ ਵਿੱਚ ਵੀ ਸ਼ਾਮਲ ਹੋਣ। ਮੈਂ ਨਹੀਂ ਜਾਣਦਾ ਕਿ ਸੈਮਸੰਗ ਸਾਨੂੰ ਅਜਿਹਾ ਕਾਰਨ ਤੋਂ ਰੋਕੇਗਾ। ਲਾਇਸੈਂਸ ਦੇ ਵਿਵਾਦ ਤੋਂ ਉੱਪਰ ਉੱਠ ਕੇ ਕੁਝ ਚੰਗੀ ਟੈਕਨਾਲੌਜੀ ਨੂੰ ਸਾਂਝਾ ਕੀਤਾ ਜਾਵੇ। ਇਸ ਨਾਲ ਦੋਹਾਂ ਕੰਪਨੀਆਂ ਦੇ ਪ੍ਰੋਡਕਟ ਬਿਹਤਰ ਹੋਣਗੇ।

First Published: Tuesday, 7 November 2017 4:56 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ