ਫ਼ੋਟੋਆਂ ਦੇ ਸ਼ੁਕੀਨਾਂ ਲਈ ਬੇਹੱਦ ਖ਼ਾਸ ਇਹ ਖ਼ਬਰ..!

By: ਰਵੀ ਇੰਦਰ ਸਿੰਘ | | Last Updated: Sunday, 31 December 2017 3:56 PM
ਫ਼ੋਟੋਆਂ ਦੇ ਸ਼ੁਕੀਨਾਂ ਲਈ ਬੇਹੱਦ ਖ਼ਾਸ ਇਹ ਖ਼ਬਰ..!

ਸਾਲ 2017 ਦਾ ਅੱਜ ਆਖ਼ਰੀ ਦਿਨ ਹੈ, ਅਸੀਂ ਤੁਹਾਨੂੰ ਇਸ ਸਾਲ ਦੇ ਸਮਾਰਟਫ਼ੋਨ ਬਾਰੇ ਦੱਸ ਰਹੇ ਹਾਂ ਜੋ 20,000 ਰੁਪਏ ਦੀ ਕੀਮਤ ਵਾਲੇ ਸਭ ਤੋਂ ਵਧੀਆ ਕੈਮਰੇ ਵਾਲੇ ਫ਼ੋਨ ਹੋਣ ਕਰ ਕੇ ਗਾਹਕਾਂ ਦਾ ਦਿਲ ਜਿੱਤ ਰਹੇ ਹਨ। ਜੇ ਤੁਸੀਂ ਘੱਟ ਬਜਟ ਵਿੱਚ ਸਭ ਤੋਂ ਵਧੀਆ ਕੈਮਰਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਡੀ ਹਰ ਦੁਬਿਧਾ ਦੂਰ ਕਰਨ ਵਿੱਚ ਅਸੀਂ ਇੱਥੇ ਮਦਦ ਕਰ ਰਹੇ ਹਾਂ-

 

Vivo V7 (₹16,990): ਵੀਵੋ ਸਮਾਰਟਫ਼ੋਨ ਵਧੀਆ ਕੈਮਰਾ ਤੇ ਸਪੀਕਰ ਲਈ ਜਾਣੇ ਜਾਂਦੇ ਹਨ। ਇਸ ਵਿੱਚ 16 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜਿਸ ਵਿਚ f/2.0 ਅਪਰਚਰ ਤੇ 24 ਮੈਗਾਪਿਕਲ ਫਰੰਟ ਕੈਮਰਾ ਹੈ। ਇਸ ਫ਼ੋਨ ਵਿੱਚ ਇੱਕ ਵੀਵੋ ਫੇਸ ਫੀਚਰ ਹੈ, ਜਿਸ ਰਾਹੀਂ ਤੁਸੀਂ ਆਪਣੇ ਚਿਹਰੇ ਦੀ ਮਦਦ ਨਾਲ ਸਮਾਰਟਫੋਨ ਨੂੰ ਅਨਲੌਕ ਕਰ ਸਕਦੇ ਹੋ। ਵੀਵੋ V7 ਐਜ-ਟੂ-ਐਜ ਡਿਸਪਲੇਅ ਨਾਲ ਆਉਂਦਾ ਹੈ ਤੇ ਇਸ ਨੇ 18:9 ਆਕਾਰ ਦਾ ਅਨੁਪਾਤ ਦਿੱਤਾ ਹੈ। ਇਸ ਵਿੱਚ 5.7 ਇੰਚ ਦੀ ਸਕਰੀਨ ਦਿੱਤੀ ਜਾਂਦੀ ਹੈ, 4 ਜੀ.ਬੀ. ਰੈਮ ਦਿੱਤਾ ਜਾਂਦਾ ਹੈ। 3,000 ਐਮ.ਏ.ਐਚ. ਦੀ ਬੈਟਰੀ ਤੋਂ ਸਾਰੇ ਫ਼ੋਨ ਨੂੰ ਪਾਵਰ ਦਿੱਤੀ ਜਾਂਦੀ ਹੈ।

 

ਓਪੋ ਐਫ 3 (₹ 16,990): ਇਸ ਦੀ ਵੱਡੀ ਖਾਸੀਅਤ ਦੋਹਰਾ ਸੈਲਫੀ ਕੈਮਰਾ ਹੈ। f/2.0 ਅਪਰਚਰ ਦੇ ਨਾਲ ਇੱਕ ਲੈਂਸ 16 ਮੈਗਾਪਿਕਸਲ ਹੈ ਅਤੇ ਦੂਜਾ 8 ਮੈਗਾਪਿਕਸਲ ਹੈ। ਇੱਕ 13-ਮੈਗਾਪਿਕਸਲ ਕੈਮਰਾ ਸਮਾਰਟਫੋਨ ਦੇ ਪਿਛਲੇ ਪੈਨਲ ‘ਤੇ ਦਿੱਤਾ ਗਿਆ ਹੈ, ਜੋ ਪੀ.ਡੀ.ਐਫ. ਤੇ ਐਲ.ਈ.ਡੀ ਨਾਲ ਆਉਂਦਾ ਹੈ। ਇਸ ਵਿੱਚ 5.5-ਇੰਚ ਦੀ ਸਕਰੀਨ, ਇੱਕ 4 ਜੀ.ਬੀ. ਰੈਮ, ਮੀਡੀਆਟੈਕ Octak SoC ਪ੍ਰੋਸੈਸਰ ਦੇ ਨਾਲ 3200mAh ਦੀ ਸਮਰੱਥਾ ਵਾਲੀ ਬੈਟਰੀ ਹੈ।

 

ਮੋਟੋ ਜੀ 5 ਐਸ ਪਲੱਸ (₹ 14,999): ਇਸ ਸਮਾਰਟਫ਼ੋਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਦਾ ਦੋਹਰਾ ਰੀਅਰ ਕੈਮਰਾ ਸੈੱਟਅੱਪ। ਇਸ ਵਿੱਚ 13-ਮੈਗਾਪਿਕਸਲ ਦਾ ਦੋਹਰਾ ਰੀਅਰ ਕੈਮਰਾ ਹੈ, ਜਦਕਿ 8-ਮੈਗਾਪਿਕਲ ਫਰੰਟ ਕੈਮਰਾ ਫਲੈਸ਼ ਨਾਲ ਦਿੱਤਾ ਗਿਆ ਹੈ। 5.5-ਇੰਚ ਸਕਰੀਨ, Snapdragon 625 ਪ੍ਰੋਸੈਸਰ, 4 ਜੀ.ਬੀ. ਰੈਮ ਹੈ, ਨੂੰ 3000mAh ਦੀ ਬੈਟਰੀ ਚਲਾ ਸਕਦੀ ਹੈ।

 

Xiaomi MiA1 (₹ 13,999): Mi A1 ਦਾ ਕੈਮਰਾ ਇਸ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ। ਇਸ ਵਿੱਚ 12 ਮੈਗਾਪਿਕਸਲ f/2.2 ਅਪਰਚਰ ਨਾਲ ਵਿਸ਼ਾਲ ਕੋਣ (ਵਾਈਡ ਐਂਗਲ) ਕੈਮਰੇ ਹਨ। ਇਹ 2x ਔਪਟਿਕਲ ਜ਼ੂਮ ਲਈ ਸਹਾਇਕ ਹੈ। ਇਹ ਸਮਾਰਟਫੋਨ ਪੋਰਟਰੇਟ ਮੋਡ ਨਾਲ ਆਉਂਦਾ ਹੈ, ਫਰੰਟ ਕੈਮਰਾ ਬਾਰੇ ਗੱਲ ਕਰੀਏ ਤਾਂ 5 ਮੈਗਾਪਿਕਸਲ ਦਾ ਹੈ। 5.5-ਇੰਚ ਸਕਰੀਨ, Snapdragon 625 ਅਤੇ SoC, 4GB RAM ਨੂੰ 3080mAh ਬੈਟਰੀ ਚਲਾਉਂਦੀ ਹੈ। Xiaomi ਦੇ ਇਹ ਪਹਿਲਾ ਸ਼ੁੱਧ Android ਸਮਾਰਟਫੋਨ ਹੈ ਜੋ MIUI ਦੇ ਨਾਲ ਨਹੀਂ ਆਉਂਦਾ ਹੈ।

 

Honor 9i (₹ 17,999): 18:9 ਅਨੁਪਾਤ ਦੀ 5.9 ਇੰਚ ਵਾਲੀ ਸਕ੍ਰੀਨ ਵਾਲਾ ਇਸ ਸਮਾਰਟਫ਼ੋਨ ਵਿੱਚ 4 ਜੀ.ਬੀ. ਰੈਮ, 13 ਮੈਗਾਪਿਕਸਲ ਦਾ ਫਰੰਟ ਤੇ 16 megapixels ਦੇ ਦੋਵੇਂ ਡੂਅਲ ਲੈਂਸ ਕੈਮਰੇ ਹਨ। ਬੈਟਰੀ 3,340mAh ਦੀ ਸਮਰੱਥਾ ਵਾਲੀ ਦਿੱਤੀ ਗਈ ਹੈ।

 

ਹੁਵਾਈ ਔਨਰ 8 (₹ 17,599): ਇਹ 12MP+12MP ਦੋਹਰਾ ਰੀਅਰ ਕੈਮਰੇ ਅਤੇ ਫਰੰਟ 8 ਮੈਗਾਪਿਕਸਲ ਕੈਮਰਾ ਹੈ। ਇਸ ਫ਼ੋਨ ਵਿੱਚ 5.2 ਇੰਚ ਦੀ ਪੂਰਨ ਐੱਚ.ਡੀ. ਡਿਸਪਲੇਅ, ਕਿਰਿਨ 950 ਪ੍ਰੋਸੈਸਰ, 4 ਜੀ.ਬੀ. ਰੈਮ, 3,000 ਐੱਮ.ਏ.ਐੱਚ. ਬੈਟਰੀ ਦਿੱਤੀ ਗਈ ਹੈ।

 

Gionee S10 ਲਾਈਟ (₹ 15,999): ਇਹ ਸਮਾਰਟਫ਼ੋਨ ਐਂਡ੍ਰੌਇਡ 7.1 nougat ਓ.ਐੱਸ, 5.2 ਇੰਚ ਸਕਰੀਨ, 1.4GHz Snapdragon 427 ਪ੍ਰੋਸੈਸਰ, 4 ਜੀ.ਬੀ. ਦੀ ਰੈਮ, 13 ਮੈਗਾਪਿਕਸਲ ਰੀਅਰ ਕੈਮਰਾ, 16 ਮੈਗਾਪਿਕਸਲ ਦਾ ਫਰੰਟ ਕੈਮਰਾ ਨਾਲ ਲੈੱਸ ਹੈ, ਜਿਸ ਨੂੰ 3100mAh ਦੀ ਬੈਟਰੀ ਤਾਕਤ ਦਿੰਦੀ ਹੈ।

 

ਔਨਰ 7X (₹ 12,999): ਔਨਰ 7X ਵਿੱਚ 16 ਮੈਗਾਪਿਕਸਲ ਵਾਲਾ ਪ੍ਰਾਇਮਰੀ ਸੈਂਸਰ ਅਤੇ 2 ਮੈਗਾਪਿਕਸਲ ਡੂੰਘਾਈ ਸੰਵੇਦਕ ਯਾਨੀ ਡੈਪਥ ਸੈਂਸਰ ਹੈ। ਇਸ ਸਮਾਰਟਫ਼ੋਨ ਵਿੱਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਵੀ ਹੈ। 2.36GHz + 1.7GHz Kirin 659 Octa ਕੋਰ ਪ੍ਰੋਸੈਸਰ, 4 ਜੀ.ਬੀ. RAM, 5.9 ਇੰਚ ਫੁੱਲ HD+ ਸਕਰੀਨ ਦਿੱਤੀ ਗਈ ਹੈ।

First Published: Sunday, 31 December 2017 3:50 PM

Related Stories

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ