ਕ੍ਰਾਂਤੀਕਾਰੀ ਤਕਨੀਕ: ਤੁਸੀਂ ਜੋ ਸੋਚੋਗੇ, ਖੁਦ-ਬ-ਖੁਦ ਲਿਖਿਆ ਜਾਏਗਾ

By: abp sanjha | | Last Updated: Friday, 21 April 2017 6:09 PM
ਕ੍ਰਾਂਤੀਕਾਰੀ ਤਕਨੀਕ: ਤੁਸੀਂ ਜੋ ਸੋਚੋਗੇ, ਖੁਦ-ਬ-ਖੁਦ ਲਿਖਿਆ ਜਾਏਗਾ

ਲਾਸ ਏਂਜਲਸ: ਹੁਣ ਸਾਈਲੈਂਟ ਸਪੀਚ ਤਕਨਾਲੌਜੀ ਨਾਲ ਹੱਥਾਂ ਨਾਲ ਟਾਈਪ ਕਰਨ ਦੀ ਬਜਾਏ ਸਿੱਧਾ ਦਿਮਾਗ਼ ਨਾਲ ਹੀ ਲਿਖਿਆ ਜਾ ਸਕੇਗਾ ਜੋ ਕ੍ਰਾਂਤੀਕਾਰੀ ਤਕਨੀਕ ਹੋਵੇਗੀ। ‘ਫੇਸਬੁੱਕ’ ਵੱਲੋਂ ਇਸ ਨਵੀਂ ਤਕਨਾਲੋਜੀ ’ਤੇ ਕੰਮ ਕੀਤਾ ਜਾ ਰਿਹਾ ਹੈ।

 

‘ਫੇਸਬੁੱਕ’ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ ਸਾਈਲੈਂਟ ਸਪੀਚ ਸਿਸਟਮ ਨਾਲ ਸਿੱਧਾ ਦਿਮਾਗ ਨਾਲ 100 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਲਿਖਿਆ ਜਾ ਸਕੇਗਾ। ਇਹ ਸਮਾਰਟਫੋਨ ’ਤੇ ਹੱਥਾਂ ਨਾਲ ਟਾਈਪ ਕਰਨ ਨਾਲੋਂ ਪੰਜ ਗੁਣਾ ਵੱਧ ਤੇਜ਼ ਹੋਵੇਗਾ। ਫੇਸਬੁੱਕ ਦੇ ਸੰਸਥਾਪਕ ਤੇ ਸੀਈਓ ਮਾਰਕ ਜ਼ਕਰਬਰਗ ਨੇ ਦੱਸਿਆ ਕਿ ਐਫ 8 ਦੇ ਦੋ ਦਿਨਾਂ ਸਾਲਾਨਾ ਸਮਾਗਮ ਦੌਰਾਨ ਭਵਿੱਖੀ ਤਕਨਾਲੌਜੀ ’ਤੇ ਚਰਚਾ ਕਰਨ ਲਈ ਵੱਖ-ਵੱਖ ਡਿਵੈਲਪਰ ਇਕੱਠੇ ਹੋਏ।

 

ਇਸ ਦੌਰਾਨ ‘ਫੇਸਬੁੱਕ’ ਨੇ ਦੋ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ ਜੋ ਸਾਈਲੈਂਟ ਸਪੀਚ ’ਤੇ ਆਧਾਰਤ ਹੋਣਗੇ। ਮਾਰਕ ਜ਼ਕਰਬਰਗ ਨੇ ਦੱਸਿਆ ਕਿ ਉਹ ਅਜਿਹੀ ਤਕਨਾਲੌਜੀ ’ਤੇ ਕੰਮ ਕਰ ਰਹੇ ਹਨ। ਇਸ ਨਾਲ ਸਿੱਧਾ ਦਿਮਾਗ਼ ਨਾਲ ਲਿਖਿਆ ਜਾ ਸਕੇਗਾ ਤੇ ਇਹ ਫੋਨ ’ਤੇ ਟਾਈਪ ਕਰਨ ਨਾਲੋਂ ਪੰਜ ਗੁਣਾ ਤੇਜ਼ ਹੋਵੇਗਾ।

 

ਇਸ ਮੌਕੇ ਫੇਸਬੁੱਕ ਦੇ ਨਵੇਂ ਮਿਸ਼ਨ ਨਾਲ ਸਬੰਧਤ ‘ਬਿਲਡਿੰਗ 8’ ਦੇ ਮੁਖੀ ਨੇ ਦੱਸਿਆ ਕਿ ਜਿਸ ਤਰ੍ਹਾਂ ਤੁਹਾਡੇ ਕੋਲ ਬਹੁਤ ਸਾਰੀਆਂ ਤਸਵੀਰਾਂ ਹੁੰਦੀਆਂ ਹਨ ਤੇ ਤੁਹਾਡਾ ਦਿਮਾਗ਼ ਉਨ੍ਹਾਂ ’ਚੋਂ ਕੁਝ ਨੂੰ ਚੁਣਨ ਕੇ ਅੱਗੇ ਭੇਜਣ ਦੀ ਇਜਾਜ਼ਤ ਦਿੰਦਾ ਹੈ। ਉਸੇ ਤਰ੍ਹਾਂ ਦਿਮਾਗ਼ ਵਿੱਚ ਵਿਚਾਰ ਬਹੁਤ ਹੁੰਦੇ ਹਨ ਪਰ ਦੂਜਿਆਂ ਨਾਲ ਚੋਣਵੇਂ ਵਿਚਾਰ ਹੀ ਪ੍ਰਗਟਾਏ ਜਾਂਦੇ ਹਨ ਜੋ ਦਿਮਾਗ ਦੇ ਇੱਕ ਖ਼ਾਸ ਹਿੱਸੇ ਵਿੱਚ ਹੁੰਦੇ ਹਨ।

First Published: Friday, 21 April 2017 6:09 PM

Related Stories

ਅਜੇ ਵੀ ਜਾਰੀ ਰਿਲਾਇੰਸ ਜੀਓ ਦੇ ਗੱਫੇ
ਅਜੇ ਵੀ ਜਾਰੀ ਰਿਲਾਇੰਸ ਜੀਓ ਦੇ ਗੱਫੇ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਪ੍ਰਾਈਮ ਮੈਂਬਰਸ਼ਿਪ ਸਬਸਕ੍ਰਿਪਸ਼ਨ ਦੀ

ਵੋਡਾਫੋਨ ਦਾ ਵੱਡਾ ਗੱਫਾ, 20 GB ਨਾਲ 30 GB ਡੇਟਾ ਫਰੀ
ਵੋਡਾਫੋਨ ਦਾ ਵੱਡਾ ਗੱਫਾ, 20 GB ਨਾਲ 30 GB ਡੇਟਾ ਫਰੀ

ਨਵੀਂ ਦਿੱਲੀ: ਵੋਡਾਫੋਨ ਆਪਣੇ ਪੋਸਟਪੇਡ ਗਾਹਕਾਂ ਨੂੰ ਜਬਰਦਸਤ ਤੋਹਫਾ ਦੇ ਰਿਹਾ

ਸਾਵਧਾਨ! ਇੱਕ ਜੁਲਾਈ ਤੋਂ ਵਧਣਗੇ ਮੋਬਾਈਲ ਬਿੱਲ
ਸਾਵਧਾਨ! ਇੱਕ ਜੁਲਾਈ ਤੋਂ ਵਧਣਗੇ ਮੋਬਾਈਲ ਬਿੱਲ

ਨਵੀਂ ਦਿੱਲੀ: ਦੇਸ਼ ‘ਚ ਇੱਕ ਜੁਲਾਈ ਨੂੰ ਇੱਕਮੁਸ਼ਤ (ਗੁਡਜ਼ ਤੇ ਸਰਵਿਸ) ਟੈਕਸ ਲਾਗੂ ਹੋ

ਵਾਇਰਸ ਦਾ ਵੱਡਾ ਹਮਲਾ, ਸਮਾਰਟਫੋਨ ਵੀ ਨਿਸ਼ਾਨੇ 'ਤੇ
ਵਾਇਰਸ ਦਾ ਵੱਡਾ ਹਮਲਾ, ਸਮਾਰਟਫੋਨ ਵੀ ਨਿਸ਼ਾਨੇ 'ਤੇ

ਨਵੀਂ ਦਿੱਲੀ: ਫਿਰੌਤੀ ਮੰਗਣ ਵਾਲੇ ਵਾਇਰਸ ਰੈਨਸਮ ਵੇਅਰ ਨੇ ਮੁੜ ਵਾਪਸੀ ਕਰਕੇ

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ